English Hindi Wednesday, March 29, 2023
 

ਰੁਜ਼ਗਾਰ/ਕਾਰੋਬਾਰ

ਹੁਣ ਸੋਨੇ ਦੇ ਛੇ ਨੰਬਰਾਂ ਵਾਲੇ ਹਾਲਮਾਰਕ ਗਹਿਣਿਆਂ ਦੀ ਹੀ ਹੋਵੇਗੀ ਵਿੱਕਰੀ

March 04, 2023 02:21 PM

ਨਵੀਂ ਦਿੱਲੀ: 4 ਮਾਰਚ, ਦੇਸ਼ ਕਲਿੱਕ ਬਿਓਰੋ

ਜੇਕਰ ਤੁਸੀਂ ਸੋਨਾ ਖ੍ਰੀਦਣ ਦਾ ਫੈਸਲਾ ਕਰ ਰਹੇ ਹੋ ਤਾਂ ਖਪਤਕਾਰ ਮੰਤਰਾਲੇ ਵੱਲੋਂ ਜਾਰੀ ਨਿਰਦੇਸ਼ਾਂ ਨੂੰ ਧਿਆਨ ਨਾਲ ਵਿਚਾਰਨਾ ਜ਼ਰੂਰੀ ਹੈ। ਯਾਦ ਰਹੇ ਕਿ 31 ਮਾਰਚ ਤੋਂ ਬਾਅਦ ਸਿਰਫ ਛੇ ਅੰਕਾਂ ਵਾਲੇ ਹਾਲਮਾਰਕ (HUID)ਵਾਲੇ ਸੋਨੇ ਦੇ ਗਹਿਣੇ ਅਤੇ ਹੋਰ ਕਲਾ ਕ੍ਰਿਰਤੀਆਂ ਦੀ ਹੀ ਵਿੱਕਰੀ ਹੋਵੇਗੀ।
ਖਪਤਕਾਰ ਮੰਤਰਾਲੇ ਨੇ ਕਿਹਾ ਕਿ ਇਹ ਫੈਸਲਾ 4 ਅਤੇ 6 ਅੰਕਾਂ ਦੇ ਹਾਲਮਾਰਕਿੰਗ ਦੇ ਉਲਝਣ ਨੂੰ ਲੈ ਕੇ ਲਿਆ ਗਿਆ ਹੈ। ਸੋਨੇ ਦੀ ਖਰੀਦੋ-ਫਰੋਖਤ ਦੇ ਬਦਲੇ ਹੋਏ ਨਿਯਮ ਮੁਤਾਬਕ ਹੁਣ ਸਿਰਫ 6 ਨੰਬਰਾਂ ਦੀ ਅਲਫਾਨਿਊਮੇਰਿਕ ਹਾਲਮਾਰਕਿੰਗ ਹੀ ਵੈਧ ਹੋਵੇਗੀ। ਜੇਕਰ ਇਸ ਨਵੇਂ ਹਾਲਮਾਰਕ ਤੋਂ ਬਿਨਾਂ ਸੋਨੇ ਦੇ ਗਹਿਣੇ ਵੇਚੇ ਜਾਂਦੇ ਹਨ, ਤਾਂ ਇਹ ਜਾਇਜ਼ ਨਹੀਂ ਹੋਵੇਗਾ। ਮੰਤਰਾਲੇ ਨੇ ਦੱਸਿਆ ਕਿ ਨਵੇਂ ਨਿਯਮ ਦੇ ਲਾਗੂ ਹੋਣ ਤੋਂ ਬਾਅਦ 4 ਅੰਕਾਂ ਵਾਲੇ ਹਾਲਮਾਰਕ ਵੀ ਪੂਰੀ ਤਰ੍ਹਾਂ ਬੰਦ ਹੋ ਜਾਣਗੇ।
ਸੋਨੇ ਜਾਂ ਇਸ ਤੋਂ ਬਣੇ ਕਿਸੇ ਵੀ ਤਰ੍ਹਾਂ ਦੇ ਗਹਿਣਿਆਂ ਦੀ ਪਛਾਣ ਕਰਨ ਲਈ, ਇਸ 'ਤੇ ਹਾਲਮਾਰਕ ਯੂਨੀਕ ਆਈਡੈਂਟੀਫਿਕੇਸ਼ਨ (ਐਚਯੂਆਈਡੀ) ਨੰਬਰ ਲਗਾਇਆ ਜਾਂਦਾ ਹੈ। ਇਹ HUID ਨੰਬਰ ਇੱਕ 6 ਅੰਕਾਂ ਦਾ ਅਲਫਾਨਿਊਮੇਰਿਕ ਕੋਡ ਹੁੰਦਾ ਹੈ। ਜਦੋਂ ਜੌਹਰੀ ਉਸ ਗਹਿਣਿਆਂ ਦੀ ਜਾਣਕਾਰੀ BIS ਪੋਰਟਲ 'ਤੇ ਅਪਲੋਡ ਕਰਦੇ ਹਨ, ਤਾਂ ਇਸ ਨੰਬਰ ਤੋਂ ਤੁਸੀਂ ਖਰੀਦੇ ਗਏ ਗਹਿਣਿਆਂ ਨਾਲ ਸਬੰਧਤ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਸੋਨੇ ਦੀ ਧੋਖਾਧੜੀ ਦੇ ਮਾਮਲਿਆਂ ਨਾਲ ਨਜਿੱਠਣ ਲਈ ਅਜਿਹੇ ਕੋਡ ਬਹੁਤ ਪ੍ਰਭਾਵਸ਼ਾਲੀ ਹੁੰਦੇ ਹਨ।

Have something to say? Post your comment

ਰੁਜ਼ਗਾਰ/ਕਾਰੋਬਾਰ

29 ਮਾਰਚ ਨੂੰ ਜਲ ਸਪਲਾਈ ਦੇ ਕਾਮੇ ਪਰਿਵਾਰਾਂ ਸਮੇਤ ਵਿੱਤ ਮੰਤਰੀ ਦੀ ਰਿਹਾਇਸ਼ ਦਾ ਅਣਮਿਥੇ ਸਮੇਂ ਲਈ ਘਿਰਾਓ ਕਰਨਗੇ: ਮੋਮੀ

ਦੂਰ ਦੁਰਾਡੇ ਸਟੇਸ਼ਨ ਮਿਲਣ ਕਰਕੇ 3 ਅਧਿਆਪਕਾਂ ਦੀ ਜ਼ਿੰਦਗੀ ਸੜਕ ਹਾਦਸਿਆਂ ਦੀ ਬਲੀ ਚੜੀ: ਗੌਰਮਿੰਟ ਟੀਚਰਜ਼ ਯੂਨੀਅਨ

ਬਜਟ ‘ਚ ਪੁਰਾਣੀ ਪੈਨਸ਼ਨ ਸਕੀਮ ਲਾਗੂ ਨਾ ਕਰਨ ਦੇ ਰੋਸ ਵਜੋਂ ਮੁਲਾਜ਼ਮਾਂ ਨੇ ਸਾੜੀਆਂ ਬਜਟ ਦੀਆਂ ਕਾਪੀਆਂ

ਪਾਵਰਕਾਮ ਅਤੇ ਟ੍ਰਾਂਸਕੋ ਆਊਟਸੋਰਸ਼ਡ ਮੁਲਾਜ਼ਮ 28 ਮਾਰਚ ਨੂੰ ਦੇਣਗੇ ਪਟਿਆਲਾ ਵਿਖੇ ਸੂਬਾ ਪੱਧਰੀ ਧਰਨਾ: ਸੰਦੀਪ ਕੁਮਾਰ

11 ਮਾਰਚ ਨੂੰ ਡੀ ਟੀ ਐਫ ਪੰਜਾਬ ਅਤੇ ਯੂ ਟੀ ਮੁਲਾਜ਼ਮ ਪੈਨਸ਼ਨਰਜ਼ ਸਾਂਝਾ ਫਰੰਟ ਦੇ ਚੰਡੀਗੜ੍ਹ ਵਾਲ਼ੇ ਪ੍ਰੋਗਰਾਮ ਵਿਚ ਕਰੇਗੀ ਭਰਵੀਂ ਸ਼ਮੂਲੀਅਤ

ਓਵਰਏਜ਼ ਬੇਰੁਜ਼ਗਾਰ ਈਟੀਟੀ ਅਧਿਆਪਕਾਂ ਦੀ ਸਰਕਾਰ ਕਦੋਂ ਲਵੇਗੀ ਸਾਰ: ਸੁਰਿੰਦਰਪਾਲ ਗੁਰਦਾਸਪੁਰ

ਇਸ ਸੂਬੇ ਦੀ ਸਰਕਾਰ ਨੇ ਮੁਲਾਜ਼ਮਾਂ ਦੀਆਂ ਤਨਖਾਹਾਂ ਵਿੱਚ ਕੀਤਾ 17 ਫੀਸਦੀ ਵਾਧਾ

ਮਹਿੰਗਾਈ ਦਾ ਵੱਡਾ ਝਟਕਾ : LPG ਸਿਲੰਡਰਾਂ ਦੀਆਂ ਕੀਮਤਾਂ ’ਚ 350 ਰੁਪਏ ਵਾਧਾ

ਟੀ.ਐਸ.ਯੂ.ਵੱਲੋਂ ਕਨਵੈਨਸ਼ਨ ਦੌਰਾਨ ਕਾਮਿਆਂ ਦੀਆਂ ਮੰਗਾਂ ਸਬੰਧੀ ਚਰਚਾ

ਐਸ ਐਸ ਐਸ ਬੋਰਡ ਵੱਲੋਂ ਪਟਵਾਰੀਆਂ ਦੀਆਂ ਆਸਾਮੀਆਂ ਲਈ ਅਰਜ਼ੀਆਂ ਦੀ ਮੰਗ