English Hindi Friday, October 07, 2022
-

ਚੰਡੀਗੜ੍ਹ/ਆਸਪਾਸ

ਮੋਹਾਲੀ : ਨੌਜਵਾਨਾਂ ਨੂੰ ਕੁੱਟਣ ਦੇ ਮਾਮਲੇ ’ਚ ਦੋ ਪੁਲਿਸ ਮੁਲਾਜ਼ਮ ਮੁਅੱਤਲ

September 23, 2022 09:22 AM

ਮੋਹਾਲੀ, 23 ਸਤੰਬਰ, ਦੇਸ਼ ਕਲਿੱਕ ਬਿਓਰੋ :

ਮੋਹਾਲੀ ਦੇ ਫੇਜ 9 ਵਿੱਚ 2 ਨੌਜਵਾਨਾਂ ਨੂੰ ਪੁਲਿਸ ਵੱਲੋਂ ਜ਼ਬਰੀ ਕੁੱਟਣ ਦੇ ਮਾਮਲੇ ਵਿੱਚ ਦੋ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕੀਤਾ ਗਿਆ ਹੈ, ਜਦੋਂ ਕਿ ਹੋਰ ਪੁਲਿਸ ਮੁਲਾਜ਼ਮ ਖਿਲਾਫ ਵਿਭਾਗੀ ਜਾਂਚ ਕੀਤੀ ਜਾ ਰਹੀ ਹੈ। ਫੇਜ਼ 9 ਵਾਸੀ ਹਰਵਿੰਦਰ ਸਿੰਘ ਪਾਰਕ ਵਿੱਚ ਬੈਠਿਆ ਮੋਬਾਇਲ ਉਤੇ ਵੀਡੀਓ ਦੇਖ ਰਿਹਾ ਸੀ। ਇਸ ਦੌਰਾਨ ਪਾਰ ਵਿੱਚ ਸਿਵਿਲ ਕੱਪੜਿਆਂ ਵਿੱਚ ਆਏ ਦੋ ਪੁਲਿਸ ਮੁਲਾਜ਼ਮਾਂ ਦੀ ਆਵਸ ਵਿੱਚ ਕਿਸੇ ਗੱਲ ਨੂੰ ਲੈ ਕੇ ਬਹਿਸਬਾਜ਼ੀ ਹੋ ਗਈ। ਉਨ੍ਹਾਂ ਨੂੰ ਲੱਗਿਆ ਕਿ ਹਰਵਿੰਦਰ ਸਿੰਘ ਉਨ੍ਹਾਂ ਦੀ ਵੀਡੀਓ ਬਣਾ ਰਿਹਾ ਹੈ। ਇਸ ਤੋਂ ਬਾਅਦ ਦੋਵਾਂ ਪੁਲਿਸ ਮੁਲਾਜ਼ਮਾਂ ਨੇ ਪਹਿਲਾਂ ਮੋਬਾਇਲ ਖੋਹ ਕੇ ਤੋੜ ਦਿੱਤਾ, ਫਿਰ ਉਸਦੀ ਕੁੱਟਮਾਰ ਕੀਤੀ। ਜਦੋਂ ਉਸਦਾ ਭਾਈਚਾਰ ਮਦਦ ਲਈ ਪਹੁੰਚਿਆ ਤਾਂ ਆਰੋਪੀਆਂ ਨੇ ਉਸ ਦੀ ਵੀ ਕੁੱਟਮਾਰ ਕੀਤੀ।

ਇਸ ਤੋਂ ਬਾਅਦ 7-8 ਪੁਲਿਸ ਮੁਲਾਜ਼ਮ ਦੋਵਾਂ ਪੀੜਤਾਂ ਨੂੰ ਫੜ੍ਹਕੇ ਇਕ ਨਿੱਜੀ ਗੱਡੀ ਰਾਹੀਂ ਥਾਣੇ ਲੈ ਗਏ ਜਿੱਥੇ ਉਨ੍ਹਾਂ ਦੀ ਕੁੱਟਮਾਰ ਕੀਤੀ ਗਈ। ਬਾਅਦ ਵਿੱਚ ਜਬਰਦਸਤੀ ਰਾਜੀਨਾਮਾ ਲਿਖਵਾ ਕੇ ਛੱਡ ਦਿੱਤਾ ਗਿਆ। ਇਸ ਤੋਂ ਬਾਅਦ ਪੀੜਤ ਨੌਜਵਾਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀਜੀਪੀ ਗੌਰਵ ਯਾਦਵ ਨੂੰ ਆਪਣੀ ਸ਼ਿਕਾਇਤ ਭੇਜੀ।

ਇਸ ਤੋਂ ਬਾਅਦ ਪੁਲਿਸ ਨੇ ਦੋ ਪੁਲਿਸ ਮੁਲਾਜ਼ਮਾਂ ਹਵਲਦਾਰ ਹਰਪ੍ਰੀਤ ਸਿੰਘ ਅਤੇ ਕਾਂਸਟੇਬਲ ਸੁਪਿੰਦਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਅਤੇ ਉਨ੍ਹਾਂ ਖਿਲਾਫ ਮਾਮਲਾ ਦਰਜ ਕਰ ਲਿਆ। ਇਸ ਤੋਂ ਇਲਾਵਾ ਪੀੜਤਾਂ ਨੂੰ ਥਾਣੇ ਲੈ ਕੇ ਜਾਣ ਵਿੱਚ ਦੋਸ਼ੀਆਂ ਦੀ ਮਦਦ ਕਰਨ ਦੇ ਮਾਮਲੇ ਵਿੱਚ ਪੁਲਿਸ ਮੁਲਾਜ਼ਮਾਂ ਖਿਲਾਫ ਵਿਭਾਗੀ ਜਾਂਚ ਹੋਵੇਗੀ।

Have something to say? Post your comment

ਚੰਡੀਗੜ੍ਹ/ਆਸਪਾਸ

ਕੀ ਮਾਲ ਵਿਭਾਗ ਵਲੋਂ ਕੀਤੀ ਜਾ ਰਹੀ ਗਿਰਦਾਵਰੀ ਨਾਲ ਮਿਲੇਗਾ ਕੋਈ ਮੁਆਵਜਾ, ਕਿਸਾਨ ਚਿੰਤਤ

ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੀ ਕਾਰਜਕਾਰਣੀ ਦੀ ਮੀਟਿੰਗ ਅਤੇ ਜਨਰਲ ਇਜਲਾਸ 8 ਅਕਤੂਬਰ ਨੂੰ

ਐਸਜੀਪੀਸੀ ਨੂੰ ਤੋੜਨ ਦੀਆਂ ਸਾਜ਼ਿਸ਼ਾਂ ਖ਼ਿਲਾਫ਼ ਰੋਸ ਮਾਰਚ ਵਿਚ ਪਰਵਿੰਦਰ ਸੋਹਾਣਾ ਦੀ ਅਗਵਾਈ ਹੇਠ ਸ਼ਾਮਲ ਹੋਇਆ ਮੁਹਾਲੀ ਤੋਂ ਵੱਡਾ ਜਥਾ

ਪਿੰਡ ਦੁਬਾਲੀ ਵਿਖੇ ਗੁਰਦੁਆਰਾ ਸਿੰਘ ਸ਼ਹੀਦਾਂ ਸੁਸਾਇਟੀ ਵੱਲੋਂ ਲਗਾਇਆ ਵਿਸ਼ਾਲ ਖੂਨਦਾਨ ਕੈਂਪ

ਕਾਰਪੋਰੇਸ਼ਨ ‘ਤੇ ਕਾਬਜ਼ ਧਿਰ ਸ਼ਹਿਰ ਦੇ ਵਿਕਾਸ ਦੀ ਥਾਂ ਆਪਣੇ ਵਿਕਾਸ ਕਰਨ ‘ਚ ਮਸ਼ਰੂਫ : ਪਰਵਿੰਦਰ ਸਿੰਘ ਸੋਹਾਣਾ

ਚੰਡੀਗੜ੍ਹ ‘ਚ ਏਅਰ ਫੋਰਸ ਸ਼ੋਅ ਅੱਜ

ਗੌਰਮਿੰਟ ਟੀਚਰਜ਼ ਯੂਨੀਅਨ ਦੇ ਵਫ਼ਦ ਨੇ ਜ਼ਿਲ੍ਹਾ ਸਿੱਖਿਆ ਅਫਸਰ ਨੂੰ ਦਿੱਤਾ ਮੰਗ ਪੱਤਰ

ਦੁਸਹਿਰਾ ਮਨਾਉਣ ਲਈ ਮੈਦਾਨ ‘ਚ ਰੱਖੇ ਰਾਵਣ, ਕੁੰਭਕਰਨ ਅਤੇ ਮੇਘਨਾਦ ਦੇ ਪੁਤਲੇ ਫੂਕਣ ਦੀ ਕੋਸ਼ਿਸ਼

ਪੰਜਾਬ ਦੀਆਂ ਫੈਕਟਰੀਆਂ ਫੇਲ੍ਹ ਕਰਵਾ ਕੇ ਅਰਬਾਂ ਰੁਪਇਆ ਦੇ ਪਲਾਟ ਹਜ਼ਮ ਕਰਨ ਤੋਂ ਬਾਅਦ ਅਫਸਰਾਂ ਨੇ ਫਾਈਲਾਂ ਵੀ ਖਾਧੀਆਂ : ਸਤਨਾਮ ਦਾਊਂ

ਮੁੱਖ ਮੰਤਰੀ ਵੱਲੋਂ ਪੰਜਾਬ ਸਕੱਤਰੇਤ ਕ੍ਰਿਕਟ ਕਲੱਬ ਚੰਡੀਗੜ੍ਹ ਦੀ ਅਧਿਕਾਰਤ ਜਰਸੀ ਲਾਂਚ