English Hindi Friday, October 07, 2022
-

ਵਿਦੇਸ਼

ਮਹਾਰਾਣੀ ਐਲਿਜ਼ਾਬੇਥ ਦੋਇਮ ਦਾ ਤਾਬੂਤ ਲੰਡਨ ਪਹੁੰਚਿਆ,ਆਮ ਲੋਕ ਅੱਜ ਤੋਂ ਵੈਸਟਮਿੰਸਟਰ ਹਾਲ ‘ਚ ਅੰਤਿਮ ਦਰਸ਼ਨ ਕਰ ਸਕਣਗੇ

September 14, 2022 08:55 AM

ਲੰਡਨ, 14 ਸਤੰਬਰ, ਦੇਸ਼ ਕਲਿਕ ਬਿਊਰੋ:

ਮਹਾਰਾਣੀ ਐਲਿਜ਼ਾਬੇਥ ਦੂਜੀ ਦਾ ਤਾਬੂਤ ਮੰਗਲਵਾਰ ਰਾਤ ਲੰਡਨ ਪਹੁੰਚਿਆ। ਲੰਡਨ ਦਾ ਵੈਸਟਮਿੰਸਟਰ ਹਾਲ ਬੁੱਧਵਾਰ ਨੂੰ ਮਹਾਰਾਣੀ ਦੇ ਤਾਬੂਤ ਦੇ ਅੰਤਿਮ ਦਰਸ਼ਨਾਂ ਲਈ ਜਨਤਾ ਲਈ ਖੋਲ੍ਹਿਆ ਜਾਵੇਗਾ। ਹਾਲਾਂਕਿ ਲੋਕ ਪਹਿਲਾਂ ਹੀ ਉੱਥੇ ਪਹੁੰਚ ਚੁੱਕੇ ਹਨ। ਇਸ ਤੋਂ ਪਹਿਲਾਂ, ਹਜ਼ਾਰਾਂ ਲੋਕਾਂ ਨੇ ਸਕਾਟਲੈਂਡ ਦੇ ਐਡਿਨਬਰਗ ਵਿੱਚ ਸੇਂਟ ਜਾਇਲਸ ਕੈਥੇਡ੍ਰਲ ਵਿੱਚ ਮਹਾਰਾਣੀ ਨੂੰ ਅੰਤਿਮ ਸ਼ਰਧਾਂਜਲੀ ਦਿੱਤੀ।ਬ੍ਰਿਟੇਨ ਦੀ ਸਭ ਤੋਂ ਲੰਬੇ ਸਮੇਂ ਤੱਕ ਰਾਜ ਕਰਨ ਵਾਲੀ ਮਹਾਰਾਣੀ ਐਲਿਜ਼ਾਬੈਥ ਦੂਜੀ ਦੀ 8 ਸਤੰਬਰ ਨੂੰ ਸਕਾਟਲੈਂਡ ਦੇ ਬਾਲਮੋਰਲ ਕੈਸਲ ਵਿਖੇ ਮੌਤ ਹੋ ਗਈ ਸੀ। ਕਿੰਗ ਚਾਰਲਸ ਦੇ ਨਾਲ ਸ਼ਾਹੀ ਪਰਿਵਾਰ ਦੇ ਮੈਂਬਰ ਮਹਾਰਾਣੀ ਦੇ ਤਾਬੂਤ ਦੇ ਪਿੱਛੇ ਤੁਰਦੇ ਦਿਖਾਈ ਦਿੱਤੇ।ਮਹਾਰਾਣੀ ਦੀ ਦੇਹ ਨੂੰ ਅੱਜ ਬੁੱਧਵਾਰ ਨੂੰ ਸ਼ਾਮ 5 ਵਜੇ (ਸਥਾਨਕ ਸਮੇਂ) ਲੰਡਨ ਦੇ ਵੈਸਟਮਿੰਸਟਰ ਹਾਲ ਵਿੱਚ ਰੱਖਿਆ ਜਾਵੇਗਾ। ਲੋਕਾਂ ਨੂੰ ਅੰਤਿਮ ਸਸਕਾਰ ਵਾਲੇ ਦਿਨ ਰਾਣੀ ਨੂੰ ਦੇਖਣ ਲਈ 5 ਕਿਲੋਮੀਟਰ ਤੱਕ ਲੰਬੀਆਂ ਕਤਾਰਾਂ ਵਿੱਚ ਇੰਤਜ਼ਾਰ ਕਰਨਾ ਪੈ ਸਕਦਾ ਹੈ। ਆਮ ਲੋਕ ਇੱਥੇ ਚਾਰ ਦਿਨ ਤੱਕ ਮਹਾਰਾਣੀ ਨੂੰ ਅੰਤਿਮ ਸ਼ਰਧਾਂਜਲੀ ਦੇ ਸਕਣਗੇ। ਇਸ ਦੇ ਲਈ ਪੋਰਟੇਬਲ ਟਾਇਲਟ, ਬੈਰੀਅਰ ਅਤੇ ਹੋਰ ਜ਼ਰੂਰੀ ਚੀਜ਼ਾਂ ਦਾ ਪ੍ਰਬੰਧ ਕੀਤਾ ਗਿਆ ਹੈ। ਕੁਝ ਲੋਕਾਂ ਨੇ ਪਹਿਲਾਂ ਹੀ ਆਪਣੀ ਜਗ੍ਹਾ ਰਾਖਵੀਂ ਕਰ ਲਈ ਹੈ। ਹਾਲਾਂਕਿ ਖਰਾਬ ਮੌਸਮ ਕਾਰਨ ਲੋਕ ਅੰਤਿਮ ਦਰਸ਼ਨ ਕਰਨ ਤੋਂ ਖੁੰਝ ਵੀ ਸਕਦੇ ਹਨ।

Have something to say? Post your comment

ਵਿਦੇਸ਼

ਥਾਈਲੈਂਡ : ਡੇ-ਕੇਅਰ ’ਚ ਗੋਲੀਬਾਰੀ, 22 ਬੱਚਿਆਂ ਸਮੇਤ 34 ਦੀ ਮੌਤ

ਅਮਰੀਕਾ ਦੇ ਕੈਲੀਫੋਰਨੀਆ 'ਚ 4 ਭਾਰਤੀ ਅਗਵਾ

ਇੰਡੋਨੇਸ਼ੀਆ 'ਚ ਫੁੱਟਬਾਲ ਮੈਚ ਦੌਰਾਨ ਹਿੰਸਾ,129 ਲੋਕਾਂ ਦੀ ਮੌਤ, 200 ਜ਼ਖ਼ਮੀ

ਰੂਸ ਜਨਮਤ ਸੰਗ੍ਰਹਿ ਹਾਸਲ ਕਰਨ ਤੋਂ ਬਾਅਦ ਅੱਜ ਯੂਕਰੇਨ ਦੇ ਚਾਰ ਹੋਰ ਖੇਤਰਾਂ ਨੂੰ ਅਧਿਕਾਰਤ ਤੌਰ 'ਤੇ ਆਪਣੀ ਸਰਹੱਦ ਵਿੱਚ ਸ਼ਾਮਲ ਕਰੇਗਾ

ਅਮਰੀਕਾ ਦੇ ਫਲੋਰੀਡਾ ਸੂਬੇ 'ਚ ਤੂਫਾਨ ਇਆਨ ਨੇ ਮਚਾਈ ਤਬਾਹੀ, 20 ਲੱਖ ਲੋਕ ਪ੍ਰਭਾਵਿਤ, ਐਮਰਜੈਂਸੀ ਘੋਸ਼ਿਤ

ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦਾ ਸਰਕਾਰੀ ਤੌਰ ‘ਤੇ ਅੰਤਿਮ ਸਸਕਾਰ

ਸੈਂਟਰਲ ਮੈਕਸੀਕੋ ਦੇ ਬਾਰ ‘ਚ ਗੋਲੀਬਾਰੀ 10 ਲੋਕਾਂ ਦੀ ਮੌਤ

ਮਿਆਂਮਾਰ ’ਚ ਫੌਜ ਨੇ ਸਕੂਲ ਉਤੇ ਕੀਤੀ ਫਾਇਰਿੰਗ, 13 ਦੀ ਮੌਤ

ਮੈਕਸੀਕੋ ‘ਚ ਆਇਆ 7.6 ਤੀਬਰਤਾ ਦਾ ਭੂਚਾਲ, ਇਕ ਮੌਤ ਇਮਾਰਤਾਂ ਨੂੰ ਪੁੱਜਾ ਨੁਕਸਾਨ,ਸੁਨਾਮੀ ਦੀ ਚਿਤਾਵਨੀ

ਅੱਜ ਸ਼ਾਹੀ ਪਰੰਪਰਾਵਾਂ ਅਨੁਸਾਰ ਕੀਤਾ ਜਾਵੇਗਾ ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ ਦੋਇਮ ਦਾ ਅੰਤਿਮ ਸਸਕਾਰ