English Hindi Saturday, January 28, 2023
 

ਰੁਜ਼ਗਾਰ/ਕਾਰੋਬਾਰ

ਸੀਵਰੇਜ ਬੋਰਡ ਦੀ ਜਥੇਬੰਦੀ ਨੇ ਮੰਗਾਂ ਨੂੰ ਲੈ ਕੇ ਕਾਰਜਕਾਰੀ ਇੰਜੀਨੀਅਰ ਨਾਲ ਕੀਤੀ ਮੀਟਿੰਗ

January 24, 2023 05:17 PM

ਇੱਕ ਹਫਤੇ ਵਿਚ ਮੰਗਾਂ ਹੱਲ ਕਰਵਾਉਣ ਦਾ ਅਧਿਕਾਰੀਆਂ ਵਲੋਂ ਦਿੱਤਾ ਗਿਆ ਭਰੋਸਾ 

ਲੌਂਗੋਵਾਲ , 24 ਜਨਵਰੀ, ਦੇਸ਼ ਕਲਿੱਕ ਬਿਓਰੋ 

ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਇੰਪਲਾਈਜ਼ ਕੰਟਰੈਕਟ ਵਰਕਰਜ਼ ਅਤੇ ਲੇਬਰ ਯੂਨੀਅਨ ਰਜਿ:23 ਵੱਲੋਂ ਸਰਕਲ ਪਟਿਆਲਾ ਵਿਖੇ ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਮੰਡਲ ਪਟਿਆਲਾ ਤੇ ਦਫ਼ਤਰ ਕਾਰਜਕਾਰੀ ਇੰਜਨੀਅਰ ਸ਼੍ਰੀ ਜੁਗਲ ਕਿਸ਼ੋਰ ਨਾਲ ਵਿਸਥਾਰ ਪੂਰਵਕ ਮੀਟਿੰਗ ਕੀਤੀ ਗਈ ।ਜਿਸ ਵਿੱਚ ਜਥੇਬੰਦੀ ਦੇ ਸੂਬਾ ਪ੍ਰਧਾਨ ਸ਼ੇਰ ਸਿੰਘ ਖੰਨਾ ਵਲੋਂ ਸਰਹਿੰਦ , ਬਸੀ , ਰਾਜਪੁਰਾ, ਸਮਾਣਾ, ਪਾਤੜਾਂ ਪਟਿਆਲਾ ਆਦਿ ਸਟੇਸ਼ਨਾਂ ਤੇ ਕੰਮ ਕਰਦੇ ਆਊਟ ਸੋਰਸਿਸ ਵਰਕਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਦੱਸਿਆ ਕਿ ਵਰਕਰਾਂ ਨੂੰ ਕਿਰਤ ਕਾਨੂੰਨ ਅਨੁਸਾਰ ਪੂਰੀ ਤਨਖਾਹ ਨਹੀਂ ਦਿੱਤੀ ਜਾਂਦੀ।ਵਰਕਰਾਂ ਦਾ ਬਣਦਾ ਈ, ਪੀ, ਐਫ, ਫੰਡ ਕੰਪਨੀਆਂ ਠੇਕੇਦਾਰਾਂ ਸੁਸਾਇਟੀਆਂ ਵੱਲੋਂ ਕੱਟ ਲਿਆ ਜਾਂਦਾ ਹੈ ਪਰ ਵਰਕਰਾਂ ਦੇ ਖਾਤਿਆਂ ਵਿਚ ਜਮ੍ਹਾ ਨਹੀਂ ਕਰਵਾਇਆ ਜਾਂਦਾ। ਜੀ, ਡੀ, ਸੀ, ਐਲ ਕੰਪਨੀ ਅਤੇ ਕੁੱਝ ਠੇਕੇਦਾਰਾਂ ਵਲੋਂ ਪਿਛਲੇ ਪੰਜ ਸਾਲਾਂ ਤੋਂ ਕੱਚੇ ਕਾਮਿਆਂ ਪੂਰੀ ਉਜਰਤ ਨਹੀਂ ਦਿੱਤੀ ਜਾ ਰਹੀ । ਜੋ ਪੰਜਾਬ ਸਰਕਾਰ ਵਲੋਂ ਕੱਚੇ ਵਰਕਰਾਂ ਦੀਆਂ ਉਜਰਤਾਂ ਵਿਚ 416 ਰੁਪਏ ਵਾਧਾ ਕੀਤਾ ਗਿਆ ਹੈ ਉਹ ਵਰਕਰਾਂ ਦੇਣਾ ਆਦਿ ਮੰਗਾਂ ਦਾ ਸ਼੍ਰੀ ਜੁਗਲ ਕਿਸ਼ੋਰ ਵਲੋਂ ਜਥੇਬੰਦੀ ਨੂੰ ਭਰੋਸਾ ਦਿੱਤਾ ਗਿਆ ਕਿ ਇਨਾਂ ਮੰਗਾਂ ਦਾ ਹੱਲ ਇੱਕ ਹਫ਼ਤੇ ਦੇ ਵਿਚ ਕਰ ਦਿੱਤਾ ਜਾਵੇਗਾ । ਜਥੇਬੰਦੀ ਦੇ ਆਗੂਆਂ ਨੇ ਕਿਹਾ ਕੰਪਨੀਆਂ ਜਾਂ ਠੇਕੇਦਾਰਾਂ ਵਲੋਂ ਸਾਡੇ ਕਾਮਿਆਂ ਨਾਲ ਕੀਤਾ ਜਾ ਰਿਹਾ ਧੱਕਾ ਕੀਤਾ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਸੁਪਰਡੈਂਟ ਅਸ਼ੀਸ ਕੁਮਾਰ ਪਟਿਆਲਾ , ਚੇਅਰਮੈਨ ਗੁਰਜੰਟ ਸਿੰਘ ਧੂਰੀ, ਫਤਿਹਗੜ੍ਹ ਸਾਹਿਬ ਦੇ ਜਿਲ੍ਹਾ ਪ੍ਰਧਾਨ ਕੁਲਦੀਪ ਸਿੰਘ , ਮੈਡਮ ਸ਼ਾਲੂ, ਕਰਨੈਲ ਸਿੰਘ ਸਰਹਿੰਦ , ਸੋਨੂ ਪਟਿਆਲਾ, ਰਵੀ ਕੁਮਾਰ ਹਾਜ਼ਰ ਸਨ।

Have something to say? Post your comment

ਰੁਜ਼ਗਾਰ/ਕਾਰੋਬਾਰ

ਅੱਜ ਤੋਂ 4 ਦਿਨ ਤੱਕ ਬੈਂਕ ਰਹਿਣਗੇ ਬੰਦ

8 ਅਤੇ 15 ਫਰਵਰੀ ਨੂੰ ਮੰਤਰੀਆਂ ਖਿਲਾਫ ਦਿੱਤੇ ਜਾ ਰਹੇ ਸੂਬਾ ਪੱਧਰੀ ਧਰਨਿਆਂ ਦੀ ਤਿਆਰੀ ਲਈ ਲਾਮਬੰਦੀ ਸ਼ੁਰੂ: ਜੀਤ ਸਿੰਘ ਬਠੋਈ

ਠੇਕਾ ਮੁਲਾਜ਼ਮਾਂ ਨੇ ਮੁੱਖ ਮੰਤਰੀ ਦੀ ਆਮਦ ਮੌਕੇ ਸ਼ਹਿਰ ਵਿੱਚ ਕੀਤਾ ਰੋਸ ਪ੍ਰਦਰਸ਼ਨ

ਐਕਸਿਸ ਬੈਂਕ ਦੀ ਨਵੀਂ ਬ੍ਰਾਂਚ ਦਾ ਉਦਘਾਟਨ

8 ਫਰਵਰੀ ਨੂੰ ਪੰਚਾਇਤ ਮੰਤਰੀ ਅਤੇ 15 ਫਰਵਰੀ ਨੂੰ ਖਜਾਨਾ ਮੰਤਰੀ ਦੀ ਰਿਹਾਇਸ਼ ਅੱਗੇ ਸੂਬਾ ਪੱਧਰੀ ਧਰਨੇ ਪਰਿਵਾਰ ਤੇ ਬੱਚਿਆਂ ਸਮੇਤ ਦੇਣ ਦਾ ਐਲਾਨ

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ 20 ਜਨਵਰੀ ਨੂੰ ਲਗਾਇਆ ਜਾਵੇਗਾ ਪਲੇਸਮੈਂਟ ਕੈਂਪ

ਸੋਨੇ ਦੀਆਂ ਕੀਮਤਾਂ 'ਚ ਤੇਜ਼ੀ, ਜਲਦ ਹੀ 60,000 ਰੁਪਏ ਪ੍ਰਤੀ 10 ਗ੍ਰਾਮ ਨੂੰ ਛੂਹੇਗਾ

ਪਾਵਰਕਾਮ ਦੇ ਆਊਟਸੋਰਸ਼ਡ ਮੁਲਾਜ਼ਮ 16 ਫ਼ਰਵਰੀ ਨੂੰ ਮੁੱਖ ਦਫ਼ਤਰ ਅੱਗੇ ਦੇਣਗੇ ਸੂਬਾ ਪੱਧਰੀ ਧਰਨਾ: ਜਗਰੂਪ ਸਿੰਘ

29 ਜਨਵਰੀ ਨੂੰ ਸੰਗਰੂਰ ‘ਚ ਮੰਗਾਂ ਮਨਵਾਉਣ ਲਈ ਮੁਲਾਜ਼ਮ-ਪੈਨਸ਼ਨਰ, ਠੇਕਾ ਅਤੇ ਸਕੀਮ ਵਰਕਰ ਕਰਨਗੇ ਸੂਬਾਈ ਰੈਲੀ

ਪੰਜਾਬ-ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝੇ ਫਰੰਟ ਵੱਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਪ੍ਰਤੀ ਟਾਲ ਮਟੋਲ ਦੀ ਨੀਤੀ ਦਾ ਸਖ਼ਤ ਨੋਟਿਸ