English Hindi Saturday, December 10, 2022
-
 

ਸਿੱਖਿਆ/ਟਕਨਾਲੋਜੀ

ਪੰਜਾਬ ਸਟੂਡੈਂਟਸ ਯੂਨੀਅਨ ਦੀ 13 ਮੈਂਬਰੀ ਇਕਾਈ ਦਾ ਗਠਨ

November 24, 2022 03:30 PM
 
ਯੂਨੀਵਰਸਟੀ ਕਾਲਜ ਬੇਨੜਾ 'ਚ ਵਿਦਿਆਰਥੀ ਮੰਗਾਂ ਨੂੰ ਲੈ ਕੇ ਕੀਤੀ ਜਾਵੇਗੀ ਲਾਮਬੰਦੀ
 
ਦਲਜੀਤ ਕੌਰ 
 
ਧੂਰੀ, 24 ਨਵੰਬਰ, 2022: ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਸੁਖਦੀਪ ਹਥਨ ਨੇ ਦੱਸਿਆ ਕਿ ਯੂਨੀਵਰਸਿਟੀ ਕਾਲਜ ਬੇਨੜਾ ਵਿਖੇ ਵਿਦਿਆਰਥੀਆਂ ਨੂੰ ਲੈ ਕੇ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਵਿਦਿਆਰਥੀਆਂ ਨਾਲ ਸਬੰਧਤ ਮਸਲਿਆਂ ਤੇ ਮੰਗਾਂ ਉੱਪਰ ਚਰਚਾ ਕੀਤੀ। ਉਹਨਾਂ ਕਿਹਾ ਕਿ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਵਿਦਿਆਰਥੀਆਂ ਦੀ ਦੀ ਲੁੱਟ ਕਰ ਰਹੀ ਹੈ ਸਿੱਖਿਆ ਦੇ ਸਬੰਧ ਵਿੱਚ ਉਹ ਨਿੱਜੀਕਰਨ ਦਾ ਅਤੇ ਭਗਵੇਂਕਰਨ ਦਾ ਏਜੰਡਾ ਲਾਗੂ ਕਰ ਰਹੀ ਹੈ ਵਿਦਿਆਰਥੀਆਂ ਤੋਂ ਲੈ ਕੇ ਜਾ ਰਹੀ ਹੈ। ਵਿਦਿਆਰਥੀਆਂ ਤੋਂ ਲਈਆਂ ਜਾ ਰਹੀਆਂ ਫ਼ੀਸਾਂ ਤੇ ਫੰਡਾਂ ਵਿਚ ਹਰ ਵਾਰ ਵਾਧਾ ਹੁੰਦਾ ਹੈ। ਮਿਹਨਤਕਸ਼ ਮਜ਼ਦੂਰਾਂ ਅਤੇ ਕਿਸਾਨਾਂ ਦੇ ਬੱਚਿਆਂ ਤੋਂ ਸਿੱਖਿਆ ਦੂਰ ਕਰਨ ਦੀਆਂ ਲਗਾਤਾਰ ਕੋਸ਼ਿਸ਼ਾਂ ਹੋ ਰਹੀਆਂ ਹਨ। ਇਸ ਲੁੱਟ ਦੇ ਖਿਲਾਫ ਅੱਜ ਲਾਮਬੰਦ ਹੋਣ ਦੀ ਜ਼ਰੂਰਤ ਹੈ। 
 
ਵਿਦਿਆਰਥੀਆਂ ਦੀ ਇਸ ਮੀਟਿੰਗ ਉਪਰੰਤ ਯੂਨੀਅਨ ਦੀ ਇਕਾਈ ਦਾ ਗਠਨ ਕੀਤਾ ਗਿਆ। ਜਿਸ ਵਿੱਚ ਹਰਮਨ ਪੁੰਨਾਵਾਲ ਨੂੰ ਪ੍ਰਧਾਨ, ਤਰਨਪ੍ਰੀਤ ਸਿੰਘ ਨੂੰ ਸਕੱਤਰ, ਗੁਰਦੀਪ ਸਿੰਘ ਨੂੰ ਖਜਾਨਚੀ, ਮਨਪ੍ਰੀਤ ਸਿੰਘ ਨੂੰ ਪ੍ਰਚਾਰ ਸਕੱਤਰ ਤੋਂ ਇਲਾਵਾ ਰਮਨਦੀਪ ਸਿੰਘ ਜਹਾਂਗੀਰ, ਰਵਿੰਦਰ ਸਿੰਘ, ਗੁਰਦਾਸ ਸਿੰਘ, ਮਨਜੋਤ ਸਿੰਘ, ਗੁਰਪ੍ਰੀਤ ਸਿੰਘ, ਪਰਮਿੰਦਰ ਸਿੰਘ, ਬੀਰਬਲ ਸਿੰਘ, ਸੁਖਦੀਪ ਹਥਨ, ਅਤੇ ਸਿਮਰਨ ਸਿੰਘ ਬਾਲੀਆਂ ਨੂੰ ਕਮੇਟੀ ਮੈਂਬਰ ਚੁਣਿਆ ਗਿਆ।
 
ਉਪਰੋਕਤ ਕਮੇਟੀ ਨੇ ਮੀਟਿੰਗ ਵਿੱਚ ਫੈਸਲਾ ਕੀਤਾ ਕਿ ਆਉਣ ਵਾਲੇ ਸਮੇਂ ਵਿੱਚ ਕਾਲਜ ਦੇ ਕੋਲ ਬੱਸਾਂ ਰੋਕਣ, ਵਿਦਿਆਰਥਣਾਂ ਦੇ ਪਖਾਨਿਆਂ ਦੇ ਦਰਵਾਜੇ ਦੀ ਮੁਰੰਮਤ, ਕਾਲਜ ਲਾਇਬਰੇਰੀ ਵਿੱਚ ਅਖਬਾਰਾਂ ਉਪਲਬਧ ਕਰਵਾਉਣ, ਕਾਲਜ ਵਿੱਚ ਕੰਟੀਨ ਬਣਾਉਣ ਅਤੇ ਬੱਸ ਪਾਸ ਕਾਲਜ ਵਿੱਚ ਬਣਾਉਣ ਦੀ ਮੰਗ ਨੂੰ ਲੈ ਕੇ ਵਿਦਿਆਰਥੀਆਂ ਨੂੰ ਲਾਮਬੰਦ ਕੀਤਾ ਜਾਵੇਗਾ ਅਤੇ ਇਨ੍ਹਾਂ ਮੰਗਾਂ ਦੀ ਪੂਰਤੀ ਲਈ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਸੰਘਰਸ਼ ਕੀਤਾ ਜਾਵੇਗਾ।
 
 

Have something to say? Post your comment

ਸਿੱਖਿਆ/ਟਕਨਾਲੋਜੀ

ਤਰਕਸ਼ੀਲਾਂ ਨੇ ਬਾਲੀਆਂ ਸਕੂਲ ਵਿਖੇ ਤਰਕਸ਼ੀਲ ਪਰੋਗਰਾਮ ਪੇਸ਼ ਕੀਤਾ

4161 ਮਾਸਟਰ ਕਾਡਰ ਯੂਨੀਅਨ ਵੱਲੋਂ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਉ 13 ਦਸੰਬਰ ਨੂੰ

ਸਰਕਾਰੀ ਕੰਨਿਆਂ ਸੀਨੀਅਰ ਸਕੈਂਡਰੀ ਸਕੂਲ ਸੋਹਾਣਾ ਵਿਖੇ ਕੱਥਕ ਨ੍ਰਿਤ ਵਰਕਸ਼ਾਪ ਦਾ ਆਯੋਜਨ

ਜੀਵ ਵਿਗਿਆਨ ਦੇ ਲੈਕਚਰਾਰਾਂ ਨੇ ਪ੍ਰੈਕਟੀਕਲ ਦੀ ਤਿੰਨ ਰੋਜ਼ਾ ਵਰਕਸ਼ਾਪ ਵਿੱਚ ਜੀਵ ਵਿਗਿਆਨ ਦੇ ਕੀਤੇ ਪ੍ਰਯੋਗ

ਦੀਕਸ਼ਾ ਪੋਰਟਲ ਦੀ ਵਰਤੋਂ ਸੰਬੰਧੀ ਦੋ ਦਿਨਾ ਸਿਖਲਾਈ ਵਰਕਸ਼ਾਪ ਸਮਾਪਤ

ਬੇਲਾ ਕਾਲਜ ਦੀ ਵਿਦਿਆਰਥਣ ਨੇ ਸੂਟਿੰਗ ਵਿਚ ਚਾਰ ਸੋਨ ਤਮਗੇ ਜਿੱਤੇ

ਸੇਵਾ ਮੁਕਤ ਅਧਿਆਪਕ ਨੇ ਵਿਦਿਆਰਥੀਆਂ ਨੂੰ ਬੂਟ ਤੇ ਜਰਸੀਆਂ ਵੰਡੀਆਂ

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਲੇਲ ਸਿੰਘ ਵਾਲਾ ਵਿਖੇ ਮੁਫ਼ਤ ਕਾਨੂੰਨੀ ਸੇਵਾਵਾਂ ਸਬੰਧੀ ਸੈਮੀਨਾਰ ਦਾ ਆਯੋਜਨ

ਡੀ.ਟੀ.ਐੱਫ. ਫਿਰੋਜ਼ਪੁਰ ਦੇ ਜ਼ਿਲ੍ਹਾ ਚੋਣ ਇਜਲਾਸ 'ਚ ਬਲਰਾਮ ਸ਼ਰਮਾ ਜ਼ਿਲ੍ਹਾ ਪ੍ਰਧਾਨ ਅਤੇ ਰਾਜਦੀਪ ਸੰਧੂ ਜ਼ਿਲ੍ਹਾ ਸਕੱਤਰ ਚੁਣੇ ਗਏ

ਉੱਪ ਮੰਡਲ ਮੈਜਿਸਟਰੇਟ ਦੇ ਹੁਕਮਾਂ ਤਹਿਤ ਖ਼ਾਲਸਾ ਗਰਲਜ਼ ਕਾਲਜ ਮੋਰਿੰਡਾ ਵਿੱਚ ਹੋਏ ਮੁਕਾਬਲੇ