English Hindi Wednesday, March 29, 2023
 

ਪ੍ਰਵਾਸੀ ਪੰਜਾਬੀ

ਮਾਪਿਆਂ ਦੇ ਇਕਲੌਤੇ ਪੁੱਤ ਦੀ ਆਸਟਰੇਲੀਆ ’ਚ ਹੋਈ ਮੌਤ

February 20, 2023 06:29 PM

ਗੁਰਦਾਸਪੁਰ, 20 ਫਰਵਰੀ, ਨਰੇਸ਼ ਕੁਮਾਰ ਬਟਾਲਾ :

ਪੰਜਾਬ ਵਿੱਚ ਆਏ ਦਿਨ ਵਿਦੇਸ਼ਾਂ ਵਿੱਚ ਰਹਿੰਦੇ ਨੌਜਵਾਨ ਬੱਚਿਆਂ ਦੀਆਂ ਮੌਤ ਦੀਆਂ ਖ਼ਬਰਾਂ ਸੁਰਖੀਆਂ ਬਣਦੀਆਂ ਰਹਿੰਦੀਆਂ ਹਨ। ਅਜਿਹੀ ਹੀ ਇਕ ਦੁਖਦਾਈ ਖ਼ਬਰ ਗੁਰਦਾਸਪੁਰ ਜ਼ਿਲ੍ਹੇ ਅਧੀਨ ਪੈਂਦੇ ਪਿੰਡ ਨਾਨੋਵਾਲ ਖੁਰਦ ਤੋਂ ਸਾਹਮਣੇ ਆਈ ਹੈ ਜਿੱਥੇ ਮਾਪਿਆਂ ਦੇ ਇਕਲੋਤੇ ਪੁੱਤਰ ਦੀ ਆਸਟਰੇਲੀਆ ਵਿੱਚ ਮੌਤ ਹੋ ਗਈ ਹੈ। ਭਰਾ ਦੀ ਮੌਤ ਕਾਰਨ ਪਿੱਛੇ ਭੈਣ ਦੀ ਕੁੜਮਾਈ ਦੀਆਂ ਖੁਸ਼ੀਆਂ ਇਕਦਮ ਹੀ ਮਾਤਮ ਵਿੱਚ ਬਦਲ ਗਈਆਂ, ਪਰਿਵਾਰ ਹੁਣ ਸਰਕਾਰਾਂ ਨੂੰ ਆਪਣੇ ਇਕਲੋਤੇ ਪੁੱਤਰ ਦੀ ਦੇਹ ਨੂੰ ਜਲਦੀ ਪਿੰਡ ਲਿਆਉਣ ਦੀ ਅਪੀਲ ਕਰ ਰਿਹਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ 24 ਸਾਲਾ ਅੰਮ੍ਰਿਤਪਾਲ ਸਿੰਘ ਪੁੱਤਰ ਜਸਪਾਲ ਸਿੰਘ 2017 ਵਿੱਚ ਉੱਚ ਵਿੱਦਿਆ ਲਈ ਆਸਟਰੇਲੀਆ ਦੇ ਸ਼ਹਿਰ ਪਰਥ ਗਿਆ ਸੀ। ਜਿੱਥੇ ਹੁਣ ਉਹ ਆਪਣੀ ਪੜ੍ਹਾਈ ਕਰਨ ਤੋਂ ਬਾਅਦ ਵਰਕ ਪਰਮਟ ਉਤੇ ਕੰਮ ਕਰ ਰਿਹਾ ਸੀ। ਮ੍ਰਿਤਕ ਦੇ ਪਿਤਾ ਜਸਪਾਲ ਸਿੰਘ ਅਤੇ ਤਾਏ ਰਵਿੰਦਰ ਸਿੰਘ ਨੇ ਦੱਸਿਆ ਕਿ 18 ਫਰਵਰੀ ਨੂੰ ਜਦੋਂ ਅੰਮ੍ਰਿਤਪਾਲ ਸਿੰਘ ਕੰਮ ਤੋਂ ਘਰ ਆਇਆ ਤਾਂ ਕੁਝ ਸਮੇਂ ਬਾਅਦ ਹੀ ਮੌਤ ਹੋ ਗਈ।

ਉਹਨਾਂ ਨੇ ਦੱਸਿਆ ਕਿ ਰਵਿੰਦਰ ਸਿੰਘ ਦੇ ਆਸਟ੍ਰੇਲੀਆ ਰਹਿੰਦੇ ਸਪੁੱਤਰ ਮਨਪ੍ਰੀਤ ਸਿੰਘ ਨੇ ਇਸ ਮੰਦਭਾਗੀ ਖਬਰ ਤੋਂ ਉਹਨਾਂ ਨੂੰ ਜਾਣੂ ਕਰਾਇਆ। ਇਸ ਮੌਕੇ ਮ੍ਰਿਤਕ ਦੇ ਪਿਤਾ ਜਸਪਾਲ ਸਿੰਘ ਅਤੇ ਪਰਿਵਾਰਿਕ ਮੈਂਬਰ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਉਹ ਪੜ੍ਹਾਈ ਵਿਚ ਬਹੁਤ ਹੁਸ਼ਿਆਰ ਸੀ ਇਸ ਲਈ ਮਾਪਿਆਂ ਨੇ ਆਸਟ੍ਰੇਲੀਆ ਪੜ੍ਹਨ ਵਾਸਤੇ ਭੇਜਿਆ ਸੀ। ਉਨ੍ਹਾਂ ਨੇ ਪੰਜਾਬ ਤੇ ਕੇਂਦਰ ਸਰਕਾਰ ਅਤੇ ਆਸਟਰੇਲੀਆ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਆਪਣੇ ਪੁੱਤਰ ਦੀ ਮੌਤ ਦੇ ਵਿਯੋਗ ਵਿੱਚ ਗਮਗੀਨ ਪਰਿਵਾਰ ਕੋਲ ਅੰਮ੍ਰਿਤਪਾਲ ਸਿੰਘ ਦੀ ਮ੍ਰਿਤਕ ਦੇਹ ਨੂੰ ਜਲਦੀ ਪੰਜਾਬ ਭੇਜਣ ਦਾ ਪ੍ਰਬੰਧ ਕੀਤਾ ਜਾਵੇ। ਕੁਦਰਤ ਦੇ ਕਹਿਰ ਵੇਖੋ ਕਿ ਅੰਮ੍ਰਿਤਪਾਲ ਦੀ ਮੌਤ ਵਾਲੇ ਤੋਂ ਇੱਕ ਦਿਨ ਬਾਅਦ ਉਸ ਦੀ ਨਿੱਕੀ ਭੈਣ ਦੀ ਕੁੜਮਾਈ ਦੀਆਂ ਰਸਮਾਂ ਹੋਣ ਵਾਲੀਆਂ ਸਨ, ਪਰ ਅਮਿਤਪਾਲ ਦੀ ਮੌਤ ਕਾਰਨ ਕੁੜਮਾਈ ਵਾਲੇ ਦੋ ਪਰਿਵਾਰਾਂ ਦੀਆਂ ਖੁਸ਼ੀਆਂ ਵੀ ਗਮੀ ਵਿੱਚ ਬਦਲ ਗਈਆਂ ਹਨ।ਅੰਮ੍ਰਿਤਪਾਲ ਦੀ ਮੌਤ ਨਾਲ ਜਿੱਥੇ ਪਿੰਡ ਨਾਨੋਵਾਲ ਖੁਰਦ ਦੇ ਸੋਗ ਦਾ ਮਾਹੌਲ ਹੈ ਉਸ ਦੇ ਨਾਲ ਇਲਾਕੇ ਦੇ ਪਿੰਡਾਂ ਵਿਚ ਵੀ ਇਸ ਅਣਹੋਣੀ ਖ਼ਬਰ ਨੂੰ ਲੈ ਕੇ ਬਣਿਆ ਹੋਇਆ।

Have something to say? Post your comment

ਪ੍ਰਵਾਸੀ ਪੰਜਾਬੀ

ਅਮਰੀਕਾ ਦੇ ਕੈਲੀਫੋਰਨੀਆ ਸੂਬੇ ‘ਚ ਨਗਰ ਕੀਰਤਨ ਦੌਰਾਨ ਗੋਲੀਬਾਰੀ, ਦੋ ਦੀ ਹਾਲਤ ਗੰਭੀਰ

ਪੰਜਾਬ ਸਰਕਾਰ ਹਰੇਕ ਪ੍ਰਵਾਸੀ ਪੰਜਾਬੀ ਦੀ ਸ਼ਿਕਾਇਤ ਦਾ ਨਿਪਟਾਰਾ ਕਰਨ ਲਈ ਵਚਨਬੱਧ: ਧਾਲੀਵਾਲ

ਓਂਟਾਰੀਓ ਫਰੈਂਡਜ਼ ਕਲੱਬ ਨੇ ਅੰਤਰਰਾਸ਼ਟਰੀ ਅਹੁਦੇਦਾਰਾਂ ਦਾ ਕੀਤਾ ਐਲਾਨ

ਅਮਰੀਕਾ ਦੇ ਫਲੋਰੀਡਾ ਵਿਖੇ ਗੋਲੀਬਾਰੀ, 10 ਲੋਕ ਜ਼ਖਮੀ

ਪੰਜਾਬੀ ਸਿੱਖ ਨੇ ਬਣਾਈ ਬਿਨਾਂ ਬਿਜਲੀ ਤੋਂ ਚੱਲਣ ਵਾਲੀ ਕੱਪੜੇ ਧੌਣ ਦੀ ਮਸ਼ੀਨ

ਇਟਲੀ ਵਿੱਚ ਵਾਪਰੇ ਹਾਦਸੇ ’ਚ ਭੈਣ ਭਰਾ ਸਮੇਤ ਤਿੰਨ ਪੰਜਾਬੀ ਨੌਜਵਾਨਾਂ ਦੀ ਮੌਤ

ਆਸਟਰੇਲੀਆ : ਸੜਕ ਹਾਦਸੇ ’ਚ ਪੰਜਾਬੀ ਨੌਜਵਾਨ ਦੀ ਮੌਤ

ਕੈਨੇਡਾ ਨੇ 2023 ਦੇ ਪਹਿਲੇ ਐਕਸਪ੍ਰੈਸ ਐਂਟਰੀ ਡਰਾਅ ਵਿੱਚ 5,500 ਉਮੀਦਵਾਰਾਂ ਨੂੰ ਸੱਦਾ ਦਿੱਤਾ

ਕੈਨੇਡਾ ’ਚ ਵਾਪਰੇ ਸੜਕ ਹਾਦਸੇ ਵਿਚ 23 ਸਾਲਾ ਪੰਜਾਬੀ ਨੌਜਵਾਨ ਦੀ ਮੌਤ

ਪੰਜਾਬੀ ਨੌਜਵਾਨ ਦਾ ਕੈਨੇਡਾ ’ਚ ਕਤਲ