English Hindi Friday, October 07, 2022
-

ਪੰਜਾਬ

ਭਾਕਿਯੂ ਡਕੌਂਦਾ ਵੱਲੋਂ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਮਨਾਉਣ ਲਈ ਤਿੰਨ ਇਨਕਲਾਬੀ ਕਾਨਫਰੰਸਾਂ ਕਰਨ ਦਾ ਐਲਾਨ

September 22, 2022 05:57 PM
 
ਮਹਿਲਕਲਾਂ ਬਲਾਕ ਦੀਆਂ ਅਧੂਰੀਆਂ ਸੜਕਾਂ ਜਲਦ ਬਣਾਈਆਂ ਜਾਣ: ਜਗਰਾਜ ਹਰਦਾਸਪੁਰਾ
 
ਦਲਜੀਤ ਕੌਰ ਭਵਾਨੀਗੜ੍ਹ 
 
ਬਰਨਾਲਾ, 22 ਸਤੰਬਰ, 2022: ਮਹਿਲਕਲਾਂ ਬਲਾਕ ਦੀਆਂ ਨਵੀਆਂ ਬਣ ਰਹੀਆਂ ਸੜਕਾਂ ਦਾ ਕੰਮ ਮਹੀਨਿਆਂ ਬੱਧੀ ਸਮੇਂ ਤੋਂ ਅਧੂਰਾ ਹੋਣ ਕਰਕੇ ਇਲਾਕਾ ਨਿਵਾਸੀ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨ ਲਈ ਮਜ਼ਬੂਰ ਹਨ। ਇਸ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦਾ ਵਫਦ ਜਗਰਾਜ ਸਿੰਘ ਹਰਦਾਸਪੁਰਾ ਦੀ ਅਗਵਾਈ ਵਿੱਚ ਮੰਡੀ ਬੋਰਡ ਦੇ ਦਫਤਰ ਵਿੱਚ ਕਾਰਜਕਾਰੀ ਇੰਜਨੀਅਰ ਸੜਕਾਂ ਨੂੰ ਮਿਲਣ ਲਈ ਪੁੱਜਾ। ਕਾਰਜਕਾਰੀ ਇੰਜਨੀਅਰ ਦੇ ਦਫਤਰ ਵਿੱਚ ਮੌਜੂਦ ਨਾਂ ਹੋਣ ਕਰਕੇ ਉਪ ਮੰਡਲ ਇੰਜੀਨੀਅਰ ਬਰਨਾਲਾ ਨੂੰ ਫੋਨ ਰਾਹੀਂ ਵਿਸਥਾਰ ਵਿੱਚ ਸੜਕਾਂ ਦੀ ਮਾੜੀ ਹਾਲਤ ਤੋਂ ਜਾਣੂ ਕਰਵਾਇਆ।
 
ਆਗੂਆਂ ਅਮਨਦੀਪ ਸਿੰਘ ਰਾਏਸਰ, ਬਾਬੂ ਸਿੰਘ ਖੁੱਡੀਕਲਾਂ, ਸੁਖਵਿੰਦਰ ਸਿੰਘ, ਗੋਰਾ ਸਿੰਘ ਰਾਏਸਰ, ਹਰਪਾਲ ਸਿੰਘ ਹਰਦਾਸਪੁਰਾ ਨੇ ਦੱਸਿਆ ਕਿ ਮਹਿਲਕਲਾਂ ਤੋਂ ਗੰਗੋਹਰ ਵਾਲੀ ਸੜਕ ਨੂੰ ਬਣਦਿਆਂ ਸ਼ੁਰੂ ਹੋਇਆਂ ਸਾਲ ਭਰ ਦਾ ਸਮਾਂ ਹੋ ਗਿਆ ਹੈ। ਪੱਥਰ ਪਾਕੇ ਛੱਡ ਦਿੱਤਾ ਗਿਆ ਹੈ। ਇਸ ਸੜਕ ਤੇ ਖੇਤਾਂ ਵਿੱਚ ਜਾਣ ਵਾਲੇ ਕਿਸਾਨਾਂ-ਮਜਦੂਰਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੜਕਾਂ ਬਨਾਉਣ ਲਈ ਪਾਏ ਪੱਥਰ ਇਸ ਕਦਰ ਉੱਖੜ ਗਏ ਹਨ ਕਿ ਪੂਰੇ ਦਾ ਪੂਰਾ ਰਸਤਾ ਹੀ ਬੰਦ ਹੋ ਗਿਆ ਹੈ। ਇਹੀ ਪੱਥਰ ਟਰੈਕਟਰ-ਟਰਾਲੀਆਂ ਦੇ ਟਾਇਰ ਬਰਬਾਦ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਠੇਕੇਦਾਰ ਨੂੰ ਕਈ ਵਾਰ ਮਿਲਣ ਤੋਂ ਬਾਅਦ ਵੀ ਕੰਮ ਕਰਨ ਸ਼ੁਰੂ ਕਰਨ ਲਈ ਕੋਈ ਠੋਸ ਜਵਾਬ ਨਹੀਂ ਦੇ ਰਿਹਾ। ਆਗੂਆਂ ਕਿਹਾ ਕਿ ਸੜਕਾਂ ਲੋਕਾਂ ਦੀ ਆਵਾਜਾਈ ਪੱਖੋਂ ਸਹੂਲਤਾਂ ਦੇਣ ਲਈ ਬਣਾਈਆਂ ਜਾਂਦੀਆਂ ਹਨ, ਪਰ ਇੱਥੇ ਸੜਕਾਂ ਬਨਾਉਣ ਵਾਲੇ ਠੇਕੇਦਾਰ ਅਫਸਰਸ਼ਾਹੀ ਦੀ ਮਿਲੀਭੁਗਤ ਨਾਲ ਲੋਕਾਂ ਲਈ ਵੱਡੀਆਂ ਮੁਸ਼ਕਿਲਾਂ ਖੜੀਆਂ ਕਰਨ ਵਿੱਚ ਕੋਈ ਕਸਰ ਨਹੀਂ ਛੱਡਦੇ। ਇਹੀ ਹਾਲ ਚੀਮਾ-ਰਾਏਸਰ ਰੋਡ, ਅਮਲਾ ਸਿੰਘ ਵਾਲਾ-ਮਲੇਰਕੋਟਲਾ ਬੁਰੀ ਤਰ੍ਹਾਂ ਟੁੱਟ ਚੁੱਕੀ ਸੜਕ ਦਾ ਮਸਲਾ ਵੀ ਧਿਆਨ ਵਿਚ ਲਿਆ ਕੇ ਇਨ੍ਹਾਂ ਸੜਕਾਂ ਨੂੰ ਜਲਦ ਬਨਾਉਣ ਦੀ ਮੰਗ ਕੀਤੀ। ਇਸ ਲਈ ਆਗੂਆਂ ਜੋਰਦਾਰ ਮੰਗ ਕੀਤੀ ਕਿ ਨਵੀਆਂ ਬਣ ਅਧੂਰੀਆਂ ਸੜਕਾਂ ਜਲਦੀ ਪੂਰੀਆਂ ਕੀਤੀਆਂ ਜਾਣ ਨਹੀਂ ਤਾਂ ਜਥੇਬੰਦੀ ਸੰਘਰਸ਼ ਲਈ ਲਾਮਬੰਦੀ ਕਰੇਗੀ। 
 
ਭਾਕਿਯੂ ਏਕਤਾ ਡਕੌਂਦਾ ਨੇ ਫੈਸਲਾ ਕੀਤਾ ਹੈ ਕਿ ਸ਼ਹੀਦ ਭਗਤ ਸਿੰਘ ਦਾ 116ਵਾਂ ਜਨਮ ਦਿਨ ਬਲਾਕ ਵਿੱਚ ਗਹਿਲ, ਕੁਰੜ ਅਤੇ ਗੋਬਿੰਦਗੜ੍ਹ ਵਿਖੇ ਭਰਾਤਰੀ ਜਥੇਬੰਦੀਆਂ ਨਾਲ ਸਾਂਝੇ ਤੌਰ'ਤੇ ਵੱਡੀਆਂ ਇਨਕਲਾਬੀ ਕਾਨਫਰੰਸਾਂ ਕਰਕੇ ਮਨਾਇਆ ਜਾਵੇ। ਇਹ ਇਨਕਲਾਬੀ ਕਾਨਫਰੰਸਾਂ 24 ਸਤੰਬਰ ਨੂੰ ਗਹਿਲ ਤੇ ਗੋਬਿੰਦਗੜ੍ਹ, 25 ਸਤੰਬਰ ਨੂੰ ਕੁਰੜ ਵਿਖੇ ਕੀਤੀਆਂ ਜਾਣਗੀਆਂ। ਇਨ੍ਹਾਂ ਇਨਕਲਾਬੀ ਕਾਨਫਰੰਸਾਂ ਵਿੱਚ ਸ਼ਹੀਦ ਭਗਤ ਸਿੰਘ ਦਾ ਇਨਕਲਾਬ ਦਾ ਉਦੇਸ਼ ਕਿਸਾਨਾਂ-ਮਜ਼ਦੂਰਾਂ ਵਿੱਚ ਲਿਜਾਇਆ ਜਾਵੇਗਾ। 28 ਸਤੰਬਰ ਨੂੰ ਟੋਲ ਪਲਾਜਾ ਚੁਕਵਾਉਣ ਲਈ ਚੱਲ ਰਹੇ ਪੱਖੋ ਟੋਲ ਪਲਾਜਾ ਵਿਖੇ ਸੰਘਰਸ਼ ਸਥਾਨ ਵਿੱਚ ਮਨਾਏ ਜਾ ਰਹੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਵਿੱਚ ਵੱਡੀ ਸ਼ਮੂਲੀਅਤ ਕੀਤੀ ਜਾਵੇਗੀ।

Have something to say? Post your comment

ਪੰਜਾਬ

ਬਤੌਰ ਸਿੱਖਿਆ ਮੰਤਰੀ 3 ਮਹੀਨਿਆਂ ਵਿਚ ਲੰਬੇ ਸਮੇਂ ਤੋਂ ਲਟਕ ਰਹੀ ਮੁਲਾਜ਼ਮਾਂ ਦੀ ਮੰਗ ਨੂੰ ਪੂਰਾ ਕੀਤਾ : ਹਰਜੋਤ ਸਿੰਘ ਬੈਂਸ

ਜਨਤਕ ਜਮਹੂਰੀ ਜਥੇਬੰਦੀਆਂ ਦੇ ਆਗੂਆਂ ਦੀ ਜਿਲ੍ਹਾ ਪ੍ਰਸ਼ਾਸ਼ਨ ਨਾਲ ਹੋਈ ਮੀਟਿੰਗ

9 ਸਾਲਾਂ ਬਾਅਦ ਅੱਜ ਤੋਂ ਸੰਗਰੂਰ ਵਿਖੇ ਪਰਤੇਗੀ ਖੇਤਰੀ ਸਰਸ ਮੇਲੇ ਦੀ ਸ਼ਾਨਦਾਰ ਰੌਣਕ

ਲੋਕ ਨਿਰਮਾਣ ਮੰਤਰੀ ਨੇ ਤਰਸ ਦੇ ਆਧਾਰ ‘ਤੇ 15 ਉਮੀਦਵਾਰਾਂ ਨੂੰ ਸੌਂਪੇ ਨਿਯੁਕਤੀ ਪੱਤਰ

ਵਿਜੀਲੈਂਸ ਬਿਊਰੋ ਵੱਲੋਂ ਰਿਸ਼ਵਤ ਮੰਗਣ ਦੇ ਦੋਸ਼ ਹੇਠ ਮਾਲ ਪਟਵਾਰੀ ਖਿਲਾਫ ਕੇਸ ਦਰਜ

ਟੋਲ ਪਲਾਜ਼ਾ ਚੁਕਵਾਉਣ ਲਈ 8 ਅਕਤੂਬਰ ਨੂੰ ਮੀਤ ਹੇਅਰ ਦੀ ਰਿਹਾਇਸ਼ ਵੱਲ ਮਾਰਚ ਕਰਨਗੇ ਕਿਸਾਨਾਂ ਦੇ ਕਾਫ਼ਲੇ: ਜਗਰਾਜ ਹਰਦਾਸਪੁਰਾ

ਖੇਤਰੀ ਸਰਸ ਮੇਲੇ ਦੇ ਮੱਦੇਨਜ਼ਰ ਲੋਕਾਂ ਦੀ ਸੁਵਿਧਾ ਲਈ ਟ੍ਰੈਫਿਕ ਰੂਟ ਪਲਾਨ ਜਾਰੀ

ਡੀ ਟੀ ਐਫ ਦੇ ਬਲਾਕ ਬਠਿੰਡਾ ਇਜਲਾਸ 'ਚ ਭੁਪਿੰਦਰ ਮਾਇਸਰਖਾਨਾ ਪ੍ਰਧਾਨ ਤੇ ਬਲਜਿੰਦਰ ਸਿੰਘ ਨੂੰ ਸਕੱਤਰ ਚੁਣਿਆਂ

ਦੀਵਾਲੀ ਦਾ ਤੋਹਫ਼ਾ ਦੇਣ ਲਈ ਅਧਿਆਪਕਾਂ ਦੇ ਵਫ਼ਦ ਨੇ ਮੁੱਖ ਮੰਤਰੀ ਦਾ ਧੰਨਵਾਦ ਕੀਤਾ

ਸੰਗਰੂਰ ਜ਼ਿਲ੍ਹੇ ਦੇ ਪਿੰਡ ’ਚ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੇ ਅਧਿਆਪਕਾਂ ਨੂੰ ਬਣਾਇਆ ਬੰਦੀ