English Hindi Saturday, January 28, 2023
 

ਵਿਦੇਸ਼

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੂੰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ 'ਤੇ 50 ਪੌਂਡ ਦਾ ਜੁਰਮਾਨਾ

January 21, 2023 08:45 AM

ਲੰਡਨ, 21 ਜਨਵਰੀ, ਦੇਸ਼ ਕਲਿਕ ਬਿਊਰੋ:

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੂੰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ 'ਤੇ 50 ਪੌਂਡ ($620) ਦਾ ਜੁਰਮਾਨਾ ਲਗਾਇਆ ਗਿਆ ਹੈ। ਲੰਕਾਸ਼ਾਇਰ ਪੁਲਿਸ ਨੇ ਸ਼ੁੱਕਰਵਾਰ ਨੂੰ ਪੀ.ਐਮ ਦੇ ਖਿਲਾਫ ਕਾਰਵਾਈ ਕੀਤੀ। ਹਾਲਾਂਕਿ ਸੁਨਕ ਨੇ ਦੋ ਦਿਨ ਪਹਿਲਾਂ (ਵੀਰਵਾਰ) ਇਸ ਮਾਮਲੇ ਵਿੱਚ ਮੁਆਫੀ ਮੰਗ ਲਈ ਸੀ।ਖਾਸ ਗੱਲ ਇਹ ਹੈ ਕਿ ਸੁਨਕ ਖੁਦ ਗੱਡੀ ਨਹੀਂ ਚਲਾ ਰਹੇ ਸੀ। ਨਾ ਹੀ ਅਗਲੀ ਸੀਟ 'ਤੇ ਬੈਠੇ ਸੀ। ਉਹ ਪਿਛਲੀ ਯਾਤਰੀ ਸੀਟ 'ਤੇ ਬੈਠੇ ਸੀ।ਉਹ ਚੱਲਦੀ ਕਾਰ ‘ਚ ਸੋਸ਼ਲ ਮੀਡੀਆ ਲਈ ਵੀਡੀਓ ਬਣਾ ਰਹੇ ਸੀ। ਉਨ੍ਹਾਂ ਦਾ ਇਹ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਬ੍ਰਿਟੇਨ ਦੀ ਪੁਲਸ ਨੇ ਕਾਰਵਾਈ ਕੀਤੀ ਹੈ। ਪ੍ਰਧਾਨ ਮੰਤਰੀ ਦੀ ਰਿਹਾਇਸ਼, 10 ਡਾਊਨਿੰਗ ਸਟ੍ਰੀਟ ਤੋਂ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਸੁਨਕ ਨੇ ਆਪਣੀ ਗਲਤੀ ਨੂੰ ਪੂਰੀ ਤਰ੍ਹਾਂ ਸਵੀਕਾਰ ਕੀਤਾ ਹੈ ਅਤੇ ਮੁਆਫੀ ਮੰਗੀ ਹੈ। ਉਹ ਜੁਰਮਾਨਾ ਭਰਨ ਲਈ ਤਿਆਰ ਹੈ। ਜਦੋਂ ਪੀਐਮ ਨੇ ਇਹ ਵੀਡੀਓ ਬਣਾਈ ਤਾਂ ਉਹ ਉੱਤਰੀ ਇੰਗਲੈਂਡ ਦੇ ਲੰਕਾਸ਼ਾਇਰ ਵਿੱਚ ਸਨ।ਲੰਕਾਸ਼ਾਇਰ ਪੁਲਿਸ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। ਹਾਲਾਂਕਿ, ਇਸ ਵਿੱਚ ਪੀਐਮ ਸੁਨਕ ਦੇ ਨਾਮ ਦਾ ਜ਼ਿਕਰ ਨਹੀਂ ਕੀਤਾ ਗਿਆ ਹੈ। ਪੁਲਿਸ ਨੇ ਲਿਖਿਆ ਕਿ ਵੀਡੀਓ ਦੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਲੰਕਾਸ਼ਾਇਰ ਵਿੱਚ ਚੱਲਦੀ ਕਾਰ ਵਿੱਚ ਸੀਟਬੈਲਟ ਨਾ ਲਗਾਉਣ ਲਈ ਅੱਜ (ਸ਼ੁੱਕਰਵਾਰ, 20 ਜਨਵਰੀ) ਲੰਡਨ ਦੇ ਇੱਕ 42 ਸਾਲਾ ਵਿਅਕਤੀ ਨੂੰ ਜੁਰਮਾਨਾ ਲਗਾਇਆ ਗਿਆ ਹੈ।

Have something to say? Post your comment

ਵਿਦੇਸ਼

ਅਮਰੀਕੀ ਫੌਜ ਨੇ ਉੱਤਰੀ ਸੋਮਾਲੀਆ ‘ਚ ਸੁਦਾਨੀ ਸਮੇਤ ISIS ਦੇ 10 ਅੱਤਵਾਦੀ ਮਾਰ ਮੁਕਾਏ

ਪਾਕਿਸਤਾਨ ‘ਚ ਗੈਸ ਲੀਕ ਧਮਾਕਿਆਂ ਵਿੱਚ 16 ਦੀ ਮੌਤ

ਵਾਸ਼ਿੰਗਟਨ ਪੋਸਟ ਵੱਲੋਂ ਨਿਊਜ਼ ਰੂਮ ਸਟਾਫ ਦੀਆਂ 20 ਅਸਾਮੀਆਂ ਖਤਮ, ਗੇਮਿੰਗ ਡਿਵੀਜ਼ਨ ਕੀਤੀ ਬੰਦ

ਪਾਕਿਸਤਾਨ ‘ਚ ਬੱਤੀ ਗੁੱਲ, ਨੈਸ਼ਨਲ ਗਰਿੱਡ ਡਾਊਨ

ਕੈਲੀਫੋਰਨੀਆ ਗੋਲੀਬਾਰੀ ਦੇ ਸ਼ੱਕੀ ਦੀ ਵੀ ਹੋਈ ਮੌਤ

ਸੀਰੀਆ ‘ਚ ਇਮਾਰਤ ਡਿੱਗਣ ਕਾਰਨ 11 ਲੋਕ ਮਰੇ

ਅਮਰੀਕੀ ਰਾਸ਼ਟਰਪਤੀ ਜੋਅ ਬਾਇਡੇਨ ਦੇ ਘਰੋਂ 6 ਹੋਰ ਖੁਫੀਆ ਫਾਈਲਾਂ ਮਿਲੀਆਂ

ਮਾਸਕੋ ਤੋਂ ਗੋਆ ਆ ਰਹੇ ਜਹਾਜ਼ ‘ਚ ਬੰਬ ਦੀ ਸੂਚਨਾ ਤੋਂ ਬਾਦ ਫਲਾਈਟ ਉਜ਼ਬੇਕਿਸਤਾਨ ਡਾਇਵਰਟ

ਪਾਕਿਸਤਾਨੀ ਪੰਜਾਬ ‘ਚ ਤਲਾਸ਼ੀ ਮੁਹਿੰਮ ਦੌਰਾਨ ਅੱਠ ਅੱਤਵਾਦੀ ਗ੍ਰਿਫਤਾਰ

ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵੱਲੋਂ ਅਬਦੁਲ ਰਹਿਮਾਨ ਮੱਕੀ ਗਲੋਬਲ ਅੱਤਵਾਦੀ ਘੋਸ਼ਿਤ