English Hindi Saturday, October 08, 2022
-

ਵਿਦੇਸ਼

ਮੈਕਸੀਕੋ ‘ਚ ਆਇਆ 7.6 ਤੀਬਰਤਾ ਦਾ ਭੂਚਾਲ, ਇਕ ਮੌਤ ਇਮਾਰਤਾਂ ਨੂੰ ਪੁੱਜਾ ਨੁਕਸਾਨ,ਸੁਨਾਮੀ ਦੀ ਚਿਤਾਵਨੀ

September 20, 2022 09:43 AM

ਮੈਕਸੀਕੋ ਸਿਟੀ, 20 ਸਤੰਬਰ, ਦੇਸ਼ ਕਲਿਕ ਬਿਊਰੋ:

ਮੈਕਸੀਕੋ ਦੇ ਪੱਛਮੀ ਤੱਟ ਨੇੜੇ ਸੋਮਵਾਰ ਨੂੰ ਦੁਪਹਿਰ 1 ਵਜੇ (ਭਾਰਤੀ ਸਮੇਂ ਅਨੁਸਾਰ 11:30) 'ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 7.6 ਦਰਜ ਕੀਤੀ ਗਈ। ਕੋਲੀਮਾ ਰਾਜ ਦੇ ਮੰਜ਼ਾਨੀਲੋ ਸ਼ਹਿਰ ਵਿੱਚ ਇੱਕ ਸਟੋਰ ਦੀ ਕੰਧ ਡਿੱਗਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ। ਕਈ ਇਮਾਰਤਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ।ਇੱਥੇ ਪੱਛਮੀ ਤੱਟ 'ਤੇ ਸੁਨਾਮੀ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇੱਥੋਂ 500 ਕਿਲੋਮੀਟਰ ਦੂਰ ਰਾਜਧਾਨੀ ਮੈਕਸੀਕੋ ਸਿਟੀ ਵਿੱਚ ਵੀ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ। ਰਾਜਧਾਨੀ ਵਿੱਚ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਭੂਚਾਲ ਵਿਗਿਆਨੀਆਂ ਦੇ ਅਨੁਸਾਰ, ਭੂਚਾਲ ਦਾ ਕੇਂਦਰ ਮਿਕੋਆਕਨ ਰਾਜ ਵਿੱਚ ਕੋਲਕੋਮਨ ਤੋਂ 59 ਕਿਲੋਮੀਟਰ ਦੱਖਣ ਵਿੱਚ, ਪ੍ਰਸ਼ਾਂਤ ਤੱਟ ਦੇ ਨੇੜੇ ਜ਼ਮੀਨ ‘ਚ 15 ਕਿਲੋਮੀਟਰ ਗਹਿਰਾਈ ‘ਚ ਸੀ।ਪੈਸੀਫਿਕ ਸੁਨਾਮੀ ਚੇਤਾਵਨੀ ਕੇਂਦਰ ਮੁਤਾਬਕ 3 ਮੀਟਰ ਉੱਚੀਆਂ ਲਹਿਰਾਂ ਮੈਕਸੀਕੋ ਨਾਲ ਟਕਰਾ ਸਕਦੀਆਂ ਹਨ। ਤੱਟਵਰਤੀ ਸ਼ਹਿਰਾਂ ਜਿਵੇਂ ਕਿ ਮੰਜ਼ਾਨੀਲੋ ਅਤੇ ਅਕਾਪੁਲਕੋ ਵਿੱਚ ਸ਼ੁਰੂਆਤੀ ਲਹਿਰਾਂ ਪਹਿਲਾਂ ਹੀ ਆ ਚੁੱਕੀਆਂ ਹਨ। ਕੋਲੰਬੀਆ, ਕੋਸਟਾ ਰੀਕਾ, ਇਕਵਾਡੋਰ, ਅਲ ਸੈਲਵਾਡੋਰ, ਗੁਆਟੇਮਾਲਾ, ਹੌਂਡੂਰਸ, ਨਿਕਾਰਾਗੁਆ, ਪਨਾਮਾ ਅਤੇ ਪੇਰੂ ਦੇ ਪ੍ਰਸ਼ਾਂਤ ਤੱਟਾਂ ਦੇ ਨਾਲ 0.3 ਮੀਟਰ ਤੋਂ ਘੱਟ ਸੁਨਾਮੀ ਲਹਿਰਾਂ ਉੱਠਣ ਦੀ ਸੰਭਾਵਨਾ ਹੈ।

Have something to say? Post your comment

ਵਿਦੇਸ਼

ਥਾਈਲੈਂਡ : ਡੇ-ਕੇਅਰ ’ਚ ਗੋਲੀਬਾਰੀ, 22 ਬੱਚਿਆਂ ਸਮੇਤ 34 ਦੀ ਮੌਤ

ਅਮਰੀਕਾ ਦੇ ਕੈਲੀਫੋਰਨੀਆ 'ਚ 4 ਭਾਰਤੀ ਅਗਵਾ

ਇੰਡੋਨੇਸ਼ੀਆ 'ਚ ਫੁੱਟਬਾਲ ਮੈਚ ਦੌਰਾਨ ਹਿੰਸਾ,129 ਲੋਕਾਂ ਦੀ ਮੌਤ, 200 ਜ਼ਖ਼ਮੀ

ਰੂਸ ਜਨਮਤ ਸੰਗ੍ਰਹਿ ਹਾਸਲ ਕਰਨ ਤੋਂ ਬਾਅਦ ਅੱਜ ਯੂਕਰੇਨ ਦੇ ਚਾਰ ਹੋਰ ਖੇਤਰਾਂ ਨੂੰ ਅਧਿਕਾਰਤ ਤੌਰ 'ਤੇ ਆਪਣੀ ਸਰਹੱਦ ਵਿੱਚ ਸ਼ਾਮਲ ਕਰੇਗਾ

ਅਮਰੀਕਾ ਦੇ ਫਲੋਰੀਡਾ ਸੂਬੇ 'ਚ ਤੂਫਾਨ ਇਆਨ ਨੇ ਮਚਾਈ ਤਬਾਹੀ, 20 ਲੱਖ ਲੋਕ ਪ੍ਰਭਾਵਿਤ, ਐਮਰਜੈਂਸੀ ਘੋਸ਼ਿਤ

ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦਾ ਸਰਕਾਰੀ ਤੌਰ ‘ਤੇ ਅੰਤਿਮ ਸਸਕਾਰ

ਸੈਂਟਰਲ ਮੈਕਸੀਕੋ ਦੇ ਬਾਰ ‘ਚ ਗੋਲੀਬਾਰੀ 10 ਲੋਕਾਂ ਦੀ ਮੌਤ

ਮਿਆਂਮਾਰ ’ਚ ਫੌਜ ਨੇ ਸਕੂਲ ਉਤੇ ਕੀਤੀ ਫਾਇਰਿੰਗ, 13 ਦੀ ਮੌਤ

ਅੱਜ ਸ਼ਾਹੀ ਪਰੰਪਰਾਵਾਂ ਅਨੁਸਾਰ ਕੀਤਾ ਜਾਵੇਗਾ ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ ਦੋਇਮ ਦਾ ਅੰਤਿਮ ਸਸਕਾਰ

ਦੱਖਣੀ ਅਫਰੀਕਾ ‘ਚ ਟਰੱਕ ਦੀ ਸਕੂਲੀ ਬੱਸ ਨਾਲ ਟੱਕਰ,19 ਸਕੂਲੀ ਬੱਚਿਆਂ ਸਮੇਤ 21 ਦੀ ਮੌਤ