English Hindi Saturday, January 28, 2023
 

ਸਿਹਤ/ਪਰਿਵਾਰ

ਪੰਜਾਬ ‘ਚ ਕੋਵਿਡ ਟੀਕਾਕਰਨ ਹੋਵੇਗਾ ਤੇਜ਼, ਕੋਰੋਨਾ ਵੈਕਸੀਨ ਦਾ ਸਟਾਕ ਚੰਡੀਗੜ੍ਹ ਪੁੱਜਾ

January 18, 2023 08:26 AM

ਚੰਡੀਗੜ੍ਹ, 18 ਜਨਵਰੀ, ਦੇਸ਼ ਕਲਿਕ ਬਿਊਰੋ:

ਕੋਰੋਨਾ ਵੈਕਸੀਨ ਦੀ ਕਮੀ ਨਾਲ ਜੂਝ ਰਹੇ ਪੰਜਾਬ ਲਈ ਰਾਹਤ ਦੀ ਖਬਰ ਹੈ। ਕੇਂਦਰ ਸਰਕਾਰ ਨੇ ਮੰਗਲਵਾਰ ਨੂੰ ਕੋਵਿਸ਼ੀਲਡ ਦੀਆਂ 50, 000 ਖੁਰਾਕਾਂ ਦੀ ਖੇਪ ਚੰਡੀਗੜ੍ਹ ਭੇਜੀ ਹੈ। ਇਸ ਤੋਂ ਬਾਅਦ, ਇੱਕ ਵਾਰ ਫਿਰ ਤੋਂ ਪੂਰੇ ਰਾਜ ਵਿੱਚ ਕੋਵਿਡ ਟੀਕਾਕਰਨ ਵਿੱਚ ਤੇਜ਼ੀ ਲਿਆਂਦੀ ਜਾਵੇਗੀ।ਜਾਣਕਾਰੀ ਮੁਤਾਬਕ ਪੰਜਾਬ ਦੇ ਸਿਹਤ ਵਿਭਾਗ ਨੂੰ ਮੰਗਲਵਾਰ ਨੂੰ ਕੇਂਦਰ ਤੋਂ 50, 000 ਕੋਰੋਨਾ ਵੈਕਸੀਨ ਦਾ ਸਟਾਕ ਮਿਲਿਆ ਹੈ। ਇਸ ਵਿੱਚ ਕੋਵਿਸ਼ੀਲਡ ਵੈਕਸੀਨ ਮੌਜੂਦ ਹੈ। ਭਾਵੇਂ ਪੰਜਾਬ ਸਰਕਾਰ ਨੇ 70, 000 ਟੀਕਿਆਂ ਦੀ ਮੰਗ ਭੇਜੀ ਸੀ। ਇਸ ਵਿੱਚ ਬਾਲਗਾਂ ਲਈ 50, 000 ਟੀਕੇ ਅਤੇ ਬੱਚਿਆਂ ਲਈ 20, 000 ਕੋਰਬੇ ਵੈਕਸੀਨ ਦੀ ਮੰਗ ਕੀਤੀ ਗਈ ਸੀ। ਪਿਛਲੇ ਲੰਬੇ ਸਮੇਂ ਤੋਂ ਕੋਰੋਨਾ ਵੈਕਸੀਨ ਦੀ ਘਾਟ ਨਾਲ ਜੂਝ ਰਹੇ ਪੰਜਾਬ ਵਿੱਚ ਗੁਆਂਢੀ ਰਾਜਾਂ ਤੋਂ ਵੈਕਸੀਨ ਦੀ ਸਪਲਾਈ ਕੀਤੀ ਜਾ ਰਹੀ ਸੀ।ਮੰਗਲਵਾਰ ਨੂੰ ਸਿਹਤ ਵਿਭਾਗ ਨੇ ਉਸ ਸਮੇਂ ਸੁੱਖ ਦਾ ਸਾਹ ਲਿਆ ਜਦੋਂ ਕੋਵਿਸ਼ੀਲਡ ਦਾ ਸਟਾਕ ਚੰਡੀਗੜ੍ਹ ਪਹੁੰਚ ਗਿਆ। ਪੰਜਾਬ ਸਿਹਤ ਵਿਭਾਗ ਦੇ ਡਾਇਰੈਕਟਰ ਡਾ: ਰਣਜੀਤ ਸਿੰਘ ਘੋਟੜਾ ਨੇ ਵੈਕਸੀਨ ਦਾ ਸਟਾਕ ਆਉਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਹੁਣ ਸੂਬੇ ਵਿੱਚ ਟੀਕਾਕਰਨ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇਗਾ।

Have something to say? Post your comment

ਸਿਹਤ/ਪਰਿਵਾਰ

ਪੰਜਾਬ ਸਰਕਾਰ ਲੋਕਾਂ ਦਾ ਇਕ ਇਕ ਪੈਸਾ ਲੋਕਾਂ ਦੀ ਸੇਵਾ 'ਚ ਲਗਾਉਣ ਲਈ ਵਚਨਬੱਧ- ਰੁਪਿੰਦਰ ਸਿੰਘ ਹੈਪੀ

ਵਿਧਾਇਕ ਬੁੱਧ ਰਾਮ ਨੇ ਪਿੰਡ ਰੰਘੜਿਆਲ ਵਿਖੇ ਆਮ ਆਦਮੀ ਕਲੀਨਿਕ ਦਾ ਉਦਘਾਟਨ ਕੀਤਾ

ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਮਹਿਲਾਂ ਵਿਖੇ ਆਮ ਆਦਮੀ ਕਲੀਨਿਕ ਦਾ ਉਦਘਾਟਨ

ਭਾਰਤ ਬਾਇਓਟੈਕ ਦੀ ਨੱਕ ਰਾਹੀਂ ਲਈ ਜਾਣ ਵਾਲੀ ਵੈਕਸੀਨ iNCOVACC ਅੱਜ ਕੀਤੀ ਜਾਵੇਗੀ ਲਾਂਚ

ਡਿਪਟੀ ਡਾਇਰੈਕਟਰ ਡਾ. ਦਰਸ਼ਨ ਕੁਮਾਰ ਵੱਲੋਂ ਜ਼ਿਲ੍ਹੇ ਦੀਆਂ ਸਿਹਤ ਸੰਸਥਾਵਾਂ ਦਾ ਜਾਇਜ਼ਾ

ਹੈਪੇਟਾਈਟਸ-ਸੀ ਅਤੇ ਬੀ ਦੀ ਜਾਂਚ ਤੇ ਇਲਾਜ ਡੇਰਾਬੱਸੀ ਤੇ ਖਰੜ ਦੇ ਸਰਕਾਰੀ ਹਸਪਤਾਲਾਂ ਵਿਚ ਵੀ ਸ਼ੁਰੂ

ਗਰਭਵਤੀ ਔਰਤਾਂ ਨੂੰ ਵਧੀਆ ਸਿਹਤ ਸਹੂਲਤਾਂ ਦਿੱਤੀਆਂ ਜਾਣ ਸੰਬੰਧੀ ਕੀਤੀ ਮੀਟਿੰਗ

ਨਵੇਂ ਆਮ ਆਦਮੀ ਕਲੀਨਿਕਾਂ ਦੀ ਉਸਾਰੀ ਤੇ ਮੁਰੰਮਤ ਦਾ ਕੰਮ ਜੰਗੀ ਪੱਧਰ ’ਤੇ ਜਾਰੀ : ਸਿਵਲ ਸਰਜਨ

ਮੈਡੀਕਲ ਸਿੱਖਿਆ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਪੰਜਾਬ ‘ਚ ਆਯੁਰਵੈਦਿਕ ਮੈਡੀਕਲ ਟੂਰਿਜ਼ਮ ਨੂੰ ਪ੍ਰਫੁੱਲਤ ਕਰਨ ਦਾ ਸੱਦਾ

ਉਪਮੰਡਲ ਮਜਿਸਟ੍ਰੇਟ ਬੱਸੀ ਪਠਾਣਾ ਅਸ਼ੋਕ ਕੁਮਾਰ ਵੱਲੋ ਲਿਆ ਗਿਆ ਉਸਾਰੀ ਅਧੀਨ ਆਮ ਆਦਮੀ ਕਲੀਨਿਕਾ ਦਾ ਜਾਇਜ਼ਾ