English Hindi Saturday, January 28, 2023
 

ਸਿੱਖਿਆ/ਟਕਨਾਲੋਜੀ

ਸਰਕਾਰੀ ਪ੍ਰਾਇਮਰੀ ਸਕੂਲ,ਦੁੱਮਣਾ ਦੇ ਬੱਚਿਆਂ ਨੂੰ NRI ਵੱਲੋਂ ਵੰਡੀਆਂ ਕੋਟੀਆਂ

January 23, 2023 03:39 PM
 
ਮੋਰਿੰਡਾ 23ਜਨਵਰੀ( ਭਟੋਆ) 
 
ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ  , ਦੁੱਮਣਾ ਵਿਖੇ ਐਨ ਆਰ ਆਈ, ਦਾਨੀ  ਸਰਦਾਰ ਗੁਰਜੀਤ ਸਿੰਘ ਵੱਲੋਂ ਬੱਚਿਆਂ ਨੂੰ ਕੋਟੀਆਂ ਭੇਂਟ ਕੀਤੀਆਂ ਗਈਆਂ। ਇਸ ਬਾਰੇ ਜਾਣਕਾਰੀ ਦਿੰਦਿਆਂ ਸਕੂਲ ਇੰਚਾਰਜ ਅਨਿਲ ਕੁਮਾਰ ਨੇ ਦੱਸਿਆ ਕਿ ਪਿੰਡ ਦੁੱਮਣਾ ਦੇ ਐਨ ਆਰ ਆਈ ਗੁਰਜੀਤ ਸਿੰਘ ਦੇ ਪਿਤਾ ਸਰਦਾਰ ਮਹਿੰਦਰ ਸਿੰਘ ਤੇ ਉਨਾ ਦੇ ਪਰਿਵਾਰਕ ਮੈਂਬਰਾਂ ਵੱਲੋਂ  ਸਕੂਲ  ਅਤੇ ਆਂਗਣਵਾੜੀ  ਦੇ ਬੱਚਿਆਂ ਨੂੰ ਕੋਟੀਆਂ  ਦੀ ਵੰਡ ਕੀਤੀ ਗਈ। ਜਿਕਰਯੋਗ ਹੈ ਕਿ ਐਨ ਆਰ ਆਈ ਗੁਰਜੀਤ ਸਿੰਘ ਜੋ ਕਿ ਆਸਟ੍ਰੇਲੀਆ ਵਿੱਚ ਰਹਿੰਦੇ ਹਨ , ਵੱਲੋਂ ਪਹਿਲਾਂ ਵੀ ਸਕੂਲ ਨੂੰ ਪੇਂਟ ਕਰਵਾਉਣ ਲਈ ਵਿੱਤੀ ਸਹਾਇਤਾ ਕੀਤੀ ਹੈ। ਇਸ ਮੌਕੇ ਤੇ  ਸਕੂਲ ਦੀਆਂ ਅਧਿਆਪਕਾਂਵਾਂ ਮੈਡਮ ਰੁਚਿਕਾ ਫੁਟੇਲਾ, ਮਨਮੀਤ ਕੌਰ , ਰਵਨੀਤ ਕੌਰ, ਆਂਗਣਵਾੜੀ ਵਰਕਰ ਭੁਪਿੰਦਰ ਕੌਰ ਤੇ ਸੰਤੋਸ਼ ਰਾਣੀ ਵੱਲੋਂ ਦਾਨੀ ਪਰਵਾਸੀ ਦਾ ਧੰਨਵਾਦ ਕੀਤਾ ਗਿਆ।
 

Have something to say? Post your comment

ਸਿੱਖਿਆ/ਟਕਨਾਲੋਜੀ

ਨੈਸ਼ਨਲ ਆਈਡੀਨਲ ਕੌਨਵੇੰਟ ਸਕੂਲ ਸਹੇੜੀ ਵਿਖ਼ੇ ਗਣਤੰਤਰ ਦਿਵਸ ਮਨਾਇਆ

Chat GPT ਨੇ Google ਨੂੰ ਫਿਕਰਾਂ ’ਚ ਪਾਇਆ, ਜਾਣੋ ਕੀ ਹੈ Chat GPT

ਦਾ ਆਕਸਫੋਰਡ ਇੰਟਰਨੈਸ਼ਨਲ ਪਬਲਿਕ ਸਕੂਲ, ਮੂਨਕ ਵਿਖੇ ਮਨਾਇਆ ਬਸੰਤ ਪੰਚਮੀ ਦਾ ਤਿਉਹਾਰ

ਜ਼ਿਲ੍ਹਾ ਫ਼ਾਜ਼ਿਲਕਾ ਦੇ ਤਿੰਨ ਪ੍ਰਿੰਸੀਪਲ ਸਿਖਲਾਈ ਲਈ ਜਾਣਗੇ ਸਿੰਗਾਪੁਰ

ਐੱਨ.ਆਰ.ਆਈ. ਵਲੋਂ ਵਿਦਿਆਰਥੀਆਂ ਨੂੰ ਵੰਡੀਆਂ ਕੋਟੀਆਂ ਤੇ ਬੂਟ

ਕੇਂਦਰੀ ਵਿਦਿਆਲਿਆ ਉਭਾਵਾਲ ਵਿਖੇ ਪੇਂਟਿੰਗ ਮੁਕਾਬਲੇ ਕਰਵਾਏ

ਡੀ.ਟੀ.ਐੱਫ਼. ਵੱਲੋਂ ਮੰਗਾਂ ਸੰਬੰਧੀ ਡੀਸੀ ਨੂੰ ਮੰਗ ਪੱਤਰ

ਬੇਲਾ ਕਾਲਜ ਦੇ ਵਿਦਿਆਰਥੀਆਂ ਨੂੰ ਟਰੱਸਟ ਵੱਲੋਂ ਵਜੀਫੇ ਵੰਡੇ

ਸਰਕਾਰੀ ਪ੍ਰਾਇਮਰੀ ਸਕੂਲ ਰੇਤੇਵਾਲੀ ਭੈਣੀ ਵਿਖੇ ਵਿਦਿਆਰਥੀਆਂ ਨੂੰ ਚਾਇਨਾ ਡੋਰ ਦੀ ਵਰਤੋਂ ਨਾ ਕਰਨ ਦੀ ਚੁਕਾਈ ਸਹੁੰ

ਸਿੱਖਿਆ ਵਿਭਾਗ ਵੱਲੋਂ ਪ੍ਰੀ ਬੋਰਡ ਪ੍ਰੀਖਿਆਵਾਂ ਸਬੰਧੀ ਨਵਾਂ ਪੱਤਰ ਜਾਰੀ