English Hindi Saturday, December 10, 2022
-
 

ਦੇਸ਼

ਮੁੱਖ ਚੋਣ ਕਮਿਸ਼ਨ ਅਜਿਹਾ ਹੋਣਾ ਚਾਹੀਦਾ, ਜੋ ਪ੍ਰਧਾਨ ਮੰਤਰੀ ਖਿਲਾਫ ਵੀ ਕਾਰਵਾਈ ਕਰ ਸਕੇ : ਸੁਪਰੀਮ ਕੋਰਟ

November 23, 2022 04:51 PM

ਨਵੀਂ ਦਿੱਲੀ, 23 ਨਵੰਬਰ, ਏਜੰਸੀ :

ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਮੌਖਿਕ ਰੂਪ ਵਿੱਚ ਕਿਹਾ ਹੈ ਕਿ ਦੇਸ਼ ਨੂੰ ਅਜਿਹੇ ਮੁੱਖ ਚੋਣ ਕਮਿਸ਼ਨਰ (ਸੀਈਓ) ਦੀ ਲੋੜ ਹੈ, ਜੋ ਪ੍ਰਧਾਨ ਮੰਤਰੀ ਖਿਲਾਫ ਵੀ ਕਾਰਵਾਈ ਕਰ ਸਕੇ। ਅਦਾਲਤ ਨੇ ਕੇਂਦਰ ਸਰਕਾਰ ਨੂੰ ਪਿਛਲੇ ਹਫਤੇ ਨਿਯੁਕਤ ਚੋਣ ਕਮਿਸ਼ਨਰ (ਈਸੀ) ਦੀ ਚੋਣ ਪ੍ਰਣਾਲੀ  ਵੀ ਦੱਸਣ ਨੂੰ ਕਿਹਾ ਸੀ। ਪੰਜ ਜੱਜਾਂ ਦੇ ਸੰਵਿਧਾਨਕ ਬੈਂਚ ਦੀ ਪ੍ਰਧਾਨਗੀ ਕਰਦੇ ਹੋਏ ਜੱਜ ਕੇ ਐਮ ਜੋਸੇਫ ਨੇ ਕਿਹਾ ਕਿ ਸਾਨੂੰ ਅਜਿਹੇ ਮੁੱਖ ਚੋਣ ਕਮਿਸ਼ਨ ਦੀ ਲੋੜ ਹੈ ਜੋ ਇਕ ਪ੍ਰਧਾਨ ਮੰਤਰੀ ਖਿਲਾਫ ਵੀ ਕਰ ਸਕੇ।

ਬੈਂਚ ਵਿੱਚ ਸ਼ਾਮਲ ਜੱਜ ਅਜੇ ਰਸਤੋਗੀ, ਅਨਿਰੁਧ ਬੋਸ, ਰਾਏ ਅਤੇ ਸੀਟੀ ਰਵਿਕੁਮਾਰ ਨੇ ਕਿਹਾ ਕਿ ਉਦਾਹਰਣ ਲਈ ਮੰਨ ਲਓ ਕਿ ਪ੍ਰਧਾਨ ਮੰਤਰੀ ਖਿਲਾਫ ਕੁਝ ਦੋਸ਼ ਹਨ ਅਤੇ ਸੀਈਸੀ ਨੇ ਕਾਰਵਾਈ ਕਰਨੀ ਹੈ, ਪ੍ਰੰਤੂ ਸੀਈਸੀ ਕਮਜੋਰ ਹੈ ਅਤੇ ਕਾਰਵਾਈ ਨਹੀਂ ਕਰਦਾ।

ਬੈਂਚ ਨੇ ਕੇਂਦਰ ਦੇ ਵਕੀਲ ਨੂੰ ਸਵਾਲ ਕੀਤਾ ਕਿ ਕੀ ਇਹ ਵਿਵਸਥਾ ਦਾ ਪੂਰੀ ਤਰ੍ਹਾਂ ਟੁਟਣਾ ਨਹੀਂ ਹੈ। ਸੀਈਸੀ ਨੂੰ ਰਾਜਨੀਤਿਕ ਪ੍ਰਭਾਵ ਤੋਂ ਮੁਕਤ ਮੰਨਿਆ ਜਾਂਦਾ ਹੈ ਅਤੇ ਆਜ਼ਾਦ ਹੋਣਾ ਚਾਹੀਦਾ।

ਬੈਂਚ ਨੇ ਕਿਹਾ ਕਿ ਇਹ ਅਜਿਹੇ ਪਹਿਲੂ ਹਨ ਜਿਨ੍ਹਾਂ ਉਤੇ ਤੁਹਾਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਅਸੀਂ ਸੀਈਸੀ ਦੀ ਚੋਣ ਲਈ ਇਕ ਆਜ਼ਾਦ ਵੱਡੇ ਕਾਨੂੰਨ ਦੀ ਜ਼ਰੂਰਤ ਕਿਉਂ ਹੈ, ਨਾ ਕਿ ਕੇਵਲ ਮੰਤਰੀ ਮੰਡਲ ਦੀ।

Have something to say? Post your comment

ਦੇਸ਼

ਆਮ ਆਦਮੀ ਪਾਰਟੀ ਨੇ ਨੈਸ਼ਨਲ ਜੁਡੀਸ਼ੀਅਲ ਕਮਿਸ਼ਨ ਬਿੱਲ ਦਾ ਕੀਤਾ ਵਿਰੋਧ; ਸਾਂਸਦ ਰਾਘਵ ਚੱਢਾ ਵੱਲੋਂ ਬਿੱਲ ਨੂੰ 'ਸੰਵਿਧਾਨ ਪੱਖੋਂ ਅਸੰਭਵ' ਕਰਾਰ

ਸੁਪਰੀਮ ਕੋਰਟ ’ਚ ਪਾਈ ਪਟੀਸ਼ਨ, ਕਿਹਾ Youtube ਕਾਰਨ ਪ੍ਰੀਖਿਆ ’ਚੋਂ ਹੋਇਆ ਅਸਫ਼ਲ

'ਆਪ' ਸਾਂਸਦ ਰਾਘਵ ਚੱਢਾ ਨੇ ਰਾਜ ਸਭਾ 'ਚ ਸ੍ਰੀ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਦਾ ਅਹਿਮ ਮੁੱਦਾ ਉਠਾਇਆ

ਸੁਪਰੀਮ ਕੋਰਟ ਵੱਲੋਂ RTI ਤਹਿਤ ਕੌਲਿਜੀਅਮ ਮੀਟਿੰਗ ਦੇ ਵੇਰਵਿਆਂ ਦਾ ਖੁਲਾਸਾ ਕਰਨ ਦੀ ਮੰਗ ਵਾਲੀ ਪਟੀਸ਼ਨ ਖਾਰਜ

ਵਿਆਹ ਸਮਾਗਮ ਮੌਕੇ ਸਿਲੰਡਰ ਫਟਣ ਕਾਰਨ ਵਾਪਰਿਆ ਹਾਦਸਾ, ਚਾਰ ਦੀ ਮੌਤ, 60 ਝੁਲਸੇ

ਚੱਕਰਵਾਤੀ ਤੂਫਾਨ 'ਮੈਂਡੂਸ' ਦੇ ਮੱਦੇਨਜਰ ਤਿੰਨ ਰਾਜਾਂ ‘ਚ ਰੈੱਡ ਅਲਰਟ, ਕਈ ਜ਼ਿਲ੍ਹਿਆਂ ਦੇ ਸਕੂਲ-ਕਾਲਜ ਬੰਦ

ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ’ਚ ਨੌਜਵਾਨ ਨੇ ਖੁਦ ਨੂੰ ਲਗਾਈ ਅੱਗ

ਰਾਤ ਨੂੰ ਕੁੜੀਆਂ ਦੇ ਬਾਹਰ ਜਾਣ ਉਤੇ ਪਾਬੰਦੀ ਕਿਉਂ, ਮੁੰਡਿਆਂ ਉਤੇ ਵੀ ਲਗਾਓ : ਹਾਈਕੋਰਟ

ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਨਤੀਜੇ ਅੱਜ ਆਉਣਗੇ,ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਹੋਵੇਗੀ ਸ਼ੁਰੂ

ਕਾਂਗਰਸ ਨੇ 30 ਆਗੂਆਂ ਨੂੰ ਪਾਰਟੀ ’ਚੋਂ ਕੱਢਿਆ