English Hindi Saturday, October 08, 2022
-

ਪੰਜਾਬ

ਪੰਜਾਬ 'ਚ ਰਾਘਵ ਚੱਢਾ ਵਲੋਂ ਸਰਗਰਮੀ ਵਧਾਉਣ ਤੋਂ ਬਾਅਦ CM ਭਗਵੰਤ ਮਾਨ ਦੂਜੇ ਏਕਨਾਥ ਸ਼ਿੰਦੇ ਬਣਨਗੇ : ਪ੍ਰਤਾਪ ਸਿੰਘ ਬਾਜਵਾ

September 23, 2022 09:02 AM

ਚੰਡੀਗੜ੍ਹ, 23 ਸਤੰਬਰ, ਦੇਸ਼ ਕਲਿਕ ਬਿਊਰੋ :

ਪੰਜਾਬ 'ਚ ਰਾਘਵ ਚੱਢਾ ਵਲੋਂ ਸਰਗਰਮੀ ਵਧਾਉਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੂਜੇ ਏਕਨਾਥ ਸ਼ਿੰਦੇ ਬਣਨਗੇ। ਕਾਂਗਰਸ ਵਿਧਾਇਕ ਦਲ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਵੀਰਵਾਰ ਨੂੰ ਇਕ ਪ੍ਰੈੱਸ ਕਾਨਫਰੰਸ ਦੌਰਾਨ ਇਹ ਗੱਲ ਕਹੀ। ਉਨ੍ਹਾਂ ਕਿਹਾ ਕਿ ਚੱਢਾ ਵੱਲੋਂ ਪੰਜਾਬ 'ਚ ਸਰਗਰਮੀ ਵਧਾਉਣ ਤੋਂ ਬਾਅਦ ਭਗਵੰਤ ਮਾਨ ਪੀਐੱਮ ਮੋਦੀ ਦੇ ਕਰੀਬੀ ਹੋ ਗਏ ਹਨ। ਪਹਿਲਾਂ ਏਕਨਾਥ ਸ਼ਿੰਦੇ ਪੀਐਮ ਕੋਲ ਜਾਂਦੇ ਸਨ ਪਰ ਹੁਣ ਭਗਵੰਤ ਮਾਨ ਜਾ ਰਹੇ ਹਨ।ਬਾਜਵਾ ਨੇ 'ਆਪ' ਦੀ ਡੈਲੀਗੇਟ ਕਾਨਫਰੰਸ 'ਚ ਪੰਜਾਬ ਦੇ ਵਿੱਤ ਮੰਤਰੀ ਅਤੇ ਪੰਜਾਬ ਕੈਬਨਿਟ 'ਚ ਨੰਬਰ-2 ਦੇ ਮੰਤਰੀ ਹਰਪਾਲ ਚੀਮਾ ਦੇ ਸਟੇਜ 'ਤੇ ਬੈਠਣ ਬਾਰੇ ਕਿਹਾ ਕਿ ਇਹ ਵੀ ਇਸ ਗੱਲ ਦਾ ਸੰਕੇਤ ਦੇ ਰਿਹਾ ਹੈ ਕਿ ਪੰਜਾਬ 'ਚ ਵੀ ਮਹਾਰਾਸ਼ਟਰ ਵਰਗਾ ਘਟਨਾਕ੍ਰਮ ਚਲ ਰਿਹਾ ਹੈ।ਪੰਜਾਬ ਦੇ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ 'ਆਪ' ਨੇ ਖੁਫੀਆ ਵਿਭਾਗ ਦੇ ਇਨਪੁਟ 'ਤੇ ਅਪਰੇਸ਼ਨ ਲੋਟਸ ਦੀ ਕਹਾਣੀ ਘੜੀ। ਗੁਜਰਾਤ ਅਤੇ ਹਿਮਾਚਲ ਚੋਣਾਂ ਦੇ ਮੱਦੇਨਜ਼ਰ ਖੁਫੀਆ ਵਿਭਾਗ ਵੱਲੋਂ ‘ਆਪ’ ਦੇ 9 ਵਿਧਾਇਕ ਕਾਂਗਰਸ ਅਤੇ 3 ਵਿਧਾਇਕ ਭਾਜਪਾ ਦੇ ਸੰਪਰਕ ਵਿੱਚ ਹੋਣ ਦੀ ਰਿਪੋਰਟ ਤੋਂ ਬਾਅਦ ‘ਆਪ’ ਵੱਲੋਂ ਇਸ ਨੂੰ ਆਪਰੇਸ਼ਨ ਲੋਟਸ ਦਾ ਰੰਗ ਦੇ ਦਿੱਤਾ ਗਿਆ।

Have something to say? Post your comment

ਪੰਜਾਬ

ਬਤੌਰ ਸਿੱਖਿਆ ਮੰਤਰੀ 3 ਮਹੀਨਿਆਂ ਵਿਚ ਲੰਬੇ ਸਮੇਂ ਤੋਂ ਲਟਕ ਰਹੀ ਮੁਲਾਜ਼ਮਾਂ ਦੀ ਮੰਗ ਨੂੰ ਪੂਰਾ ਕੀਤਾ : ਹਰਜੋਤ ਸਿੰਘ ਬੈਂਸ

ਜਨਤਕ ਜਮਹੂਰੀ ਜਥੇਬੰਦੀਆਂ ਦੇ ਆਗੂਆਂ ਦੀ ਜਿਲ੍ਹਾ ਪ੍ਰਸ਼ਾਸ਼ਨ ਨਾਲ ਹੋਈ ਮੀਟਿੰਗ

9 ਸਾਲਾਂ ਬਾਅਦ ਅੱਜ ਤੋਂ ਸੰਗਰੂਰ ਵਿਖੇ ਪਰਤੇਗੀ ਖੇਤਰੀ ਸਰਸ ਮੇਲੇ ਦੀ ਸ਼ਾਨਦਾਰ ਰੌਣਕ

ਲੋਕ ਨਿਰਮਾਣ ਮੰਤਰੀ ਨੇ ਤਰਸ ਦੇ ਆਧਾਰ ‘ਤੇ 15 ਉਮੀਦਵਾਰਾਂ ਨੂੰ ਸੌਂਪੇ ਨਿਯੁਕਤੀ ਪੱਤਰ

ਵਿਜੀਲੈਂਸ ਬਿਊਰੋ ਵੱਲੋਂ ਰਿਸ਼ਵਤ ਮੰਗਣ ਦੇ ਦੋਸ਼ ਹੇਠ ਮਾਲ ਪਟਵਾਰੀ ਖਿਲਾਫ ਕੇਸ ਦਰਜ

ਟੋਲ ਪਲਾਜ਼ਾ ਚੁਕਵਾਉਣ ਲਈ 8 ਅਕਤੂਬਰ ਨੂੰ ਮੀਤ ਹੇਅਰ ਦੀ ਰਿਹਾਇਸ਼ ਵੱਲ ਮਾਰਚ ਕਰਨਗੇ ਕਿਸਾਨਾਂ ਦੇ ਕਾਫ਼ਲੇ: ਜਗਰਾਜ ਹਰਦਾਸਪੁਰਾ

ਖੇਤਰੀ ਸਰਸ ਮੇਲੇ ਦੇ ਮੱਦੇਨਜ਼ਰ ਲੋਕਾਂ ਦੀ ਸੁਵਿਧਾ ਲਈ ਟ੍ਰੈਫਿਕ ਰੂਟ ਪਲਾਨ ਜਾਰੀ

ਡੀ ਟੀ ਐਫ ਦੇ ਬਲਾਕ ਬਠਿੰਡਾ ਇਜਲਾਸ 'ਚ ਭੁਪਿੰਦਰ ਮਾਇਸਰਖਾਨਾ ਪ੍ਰਧਾਨ ਤੇ ਬਲਜਿੰਦਰ ਸਿੰਘ ਨੂੰ ਸਕੱਤਰ ਚੁਣਿਆਂ

ਦੀਵਾਲੀ ਦਾ ਤੋਹਫ਼ਾ ਦੇਣ ਲਈ ਅਧਿਆਪਕਾਂ ਦੇ ਵਫ਼ਦ ਨੇ ਮੁੱਖ ਮੰਤਰੀ ਦਾ ਧੰਨਵਾਦ ਕੀਤਾ

ਸੰਗਰੂਰ ਜ਼ਿਲ੍ਹੇ ਦੇ ਪਿੰਡ ’ਚ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੇ ਅਧਿਆਪਕਾਂ ਨੂੰ ਬਣਾਇਆ ਬੰਦੀ