English Hindi Friday, July 01, 2022
-

ਦੇਸ਼

ਸਿਆਸੀ ਹਲਚਲ ਦਰਮਿਆਨ ਊਧਵ ਠਾਕਰੇ ਹੋਏ ਕਰੋਨਾ ਪਾਜੇਟਿਵ

June 22, 2022 01:32 PM

ਮੁੰਬਈ/22 ਜੂਨ/ਦੇਸ਼ ਕਲਿਕ ਬਿਊਰੋ:
ਮਹਾਰਾਸ਼ਟਰ 'ਚ ਸਿਆਸੀ ਹਲਚਲ ਦਰਮਿਆਨ ਕਾਂਗਰਸ ਨੇਤਾ ਕਮਲਨਾਥ ਮੁੱਖ ਮੰਤਰੀ ਊਧਵ ਠਾਕਰੇ ਨਾਲ ਮੁਲਾਕਾਤ ਨਹੀਂ ਕਰ ਸਕੇ। ਕਮਲਨਾਥ ਊਧਵ ਨੂੰ ਮਿਲਣ ਤੋਂ ਪਹਿਲਾਂ ਕਾਂਗਰਸ ਵਿਧਾਇਕ ਦਲ ਦੀ ਬੈਠਕ 'ਚ ਪਹੁੰਚੇ। ਉੱਥੋਂ ਰਵਾਨਾ ਹੁੰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਊਧਵ ਠਾਕਰੇ ਕੋਰੋਨਾ ਪਾਜ਼ੀਟਿਵ ਹਨ, ਇਸ ਲਈ ਹੁਣ ਉਹ ਉਨ੍ਹਾਂ ਨੂੰ ਨਹੀਂ ਮਿਲ ਸਕਣਗੇ। ਅਤੇ ਹੁਣ ਉਹ ਐੱਨਸੀਪੀ ਸੁਪਰੀਮੋ ਸ਼ਰਦ ਪਵਾਰ ਨੂੰ ਮਿਲਣ ਜਾ ਰਹੇ ਹਨ।ਸੂਤਰਾਂ ਮੁਤਾਬਕ ਬਹੁਮਤ ਨਾ ਮਿਲਣ ਦੀ ਸਥਿਤੀ 'ਚ ਊਧਵ ਅਸਤੀਫਾ ਦੇ ਸਕਦੇ ਹਨ। ਇੱਥੇ ਇਹ ਚਰਚਾ ਹੈ ਕਿ ਮਹਾ ਵਿਕਾਸ ਅਗਾੜੀ ਸਰਕਾਰ ਵਿਧਾਨ ਸਭਾ ਭੰਗ ਕਰਨ ਦੀ ਸਿਫਾਰਿਸ਼ ਵੀ ਕਰ ਸਕਦੀ ਹੈ। ਸ਼ਿਵ ਸੈਨਾ ਸਾਂਸਦ ਸੰਜੇ ਰਾਉਤ ਨੇ ਇਹ ਸੰਕੇਤ ਦਿੱਤਾ ਹੈ। ਉਨ੍ਹਾਂ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਮਹਾਰਾਸ਼ਟਰ ਵਿੱਚ ਸਿਆਸੀ ਹਲਚਲ ਵਿਧਾਨ ਸਭਾ ਭੰਗ ਕਰਨ ਵੱਲ ਵਧ ਰਹੀ ਹੈ।

Have something to say? Post your comment

ਦੇਸ਼

ਸ਼ਿਵ ਸੈਨਾ ਦੇ ਬਾਗੀ ਨੇਤਾ ਏਕਨਾਥ ਸ਼ਿੰਦੇ ਹੋਣਗੇ ਮਹਾਰਾਸ਼ਟਰ ਦੇ ਨਵੇਂ ਮੁੱਖ ਮੰਤਰੀ

ਯੋਗੀ ਸਰਕਾਰ ਵੱਲੋਂ ਯੂ ਪੀ ‘ਚ ਰੈਲੀ ਮੁਜ਼ਾਹਰਿਆਂ ‘ਤੇ ਪਾਬੰਦੀ ਦੇ ਹੁਕਮ

ਹਾਈ ਟੈਂਸ਼ਨ ਤਾਰਾਂ ਟੁੱਟ ਕੇ ਡਿੱਗਣ ਕਾਰਨ 5 ਔਰਤਾਂ ਜ਼ਿੰਦਾ ਸੜੀਆਂ

ਊਧਵ ਠਾਕਰੇ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਦਿੱਤਾ ਅਸਤੀਫਾ

ਚਾਰ ਮੰਜ਼ਿਲਾ ਇਮਾਰਤ ਡਿੱਗੀ, 20 ਤੋਂ 25 ਲੋਕਾਂ ਦੇ ਦਬੇ ਹੋਣ ਦਾ ਖਦਸ਼ਾ

ਮਹਾਰਾਸ਼ਟਰ 'ਚ ਚੱਲ ਰਹੀ ਸਿਆਸੀ ਲੜਾਈ ਦਰਮਿਆਨ ED ਨੇ ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਉਤ ਨੂੰ ਭਲਕੇ ਪੁੱਛ-ਗਿੱਛ ਲਈ ਸੱਦਿਆ

ਦੇਸ਼ ‘ਚ ਬੀਤੇ ਚੌਵੀ ਘੰਟਿਆਂ ਦੌਰਾਨ 15,054 ਨਵੇਂ ਕੋਰੋਨਾ ਕੇਸ ਆਏ ਸਾਹਮਣੇ,16 ਮਰੀਜਾਂ ਨੇ ਦਮ ਤੋੜਿਆ

ਕੇਂਦਰ ਸਰਕਾਰ ਨੇ ਏਕਨਾਥ ਸ਼ਿੰਦੇ ਨਾਲ ਗਏ ਸ਼ਿਵ ਸੈਨਾ ਦੇ 15 ਬਾਗੀ ਵਿਧਾਇਕਾਂ ਨੂੰ ਦਿੱਤੀ Y+ ਸੁਰੱਖਿਆ

ਦ੍ਰੋਪਦੀ ਮੁਰਮੂ ਨੇ ਐਨਡੀਏ ਵੱਲੋਂ ਰਾਸ਼ਟਰਪਤੀ ਅਹੁਦੇ ਲਈ ਨਾਮਜ਼ਦਗੀ ਕੀਤੀ ਦਾਖ਼ਲ

ਸੁਪਰੀਮ ਕੋਰਟ ਵੱਲੋਂ ਗੁਜਰਾਤ ਦੰਗਿਆਂ ‘ਚ ਤਤਕਾਲੀ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਕਲੀਨ ਚਿੱਟ ਦੇਣ ਵਾਲੀ SIT ਦੀ ਰਿਪੋਰਟ ਖ਼ਿਲਾਫ਼ ਪਟੀਸ਼ਨ ਖ਼ਾਰਜ