English Hindi Saturday, October 08, 2022
-

ਵਿਦੇਸ਼

ਮਿਆਂਮਾਰ ’ਚ ਫੌਜ ਨੇ ਸਕੂਲ ਉਤੇ ਕੀਤੀ ਫਾਇਰਿੰਗ, 13 ਦੀ ਮੌਤ

September 20, 2022 08:18 PM

ਮਿਆਂਮਾਰ, 20 ਸਤੰਬਰ, ਦੇਸ਼ ਕਲਿੱਕ ਬਿਓਰੋ :

ਮਿਆਂਮਾਰ ਵਿੱਚ ਫੌਜ ਦੇ ਹੈਲੀਕਾਪਟਰ ਵੱਲੋਂ ਇਕ ਸਕੂਲ ਉਤੇ ਫਾਇਰਿੰਗ ਕੀਤੀ ਗਈ। ਇਸ ਫਾਇਰਿੰਗ ਨਾਲ ਘੱਟੋ ਘੱਟ 13 ਲੋਕਾਂ ਦੀ ਮੌਤ ਹੋ ਗਈ, ਜਿਸ ਵਿੱਚ 7 ਵਿਦਿਆਰਥੀ ਵੀ ਸ਼ਾਮਲ ਹਨ। ਖ਼ਬਰਾਂ ਦੇ ਮੁਤਾਬਕ ਇਹ ਸਕੂਲ ਇਕ ਬੁੱਧ ਮਠ ਵਿੱਚ ਚਲਾਇਆ ਜਾ ਰਿਹਾ ਸੀ। ਇਸ ਤੋਂ ਇਲਾਵਾ 17 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ। ਕੇਂਦਰੀ ਸਾਗੈਂਗ ਖੇਤਰ ਵਿੱਚ ਸਥਿਤ ਸਕੂਲ ਵਿੱਚ ਫੌਜ ਨੇ ਹਮਲਾ ਕੀਤਾ ਸੀ। ਫੌਜ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਕੂਲ ਵਿੱਚ ਵਿਦਰੋਹੀ ਲੁੱਕੇ ਹੋਏ ਸਨ। ਫੌਜ ਵੱਲੋਂ ਦਆਵਾ ਕੀਤਾ ਗਿਆ ਹੈ ਕਿ ਵਿਦਰੋਹੀਆਂ ਨੇ ਗੋਲੀ ਚਲਾਉਣੀ ਸ਼ੁਰੂ ਕੀਤੀ ਸੀ। ਇਸ ਤੋਂ ਬਾਅਦ ਜਵਾਬ ਵਿੱਚ ਗੋਲੀ ਚਲਾਈ ਗਈ। ਪਿੰਡ ਵਿੱਚ ਕਰੀਬ ਇਕ ਘੰਟੇ ਤੱਕ ਗੋਲੀਆਂ ਚਲੀਆਂ।

ਸਕੂਲ ਦੇ ਏਡਮਿਨੀਸਟ੍ਰੇਟਰ ਮਾਰ ਮਾਰ ਨੇ ਕਿਹਾ ਕਿ ਬੱਚਿਆਂ ਨੂੰ ਸੁਰੱਖਿਅਤ ਥਾਂ ਉਤੇ ਲਿਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤਾਂ ਇਸ ਦੌਰਾਨ 4 ਹੈਲੀਕਾਪਟਰ ਪਹੁੰਚ ਗਏ। ਜਿਨ੍ਹਾਂ ਵਿਚੋਂ ਦੋ ਨੇ ਗੋਲੀ ਚਲਾਉਣੀ ਸ਼ੁਰੂ ਕਰ ਦਿੱਤੀ।

Have something to say? Post your comment

ਵਿਦੇਸ਼

ਥਾਈਲੈਂਡ : ਡੇ-ਕੇਅਰ ’ਚ ਗੋਲੀਬਾਰੀ, 22 ਬੱਚਿਆਂ ਸਮੇਤ 34 ਦੀ ਮੌਤ

ਅਮਰੀਕਾ ਦੇ ਕੈਲੀਫੋਰਨੀਆ 'ਚ 4 ਭਾਰਤੀ ਅਗਵਾ

ਇੰਡੋਨੇਸ਼ੀਆ 'ਚ ਫੁੱਟਬਾਲ ਮੈਚ ਦੌਰਾਨ ਹਿੰਸਾ,129 ਲੋਕਾਂ ਦੀ ਮੌਤ, 200 ਜ਼ਖ਼ਮੀ

ਰੂਸ ਜਨਮਤ ਸੰਗ੍ਰਹਿ ਹਾਸਲ ਕਰਨ ਤੋਂ ਬਾਅਦ ਅੱਜ ਯੂਕਰੇਨ ਦੇ ਚਾਰ ਹੋਰ ਖੇਤਰਾਂ ਨੂੰ ਅਧਿਕਾਰਤ ਤੌਰ 'ਤੇ ਆਪਣੀ ਸਰਹੱਦ ਵਿੱਚ ਸ਼ਾਮਲ ਕਰੇਗਾ

ਅਮਰੀਕਾ ਦੇ ਫਲੋਰੀਡਾ ਸੂਬੇ 'ਚ ਤੂਫਾਨ ਇਆਨ ਨੇ ਮਚਾਈ ਤਬਾਹੀ, 20 ਲੱਖ ਲੋਕ ਪ੍ਰਭਾਵਿਤ, ਐਮਰਜੈਂਸੀ ਘੋਸ਼ਿਤ

ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦਾ ਸਰਕਾਰੀ ਤੌਰ ‘ਤੇ ਅੰਤਿਮ ਸਸਕਾਰ

ਸੈਂਟਰਲ ਮੈਕਸੀਕੋ ਦੇ ਬਾਰ ‘ਚ ਗੋਲੀਬਾਰੀ 10 ਲੋਕਾਂ ਦੀ ਮੌਤ

ਮੈਕਸੀਕੋ ‘ਚ ਆਇਆ 7.6 ਤੀਬਰਤਾ ਦਾ ਭੂਚਾਲ, ਇਕ ਮੌਤ ਇਮਾਰਤਾਂ ਨੂੰ ਪੁੱਜਾ ਨੁਕਸਾਨ,ਸੁਨਾਮੀ ਦੀ ਚਿਤਾਵਨੀ

ਅੱਜ ਸ਼ਾਹੀ ਪਰੰਪਰਾਵਾਂ ਅਨੁਸਾਰ ਕੀਤਾ ਜਾਵੇਗਾ ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ ਦੋਇਮ ਦਾ ਅੰਤਿਮ ਸਸਕਾਰ

ਦੱਖਣੀ ਅਫਰੀਕਾ ‘ਚ ਟਰੱਕ ਦੀ ਸਕੂਲੀ ਬੱਸ ਨਾਲ ਟੱਕਰ,19 ਸਕੂਲੀ ਬੱਚਿਆਂ ਸਮੇਤ 21 ਦੀ ਮੌਤ