English Hindi Friday, July 01, 2022
-

ਸਿੱਖਿਆ/ਟਕਨਾਲੋਜੀ

ਸਰਕਾਰੀ ਹਾਈ ਸਕੂਲ ਦਾਊਂ ਵਿਚ 10 ਰੋਜ਼ਾ ਸਮਰ ਕੈਂਪ ਦਾ ਆਯੋਜਨ

June 20, 2022 05:11 PM

ਬੱਚਿਆਂ ਦੁਆਰਾ ਤਿਆਰ ਕੀਤੀਆਂ ਕਲਾ ਕਿਰਤੀਆਂ ਦੀ ਪ੍ਰਦਰਸ਼ਨੀ ਵੀ ਲਗਾਈ

ਮੋਹਾਲੀ  20 ਜੂਨ, ਦੇਸ਼ ਕਲਿੱਕ ਬਿਓਰੋ

ਸਰਕਾਰੀ ਹਾਈ ਸਕੂਲ ਦਾਊਂ ਵਿਚ ਦਸ ਰੋਜ਼ਾ ਆਰਟ ਐਂਡ ਕਰਾਫਟ ਦਾ ਸਮਰ ਕੈਂਪ ਲਗਾਇਆ ਗਿਆ। ਸਕੂਲ ਦੇ ਮੁੱਖ ਅਧਿਆਪਕਾ ਸ੍ਰੀਮਤੀ ਕਿਰਨ ਕੁਮਾਰੀ ਜੀ ਨੇ ਦੱਸਿਆ  ਕਿ ਆਰਟ ਐਂਡ ਕਰਾਫਟ ਟੀਚਰ ਸ੍ਰੀਮਤੀ ਕੰਵਲਜੀਤ ਕੌਰ ਨੇ ਹਰ ਸਾਲ ਦੀ ਤਰਾਂ ਇਸ ਵਾਰ ਵੀ 10 ਦਿਨਾਂ ਸਮਰ ਕੈਂਪ ਲਗਾਇਆ। ਇਸ ਸਮਰ ਕੈਂਪ ਦਾ ਸਾਰਾ ਖਰਚਾ ਮੈਡਮ ਕੰਵਲਜੀਤ ਆਪ ਹੀ ਕਰਦੇ ਹਨ  ਜਿਸ ਵਿਚ ਵਿਦਿਆਰਥੀਆਂ ਨੇ ਬਹੁਤ ਹੀ  ਉਤਸ਼ਾਹ ਨਾਲ ਖੁੱਲੇ ਸਮੇਂ ਵਿਚ ਕਲਾ ਦੀਆਂ ਬਰੀਕੀਆਂ ਨੂੰ ਸਮਝਿਆ ਅਤੇ ਆਪਣੇ ਮਨੋਭਾਵਾਂ ਨੂੰ ਕਲਾ ਦੇ ਰੂਪ ਵਿਚ ਉਜਾਗਰ ਕੀਤਾ।


      ਇਸ ਸਮਰ ਕੈਂਪ ਵਿੱਚ ਸ੍ਰੀਮਤੀ ਕੰਵਲਜੀਤ ਕੌਰ ਨੇ ਬੱਚਿਆਂ ਨੂੰ  ਗਲਾਸ ਪੇਂਟ, ਫੈਬਰਿਕ ਪੇਂਟ, ਪੌਟ ਪੇਂਟ, ਝੂਮਰ, ਪੈੱਨ ਸਟੈਂਡ, ਪੁਰਾਣੇ ਕੱਪੜਿਆਂ ਤੋਂ  ਪਾਏਦਾਨ , ਪੱਥਰਾਂ ਉੱਪਰ ਸੁੰਦਰ ਚਿੱਤਰਕਾਰੀ  ਆਦਿ ਸਿਖਾਈ। ਵਿਦਿਆਰਥੀਆਂ ਨੇ ਪੁਰਾਣੀਆਂ ਬੋਤਲਾਂ ਤੋਂ ਬਹੁਤ ਹੀ ਆਕਰਸ਼ਿਤ ਅਤੇ ਸੁੰਦਰ ਝੂਮਰ ਬਣਾਏ ।ਕਲੇਅ ਮਾਡਲਿੰਗ ਵਿੱਚ  ਮੈਡਮ ਕੰਵਲਜੀਤ ਨੇ  ਮਿਊਰਲਪੇਂਟਿੰਗ, ਸਿਖਾਈ ਜੋ ਵਿਦਿਆਰਥੀਆਂ ਲਈ ਨਵੀਂ ਅਤੇ ਅਨੋਖੀ ਸਿਰਜਣਾ ਰਹੀ। ਬੁੱਤਕਾਰੀ ਦੀਆਂ ਬਰੀਕੀਆਂ ਨੂੰ ਵੀ ਸਮਝਾਇਆ।ਆਪਣੀ ਲੋਕ ਕਲਾ ਲਿੱਪਣ ਕਲਾ ਵੀ ਸਿਖਾਈ। ਵਿਦਿਆਰਥੀਆਂ ਨੇ ਇਹ ਸਭ ਸਿੱਖਣ ਵਿਚ ਬੜਾ ਹੀ ਉਤਸ਼ਾਹ ਦਿਖਾਇਆ ਅਤੇ ਸੁੰਦਰ ਕਲਾ-ਕਿ੍ਰਤੀਆਂ ਦਾ ਨਿਰਮਾਣ ਕੀਤਾ। ਵਿਦਿਆਰਥੀਆਂ ਨੂੰ ਮਹਿੰਦੀ ਲਾਉਣ ਦੇ ਵੱਖ ਵੱਖ ਢੰਗ ਵੀ ਦੱਸੇ ਗਏ।

 
        ਮੁੱਖ ਅਧਿਆਪਕਾ ਸ੍ਰੀਮਤੀ ਕਿਰਨ ਕੁਮਾਰੀ ਨੇ ਦੱਸਿਆ ਕਿ  ਸਕੂਲਾਂ ਦੁਆਰਾ ਲਗਾਏ ਗਏ ਸਮਰ ਕੈਂਪ  ਬੱਚਿਆਂ ਦੇ ਸਰਵ ਪੱਖੀ ਵਿਕਾਸ ਵਿੱਚ ਬਹੁਤ ਹੀ ਲਾਹੇਵੰਦ ਸਿੱਧ ਹੁੰਦੇ ਹਨ, ਬੱਚੇ ਬਹੁਤ ਕੁਝ ਸਿੱਖ ਕੇ ਕਿੱਤੇ ਦੇ ਰੂਪ ਚ ਅਪਣਾਅ ਕੇ ਪੜਾਈ ਦੇ ਨਾਲ ਨਾਲ ਆਪਣੇ ਮਾਪਿਆਂ ਨਾਲ  ਮਿਲ ਕੇ ਘਰ ਬੈਠੇ ਹੀ ਪੈਸੇ ਕਮਾ ਸਕਦੇ ਹਨ। ਉਨਾਂ ਕਿਹਾ ਕਿ ਮੈਡਮ ਕੰਵਲਜੀਤ ਕੌਰ ਹਮੇਸ਼ਾਂ ਤਨਦੇਹੀ , ਲਗਨ ਅਤੇ ਮਿਹਨਤ ਨਾਲ ਕਲਾ ਦੇ ਖੇਤਰ ਨੂੰ ਉੱਚਾ ਚੁੱਕਣ ਵਿੱਚ ਜੁੱਟੇ ਰਹਿੰਦੇ ਹਨ। ਮਾਪਿਆਂ ਨੇ ਵੀ ਸਰਕਾਰੀ ਸਕੂਲਾਂ ਦੁਆਰਾ ਅਜਿਹੇ ਸਮਰ ਕੈਂਪ ਲਗਾਉਣ ਦੀ ਸ਼ਲਾਘਾ ਕੀਤੀ ਹੈ  ।

Have something to say? Post your comment

ਸਿੱਖਿਆ/ਟਕਨਾਲੋਜੀ

ਅਸ਼ਨੀਤ ਕੌਰ ਨੇ ਸਾਇੰਸ ਗਰੁੱਪ ਚੋਂ ਹਾਸਿਲ ਕੀਤੇ 486 ਅੰਕ

ਰੂਪਨਗਰ ਦੀਆਂ ਧੀਆਂ ਪ੍ਰੇਰਨਾ ਸ਼ਰਮਾ ਤੇ ਰਮਨਦੀਪ ਕੌਰ ਨੇ ਬਾਰ੍ਹਵੀਂ ਵਿੱਚੋਂ ਮੈਰਿਟ ਵਿੱਚ ਆ ਕੇ ਰੋਪੜ ਜ਼ਿਲ੍ਹੇ ਦਾ ਮਾਣ ਵਧਾਇਆ

ਜਿਲ੍ਹੇ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ 98 ਫੀਸਦੀ ਰਿਹਾ, 18922 ਵਿਦਿਆਰਥੀ ਹੋਏ ਪਾਸ

ਬਦਲੀਆਂ ਦੀ ਪ੍ਰਕਿਰਿਆ ਸੁਝਾਅ ਲੈਣ ਦੇ ਬਾਵਜੂਦ ਵੀ ਪੁਰਾਣੀ ਨੀਤੀ ਅਨੁਸਾਰ ਹੋਈ ਸ਼ੁਰੂ

सरकारी स्कूलों में मनाया गया अंतरराष्ट्रीय योग दिवस

ਸਰਕਾਰੀ ਸਕੂਲਾਂ ਵਿੱਚ ਮਨਾਇਆ ਅੰਤਰਰਾਸ਼ਟਰੀ ਯੋਗ ਦਿਵਸ

ਸਰਕਾਰੀ ਸਕੂਲਾਂ ਵਿੱਚ ਬੇਹਤਰ ਗੁਣਾਤਮਿਕ ਸਿੱਖਿਆ ਲਈ ਸਰਕਾਰ ਲਵੇ ਵੱਡੇ ਫੈਸਲੇ

ਸਿੱਖਿਆ ਵਿਭਾਗ ਵੱਲੋਂ EBSB ਪ੍ਰੋਗਰਾਮ ਅਧੀਨ ਸੰਗਮ ਗਤੀਵਿਧੀਆਂ ਕਰਾਉਣ ਸਬੰਧੀ ਪੱਤਰ ਜਾਰੀ

ਮਾਈ ਭਾਗੋ ਪ੍ਰੈਪਰੇਟਰੀ ਇੰਸਟੀਚਿਊਟ ਦੀ ਕੈਡਿਟ ਦਿਲਪ੍ਰੀਤ ਕੌਰ ਨੇ ਐਨ.ਡੀ.ਏ. ਦੀ ਸਾਂਝੀ ਮੈਰਿਟ ਵਿੱਚ 27ਵਾਂ ਸਥਾਨ ਕੀਤਾ ਹਾਸਲ

ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੀ ਸਿੱਖਿਆ ਮੰਤਰੀ ਮੀਤ ਹੇਅਰ ਨਾਲ ਮੀਟਿੰਗ