English Hindi Saturday, December 10, 2022
-
 

ਸਿਹਤ/ਪਰਿਵਾਰ

ਹੋਮੀ ਭਾਬਾ ਕੈਂਸਰ ਹਸਪਤਾਲ ਤੇ ਰਿਸਰਚ ਸੈਂਟਰ ਮੋਹਾਲੀ ਵੱਲੋਂ ਪਿੰਡ ਖਾਬੜਾਂ ਵਿੱਚ ਲਗਾਇਆ ਕੈਂਪ

November 24, 2022 05:30 PM
 
220 ਔਰਤਾਂ ਦੀਆਂ ਕੈਂਸਰ ਨਾਲ ਸਬੰਧਿਤ ਬਿਮਾਰੀਆਂ ਦੇ ਕੀਤੇ ਟੈਸਟ
 
ਮੋਰਿੰਡਾ 24  ਨਵੰਬਰ  (  ਭਟੋਆ  ) 
 
ਹੋਮੀ ਭਾਬਾ ਕੈਂਸਰ ਹਸਪਤਾਲ ਤੇ ਰਿਸਰਚ  ਸੈਂਟਰ  ਮੋਹਾਲੀ ਦੇ ਡਾਕਟਰਾਂ ਦੀ ਟੀਮ ਵੱਲੋਂ ਗੁਰਦੁਆਰਾ ਬਾਬਾ ਹਸਤ ਲਾਲ ਪਿੰਡ ਖਾਬੜਾਂ ਵਿਖੇ ਇੱਕ ਰੋਜ਼ਾ ਕੈਂਪ ਲਗਾਇਆ ਗਿਆ , ਜਿਸ ਵਿਚ ਡਾਕਟਰਾਂ ਦੀ ਟੀਮ ਵੱਲੋਂ 220  ਔਰਤਾਂ ਦੀਆਂ ਬਿਮਾਰੀਆਂ ਜਿਵੇਂ ਕਿ ਮੂੰਹ ਦਾ ਕੈਂਸਰ, ਛਾਤੀ ਦਾ ਕੈਂਸਰ ਅਤੇ ਬੱਚੇਦਾਨੀ ਦਾ ਕੈਂਸਰ  ਆਦਿ ਦੇ ਟੈਸਟ ਕੀਤੇ ਗਏ। 
 
ਇਸ ਸਬੰਧੀ ਜਾਣਕਾਰੀ ਦਿੰਦਿਆਂ ਨੰਬਰਦਾਰ ਗੁਰਪਾਲ ਸਿੰਘ ਨੇ ਦੱਸਿਆ ਕਿ  ਡਾਕਟਰਾਂ ਦੀ ਟੀਮ ਵੱਲੋਂ ਪਿੰਡ ਵਿੱਚ ਘਰ-ਘਰ ਜਾ ਕੇ ਔਰਤਾਂ ਨੂੰ  ਬਿਮਾਰੀਆਂ ਸਬੰਧੀ ਜਾਗਰੂਕ ਕੀਤਾ ਗਿਆ ਅਤੇ ਉਨ੍ਹਾਂ ਦੇ ਫਾਰਮ ਭਰ ਕੇ ਟੈਸਟ ਲਈ ਕੈਂਪ ਵਿੱਚ ਭੇਜਿਆ ਗਿਆ। ਇਸ ਮੌਕੇ ਤੇ ਡਾਕਟਰ ਕਵਿਤਾ ਵੱਲੋਂ ਔਰਤਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਜੇਕਰ ਕਿਸੇ  ਔਰਤ ਨੂੰ ਮੂੰਹ, ਛਾਤੀ ਜਾਂ ਬੱਚੇਦਾਨੀ ਨਾਲ ਸਬੰਧਤ  ਕੋਈ ਵੀ ਸ਼ਿਕਾਇਤ ਹੋਵੇ ਤਾਂ ਉਹ ਨੇੜਲੇ ਹਸਪਤਾਲ ਜਾ ਕੇ ਡਾਕਟਰੀ ਸਲਾਹ ਲੈ ਸਕਦੀ ਹੈ ਉਨ੍ਹਾਂ ਇਸ ਮੌਕੇ ਤੇ 2 ਮੋਬਾਈਲ ਨੰਬਰ ਵੀ ਜਨਤਕ ਕੀਤੇ ਜਿਨ੍ਹਾਂ ਉੱਤੇ ਕੋਈ ਵੀ ਔਰਤ ਆਪਣੀ ਬਿਮਾਰੀ ਸਬੰਧੀ ਦੱਸਕੇ ਸਲਾਹ ਲੈ ਸਕਦੀ ਹੈ।  ਕੈਂਪ ਦੌਰਾਨ ਨਾਟਕ ਇਬਟਾ ਵੱਲੋਂ ਪਿੰਡ ਦੀਆਂ ਇਕੱਤਰ ਹੋਈਆਂ ਔਰਤਾਂ ਨੂੰ ਬਿਮਾਰੀਆਂ ਦੇ ਲੱਛਣ ਹੋਣ ਦੀ ਰੋਕਥਾਮ ਅਤੇ ਬਚਣ ਲਈ  ਸੁਝਾਅ ਦਿੱਤੇ ਗਏ।  ਕੈਂਪ ਦੌਰਾਨ ਹੋਰਨਾਂ ਤੋਂ ਬਿਨਾਂ ਡਾਕਟਰ ਦੀਪਿਕਾ, ਐਸ ਐਨ ਰੀਨਾ, ਐਫਆਈ ਕੋਮਲ ਅਤੇ ਸਮੁੱਚੀ ਟੀਮ ਵੱਲੋਂ  ਸ਼ਾਨਦਾਰ ਸੇਵਾਵਾਂ ਨਿਭਾਈਆਂ ਵਿੱਚ ਸਰਪੰਚ ਅਮ੍ਰਿਤਪਾਲ ਸਿੰਘ ਰਿੰਕੂ ਰਣਜੀਤ ਸਿੰਘ ਪੰਚ, ਸੁਖਜੀਤ ਸਿੰਘ  ਪੰਚ , ਗੁਰਨੇਕ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਬਾਬਾ ਹਸਤ ਲਾਲ, ਬੀਬੀ ਰਣਜੀਤ ਕੌਰ ਪ੍ਰਧਾਨ ਸੁਖਮਨੀ ਸੁਸਾਇਟੀ , ਬੀਬੀ ਗੁਰਚਰਨ ਕੌਰ ਅਤੇ ਬੀਬੀ ਕੁਲਦੀਪ ਕੌਰ ਸਾਬਕਾ ਸਰਪੰਚ, ਬੀਬੀ ਤਰਨਜੀਤ ਕੌਰ ਚੇਅਰਮੈਨ ਸਕੂਲ ਭਲਾਈ ਕਮੇਟੀ ਅਧਿਆਪਕ ਹਰਜਿੰਦਰ ਸਿੰਘ ਗੁਰਪ੍ਰੀਤ ਕੌਰ, ਮੈਡਮ ਪਰੀਤੀ, ਗੁਰਪਾਲ ਸਿੰਘ ਨੰਬਰਦਾਰ , ਤਰਲੋਚਨ ਸਿੰਘ, ਪ੍ਰੇਮ ਸਿੰਘ , ਆਤਮਾ ਸਿੰਘ , ਸੁਰਜੀਤ ਸਿੰਘ , ਚਰਨਜੀਤ ਕੌਰ, ਸੁਖਵਿੰਦਰ ਕੌਰ , ਅਮਰਜੀਤ ਕੌਰ , ਗੁਰਮੀਤ ਕੌਰ, ਪਰਮਜੀਤ ਕੌਰ ਸਮੇਤ ਵੱਡੀ ਗਿਣਤੀ ਵਿਚ ਔਰਤਾਂ ਹਾਜ਼ਰ ਸਨ । 

Have something to say? Post your comment

ਸਿਹਤ/ਪਰਿਵਾਰ

ਸੜਕ ਸੁਰੱਖਿਆ ਦਾ ਮਤਲਬ ਜ਼ਿੰਦਗੀ ਬਚਾਉਣਾ':ਡਾ. ਭੁਪਿੰਦਰ ਸਿੰਘ

ਮੈਡੀਕਲ ਪ੍ਰੈਕਟੀਸ਼ਨਰਾਂ ਨੇ ਮੁੱਖ ਮੰਤਰੀ ਤੋਂ ਪ੍ਰੈਕਟਿਸ ਕਰਨ ਦਾ ਅਧਿਕਾਰ ਦੇਣ ਦੀ ਕੀਤੀ ਮੰਗ

ਡਿਪਟੀ ਕਮਿਸ਼ਨਰ ਵੱਲੋਂ 27 ਪ੍ਰਾਇਮਰੀ ਸਿਹਤ ਕੇਂਦਰਾਂ ਤੇ ਸ਼ਹਿਰੀ ਡਿਸਪੈਂਸਰੀਆਂ ਨੂੰ ਅਪਗ੍ਰੇਡ ਕਰਨ ਲਈ ਵਿਭਾਗੀ ਪੱਧਰ ’ਤੇ ਚੱਲ ਰਹੀ ਪ੍ਰਗਤੀ ਦਾ ਜਾਇਜ਼ਾ

ਸਿਗਰਿਟ ਪੀਣ ਨਾਲ 56 ਬਿਮਾਰੀਆਂ ਹੋਣ ਦਾ ਖਤਰਾ

ਨਿਮੋਨੀਆ ਨੂੰ ਹਲਕੇ ਵਿੱਚ ਨਾ ਲਓ: ਸਿਵਲ ਸਰਜਨ

ਸਿਵਲ ਸਰਜਨ ਵਲੋਂ ਰਾਤ ਸਮੇਂ ਡੇਰਾਬੱਸੀ ਤੇ ਢਕੋਲੀ ਦੇ ਹਸਪਤਾਲਾਂ ਦਾ ਅਚਨਚੇਤ ਦੌਰਾ

Cervical ਤੋਂ ਬਚਣ ਲਈ ਮੋਬਾਈਲ ਤੇ ਕੰਪਿਊਟਰ ਦੀ ਵਰਤੋਂ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

ਏਡਜ ਨੂੰ ਸਮਝੋ, ਏਡਜ ਨੂੰ ਰੋਕੋ, ਵਾਦਾ ਨਿਭਾਓਃ ਹੇਮੰਤ ਕੁਮਾਰ

ਦੋ ਬੱਚੀਆਂ ਦੇ ਦਿਲ ਵਿਚਲੇ ਛੇਕ ਦਾ ਮੁਫ਼ਤ ਆਪਰੇਸ਼ਨ

ਸਿਵਲ ਸਰਜਨ ਸੰਗਰੂਰ ਵੱਲੋਂ ਪਰਿਵਾਰ ਭਲਾਈ ਸੇਵਾਵਾਂ ਸਬੰਧੀ ਤਿਆਰੀਆਂ ਮੁਕੰਮਲ ਕਰਨ ਦੀ ਹਦਾਇਤ