English Hindi Saturday, January 28, 2023
 

ਵਿਦੇਸ਼

ਪਾਕਿਸਤਾਨ ‘ਚ ਬੱਤੀ ਗੁੱਲ, ਨੈਸ਼ਨਲ ਗਰਿੱਡ ਡਾਊਨ

January 23, 2023 09:47 AM

ਇਸਲਾਮਾਬਾਦ, 23 ਜਨਵਰੀ,   ਦੇਸ਼ ਕਲਿਕ ਬਿਊਰੋ:
ਮਹਿੰਗਾਈ ਅਤੇ ਆਰਥਿਕ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਨੂੰ ਹੁਣ ਬਿਜਲੀ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਅੱਜ ਸੋਮਵਾਰ ਨੂੰ ਗੁਆਂਢੀ ਦੇਸ਼ 'ਚ ਬਿਜਲੀ ਦਾ ਵੱਡਾ ਕੱਟ ਲੱਗਾ। ਇਸਲਾਮਾਬਾਦ, ਲਾਹੌਰ ਅਤੇ ਕਰਾਚੀ ਵਰਗੇ ਸ਼ਹਿਰਾਂ ਵਿੱਚ ਕਈ ਘੰਟਿਆਂ ਤੋਂ ਬਿਜਲੀ ਬੰਦ ਹੈ।ਬਿਜਲੀ ਮੰਤਰਾਲੇ ਨੇ ਦੱਸਿਆ ਕਿ ਨੈਸ਼ਨਲ ਗਰਿੱਡ ਸਵੇਰੇ 7:34 ਵਜੇ ਡਾਊਨ ਹੋ ਗਿਆ। ਇਸ ਕਾਰਨ ਬਿਜਲੀ ਪ੍ਰਣਾਲੀ ਫੇਲ੍ਹ ਹੋ ਗਈ। ਮੰਤਰਾਲੇ ਨੇ ਕਿਹਾ ਕਿ ਸਿਸਟਮ ਨੂੰ ਸੁਧਾਰਨ ਲਈ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ।ਜੀਓ ਨਿਊਜ਼ ਮੁਤਾਬਕ ਕਵੇਟਾ ਇਲੈਕਟ੍ਰਿਕ ਸਪਲਾਈ ਕੰਪਨੀ ਨੇ ਦੱਸਿਆ ਕਿ ਬਲੋਚਿਸਤਾਨ ਦੇ 22 ਸ਼ਹਿਰ ਸਵੇਰ ਤੋਂ ਬਿਜਲੀ ਤੋਂ ਬਿਨਾਂ ਹਨ। ਇੱਥੇ ਗੁੱਡੂ ਤੋਂ ਕਵੇਟਾ ਵਿਚਕਾਰ ਦੋ ਸਪਲਾਈ ਲਾਈਨਾਂ ਵਿੱਚ ਸਮੱਸਿਆ ਹੈ।ਪਾਕਿਸਤਾਨ ਇਸ ਸਾਲ ਨਵੀਂ ਊਰਜਾ ਯੋਜਨਾ ਲੈ ਕੇ ਆਇਆ ਹੈ। ਪਿਛਲੇ ਸਾਲ ਅਕਤੂਬਰ ਵਿੱਚ ਵੀ ਪਾਕਿਸਤਾਨ ਵਿੱਚ ਬਿਜਲੀ ਦਾ ਵੱਡਾ ਕੱਟ ਲੱਗਿਆ ਸੀ।ਉਦੋਂ ਕਰਾਚੀ, ਲਾਹੌਰ ਵਰਗੇ ਸ਼ਹਿਰਾਂ ਵਿੱਚ ਕਰੀਬ 12 ਘੰਟੇ ਬਿਜਲੀ ਕੱਟ ਲੱਗਿਆ ਸੀ।

Have something to say? Post your comment

ਵਿਦੇਸ਼

ਅਮਰੀਕੀ ਫੌਜ ਨੇ ਉੱਤਰੀ ਸੋਮਾਲੀਆ ‘ਚ ਸੁਦਾਨੀ ਸਮੇਤ ISIS ਦੇ 10 ਅੱਤਵਾਦੀ ਮਾਰ ਮੁਕਾਏ

ਪਾਕਿਸਤਾਨ ‘ਚ ਗੈਸ ਲੀਕ ਧਮਾਕਿਆਂ ਵਿੱਚ 16 ਦੀ ਮੌਤ

ਵਾਸ਼ਿੰਗਟਨ ਪੋਸਟ ਵੱਲੋਂ ਨਿਊਜ਼ ਰੂਮ ਸਟਾਫ ਦੀਆਂ 20 ਅਸਾਮੀਆਂ ਖਤਮ, ਗੇਮਿੰਗ ਡਿਵੀਜ਼ਨ ਕੀਤੀ ਬੰਦ

ਕੈਲੀਫੋਰਨੀਆ ਗੋਲੀਬਾਰੀ ਦੇ ਸ਼ੱਕੀ ਦੀ ਵੀ ਹੋਈ ਮੌਤ

ਸੀਰੀਆ ‘ਚ ਇਮਾਰਤ ਡਿੱਗਣ ਕਾਰਨ 11 ਲੋਕ ਮਰੇ

ਅਮਰੀਕੀ ਰਾਸ਼ਟਰਪਤੀ ਜੋਅ ਬਾਇਡੇਨ ਦੇ ਘਰੋਂ 6 ਹੋਰ ਖੁਫੀਆ ਫਾਈਲਾਂ ਮਿਲੀਆਂ

ਮਾਸਕੋ ਤੋਂ ਗੋਆ ਆ ਰਹੇ ਜਹਾਜ਼ ‘ਚ ਬੰਬ ਦੀ ਸੂਚਨਾ ਤੋਂ ਬਾਦ ਫਲਾਈਟ ਉਜ਼ਬੇਕਿਸਤਾਨ ਡਾਇਵਰਟ

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੂੰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ 'ਤੇ 50 ਪੌਂਡ ਦਾ ਜੁਰਮਾਨਾ

ਪਾਕਿਸਤਾਨੀ ਪੰਜਾਬ ‘ਚ ਤਲਾਸ਼ੀ ਮੁਹਿੰਮ ਦੌਰਾਨ ਅੱਠ ਅੱਤਵਾਦੀ ਗ੍ਰਿਫਤਾਰ

ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵੱਲੋਂ ਅਬਦੁਲ ਰਹਿਮਾਨ ਮੱਕੀ ਗਲੋਬਲ ਅੱਤਵਾਦੀ ਘੋਸ਼ਿਤ