English Hindi Saturday, December 10, 2022
-
 

ਸਿਹਤ/ਪਰਿਵਾਰ

ਰੂਪਨਗਰ ਜ਼ਿਲ੍ਹੇ ਦੇ 14 ਪ੍ਰਾਇਮਰੀ ਸਿਹਤ ਕੇਂਦਰਾਂ ਨੂੰ ਆਮ ਆਦਮੀ ਕਲੀਨਿਕਾਂ 'ਚ ਤਬਦੀਲ ਕੀਤਾ ਜਾਵੇਗਾ- ਡੀ.ਸੀ.ਰੂਪਨਗਰ

November 22, 2022 08:29 PM

ਮੋਰਿੰਡਾ , 22 ਨਵੰਬਰ ( ਭਟੋਆ)

ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਦੇਣ ਲਈ ਇਕ ਹੋਰ ਪਹਿਲਕਦਮੀ ਕਰਦਿਆਂ ਹੋਇਆ ਪ੍ਰਾਇਮਰੀ ਸਿਹਤ ਸੈਂਟਰਾਂ ਨੂੰ ਆਮ ਆਦਮੀ ਕਲੀਨਿਕਾਂ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ।


ਇਸ ਸਬੰਧੀ ਮੀਟਿੰਗ ਅੱਜ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਸਿਹਤ ਵਿਭਾਗ ਤੋਂ ਇਲਾਵਾ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਵੱਲੋਂ ਸ਼ਮੂਲੀਅਤ ਕੀਤੀ ਗਈ।

ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਹੋਇਆ ਡਿਪਟੀ ਕਮਿਸ਼ਨਰ ਰੂਪਨਗਰ ਨੇ ਕਿਹਾ ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ 31 ਦਸੰਬਰ, 2022 ਤੱਕ ਜਿਲ੍ਹਾ ਰੂਪਨਗਰ ਦੀਆਂ 14 ਮੁੱਢਲਾ ਸਿਹਤ ਕੇਂਦਰਾਂ ਜਿਹਨਾਂ ਵਿੱਚ 13 ਰੂਰਲ ਪੀ.ਐਚ.ਸੀਜ. ਅਤੇ 1 ਅਰਬਨ ਪੀ.ਐਚ.ਸੀ. ਨੂੰ ਆਮ ਆਦਮੀ ਕਲੀਨਿਕਾਂ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ।

ਇਸ ਸਬੰਧੀ ਸਬੰਧਤ ਵਿਭਾਗਾਂ ਵੱਲੋਂ ਉਹਨਾਂ ਦੀਆਂ ਜਰੂਰਤਾਂ ਮੁਤਾਬਿਕ ਡਿਮਾਂਡ ਦੇਣ ਦੀ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ, ਤਾਂ ਜੋ ਇਸ ਕੰਮ ਨੂੰ ਸਮਾਂਬੱਧ ਤਰੀਕੇ ਨਾਲ ਨੇਪੜੇ ਚਾੜਿਆ ਜਾ ਸਕੇ।

ਇਨ੍ਹਾਂ ਮੁੱਢਲਾ ਸਿਹਤ ਕੇਂਦਰਾਂ ਵਿੱਚ ਬਹਿਰਾਮਪੁਰ ਜਿੰਮੀਦਾਰਾਂ , ਪੁਰਖਾਲੀ, ) ਸੁਰਤਾਪੁਰ ਫਾਰਮ , ਅਮਰਾਲੀ, ਬੂਰਮਾਜਰਾ, ਢੇਰ, ਕਥੇੜਾ, ਕੀਰਤਪੁਰ ਸਾਹਿਬ , ਭਲਾਣ, ਸਹਿਜੋਵਾਲ , ਅਬਿਆਣਾ , ਝਾਂਡੀਆਂ, ਕਾਹਨਪੁਰ ਖੂਹੀ ਅਤੇ ਅਰਬਨ ਪੀ.ਐਚ.ਸੀ.ਕੋਟਲਾ ਨਿਹੰਗ ਸ਼ਾਮਲ ਹਨ।

ਇਸ ਮੌਕੇ ਸਿਵਲ ਸਰਜਨ ਰੂਪਨਗਰ ਡਾ. ਪਰਮਿੰਦਰ ਕੁਮਾਰ, ਸਹਾਇਕ ਸਿਵਲ ਸਰਜਨ ਡਾ. ਅੰਜੂ, ਜਿਲ੍ਹਾ ਪ੍ਰੋਗਰਾਮ ਮੈਨੇਜਰ ਡੌਲੀ ਸਿੰਗਲਾ ਅਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਸ਼ਾਮਿਲ ਸਨ।

Have something to say? Post your comment

ਸਿਹਤ/ਪਰਿਵਾਰ

ਸੜਕ ਸੁਰੱਖਿਆ ਦਾ ਮਤਲਬ ਜ਼ਿੰਦਗੀ ਬਚਾਉਣਾ':ਡਾ. ਭੁਪਿੰਦਰ ਸਿੰਘ

ਮੈਡੀਕਲ ਪ੍ਰੈਕਟੀਸ਼ਨਰਾਂ ਨੇ ਮੁੱਖ ਮੰਤਰੀ ਤੋਂ ਪ੍ਰੈਕਟਿਸ ਕਰਨ ਦਾ ਅਧਿਕਾਰ ਦੇਣ ਦੀ ਕੀਤੀ ਮੰਗ

ਡਿਪਟੀ ਕਮਿਸ਼ਨਰ ਵੱਲੋਂ 27 ਪ੍ਰਾਇਮਰੀ ਸਿਹਤ ਕੇਂਦਰਾਂ ਤੇ ਸ਼ਹਿਰੀ ਡਿਸਪੈਂਸਰੀਆਂ ਨੂੰ ਅਪਗ੍ਰੇਡ ਕਰਨ ਲਈ ਵਿਭਾਗੀ ਪੱਧਰ ’ਤੇ ਚੱਲ ਰਹੀ ਪ੍ਰਗਤੀ ਦਾ ਜਾਇਜ਼ਾ

ਸਿਗਰਿਟ ਪੀਣ ਨਾਲ 56 ਬਿਮਾਰੀਆਂ ਹੋਣ ਦਾ ਖਤਰਾ

ਨਿਮੋਨੀਆ ਨੂੰ ਹਲਕੇ ਵਿੱਚ ਨਾ ਲਓ: ਸਿਵਲ ਸਰਜਨ

ਸਿਵਲ ਸਰਜਨ ਵਲੋਂ ਰਾਤ ਸਮੇਂ ਡੇਰਾਬੱਸੀ ਤੇ ਢਕੋਲੀ ਦੇ ਹਸਪਤਾਲਾਂ ਦਾ ਅਚਨਚੇਤ ਦੌਰਾ

Cervical ਤੋਂ ਬਚਣ ਲਈ ਮੋਬਾਈਲ ਤੇ ਕੰਪਿਊਟਰ ਦੀ ਵਰਤੋਂ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

ਏਡਜ ਨੂੰ ਸਮਝੋ, ਏਡਜ ਨੂੰ ਰੋਕੋ, ਵਾਦਾ ਨਿਭਾਓਃ ਹੇਮੰਤ ਕੁਮਾਰ

ਦੋ ਬੱਚੀਆਂ ਦੇ ਦਿਲ ਵਿਚਲੇ ਛੇਕ ਦਾ ਮੁਫ਼ਤ ਆਪਰੇਸ਼ਨ

ਸਿਵਲ ਸਰਜਨ ਸੰਗਰੂਰ ਵੱਲੋਂ ਪਰਿਵਾਰ ਭਲਾਈ ਸੇਵਾਵਾਂ ਸਬੰਧੀ ਤਿਆਰੀਆਂ ਮੁਕੰਮਲ ਕਰਨ ਦੀ ਹਦਾਇਤ