ਮੋਰਿੰਡਾ, 21 ਜੂਨ ( ਭਟੋਆ )
ਮੋਰਿੰਡਾ ਬਲਾਕ ਦੇ ਬਹੁਤ ਸਾਰੇ ਸਰਕਾਰੀ ਸਕੂਲਾਂ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ।
ਇਸ ਸਬੰਧੀ ਹਾਸਲ ਜਾਣਕਾਰੀ ਅਨੁਸਾਰ ਮੋਰਿੰਡਾ ਦੇ ਸਰਕਾਰੀ ਸਕੂਲ ਤੇ ਮਿਡਲ ਸਕੂਲ ਸਮੇਤ ਪਿੰਡ ਬੂਰਮਾਜਰਾ, ਮੁੰਡੀਆਂ, ਸਮਾਣ ਕਲਾਂ, ਓਇੰਦ, ਕਲਾਰਾਂ, ਰਤਨਗੜ੍ਹ, ਮੜੌਲੀ ਕਲਾਂ ਆਦਿ ਵਿੱਚ ਯੋਗ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ।
ਸਰਕਾਰੀ ਮਿਡਲ ਸਕੂਲ ਮੁੰਡੀਆਂ ਦੀ ਸਕੂਲ ਮੁਖੀ ਸ਼ਿਵਾਲੀ ਸ਼ਰਮਾ ਨੇ ਦੱਸਿਆ ਕਿ ਸਰਕਾਰੀ ਹਦਾਇਤਾਂ ਅਨੁਸਾਰ ਸਕੂਲ ਸਟਾਫ ਮੈਂਬਰਾਂ ਤੇ ਵਿਦਿਆਰਥੀਆਂ ਵਲੋਂ ਯੋਗ ਦਿਵਸ ਮਨਾਇਆ। ਉਹਨਾਂ ਦੱਸਿਆ ਕਿ ਹਿੰਦੀ ਅਧਿਆਪਕਾ ਦਲਜੀਤ ਰਾਣੀ ਨੇ ਵਿਦਿਆਰਥੀਆਂ ਨੂੰ ਜਿੰਦਗੀ ਵਿੱਚ ਯੋਗ ਦਾ ਮਹੱਤਵ ਅਤੇ ਯੋਗ ਦੇ ਇਤਿਹਾਸ ਸਬੰਧੀ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਯੋਗ ਕਰਨ ਨਾਲ ਬਿਮਾਰੀਆਂ ਤੋਂ ਬਚਾਅ ਹੁੰਦਾ ਹੈ ਅਤੇ ਸਿਹਤ ਵੀ ਤੰਦਰੁਸਤ ਰਹਿੰਦੀ ਹੈ। ਇਸ ਮੌਕੇ ਉਹਨਾਂ ਨੇ ਵਿਦਿਆਰਥੀਆਂ ਨੂੰ ਵੱਖ-ਵੱਖ ਆਸਣ ਵੀ ਕਰਵਾਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰੁਪੇਸ਼ ਕੁਮਾਰ, ਸੁਰੇਸ਼ ਕੁਮਾਰ, ਸ਼ਲੋਕ ਕੁਮਾਰ, ਮਨਦੀਪ ਕੌਰ, ਜਸਬੀਰ ਸਿੰਘ ਸ਼ਾਂਤਪੁਰੀ ਅਤੇ ਵਿਦਿਆਰਥੀ ਹਾਜ਼ਰ ਸਨ।