ਬਟਾਲਾ, 21 ਫਰਵਰੀ, ਨਰੇਸ਼ ਕੁਮਾਰ :
ਅੰਤਰਾਸ਼ਟਰੀ ਮਾਂ ਬੋਲੀ ਦਿਵਸ ਦੇ ਵਿਸ਼ੇਸ਼ ਮੌਕੇ ਪੰਜਾਬੀ ਲੋਕ ਲਿਖਾਰੀ ਮੰਚ ਬਟਾਲਾ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਸਮਾਧ ਰੋਡ ਬਟਾਲਾ 'ਤੇ ਆਰ .ਆਰ . ਬਾਵਾ ਕਾਲਜ ਲੜਕੀਆਂ ਦੇ ਸਹਿਯੋਗ ਨਾਲ ਕਾਲਜ ਦੇ ਬਾਹਰ ਪੁਸਤਕ ਲੰਗਰ ਲਗਾਇਆ ਗਿਆ। ਇਸ ਅਨੋਖੇ ਪੁਸਤਕ ਲੰਗਰ ਦੀ ਪ੍ਰਧਾਨਗੀ ਡਾ ਅਨੂਪ ਸਿੰਘ, ਡਾ ਰਵਿੰਦਰ, ਪ੍ਰਿੰਸੀਪਲ ਸ਼੍ਰੀਮਤੀ ਏਕਤਾ ਖੋਸਲਾ ਆਰ ਆਰ ਬਾਵਾ ਕਾਲਜ( ਲੜਕੀਆਂ ), ਸੁਖਦੇਵ ਸਿੰਘ ਪ੍ਰੇਮੀ ਅਤੇ ਵਰਗਿਸ ਸਲਾਮਤ ਨੇ ਕੀਤੀ।ਪੁਸਤਕ ਲੰਗਰ ਦਾ ਉਦਘਾਟਨ ਪ੍ਰਿੰਸੀਪਲ ਸ੍ਰੀਮਤੀ ਏਕਤਾ ਖੋਸਲਾ ਆਰ ਆਰ ਬਾਵਾ ਕਾਲਜ ਲੜਕੀਆਂ ਨੇ ਕੀਤਾ। ਚਲਣ ਵਾਲੇ ਇਸ ਪੁਸਤਕ ਲੰਗਰ ਵਿਚ ਸਹਿਰ ਦੀ ਮੌਜਜ ਹਸਤੀਆਂ ਨੇ ਸਮੇਂ ਸਮੇਂ ਸ਼ਿਰਕਤ ਕੀਤੀ ।

ਡਾ ਅਨੂਪ ਸਿੰਘ ਨੇ ਸਮੇ ਦੀਆ ਸਰਕਾਰਾਂ ਨੂੰ ਮਾਂ ਬੋਲੀ ਬਾਰੇ ਸੁਹਿਰਦ ਹੋਣ ਦਾ ਸੁਨੇਹਾ ਦਿੱਤਾ। ਮਾਂ ਬੋਲੀ ਨਾਲ ਬੇਰੁਖੀ ਮਾਂ ਨਾਲ ਬੇਰੁਖੀ ਦਸਿਆ।ਪ੍ਰਿਸੀਪਲ ਮੈਡਮ ਨੇ ਕਿਹਾ ਅਨੇਕ ਬੋਲੀਆਂ ਪੜੋ ਪਰ ਮਾਂ-ਬੋਲੀ ਨਾ ਵਿਸਾਰ। ਵਰਗਿਸ ਸਲਾਮਤ ਨੇ ਤਿੰਨ ਮਾਲਵਾ ਮਾਂ ਜਨਨੀ, ਮਾਂ ਮਿੱਟੀ ਅਤੇ ਮਾਂ ਬੋਲੀ ਦਾ ਆਦਰ ਕਰੋ। ਲੇਖਕ ਹਾਜਰ ਕਵੀਆਂ ਨੇ ਇਸ ਖੁਲੇ ਕਵੀ ਦਰਬਾਰ ਵਿੱਚ ਆਪਣਾ ਕਲਾਮ ਪੇਸ਼ ਕਰਕੇ ਮਾਂ ਬੋਲੀ ਦਾ ਗੁਣਗਾਨ ਕੀਤਾ। ਦੇਸ਼ ਦੇ ਮਹੌਲ 'ਤੇ ਗੰਭੀਰਤਾ ਜਤਾਈ ਅਤੇ ਪਿਆਰ ਮੁਹੱਬਤ ਦਾ ਮਹੌਲ ਸਿਰਜਿਆ। ਇਸ ਮੌਕੇ ਤੇ ਅਜੀਤ ਕਮਲ , ਚੰਨ ਬੋਲੇ਼ਵਾਲੀਆ , ਸੁਰਿੰਦਰ ਸਿੰਘ ਨਿਮਾਣਾ, ਸਿਮਰਤ ਸਮੈਰਾ, ਰਮੇਸ਼ ਕੁਮਾਰ ਜਾਨੂੰ, , ਸੁਲਤਾਨ ਭਾਰਤੀ, ਵਿਜੇ ਅਗਨੀਹੋਤਰੀ, ਨਰਿੰਦਰ ਸੰਧੂ , ਜਸਵੰਤ ਹਾਂਸ, ਬਲਵਿੰਦਰ ਸਿੰਘ ਗੰਭੀਰ, ਦਲਬੀਰ ਮਸੀਹ ਚੌਧਰੀ , ਜਗਦੀਸ਼ ਰਾਣਾ, ਹਰਜਿੰਦਰ ਸਿੰਘ ਵਡਾਲਾ ਬਾਂਗਰ , ਜਗਨਨਾਥ ਉਦੋਕੇ ਨਿਮਾਣਾ , ਕਰਨੈਲ ਸਿੰਘ, ਕਾਮਰੇਡ ਰਘਬੀਰ ਸਿੰਘ, ਸੁਲਖਣ ਮਸੀਹ, ਮਸਾਣੀਆਂ ਪਵਨ ਕਮਾਰ ਪਵਨ, ਕੰਸ ਰਾਜ , ਪ੍ਰੇਮ ਸਿੰਘ ਸਟੇਟ ਅਵਾਰਡੀ ਬਲਰਾਜ ਸਿੰਘ ਬਾਜਵਾ, ਡਾ.ਸਤਿੰਦਰ ਕਾਹਲੋਂ ਸਟੇਟ ਅਵਾਰਡੀ ਸਟੇਟ ਅਵਾਰਡੀ, ਕੁਲਬੀਰ ਸੱਗੂ, ਨਰਿੰਦਰ ਸਿੰਘ ਸੰਘਾ, ਦਵਿੰਦਰ ਦੀਦਾਰ , ਦਲਬੀਰ ਨੱਠਵਾਲ, ਮਨਜੀਤ ਸਿੰਘ ਵੜੈਚ , ਜੋਗਿੰਦਰ ਸਿੰਘ ਸਮਾਜ ਸੇਵੀ ਪਰਮ ਪੇਜੀ, ਅਸ਼ੋਕ ਕੁਮਾਰ, ਪ੍ਰੋ. ਜਤਿੰਦਰ ਕੌਰ ਬੇਰੰਗ ਕਾਲਜ, ਪ੍ਰੋ. ਇੰਦਰਾ ਵਿਰਕ, ਅਮਿਤ ਕਾਦੀਆਂ , ਬਲਬੀਰ ਸਿੰਘ ਕਲਸੀ, ਨਿਰਮਲ ਸਿੰਘ , ਬਲਦੇਵ ਸਿੰਘ ਵਾਹਲਾ, ਪ੍ਰਿ. ਮੁਖਤਾਰ ਮਸੀਹ , ਨਹਿਰ ਮਸੀਹ, ਪਾਸਟਰ ਅਮਾਨਤ ਸਤਕੋਹਾ, ਪ੍ਰਿਤਪਾਲ ਸਿੰਘ, , ਜੋਗਿੰਦਰ ਸਿੰਘ , ਕਾਮਰੇਡ ਸਮਸ਼ੇਰ ਸਿੰਘ, ਸੁਲੱਖਣ ਮਸੀਹ , ਕਾਮਰੇਡ ਗੁਰਮੇਜ ਸਿੰਘ, ਪਰਮਜੀਤ ਸਿੰਘ ਘੁਮੰਣ , ਅਸ਼ਵਨੀ ਚਤਰਥ, ਪਰਸ਼ੋਤਮ ਸਿੰਘ ਲੱਲੀ , ਸ਼ੰਗਾਰਾ ਸਿੰਘ , ਜਸਪਾਲ ਸਿੰਘ, , ਬਲਵਿੰਦਰ ਸਿੰਘ, ਸੁੱਚਾ ਸਿੰਘ ਨਾਗੀ ਆਦਿ ਹਾਜਿਰ ਰਹੇ।