ਮੋਰਿੰਡਾ, 22 ਜੂਨ ( ਭਟੋਆ )
ਹਲਕਾ ਵਿਧਾਇਕ ਡਾ. ਚਰਨਜੀਤ ਸਿੰਘ ਵਲੋਂ ਮਾਰਕਿਟ ਕਮੇਟੀ ਮੋਰਿੰਡਾ ਵਿਖੇ ਸ਼ਹਿਰ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਲੈ ਕੇ ਉੱਚ-ਅਧਿਕਾਰੀਆਂ ਅਤੇ ਪਾਰਟੀ ਅਹੁਦੇਦਾਰਾਂ ਨਾਲ ਮੀਟਿੰਗ ਕੀਤੀ। ਮੀਟਿੰਗ ਦੌਰਾਨ ਉਹਨਾਂ ਵਲੋਂ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਦਿੱਤੀਆਂ ਕਿ ਕੰਮਾਂ ਨੂੰ ਸਮਾਂਬੱਧ ਰਹਿੰਦੇ ਹੋਏ ਪੂਰਾ ਕੀਤਾ ਜਾਵੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ਿਕਾਇਤ ਇੰਚਾਰਜ ਨਿਰਮਲਪ੍ਰੀਤ ਸਿੰਘ ਮੇਹਰਵਾਨ ਨੇ ਦੱਸਿਆ ਕਿ ਸ਼ਹਿਰ ਵਾਸੀਆਂ ਵਲੋਂ ਵਾਰ-ਵਾਰ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਹਨ ਕਿ ਸੀਵਰੇਜ ਤੇ ਵਾਟਰ ਸਪਲਾਈ ਦਾ ਕੰਮ ਬਹੁਤ ਹੀ ਹੌਲੀ ਗਤੀ ਨਾਲ ਚੱਲ ਰਿਹਾ ਹੈ। ਜਿਸ ਕਾਰਨ ਵਿਧਾਇਕ ਡਾ. ਚਰਨਜੀਤ ਸਿੰਘ ਵਲੋਂ ਮੀਟਿੰਗ ਬੁਲਾਈ ਗਈ ਹੈ। ਉਹਨਾਂ ਕਿਹਾ ਕਿ ਸ਼ਹਿਰ ਵਿੱਚ 500 ਦੇ ਕਰੀਬ ਸਟਰੀਟ ਲਾਈਟਾਂ ਲਗਾਈਆਂ ਜਾ ਰਹੀਆਂ ਹਨ, ਜਿਸਦਾ 50 ਪ੍ਰਤੀਸ਼ਤ ਕੰਮ ਹੋ ਚੁੱਕਾ ਹੈ। ਚੌਕਾਂ ਤੇ ਚੁਰਾਹਿਆਂ ਵਿੱਚ 8 ਦੇ ਕਰੀਬ ਹਾਈ ਵਾਸਟ ਲਾਈਟਾਂ ਲੱਗਣੀਆਂ ਹਨ, ਉਹ ਕੰਮ ਵੀ ਬਹੁਤ ਜਲਦ ਟੈਂਡਰ ਲਾ ਕੇ ਪੂਰਾ ਕਰ ਲਿਆ ਜਾਵੇਗਾ। ਸੀਵਰੇਜ ਅਧਿਕਾਰੀਆਂ ਨੇ ਵਿਧਾਇਕ ਸਾਹਿਬ ਨੂੰ ਭਰੋਸਾ ਦਿਵਾਇਆ ਕਿ ਸ਼ਹਿਰ ਵਿੱਚ ਚੱਲ ਰਹੇ ਸੀਵਰੇਜ ਦੇ ਕੰਮ ਨੂੰ ਬਹੁਤ ਜਲਦ ਪੂਰਾ ਕਰ ਲਿਆ ਜਾਵੇਗਾ ਅਤੇ ਸਮਝੌਤੇ ਮੁਤਾਬਿਕ ਸਾਰੇ ਸ਼ਹਿਰ ਦਾ ਕੰਮ ਦਸੰਬਰ ਤੱਕ ਪੂਰਾ ਕਰ ਦਿੱਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐੱਸ.ਡੀ.ਐੱਮ. ਮੋਰਿੰਡਾ ਜਸਬੀਰ ਸਿੰਘ, ਕਾਰਜਸਾਧਕ ਅਫਸਰ ਮੋਰਿੰਡਾ ਅਸ਼ੋਕ ਪਥਰੀਆ, ਪੀ.ਡਬਲਿਊ.ਡੀ. ਦੇ ਸੈਂਟਰਲ ਐੱਸ.ਡੀ.ਓ. ਮਨਜੀਤ ਸਿੰਘ, ਐੱਸ.ਡੀ.ਓ. ਇੰਦਰਮੋਹਨ ਸਿੰਘ, ਐੱਸ.ਡੀ.ਓ. ਲਖਵਿੰਦਰ ਸਿੰਘ, ਜੇ.ਈ. ਗੌਰਵ, ਐੱਸ.ਡੀ.ਓ. ਤੁਰਣ ਗੁਪਤਾ, ਬਲਾਕ ਪ੍ਰਧਾਨ ਸਕਿੰਦਰ ਸਿੰਘ ਸਹੇੜੀ, ‘ਆਪ’ ਆਗੂ ਐੱਨ.ਪੀ. ਰਾਣਾ, ਨਵਦੀਪ ਸਿੰਘ ਟੋਨੀ, ਚੌਧਰੀ ਭੂਸ਼ਣ ਰਾਣਾ, ਬਲਵਿੰਦਰ ਕੁਮਾਰ ਬਿੱਟੂ, ਸੁਖਮਿੰਦਰ ਸਿੰਘ, ਕੁਲਦੀਪ ਸਿੰਘ ਮੰਡੇਰ, ਦਵਿੰਦਰ ਸਿੰਘ, ਜਗਮੋਹਨ ਸਿੰਘ ਰੰਗੀਆਂ, ਕੁਲਦੀਪ ਰਾਏ ਸੂਦ ਅਤੇ ਅੰਮ੍ਰਿਤਪਾਲ ਕੌਰ ਨਾਗਰਾ ਹਾਜ਼ਰ ਸਨ।