English Hindi Saturday, December 10, 2022
-
 

ਪੰਜਾਬ

26 ਨਵੰਬਰ ਨੂੰ ਰਾਜ ਭਵਨ ਚੰਡੀਗੜ੍ਹ ਵੱਲ ਰੋਸ ਮਾਰਚ ਦੀਆਂ ਤਿਆਰੀਆਂ ਜੋਰਾਂ 'ਤੇ: ਜਗਰਾਜ ਹਰਦਾਸਪੁਰਾ

November 24, 2022 06:36 PM
 
ਆਗੂ ਟੀਮਾਂ ਘਰ-ਘਰ ਜਾਕੇ ਕੇ ਲਾਮਬੰਦੀ ਕਰ ਰਹੀਆਂ ਹਨ: ਮਾਂਗੇਵਾਲ
 
ਦਲਜੀਤ ਕੌਰ 
       
 
ਮਹਿਲਕਲਾਂ, 24 ਨਵੰਬਰ, 2022: ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਬਲਾਕ ਮਹਿਲਕਲਾਂ ਵੱਲੋਂ ਪਿੰਡਾਂ ਵਿੱਚੋਂ 26 ਨਵੰਬਰ ਨੂੰ ਰਾਜ ਭਵਨ ਵੱਲ ਕੂਚ ਕਰਨ ਦੀਆਂ ਤਿਆਰੀਆਂ ਬਲਾਕ ਪ੍ਰਧਾਨ ਜਗਰਾਜ ਸਿੰਘ ਹਰਦਾਸਪੁਰਾ ਅਤੇ ਜਿਲ੍ਹਾ ਮੀਤ ਪ੍ਰਧਾਨ ਗੁਰਦੇਵ ਸਿੰਘ ਮਾਂਗੇਵਾਲ ਦੀ ਅਗਵਾਈ ਹੇਠ ਪੂਰੇ ਜੋਰਾਂ 'ਤੇ ਚੱਲ ਰਹੀਆਂ ਹਨ। 
 
ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਮਹਿਲਕਲਾਂ ਦੇ ਜਨਰਲ ਸਕੱਤਰ ਅਮਨਦੀਪ ਸਿੰਘ ਰਾਏਸਰ ਨੇ ਦੱਸਿਆ ਕਿ ਅੱਜ ਰਾਏਸਰ, ਕਲਾਲਾ, ਮੂੰਮ, ਗਹਿਲ ਅਤੇ ਛੀਨੀਵਾਲ ਖੁਰਦ ਵਿਖੇ ਲਾਮਬੰਦੀ ਲਈ ਮੀਟਿੰਗਾਂ ਜਥੇਬੰਦ ਕਰਕੇ ਘਰ-ਘਰ ਜਾ ਕੇ ਲਾਮਬੰਦੀ ਕੀਤੀ ਗਈ। ਮੀਟਿੰਗਾਂ ਦੌਰਾਨ ਆਗੂਆਂ ਨੇ ਮੰਗਾਂ ਬਾਰੇ ਚਰਚਾ ਕਰਦਿਆਂ ਕਿਹਾ ਕਿ ਸਾਰੀਆਂ ਫ਼ਸਲਾਂ 'ਤੇ ਐੱਮਐੱਸਪੀ (MSP) ਦਾ ਕਾਨੂੰਨ ਬਣਾਉਣ, ਲਖੀਮਪੁਰ ਖੀਰੀ ਕਾਂਡ ਦੇ ਮੁੱਖ ਦੋਸ਼ੀ ਅਜੇ ਮਿਸ਼ਰਾ ਟੈਣੀ ਨੂੰ ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਅਹੁਦੇ ਤੋਂ ਬਰਖਾਸਤ ਕਰਨ, ਲਖੀਮਪੁਰ ਖੀਰੀ ਕਾਂਡ ਵਿੱਚ ਗ੍ਰਿਫਤਾਰ ਕੀਤੇ ਕਿਸਾਨ ਆਗੂਆਂ ਨੂੰ ਰਿਹਾਅ ਕਰਨ, ਸੰਯੁਕਤ ਕਿਸਾਨ ਮੋਰਚੇ ਦੇ ਦਿੱਲੀ ਮੋਰਚੇ ਦੌਰਾਨ ਦਰਜ ਕੀਤੇ ਸਾਰੇ ਪੁਲਿਸ ਕੇਸ ਰੱਦ ਕਰਨ, ਚੋਣਾਂ ਦੌਰਾਨ ਕਰਜ਼ਾ ਮੁਆਫ਼ੀ ਦਾ ਕੀਤਾ ਵਾਅਦਾ ਪੂਰਾ ਕਰਨ, ਕਿਸਾਨਾਂ ਦੇ ਕਰਜ਼ਿਆਂ ਤੇ ਲੀਕ ਮਾਰਨ, ਕਿਸਾਨਾਂ ਦੀਆਂ ਫਸਲਾਂ ਦਾ ਸਰਕਾਰੀ ਕੰਪਨੀਆਂ ਰਾਹੀਂ ਬੀਮਾ ਕਰਨ ਅਤੇ ਬੀਮੇ ਦੀ ਕਿਸ਼ਤ ਸਰਕਾਰ ਵੱਲੋਂ ਭਰਨ, 60 ਸਾਲ ਤੋਂ ਵੱਧ ਉਮਰ ਦੇ ਕਿਸਾਨ ਮਰਦ-ਔਰਤਾਂ ਨੂੰ ਦਸ ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੇਣ ਆਦਿ ਮਹੱਤਵਪੂਰਣ ਮੰਗਾਂ ਦੀ ਪ੍ਰਾਪਤੀ ਲਈ 26 ਨਵੰਬਰ ਨੂੰ ਰਾਜ ਭਵਨ ਚੰਡੀਗੜ੍ਹ ਵੱਲ ਕੀਤੇ ਜਾਣ ਵਾਲੇ ਵਿਸ਼ਾਲ ਰੋਸ ਮਾਰਚ ਕੀਤਾ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ 24-25 ਨਵੰਬਰ ਨੂੰ ਘਰ-ਘਰ ਜਾਕੇ ਲਾਮਬੰਦੀ ਕਰਨ ਦੀ ਮੁਹਿੰਮ ਜਾਰੀ ਰਹੇਗੀ। 
 
ਇਸ ਸਮੇਂ ਜਗਰੂਪ ਸਿੰਘ ਗਹਿਲ, ਜਸਵਿੰਦਰ ਜੱਸਾ ਗਹਿਲ, ਜੀਤ ਸਿੰਘ ਛੀਨੀਵਾਲ ਖੁਰਦ, ਗੋਰਾ ਸਿੰਘ ਰਾਏਸਰ, ਜੱਗੀ ਰਾਏਸਰ, ਸੱਤਾ ਮੂੰਮ, ਜੱਗਾ ਸਿੰਘ ਮੂੰਮ, ਕੁਲਵੰਤ ਸਿੰਘ, ਪਰਮਿੰਦਰ ਪਾਲ ਸਿੰਘ ਛੀਨੀਵਾਲ ਖੁਰਦ ਆਦਿ ਕਿਸਾਨ ਆਗੂ ਵੀ ਹਾਜ਼ਰ ਸਨ।

Have something to say? Post your comment

ਪੰਜਾਬ

ਤਰਨਤਾਰਨ : ਪੁਲਿਸ ਥਾਣੇ 'ਤੇ ਰਾਕੇਟ ਲਾਂਚਰ ਨਾਲ ਹਮਲਾ

ਪੰਜਾਬ ਸਰਕਾਰ ਨੇ ਨਾਇਬ ਤਹਿਸੀਲਦਾਰਾਂ ਪਦ ਉੱਨਤ ਕਰਕੇ ਬਣਾਇਆ ਤਹਿਸੀਲਦਾਰ

Airline ਦੇ ਖਾਣੇ ਵਿਚੋਂ ਨਿਕਲਿਆ ‘ਨਕਲੀ ਦੰਦ’

ਪੰਜਾਬ ਵਿੱਚ ਡਰ ਦਾ ਮਾਹੌਲ, ਪੰਜਾਬ ਤੋਂ ਪਰਵਾਸ ਕਰ ਰਹੇ ਲੋਕ: ਵੜਿੰਗ

ਕੇਂਦਰੀ ਮੰਤਰੀ ਵੱਲੋਂ RDF ਦਾ 3000 ਕਰੋੜ ਦਾ ਬਕਾਇਆ ਜਲਦੀ ਜਾਰੀ ਕਰਨ ਦਾ ਭਰੋਸਾ: ਭਗਵੰਤ ਮਾਨ

ਸੰਯੁਕਤ ਕਿਸਾਨ ਮੋਰਚਾ ਦੀ ਰਾਸ਼ਟਰੀ ਪੱਧਰ ਦੀ ਮੀਟਿੰਗ ਵਿੱਚ ਅਹਿਮ ਵਿਚਾਰਾਂ

39.44 ਕਰੋੜ ਰੁਪਏ ਦੀ ਲਾਗਤ ਨਾਲ ਹੋ ਰਿਹੈ ਸੰਗਰੂਰ ਸ਼ਹਿਰ ਵਿੱਚ ਸੀਵਰੇਜ ਵਿਵਸਥਾ ਦਾ ਵਿਸਥਾਰ ਤੇ ਸੁਧਾਰ: ਨਰਿੰਦਰ ਕੌਰ ਭਰਾਜ

ਅਧਿਆਪਕਾਂ ਦੀ ਚੋਣ ਵਿੱਚ ਰਾਖਵੇਂਕਰਨ ਸਬੰਧੀ ਸਮਾਜਿਕ ਨਿਆਂ ਵਿਭਾਗ ਵੱਲੋ ਜਾਰੀ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਡਾ. ਬਲਜੀਤ ਕੌਰ ਨੇ ਸਕੂਲ ਸਿੱਖਿਆ ਵਿਭਾਗ ਨੂੰ ਲਿਖਿਆ ਪੱਤਰ

ਮੁੱਖ ਮੰਤਰੀ ਵੱਲੋਂ ਕੇਂਦਰੀ ਮੰਤਰੀ ਆਰ.ਕੇ. ਸਿੰਘ ਨੂੰ ਅਪੀਲ; ਸੂਬੇ ਨੂੰ ਕੋਲੇ ਦੀ ਸਪਲਾਈ ਆਰ.ਐਸ.ਆਰ. ਦੀ ਥਾਂ 100 ਫੀਸਦੀ ਸਿੱਧੀ ਰੇਲਵੇ ਰਾਹੀਂ ਹੋਵੇ

ਆਲ ਇੰਡੀਆ ਫੈਡਰੇਸ਼ਨ ਆਫ ਆਂਗਣਵਾੜੀ ਵਰਕਰਜ਼ ਐਂਡ ਹੈਲਪਰ ਦੀ ਕੌਮੀ ਕਾਨਫਰੰਸ ਸਮਾਪਤ