English Hindi Friday, October 07, 2022
-

ਚੰਡੀਗੜ੍ਹ/ਆਸਪਾਸ

ਪੰਜਾਬ ਸਰਕਾਰ ਵੱਲੋਂ ਪਿੰਡ ਮਹਿਤੋਤ ,ਕੀੜੀ ਅਫ਼ਗਾਨਾ, ਬਸੀ ਗੁੱਜਰਾਂ ਅਤੇ ਧੌਲਰਾਂ ਦੀ 384 ਏਕੜ ਪੰਚਾਇਤੀ ਜ਼ਮੀਨ ਉਦਯੋਗਿਕ ਪਾਰਕ ਲਈ ਦੇਣ ਦੀ ਤਿਆਰੀ

September 22, 2022 05:45 PM
 
ਵਾਤਾਵਰਣ ਬਚਾਓ ਕਮੇਟੀ ਵੱਲੋਂ ਵਿਰੋਧ ਸ਼ੁਰੂ
 
ਲੋਕਾਂ ਵੱਲੋਂ ਗ੍ਰਾਮ ਸਭਾਵਾਂ ਰਾਂਹੀ ਵਿਰੋਧੀ ਮਤੇ ਪਾਉਣ ਲਈ ਕੀਤੀ ਜਾ ਰਹੀ ਹੈ ਲਾਮਬੰਦੀ
 
 
ਮੋਰਿੰਡਾ 22 ਸਤੰਬਰ ( ਭਟੋਆ )
 
ਪੰਜਾਬ ਸਰਕਾਰ ਵੱਲੋਂ ਹੁਣ ਉਦਯੋਗਿਕ ਵਿਕਾਸ ਦੇ ਨਾਂ ਤੇ  ਜਿੱਥੇ ਪਿੰਡਾਂ ਦੀਆਂ ਸ਼ਾਮਲਾਤ ਜ਼ਮੀਨਾਂ ਧੜਾਧੜ ਉਦਯੋਗਿਕ ਅਦਾਰਿਆਂ ਨੂੰ ਵੰਡੀਆਂ ਜਾ ਰਹੀਆਂ ਹਨ, ਉਥੇ ਹੀ  ਇਨ੍ਹਾਂ ਸ਼ਾਮਲਾਤ ਜ਼ਮੀਨਾਂ ਤੋਂ ਕੰਮ ਕਾਰ ਕਰਕੇ ਰੋਜ਼ੀ ਰੋਟੀ ਕਮਾ ਰਹੇ  ਛੋਟੇ ਕਿਸਾਨਾਂ ਅਤੇ ਮਜ਼ਦੂਰਾਂ  ਦੀ ਰੋਜ਼ੀ ਰੋਟੀ ਖੁਸਣ ਦਾ ਡਰ ਪੈਦਾ ਹੋ ਗਿਆ ਹੈ  ਅਤੇ ਨਾਲ ਹੀ  ਇਲਾਕੇ ਦੇ ਵਾਤਾਵਰਨ ਵਿੱਚ  ਪੈਣ ਵਾਲੇ ਵਿਗਾੜਾਂ ਨੂੰ ਲੈ ਕੇ  ਲੋਕਾਂ ਵੱਲੋਂ ਅਜਿਹੇ ਉਦਯੋਗਿਕ ਅਦਾਰਿਆਂ ਵਿਰੁੱਧ    ਲਾਮਬੰਦੀ ਦੀ ਲਹਿਰ ਆਰੰਭ ਦਿੱਤੀ ਗਈ ਹੈ  ।
 
ਦੱਸਣਯੋਗ ਹੈ ਕਿ ਪੰਜਾਬ ਸਰਕਾਰ ਦੇ  ਪੰਜਾਬ ਲਘੂ ਉਦਯੋਗ ਅਤੇ  ਨਿਰਯਾਤ ਨਿਗਮ ਲਿਮਟਿਡ ਵੱਲੋਂ  ਇਕ ਪੱਤਰ ਰਾਹੀਂ (  ਜਿਸ ਦੀ ਕਾਪੀ ਇਸ ਪੱਤਰਕਾਰ  ਕੋਲ ਮੌਜੂਦ ਹੈ  ) ਰੋਪੜ ਜ਼ਿਲ੍ਹੇ  ਦੇ ਸ੍ਰੀ ਚਮਕੌਰ ਸਾਹਿਬ ਵਿਧਾਨ ਸਭਾ ਹਲਕੇ ਅਧੀਨ ਪੈਂਦੇ ਪਿੰਡਾਂ  ਮਹਿਤੋਤ , ਕੀੜੀ ਅਫ਼ਗਾਨਾ, ਬਸੀ ਗੁੱਜਰਾਂ ਅਤੇ  ਧੌਲਰਾਂ ਦੀ  384 ਏਕੜ ਪੰਚਾਇਤੀ ਜ਼ਮੀਨ ਉਦਯੋਗਿਕ ਪਾਰਕ ਵਿਕਸਤ ਕਰਨ ਲਈ  ਪ੍ਰਾਪਤ ਕਰਨ ਵਾਸਤੇ  ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਪੰਜਾਬ ਨੂੰ  ਅਗਲੇਰੀ ਕਾਰਵਾਈ ਅਮਲ ਵਿੱਚ ਲਿਆਉਣ ਲਈ ਕਿਹਾ ਹੈ  । ਹਾਸਲ  ਪੱਤਰ ਅਨੁਸਾਰ  ਇਹ ਜ਼ਮੀਨ ਪ੍ਰਾਪਤ ਕਰਕੇ  ਇੱਥੇ ਉਦਯੋਗਿਕ ਪਾਰਕ ਵਿਕਸਤ ਕਰਨ ਸਬੰਧੀ  ਤਜਵੀਜ਼ ਨੂੰ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਵੀ  ਜੁਲਾਈ 2022  ਵਿੱਚ  ਮਨਜ਼ੂਰੀ ਦਿੱਤੀ ਜਾ ਚੁੱਕੀ ਹੈ  । ਇਸ ਤਜਵੀਜ਼  ਨੂੰ ਜਲਦੀ ਅਮਲੀ ਜਾਮਾ ਪਹਿਨਾਉਣ ਲਈ  ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ  ਜ਼ਿਲ੍ਹਾ ਰੋਪੜ ਦੇ ਡੀਡੀਪੀਓ ਅਤੇ ਸ੍ਰੀ ਚਮਕੌਰ ਸਾਹਿਬ ਦੇ ਬੀਡੀਪੀਓ ਨੂੰ  ਮੁਕੰਮਲ  ਤਜਵੀਜ਼ ਤਿਆਰ ਕਰਕੇ  ਸਪੱਸ਼ਟ ਸਿਫ਼ਾਰਸ਼ ਅਨੁਸਾਰ ਜਲਦੀ ਭੇਜਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ  ਤਾਂ ਕਿ ਇਨ੍ਹਾਂ ਪਿੰਡਾਂ ਦੀ  ਸ਼ਾਮਲਾਟ ਜ਼ਮੀਨ ਨੂੰ ਐਕੁਆਇਰ ਕਰਕੇ  ਇੱਥੇ ਉਦਯੋਗਿਕ ਵਿਕਾਸ ਪਾਰਕ ਵਿਕਸਤ ਕੀਤਾ ਜਾ ਸਕੇ  । ਇਹ ਵੀ ਪਤਾ ਲੱਗਾ ਹੈ ਕਿ ਇਸ ਪਾਰਕ ਵਿੱਚ ਸਭ ਤੋਂ ਪਹਿਲਾਂ  ਕਪੂਰਥਲਾ ਹਲਕੇ ਦੇ ਇੱਕ ਵੱਡੇ ਘਰਾਣੇ ਦੀ ਗੱਤਾ ਮਿੱਲ ਲਗਾਈ ਜਾ ਰਹੀ ਹੈ  ।
ਉਧਰ ਇਸ ਤਜਵੀਜ਼ ਦਾ ਪਤਾ ਲੱਗਣ ਤੇ   ਇਸ ਦੇ ਵਿਰੋਧ ਵਿੱਚ  ਪਿੰਡਾਂ ਦੇ ਲੋਕ ਖ਼ੁਦ ਹੀ ਇਕਜੁੱਟ ਹੋਣਾ ਸ਼ੁਰੂ ਹੋ ਗਏ ਹਨ  ਜਿਹੜੇ ਆਪੋ ਆਪਣੇ ਪਿੰਡਾਂ ਵਿੱਚ ਹੋਰ ਲੋਕਾਂ ਨੂੰ ਵੀ  ਇੱਥੇ  ਲੱਗਣ ਵਾਲੀਆਂ ਫੈਕਟਰੀਆਂ ਤੋਂ ਹੋਣ ਵਾਲੇ  ਨੁਕਸਾਨ ਪ੍ਰਤੀ ਲੋਕਾਂ ਨੂੰ    ਜਾਗਰੂਕ ਕਰ ਰਹੇ ਹਨ  । ਇਸ ਸੰਬੰਧੀ ਵਾਤਾਵਰਣ  ਬਚਾਓ ਕਮੇਟੀ ਵੱਲੋਂ ਪਿੰਡ ਮਹਿਤੋਤ  ਵਿਚ ਇਕ ਭਰਵੀਂ ਮੀਟਿੰਗ ਕੀਤੀ ਗਈ  ਜਿਸ ਵਿੱਚ ਪਿੰਡ ਦੇ ਲੋਕਾਂ ਨੇ ਵਾਤਾਵਰਣ ਬਚਾਓ ਕਮੇਟੀ ਨੂੰ ਭਰੋਸਾ ਦਿੱਤਾ ਕਿ  ਗ੍ਰਾਮ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾ ਕੇ  ਪਿੰਡ ਦੀ ਸ਼ਾਮਲਾਟ ਜ਼ਮੀਨ ਸਰਕਾਰ ਜਾਂ ਕਿਸੇ ਪ੍ਰਾਈਵੇਟ ਅਦਾਰੇ ਨੂੰ ਨਾ ਦੇਣ ਸੰਬੰਧੀ ਮਤਾ ਪਾਸ ਕੀਤਾ ਜਾਵੇਗਾ  । ਇਸੇ ਤਰ੍ਹਾਂ ਪਿੰਡ ਕੀਡ਼ੀ ਅਫਗਾਨਾ ਬਸੀ ਗੁੱਜਰਾਂ ਉਹਦੇ ਧੌਲਰਾਂ ਦੇ ਲੋਕਾਂ ਨੇ ਵੀ   ਗ੍ਰਾਮ ਸਭਾਵਾਂ ਰਾਹੀਂ  ਆਪੋ ਆਪਣੇ ਪਿੰਡਾਂ ਦੀਆਂ ਪੰਚਾਇਤੀ ਸ਼ਾਮਲਾਟ ਜ਼ਮੀਨਾਂ ਨੂੰ  ਸਰਕਾਰ ਜਾਂ ਕਿਸੇ ਪ੍ਰਾਈਵੇਟ ਅਦਾਰੇ ਨੂੰ ਨਾ ਦੇਣ ਸੰਬੰਧੀ   ਮਤੇ ਪਾਸ ਕਰਨ ਦਾ ਭਰੋਸਾ ਦਿੱਤਾ ਹੈ  । ਇਸੇ ਦੌਰਾਨ ਵਾਤਾਵਰਣ ਬਚਾਓ ਕਮੇਟੀ ਦੇ ਆਗੂ ਲਖਵੀਰ ਸਿੰਘ ਹਾਫਿਜ਼ਾਬਾਦ ਨੇ  ਆਪਣੇ ਸਾਥੀਆਂ ਨਾਲ  ਪੰਜਾਬ ਸਰਕਾਰ  ਵੱਲੋਂ ਪਿੰਡਾਂ ਦੀਆਂ ਸ਼ਾਮਲਾਤ ਜ਼ਮੀਨਾਂ  ਕੌਡੀਆਂ ਦੇ ਭਾਅ ਉਦਯੋਗਿਕ ਘਰਾਣਿਆਂ ਨੂੰ ਲੁਟਾਉਣ ਦੇ  ਸਾਜਸ਼ੀ ਮਨਸੂਬਿਆਂ ਪ੍ਰਤੀ ਅਤੇ  ਫੈਕਟਰੀਆਂ ਤੋਂ ਨਿਕਲਣ ਵਾਲੇ ਰਸਾਇਣਾਂ  ਕਿ ਵਾਤਾਵਰਣ ਵਿੱਚ ਪੈਣ ਵਾਲੇ ਵਿਗਾੜ ਪ੍ਰਤੀ  ਲੋਕਾਂ ਨੂੰ ਜਾਗਰੂਕ ਕਰਨ ਦਾ ਬੀੜਾ ਚੁੱਕਿਆ ਹੋਇਆ ਹੈ ।
ਯੂਥ ਆਗੂ ਲਖਵੀਰ ਸਿੰਘ ਲੱਖੀ ਨੇ ਪੱਤਰਕਾਰਾਂ ਨੂੰ  ਦੱਸਿਆ ਕਿ  ਅਜਿਹੀਆਂ ਪੇਪਰ ਮਿੱਲਾਂ ਪਹਿਲਾਂ  ਸੈਲਾ ਖੁਰਦ ਟੌਂਸਾ ਅਤੇ ਕਾਲਾ ਅੰਬ ਵਿਖੇ ਲੱਗੀਆਂ  ਹੋਈਆਂ  ਹਨ ਜਿਨ੍ਹਾਂ   ਵਿੱਚੋਂ ਨਿਕਲਦੇ ਗੰਦੇ ਪਾਣੀ ਅਤੇ ਰਸਾਇਣਾਂ ਕਾਰਨ   ਇਨ੍ਹਾਂ ਇਲਾਕਿਆਂ ਦੇ ਪਾਣੀ ਦੀ ਗੁਣਵੱਤਾ ਵਿੱਚ ਵੀ ਫਰਕ ਪਿਆ ਹੈ  ਜਿਸ ਕਾਰਨ ਸਾਰੇ ਚਮੜੀ ਰੋਗ ਅਤੇ ਕੈਂਸਰ ਜਿਹੇ ਭਿਆਨਕ ਰੋਗਾਂ ਨੇ ਇਲਾਕੇ ਦੇ ਲੋਕਾਂ ਨੂੰ  ਆਪਣੀ ਗ੍ਰਿਫਤ ਵਿਚ ਲੈ ਲਿਆ ਹੈ  । ਉਨ੍ਹਾਂ ਦੱਸਿਆ ਕਿ ਅਜਿਹਾ ਸਾਰਾ ਕੁਝ ਭਾਂਪਦੇ ਹੋਏ ਹੀ  ਵਾਤਾਵਰਣ ਬਚਾਓ ਕਮੇਟੀ ਵੱਲੋਂ  ਜਿੱਥੇ ਸ਼ਾਮਲਾਟ ਜ਼ਮੀਨਾਂ ਬਚਾ ਕੇ  ਲੋਕਾਂ ਦੀ ਰੋਜ਼ੀ ਰੋਟੀ ਬਚਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ ਉਥੇ ਹੀ  ਲੋਕਾਂ ਨੂੰ  ਇਨ੍ਹਾਂ ਭਿਆਨਕ ਬਿਮਾਰੀਆਂ ਤੋਂ ਬਚਾਉਣ ਲਈ ਵੀ ਮੁਹਿੰਮ ਵਿੱਢੀ ਗਈ ਹੈ  ।
ਇਸ ਮੌਕੇ ਤੇ ਯੂਥ ਆਗੂ ਲਖਵੀਰ ਸਿੰਘ ਲੱਖੀ  ਦੇ ਨਾਲ  ਹੋਰਨਾਂ  ਤੋਂ ਬਿਨਾਂ  ਕੁਲਵੀਰ ਸਿੰਘ ਰੌਲੂਮਾਜਰਾ, ਤਾਰਾ ਚੰਦ ਜੰਡ ਸਾਹਿਬ  , ਮੇਜਰ ਸਿੰਘ ਕਤਲੌਰ, ਦਿਲਬਾਗ ਸਿੰਘ  , ਪਰਗਟ ਸਿੰਘ ਰੋਲੂਮਾਜਰਾ  , ਜਿੰਦਰ ਸ਼ਰਮਾ , ਕੁਲਵੀਰ ਸਿੰਘ ਰੋਲੂਮਾਜਰਾ,   ਹਰਮੀਤ ਸਿੰਘ , ਰਣਜੀਤ ਸਿੰਘ  , ਸੁਰਮੁਖ ਸਿੰਘ , ਜਸਬੀਰ ਸਿੰਘ , ਦਲੀਪ ਸਿੰਘ , ਜਗਰਾਜ ਸਿੰਘ , ਅਮ੍ਰਿਤ  ਸਿੰਘ ਤੇ ਮਨਪ੍ਰੀਤ ਸਿੰਘ ਸਮੇਤ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ  ਸਨ  ।

Have something to say? Post your comment

ਚੰਡੀਗੜ੍ਹ/ਆਸਪਾਸ

ਕੀ ਮਾਲ ਵਿਭਾਗ ਵਲੋਂ ਕੀਤੀ ਜਾ ਰਹੀ ਗਿਰਦਾਵਰੀ ਨਾਲ ਮਿਲੇਗਾ ਕੋਈ ਮੁਆਵਜਾ, ਕਿਸਾਨ ਚਿੰਤਤ

ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੀ ਕਾਰਜਕਾਰਣੀ ਦੀ ਮੀਟਿੰਗ ਅਤੇ ਜਨਰਲ ਇਜਲਾਸ 8 ਅਕਤੂਬਰ ਨੂੰ

ਐਸਜੀਪੀਸੀ ਨੂੰ ਤੋੜਨ ਦੀਆਂ ਸਾਜ਼ਿਸ਼ਾਂ ਖ਼ਿਲਾਫ਼ ਰੋਸ ਮਾਰਚ ਵਿਚ ਪਰਵਿੰਦਰ ਸੋਹਾਣਾ ਦੀ ਅਗਵਾਈ ਹੇਠ ਸ਼ਾਮਲ ਹੋਇਆ ਮੁਹਾਲੀ ਤੋਂ ਵੱਡਾ ਜਥਾ

ਪਿੰਡ ਦੁਬਾਲੀ ਵਿਖੇ ਗੁਰਦੁਆਰਾ ਸਿੰਘ ਸ਼ਹੀਦਾਂ ਸੁਸਾਇਟੀ ਵੱਲੋਂ ਲਗਾਇਆ ਵਿਸ਼ਾਲ ਖੂਨਦਾਨ ਕੈਂਪ

ਕਾਰਪੋਰੇਸ਼ਨ ‘ਤੇ ਕਾਬਜ਼ ਧਿਰ ਸ਼ਹਿਰ ਦੇ ਵਿਕਾਸ ਦੀ ਥਾਂ ਆਪਣੇ ਵਿਕਾਸ ਕਰਨ ‘ਚ ਮਸ਼ਰੂਫ : ਪਰਵਿੰਦਰ ਸਿੰਘ ਸੋਹਾਣਾ

ਚੰਡੀਗੜ੍ਹ ‘ਚ ਏਅਰ ਫੋਰਸ ਸ਼ੋਅ ਅੱਜ

ਗੌਰਮਿੰਟ ਟੀਚਰਜ਼ ਯੂਨੀਅਨ ਦੇ ਵਫ਼ਦ ਨੇ ਜ਼ਿਲ੍ਹਾ ਸਿੱਖਿਆ ਅਫਸਰ ਨੂੰ ਦਿੱਤਾ ਮੰਗ ਪੱਤਰ

ਦੁਸਹਿਰਾ ਮਨਾਉਣ ਲਈ ਮੈਦਾਨ ‘ਚ ਰੱਖੇ ਰਾਵਣ, ਕੁੰਭਕਰਨ ਅਤੇ ਮੇਘਨਾਦ ਦੇ ਪੁਤਲੇ ਫੂਕਣ ਦੀ ਕੋਸ਼ਿਸ਼

ਪੰਜਾਬ ਦੀਆਂ ਫੈਕਟਰੀਆਂ ਫੇਲ੍ਹ ਕਰਵਾ ਕੇ ਅਰਬਾਂ ਰੁਪਇਆ ਦੇ ਪਲਾਟ ਹਜ਼ਮ ਕਰਨ ਤੋਂ ਬਾਅਦ ਅਫਸਰਾਂ ਨੇ ਫਾਈਲਾਂ ਵੀ ਖਾਧੀਆਂ : ਸਤਨਾਮ ਦਾਊਂ

ਮੁੱਖ ਮੰਤਰੀ ਵੱਲੋਂ ਪੰਜਾਬ ਸਕੱਤਰੇਤ ਕ੍ਰਿਕਟ ਕਲੱਬ ਚੰਡੀਗੜ੍ਹ ਦੀ ਅਧਿਕਾਰਤ ਜਰਸੀ ਲਾਂਚ