ਮੋਹਾਲੀ, 18 ਮਾਰਚ, ਦੇਸ਼ ਕਲਿੱਕ ਬਿਓਰੋ :
ਮੋਹਾਲੀ ਦੇ ਸਿੰਘ ਸ਼ਹੀਦਾ ਗੁਰਦੁਆਰਾ ਸਾਹਿਬ ਸੋਹਾਣਾ ਕੋਲ ਏਅਰਪੋਰਟ ਉਤੇ ਧਰਨਾ ਲਗਾਇਆ ਗਿਆ ਹੈ। ਪੰਜਾਬ ਦੇ ਵਾਰਸ ਜੱਥੇਬੰਦੀ ਦੇ ਮੁਖੀ ਅਮ੍ਰਿਤਪਾਲ ਸਿੰਘ ਵਿਰੁਧ ਪੰਜਾਬ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਤੋਂ ਬਾਅਦ ਨਹਿੰਗ ਜਥੇਬੰਦੀਆਂ ਵੱਲੋਂ ਧਰਨਾ ਲਗਾਇਆ ਗਿਆ ਹੈ। ਮੋਹਾਲੀ ਤੇ ਚੰਡੀਗੜ੍ਹ ਦੇ ਬਰਾਡਰ ਉਤੇ ਚੱਲ ਰਹੇ ਕੌਮੀ ਇਨਸਾਫ ਮੋਰਚੇ ਤੋਂ ਲੈ ਕੇ ਸੋਹਾਣਾ ਚੌਂਕ ਤੱਕ ਜਥੇਬੰਦੀਆਂ ਵੱਲੋਂ ਮਾਰਚ ਕੀਤਾ ਗਿਆ। ਇਸ ਤੋਂ ਬਾਅਦ ਸੋਹਾਣਾ ਚੌਂਕ ਉਤੇ ਧਰਨਾ ਲਗਾਇਆ ਗਿਆ।
ਸੁਰੱਖਿਆ ਨੂੰ ਦੇਖਦੇ ਹੋਏ ਵੱਡੀ ਗਿਣਤੀ ਪੁਲਿਸ ਤੈਨਾਤ ਹੈ। ਇਸ ਮੌਕੇ ਪੁਲਿਸ ਦੇ ਕਈ ਵੱਡੇ ਅਫਸਰ ਵੀ ਮੌਕੇ ਉਤੇ ਮੌਜੂਦ ਹਨ।