English Hindi Friday, July 01, 2022
-

ਪੰਜਾਬ

ਸਿੱਧੂ ਮੂਸੇਵਾਲਾ ਕਤਲ ਮਾਮਲਾ :  ਪੰਜਾਬ ਪੁਲਿਸ ਨੇ ਪ੍ਰੈਸ ਕਾਨਫਰੰਸ ਕਰਕੇ ਕੀਤੇ ਵੱਡੇ ਖੁਲਾਸੇ

June 23, 2022 05:53 PM

ਚੰਡੀਗੜ੍ਹ, 23 ਜੂਨ, ਦੇਸ਼ ਕਲਿੱਕ ਬਿਓਰੋ :

 ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਪੰਜਾਬ ਪੁਲਿਸ ਵੱਲੋਂ ਅੱਜ ਪ੍ਰੈਸ ਕਾਨਫਰੰਸ ਕਰਕੇ ਅਹਿਮ ਖੁਲਾਸੇ ਕੀਤੇ ਗਏ। ਪ੍ਰੈਸ ਕਾਨਫਰੰਸ ਦੌਰਾਨ ਏਡੀਜੀਪੀ ਪ੍ਰਮੋਦ ਬਾਲ ਏਜੀਟੀਐਫ ਚੀਫ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਹੁਣ ਤੱਕ 13 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸਿੱਧੂ ਨੂੰ ਕਤਲ ਮਾਮਲੇ ਵਿੱਚ ਮਾਸਟਰਮਾਈਡ ਲਾਰੈਂਸ ਬਿਸ਼ਨੋਈ ਹੈ। ਉਨ੍ਹਾਂ ਦੱਸਿਆ ਕਿ ਲਾਰੈਂਸ ਬਿਸ਼ਨੋਈ ਨਾ ਗੋਲਡੀ ਬਰਾੜ ਨਾਲ ਮਿਲਕੇ ਇਹ ਸਾਜਿਸ਼ ਰਚੀ ਸੀ। ਏਜੀਟੀਐਫ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦਾ ਕਤਲ ਕਰਨ ਦੇ ਲਈ ਪਿਛਲੇ ਅਗਸਤ ਤੋਂ ਯੋਜਨਾ ਬਣਾਈ ਜਾ ਰਹੀ ਸੀ। ਇਸ ਲਈ ਸਿੱਧੂ ਮੂਸੇਵਾਲ ਦੀ ਤਿੰਨ ਵਾਰ ਰੇਕੀ ਕੀਤੀ ਗਈ ਸੀ। ਇਸ ਮਾਮਲੇ ਵਿੱਚ ਸਿਰਸਾ ਜਿਲ਼੍ਹੇ ਦੇ ਰਹਿਣ ਵਾਲੇ ਬਲਦੇਵ ਨਿੱਕੂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਨੇ ਕੇਕੜਾ ਨਾਲ ਮਿਲਕੇ ਸਿੱਧੂ ਮੂਸੇਵਾਲਾ ਦੀ ਰੇਕੀ ਕੀਤੀ ਸੀ।ਇਸ ਵਾਰ ਸ਼ੂਟਰ ਤਿੰਨ ਦਿਨ ਪਹਿਲਾਂ 25 ਮਈ ਨੂੰ ਹੀ ਮੂਸੇਵਾਲਾ ਦੇ ਪਿੰਡ ਪਹੁੰਚ ਗਏ ਸਨ। ਇਸ ਕਤਲ ਵਿਚ ਏਕੇ ਸੀਰੀਜ਼ ਦੇ ਹਥਿਆਰ ਵਰਤੇ ਗਏ ਸਨ। ਕੁਝ ਹਥਿਆਰ ਸ਼ੂਟਰ ਪਹਿਲਾਂ ਹੀ ਨਾਲ ਲੈ ਕੇ ਆਏ ਸਨ ਤੇ ਕੁਝ ਉਨ੍ਹਾਂ ਨੂੰ ਉਥੇ ਮੁਹੱਈਆ ਕਰਵਾਏ ਗਏ। ਇਸ ਦੇ ਨਾਲ ਹੀ ਬਲੈਕ ਬਲੈਰੋ ਤੇ ਕਰੋਲਾ ਕਾਰ ਵੀ ਪਹੁੰਚ ਗਈ ਸੀ।

Have something to say? Post your comment

ਪੰਜਾਬ

ਪੰਜਾਬ ਵਿਧਾਨ ਸਭਾ ਵੱਲੋਂ ਮਤਾ ਪਾਸ ਕਰਕੇ ਭਾਰਤ ਸਰਕਾਰ ਨੂੰ ‘ਅਗਨੀਪਥ ਸਕੀਮ’ ਤੁਰੰਤ ਵਾਪਸ ਲੈਣ ਦੀ ਅਪੀਲ

ਮੁੱਖ ਮੰਤਰੀ ਵੱਲੋਂ ਠੇਕੇ ਦੇ ਆਧਾਰ ’ਤੇ ਕੰਮ ਕਰ ਰਹੇ ਸਾਰੇ ਯੋਗ ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਲਈ ਤਿੰਨ ਮੈਂਬਰੀ ਕੈਬਨਿਟ ਕਮੇਟੀ ਦਾ ਗਠਨ

‘ਆਪ’ ਦੇ ਬੇਅਦਬੀਆਂ ਦੇ ਮੁਲਜ਼ਮਾਂ ਨੂੰ ਚੌਵੀਂ ਘੰਟਿਆਂ ਵਿੱਚ ਸਜ਼ਾ ਦੇਣ ਵਾਲੇ ਬਿਆਨ ਖੋਖਲੇ ਸਾਬਿਤ ਹੋਏ: ਢੀਂਡਸਾ

ਮੁੱਖ ਮੰਤਰੀ ਦੇ ਡਿਪਟੀ ਪ੍ਰਿੰਸੀਪਲ ਸਕੱਤਰ ਨਾਲ ਹੋਈ ਆਦਰਸ਼ ਸਕੂਲ ਜਥੇਬੰਦੀ ਦੀ ਮੀਟਿੰਗ

ਪੰਜਾਬ ਪੁਲਿਸ ਵੱਲੋਂ ਲਾਰੈਂਸ- ਰਿੰਡਾ ਗਿਰੋਹ ਦੇ 11 ਮੈਂਬਰ ਗ੍ਰਿਫਤਾਰ

ਵਿਧਾਨ ਸਭਾ ਵਿੱਚ ਪੰਜਾਬ ਯੂਨੀਵਰਸਿਟੀ ਦਾ ਦਰਜਾ ਬਦਲਣ ਵਿਰੁੱਧ ਮਤਾ ਪਾਸ

ਸਿੱਖਿਆ ਵਿਭਾਗ ਨੇ ਮਾਸਟਰ ਕਾਡਰ ਤੋਂ ਲੈਕਚਰਾਰ ਦੀ ਤਰੱਕੀ ਲਈ Scrutiny ਵਾਸਤੇ ਬੁਲਾਏ ਅਧਿਆਪਕ

ਜੈ ਕਿਸ਼ਨ ਰੋੜੀ ਹੋਣਗੇ ਵਿਧਾਨ ਸਭਾ ਦੇ ਡਿਪਟੀ ਸਪੀਕਰ

ਜਲੰਧਰ ਦੇ PAP ਕੰਪਲੈਕਸ ਦੇ ਗੇਟ ਦੀ ਕੰਧ 'ਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਹੋਏ ਮਿਲੇ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਰੀਬੀ ਸ਼ਗਨਪ੍ਰੀਤ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਨਹੀਂ ਮਿਲੀ ਰਾਹਤ