ਹੁਸ਼ਿਆਰਪੁਰ, 17 ਜਨਵਰੀ, ਦੇਸ਼ ਕਲਿੱਕ ਬਿਊਰੋ:
ਪੰਜਾਬ ਵਿੱਚ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਛੇਵੇਂ ਦਿਨ ਹੋਸ਼ਿਆਰਪੁਰ ਦੇ ਦਸੂਹਾ ਤੋਂ ਸਵੇਰੇ 7 ਵਜੇ ਸ਼ੁਰੂ ਹੋ ਗਈ ਹੈ।ਉਨ੍ਹਾਂ ਨੇ ਦਸੂਹਾ ਤੋਂ ਯਾਤਰਾ ਸ਼ੁਰੂ ਕੀਤੀ। ਉਹ ਅੱਜ 27 ਕਿਲੋਮੀਟਰ ਚੱਲਣਗੇ। ਨਾਈਟ ਸਟੇ ਮੁਕੇਰੀਆਂ ਵਿੱਚ ਕਰਨਗੇ।ਰਾਹੁਲ ਗਾਂਧੀ ਦੀ ਅੱਜ ਦੀ ਯਾਤਰਾ ਦੋ ਪੜਾਵਾਂ ਵਿੱਚ ਹੋ ਰਹੀ ਹੈ। ਸਵੇਰੇ 7 ਵਜੇ ਯਾਤਰਾ ਦਸੂਹਾ ਦੇ ਪਿੰਡ ਝੀਂਗਰ ਖੁਰਦ ਤੋਂ ਰਵਾਨਾ ਹੋਈ। ਰਸਤੇ ਵਿੱਚ ਇੱਕ ਜਗ੍ਹਾ ਟੀ-ਬ੍ਰੇਕ ਦੇ ਬਾਅਦ ਇਹ ਯਾਤਰਾ ਲੰਚ ਬ੍ਰੇਕ ਲਈ ਵੀ ਰੁਕੇਗੀ। ਜਿੱਥੋਂ ਤਿੰਨ ਵਜੇ ਇਹ ਯਾਤਰਾ ਦੋਬਾਰਾ ਮੁਕੇਰੀਆਂ ਦੇ ਮੁਸਾਹਿਬਪੁਰ ਲਈ ਰਵਾਨਾ ਹੋ ਜਾਵੇਗੀ।ਬੁਧਵਾਰ ਨੂੰ ਇਹ ਯਾਤਰਾ ਮੁਕੇਰੀਆਂ ਤੋਂ ਹਿਮਾਚਲ ਵਿਚ ਚਲੀ ਜਾਵੇਗੀ। ਜਿੱਥੇ ਇਹ ਇੱਕ ਦਿਨ ਸਟੇਅ ਕਰੇਗੀ। ਅਗਲੇ ਦਿਨ ਵੀਰਵਾਰ ਇਹ ਯਾਤਰਾ ਪਾਠਾਨਕੋਟ ਪਹੁੰਚੇਗੀ।ਇੱਥੇ ਰਾਹੁਲ ਗਾਂਧੀ ਰੈਲੀ ਨੂੰ ਸੰਬੋਧਨ ਕਰਨਗੇ।ਇਸ ਤੋਂ ਬਾਦ 6 ਕਿਲੋਮੀਟਰ ਦਾ ਸਫਰ ਕਰਨ ਤੋਂ ਬਾਅਦ ਯਾਤਰਾ ਜੰਮੂ-ਕਸ਼ਮੀਰ ਵਿੱਚ ਦਾਖਿਲ ਹੋ ਜਾਵੇਗੀ।