ਤਾਸ਼ਕੰਦ, 21 ਜਨਵਰੀ, ਦੇਸ਼ ਕਲਿਕ ਬਿਊਰੋ :
ਰੂਸ ਦੀ ਰਾਜਧਾਨੀ ਮਾਸਕੋ ਤੋਂ ਗੋਆ ਆ ਰਹੀ ਇੱਕ ਚਾਰਟਰਡ ਫਲਾਈਟ ਵਿਚ ਬੰਬ ਹੋਣ ਦੀ ਸੂਚਨਾ ਮਿਲੀ ਹੈ। ਇਸ ਤੋਂ ਬਾਅਦ ਜਹਾਜ਼ ਨੂੰ ਉਜ਼ਬੇਕਿਸਤਾਨ ਵੱਲ ਮੋੜ ਦਿੱਤਾ ਗਿਆ। ਪੁਲਸ ਮੁਤਾਬਕ ਜਹਾਜ਼ 'ਚ 240 ਯਾਤਰੀ ਸਵਾਰ ਸਨ। ਦੱਸਿਆ ਜਾ ਰਿਹਾ ਹੈ ਕਿ ਫਲਾਈਟ ਨੇ ਸਵੇਰੇ 4.15 ਵਜੇ ਦੱਖਣੀ ਗੋਆ ਦੇ ਦਾਬੋਲਿਮ ਹਵਾਈ ਅੱਡੇ 'ਤੇ ਉਤਰਨਾ ਸੀ। ਮਿਲੀ ਜਾਣਕਾਰੀ ਅਨੁਸਾਰ ਰੂਸ ਤੋਂ ਗੋਆ ਆ ਰਹੀ ਚਾਰਟਰਡ ਫਲਾਈਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਤੋਂ ਬਾਅਦ ਉਜ਼ਬੇਕਿਸਤਾਨ ਵੱਲ ਮੋੜ ਦਿੱਤਾ ਗਿਆ ਹੈ।ਜਾਣਕਾਰੀ ਮੁਤਾਬਕ ਇਹ ਅਜ਼ੂਰ ਏਅਰ ਦਾ ਚਾਰਟਰਡ ਜਹਾਜ਼ ਹੈ, ਜੋ ਰੂਸ ਦੇ ਪਰਮ ਇੰਟਰਨੈਸ਼ਨਲ ਏਅਰਪੋਰਟ ਤੋਂ ਗੋਆ ਲਈ ਰਵਾਨਾ ਹੋਇਆ ਸੀ। ਇਸ ਜਹਾਜ਼ ਵਿੱਚ 238 ਯਾਤਰੀ ਅਤੇ ਸੱਤ ਚਾਲਕ ਦਲ ਦੇ ਮੈਂਬਰ ਹਨ। ਯਾਤਰੀਆਂ ਵਿੱਚ ਦੋ ਨਵਜੰਮੇ ਬੱਚਿਆਂ ਦੇ ਹੋਣ ਦੀ ਵੀ ਸੂਚਨਾ ਮਿਲੀ ਹੈ।