ਇਸਲਾਮਾਬਾਦ, 17 ਜਨਵਰੀ, ਦੇਸ਼ ਕਲਿਕ ਬਿਊਰੋ:
ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਵੱਖ-ਵੱਖ ਤਲਾਸ਼ੀ ਮੁਹਿੰਮਾਂ ਦੌਰਾਨ ਅੱਠ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੰਜਾਬ ਪੁਲਿਸ ਦੇ ਅੱਤਵਾਦ ਰੋਕੂ ਵਿਭਾਗ (ਸੀਟੀਡੀ) ਨੇ ਇਹ ਜਾਣਕਾਰੀ ਦਿੱਤੀ ਹੈ।ਇੱਕ ਬਿਆਨ ਵਿੱਚ, ਸੀਟੀਡੀ ਨੇ ਕਿਹਾ ਕਿ ਸੀਟੀਡੀ ਇੱਕ ਸੁਰੱਖਿਅਤ ਪੰਜਾਬ ਦੇ ਆਪਣੇ ਟੀਚੇ ਨੂੰ ਸਰਗਰਮੀ ਨਾਲ ਪੂਰਾ ਕਰ ਰਹੀ ਹੈ ਅਤੇ ਵਿਭਾਗ ਅੱਤਵਾਦੀਆਂ ਅਤੇ ਦੇਸ਼ ਵਿਰੋਧੀ ਅਨਸਰਾਂ ਨੂੰ ਸਲਾਖਾਂ ਪਿੱਛੇ ਡੱਕਣ ਦੇ ਆਪਣੇ ਯਤਨਾਂ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੇਗੀ।ਪੁਲਸ ਨੇ ਕਾਬੂ ਕੀਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਦੋਸ਼ੀਆਂ ਨੂੰ ਅਗਲੇਰੀ ਕਾਰਵਾਈ ਲਈ ਕਿਸੇ ਅਣਦੱਸੀ ਥਾਂ 'ਤੇ ਲਿਜਾਇਆ ਗਿਆ ਹੈ।ਸਰਕਾਰੀ ਅਧਿਕਾਰੀਆਂ ਦੇ ਅਨੁਸਾਰ, ਪੁਲਿਸ ਦਾ ਸੂਬਾਈ ਅੱਤਵਾਦ ਵਿਰੋਧੀ ਵਿਭਾਗ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਟਾਲਣ ਲਈ ਦੇਸ਼ ਭਰ ਵਿੱਚ ਖੁਫੀਆ ਆਧਾਰਿਤ ਕਾਰਵਾਈਆਂ ਚਲਾ ਰਿਹਾ ਹੈ।