ਦਮਿਸ਼ਕ, 22 ਜਨਵਰੀ, ਦੇਸ਼ ਕਲਿੱਕ ਬਿਓਰੋ
ਸੀਰੀਆ ਦੇ ਅਲੇਪੋ ਸੂਬੇ ਵਿੱਚ ਐਤਵਾਰ ਨੂੰ ਇੱਕ ਰਿਹਾਇਸ਼ੀ ਇਮਾਰਤ ਡਿੱਗਣ ਕਾਰਨ 11 ਲੋਕਾਂ ਦੀ ਮੌਤ ਹੋ ਗਈ,
ਕਰੀਬ 30 ਲੋਕਾਂ ਦੀ ਰਿਹਾਇਸ਼ ਵਾਲੀ ਪੰਜ ਮੰਜ਼ਿਲਾ ਇਮਾਰਤ ਪਾਣੀ ਦੇ ਲੀਕ ਹੋਣ ਕਾਰਨ ਢਹਿ ਗਈ ਜਿਸ ਦਾ ਆਧਾਰ ਪ੍ਰਭਾਵਿਤ ਹੋਇਆ।
ਸੂਤਰਾਂ ਅਨੁਸਾਰ ਬਚਾਅ ਕਰਮਚਾਰੀ ਅਜੇ ਵੀ ਬਚੇ ਲੋਕਾਂ ਨੂੰ ਲੱਭਣ ਲਈ ਕੰਮ ਕਰ ਰਹੇ ਹਨ।