English Hindi Wednesday, March 29, 2023
 

ਵਿਦੇਸ਼

ਨਿਊਜ਼ੀਲੈਂਡ ‘ਚ 7.1 ਤੀਬਰਤਾ ਦਾ ਭੂਚਾਲ ਆਇਆ,ਸੁਨਾਮੀ ਦੀ ਚਿਤਾਵਨੀ ਜਾਰੀ

March 16, 2023 09:40 AM

ਵੈਲਿੰਗਟਨ, 16 ਮਾਰਚ, ਦੇਸ਼ ਕਲਿਕ ਬਿਊਰੋ :
ਨਿਊਜ਼ੀਲੈਂਡ ਦੇ ਕਰਮਾਡੇਕ ਟਾਪੂ 'ਚ ਅੱਜ ਵੀਰਵਾਰ ਸਵੇਰੇ ਭੂਚਾਲ ਆਇਆ।ਰਿਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 7.1 ਸੀ। ਅਮਰੀਕੀ ਭੂ-ਵਿਗਿਆਨ ਸਰਵੇਖਣ (ਯੂ.ਐੱਸ.ਜੀ.ਐੱਸ.) ਮੁਤਾਬਕ ਭੂਚਾਲ ਦਾ ਕੇਂਦਰ ਜ਼ਮੀਨ ਤੋਂ 10 ਕਿਲੋਮੀਟਰ ਅੰਦਰ ਸੀ। ਭੂਚਾਲ ਤੋਂ ਬਾਅਦ USGS ਨੇ ਨਿਊਜ਼ੀਲੈਂਡ ਵਿੱਚ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਹੈ। ਇਸ ਦੇ ਨਾਲ ਹੀ ਨਿਊਜ਼ੀਲੈਂਡ ਦੀ ਨੈਸ਼ਨਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਦਾ ਕਹਿਣਾ ਹੈ ਕਿ ਸੁਨਾਮੀ ਦਾ ਕੋਈ ਖ਼ਤਰਾ ਨਹੀਂ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਤੁਰਕੀ ਅਤੇ ਸੀਰੀਆ 'ਚ ਆਏ ਭਿਆਨਕ ਭੂਚਾਲ 'ਚ 60, 000 ਤੋਂ ਜ਼ਿਆਦਾ ਲੋਕ ਮਾਰੇ ਗਏ ਸਨ, ਜਦਕਿ ਦੋ ਲੱਖ ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ ਸਨ। ਇਸ ਕਾਰਨ 90 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ। 47 ਹਜ਼ਾਰ ਤੋਂ ਵੱਧ ਘਰਾਂ ਨੂੰ ਨੁਕਸਾਨ ਪਹੁੰਚਿਆ। ਸਕੂਲ, ਹਸਪਤਾਲ ਅਤੇ ਹੋਰ ਮੈਡੀਕਲ, ਜਣੇਪਾ ਅਤੇ ਵਿਦਿਅਕ ਸਹੂਲਤਾਂ ਸਮੇਤ ਜ਼ਰੂਰੀ ਸੇਵਾਵਾਂ ਭੂਚਾਲ ਕਾਰਨ ਤਬਾਹ ਹੋ ਗਈਆਂ ਹਨ।

Have something to say? Post your comment