English Hindi Friday, July 01, 2022
-

ਰੁਜ਼ਗਾਰ/ਕਾਰੋਬਾਰ

ਮੁੱਖ ਮੰਤਰੀ ਦੇ ਭਰੋਸੇ ਮਗਰੋ ਬੇਰੁਜ਼ਗਾਰਾਂ ਨੇ ਧਰਨਾ ਚੁੱਕਿਆ

June 19, 2022 08:38 PM
*5 ਜੂਨ ਤੋ ਬੈਠੇ ਸਨ ਪੱਕੇ ਮੋਰਚੇ ਤੇ
ਪ੍ਰਵੀਨ
ਸੰਗਰੂਰ, 19 ਜੂਨ- ਸਥਾਨਕ ਮੁੱਖ ਮੰਤਰੀ ਦੀ ਕੋਠੀ ਦੇ ਗੇਟ ਉੱਤੇ ਲੱਗੇ ਪੱਕੇ ਮੋਰਚੇ ਆਖਰ ਜ਼ਿਮਨੀ ਚੋਣ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਦੀ ਆਮਦ ਤੋਂ ਪਹਿਲਾਂ ਸਰਕਾਰ ਵੱਲੋਂ ਬਿਖੇਰ ਦਿੱਤੇ ਗਏ ਹਨ। ਆਪਣੀਆਂ ਮੰਗਾਂ ਲਈ ਡ੍ਰੀਮ ਲੈਂਡ ਸਥਿਤ ਮੁੱਖ ਮੰਤਰੀ ਸ੍ਰ ਭਗਵੰਤ ਮਾਨ ਦੀ ਕੋਠੀ ਦੇ ਗੇਟ ਅੱਗੇ ਪੱਕੇ ਮੋਰਚੇ ਲਗਾ ਕੇ ਬੈਠੇ ਪ੍ਰਦਰਸ਼ਨ ਕਾਰੀਆਂ ਨੂੰ ਭਰੋਸਿਆਂ ਦਾ ਜੂਸ ਪਿਆ ਕੇ ਉਠਾ ਦਿੱਤਾ ਹੈ।
      5 ਜੂਨ ਤੋਂ ਬੈਠੇ ਬੇਰੁਜ਼ਗਾਰ ਮਲਟੀ ਪਰਪਜ਼ ਹੈਲਥ ਵਰਕਰਾਂ ਦੀ ਮੰਗ ਸੀ ਕਿ ਪੰਜਾਬ ਸਰਕਾਰ ਸਿਹਤ ਵਿਭਾਗ ਵਿੱਚ ਖਾਲੀ ਪਈਆਂ ਵਰਕਰ ਪੁਰਸ਼ ਦੀਆਂ ਸਾਰੀਆਂ ਅਸਾਮੀਆਂ ਦਾ ਇਸਤਿਹਾਰ ਉਮਰ ਹੱਦ ਵਿਚ ਛੋਟ ਦੇ ਕੇ ਜਾਰੀ ਕਰੇ। ਸਵੇਰੇ ਹੀ ਮੁੱਖ ਮੰਤਰੀ ਨੇ ਯੂਨੀਅਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਸਮੇਤ ਸਾਥੀਆਂ ਨੂੰ ਆਪਣੀ  ਕੋਠੀ ਵਿਚ ਬੁਲਾ ਕੇ ਮਸਲਾ ਹੱਲ ਕਰਨ ਦਾ ਮੁੜ ਭਰੋਸਾ ਦਿੱਤਾ ਅਤੇ ਚੱਲ ਰਿਹਾ ਧਰਨਾ ਖਤਮ ਕਰਨ ਦੀ ਅਪੀਲ ਕੀਤੀ। ਉਂਝ ਭਾਵੇਂ 17 ਜੂਨ ਨੂੰ ਹੀ ਬੇਰੁਜ਼ਗਾਰਾਂ ਨੂੰ 28 ਜੂਨ ਲਈ ਪ੍ਰਿੰਸੀਪਲ ਸਕੱਤਰ ਨਾਲ ਲਿਖਤੀ ਮੀਟਿੰਗ ਦੇ ਕੇ ਸੜਕ ਜਾਮ ਕਰਨ ਦਾ ਪ੍ਰਦਰਸ਼ਨ ਰੱਦ ਕਰਵਾ ਦਿੱਤਾ ਸੀ।
    ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਅਤੇ ਸੂਬਾ ਆਗੂ ਸੁਖਦੇਵ ਸਿੰਘ ਜਲਾਲਾਬਾਦ ਕਿਹਾ ਕਿ ਭਾਵੇਂ ਮੁੱਖ ਮੰਤਰੀ ਦੇ ਭਰੋਸੇ ਨਾਲ ਇਕ ਵਾਰ ਪੱਕਾ ਮੋਰਚਾ ਸਮਾਪਤ ਕੀਤਾ ਹੈ।ਪ੍ਰੰਤੂ ਜੇਕਰ 28 ਜੂਨ ਦੀ ਮੀਟਿੰਗ ਲਾਰਾ ਸਾਬਤ ਹੋਈ ਜਾਂ ਫੇਰ ਰੱਦ ਕੀਤੀ ਗਈ ਤਾਂ ਮੁੜ ਮੋਰਚਾ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਰਾਜ ਕੁਮਾਰ ਗੁਰਦਾਸਪੁਰ, ਨਾਹਰ ਸਿੰਘ ਝਨੇੜੀ, ਹੀਰਾ ਲਾਲ ਅੰਮ੍ਰਿਤਸਰ, ਗੁਰਪਿਆਰ ਘਰਾਚੋਂ, ਸੁਖਜਿੰਦਰ ਸਿੰਘ, ਸ਼ਿਕਰਾ, ਗਗਨਦੀਪ, ਹੀਰਾ ਲਾਲ ਅਤੇ ਗੁਰਪ੍ਰੀਤ ਆਦਿ ਹਾਜ਼ਰ ਸਨ
 

Have something to say? Post your comment

ਰੁਜ਼ਗਾਰ/ਕਾਰੋਬਾਰ

ਪੰਜਾਬ ਸਰਕਾਰ ਦਾ ਪਲੇਠਾ ਬਜਟ ਫੀਲਡ ਮੁਲਾਜ਼ਮਾਂ ਵਿਰੋਧੀ- ਯੂਨੀਅਨ ਆਗੂ

ਸਰਕਾਰ ਨਵੀਂ ਪਰ ਬਜਟ ਪਹਿਲੀਆਂ ਸਰਕਾਰਾਂ ਦੀ ਤਰ੍ਹਾਂ ਕਾਰਪੋਰੇਟ ਪੱਖੀ

ਜਨਰਲ ਵਰਗ ਭਲਾਈ ਫੈਡਰੇਸ਼ਨ ਦਾ ਵਫਦ ਮੰਗਾਂ ਸੰਬੰਧੀ ਵਿਧਾਇਕਾਂ ਨੂੰ ਮਿਲਿਆ: ਸ਼ਰਮਾ

ਸਰਕਾਰ ਵੱਲੋਂ ਪੇਸ਼ ਬਜਟ ਮੁਲਾਜ਼ਮ ਵਿਰੋਧੀ: ਗੌਰਮਿੰਟ ਸਕੂਲ ਲੈਕਚਰਾਰ ਯੁਨੀਅਨ

ਡੀਟੀਐੱਫ ਵੱਲੋਂ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦੀ ਥਾਂ ਗ੍ਰਿਫਤਾਰ ਕਰਵਾਉਣ ਦੀ ਸਖ਼ਤ ਨਿਖੇਧੀ

ਡਾ ਬਲਜੀਤ ਕੌਰ ਨੇ ਤਰਸ ਦੇ ਆਧਾਰ ‘ਤੇ ਸੌਂਪੇ ਨਿਯੁਕਤੀ ਪੱਤਰ

ਜਨਰਲ ਕੈਟਾਗਿਰੀ ਫੈਡਰੇਸ਼ਨ ਨੇ ਭਲਾਈ ਕਮਿਸ਼ਨ ਦੇ ਆਹੁਦੇਦਾਰਾਂ ਦੀ ਨਿਯੁਕਤੀ ਤੁਰੰਤ ਕਰਨ ਦੀ ਮੰਗ: ਸ਼ਰਮਾ

ਡੀ ਟੀ ਐੱਫ ਵੱਲੋਂ ਈ ਟੀ ਟੀ ਦੀਆਂ 6635 ਸਮੇਤ ਸਾਰੀਆਂ ਭਰਤੀਆਂ ਮੁਕੰਮਲ ਕਰਨ ਦੀ ਮੰਗ

ਦਰਜਾਚਾਰ ਚੌਕੀਦਾਰਾਂ ਅਤੇ ਠੇਕਾ ਕਰਮੀਆਂ ਦਾ ਵਫਦ ਮੰਗਾਂ ਸਬੰਧੀ ਖੁਰਾਕ ਸਪਲਾਈ ਮੰਤਰੀ ਨੂੰ ਮਿਲਿਆ

ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਵਫਦ ਦੀ ਸਿੱਖਿਆ ਮੰਤਰੀ ਨਾਲ ਹੋਈ ਮੀਟਿੰਗ