English Hindi Saturday, January 28, 2023
 

ਸਾਹਿਤ

‘ਸ਼ਬਦਾਂ ਦੇ ਸੂਰਜ’ ਪੁਸਤਕ ਲੋਕ ਅਰਪਣ ਅਤੇ ਵਿਚਾਰ ਚਰਚਾ

January 24, 2023 04:41 PM

ਮੋਹਾਲੀ: 24 ਜਨਵਰੀ,  ਜਸਵੀਰ ਸਿੰਘ ਗੋਸਲ

ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਦੇ ਵਿਹੜੇ ਅੱਜ ਮਿਤੀ 24 ਜਨਵਰੀ 2023 ਨੂੰ ਸੁਰਿੰਦਰ ਮਕਸੂਦਪੁਰੀ (ਜਲੰਧਰ) ਦੀ ਕਾਵਿ-ਪੁਸਤਕ ‘ਸ਼ਬਦਾਂ ਦੇ ਸੂਰਜ’ ਲੋਕ ਅਰਪਣ ਅਤੇ ਵਿਚਾਰ ਚਰਚਾ ਆਯੋਜਿਤ ਕੀਤੀ ਗਈ। ਸਮਾਗਮ ਦੀ ਪ੍ਰਧਾਨਗੀ ਡਾ. ਯੋਗ ਰਾਜ -(ਪ੍ਰੋਫ਼ੈਸਰ ਅਤੇ ਮੁਖੀ, ਸ਼ਿਵ ਕੁਮਾਰ ਬਟਾਲਵੀ ਚੇਅਰ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ) ਵੱਲੋਂ ਕੀਤੀ ਗਈ। ਵਿਸ਼ੇਸ਼ ਮਹਿਮਾਨ ਵਜੋਂ ਡਾ. ਲਾਭ ਸਿੰਘ ਖੀਵਾ ਅਤੇ ਸੁਸ਼ੀਲ ਦੁਸਾਂਝ ਸ਼ਾਮਿਲ ਹੋਏ। ਸਮਾਗਮ ਦੀ ਸ਼ੁਰੂਆਤ ਭਾਸ਼ਾ ਵਿਭਾਗ ਦੀ ਵਿਭਾਗੀ ਧੁਨੀ ‘ਧਨੁ ਲੇਖਾਰੀ ਨਾਨਕਾ’ ਨਾਲ ਕੀਤੀ ਗਈ।

ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਸਮੂਹ ਪ੍ਰਧਾਨਗੀ ਮੰਡਲ, ਸਾਹਿਤਕਾਰਾਂ ਅਤੇ ਪਤਵੰਤੇ ਸੱਜਣਾਂ ਨੂੰ ‘ਜੀ ਆਇਆਂ ਨੂੰ’ ਕਹਿੰਦਿਆਂ ਭਾਸ਼ਾ ਵਿਭਾਗ ਪੰਜਾਬ ਦੁਆਰਾ ਕੀਤੇ ਜਾ ਰਹੇ ਕੰਮਾਂ ਅਤੇ ਜ਼ਿਲ੍ਹਾ ਭਾਸ਼ਾ ਦਫ਼ਤਰ ਮੋਹਾਲੀ ਦੀਆਂ ਪ੍ਰਾਪਤੀਆਂ ਤੋਂ ਹਾਜ਼ਰੀਨ ਨੂੰ ਜਾਣੂ ਕਰਵਾਇਆ ਗਿਆ। ਉਹਨਾਂ ਵੱਲੋਂ ਪੁਸਤਕ ਦੇ ਲੇਖਕ ਸੁਰਿੰਦਰ ਮਕਸੂਦਪੁਰੀ ਨੂੰ ‘ਸ਼ਬਦਾਂ ਦੇ ਸੂਰਜ’ ਦੇ ਲੋਕ ਅਰਪਣ ਹੋਣ ਦੀ ਮੁਬਾਰਕਬਾਦ ਦਿੰਦਿਆਂ ਕਰਵਾਏ ਜਾ ਰਹੇ ਪ੍ਰੋਗਰਾਮ ਦੀ ਰੂਪਰੇਖਾ ਵੀ ਸਾਂਝੀ ਕੀਤੀ ਗਈ। ਸਮੁੱਚੇ ਪ੍ਰਧਾਨਗੀ ਮੰਡਲ ਵੱਲੋਂ ਸੁਰਿੰਦਰ ਮਕਸੂਦਪੁਰੀ ਦੀ ਕਾਵਿ-ਪੁਸਤਕ ‘ਸ਼ਬਦਾਂ ਦੇ ਸੂਰਜ’ ਨੂੰ ਲੋਕ ਅਰਪਣ ਵੀ ਕੀਤਾ ਗਿਆ।

ਡਾ. ਯੋਗ ਰਾਜ ਵੱਲੋਂ ਆਪਣੇ ਪ੍ਰਧਾਨਗੀ ਭਾਸ਼ਣ ‘ਚ ਬੋਲਦਿਆਂ ਕਿਹਾ ਕਿ ਸੁਰਿੰਦਰ ਮਕਸੂਦਪੁਰੀ ਦੀ ਕਵਿਤਾ ਸੰਚਾਰਮੁਖੀ ਤੇ ਲੋਕਮੁਖੀ ਹੈ ਅਤੇ ਸਮਝ ਆਉਣ ਵਾਲੀ ਕਵਿਤਾ ਹੈ। ਵਿਸ਼ੇਸ਼ ਮਹਿਮਾਨ ਡਾ. ਲਾਭ ਸਿੰਘ ਖੀਵਾ ਦੁਆਰਾ ਸੁਰਿੰਦਰ ਮਕਸੂਦਪੁਰੀ ਦੀ ਕਵਿਤਾ ਨੂੰ ਲੋਕਯਾਨਿਕ ਦ੍ਰਿਸ਼ਟੀ ਤੋਂ ਵੇਖਦਿਆਂ ਇਸ ਨੂੰ ਵਿਰਾਸਤ ਅਤੇ ਲੋਕ ਰਿਸ਼ਤਿਆਂ ਦੀ ਕਵਿਤਾ ਕਿਹਾ ਗਿਆ। ਸੁਸ਼ੀਲ ਦੁਸਾਂਝ ਨੇ ਕਿਹਾ ਕਿ ਇਹ ਕਵੀ ਅਨੁਭਵਾਂ ਦੀ ਪਹੁੰਚ ਵਾਲਾ ਤੇ ਅਸਿਹਜ ਸਮਿਆਂ ਦਾ ਸਹਿਜ ਕਵੀ ਹੈ। ਇਸ ਤੋਂ ਇਲਾਵਾ ਪੁਸਤਕ ਦੇ ਲੇਖਕ ਸੁਰਿੰਦਰ ਮਕਸੂਦਪੁਰੀ ਵੱਲੋਂ ਆਪਣੀ ਰਚਨਾ ਪ੍ਰਕਿਰਿਆ ਦੀ ਗੱਲ ਕਰਦਿਆਂ ਪੁਸਤਕ ਵਿਚਲੀਆਂ ਆਪਣੀਆਂ ਨਵੀਆਂ ਕਵਿਤਾਵਾਂ ਵੀ ਹਾਜ਼ਰੀਨ ਨੂੰ ਸੁਣਾਈਆਂ। ਜਸ਼ਨਪ੍ਰੀਤ ਕੌਰ ਤੇ ਮਨਦੀਪ ਕੌਰ ਵੱਲੋਂ ਸੁਰਿੰਦਰ ਮਕਸੂਦਪੁਰੀ ਦੁਆਰਾ ਰਚਿਤ ਪੁਸਤਕ ‘ਸ਼ਬਦਾਂ ਦੇ ਸੂਰਜ’ ਵਿੱਚੋਂ ਸ਼ਾਮਲ ਕਵਿਤਾਵਾਂ ਦਾ ਗਾਇਨ ਕੀਤਾ ਗਿਆ।

ਉੱਘੇ ਕਵੀ ਡਾ. ਸੁਰਿੰਦਰ ਗਿੱਲ, ਡਾ. ਸੁਨੀਤਾ ਰਾਣੀ, ਸੱਚਪ੍ਰੀਤ ਖੀਵਾ, ਜਤਿੰਦਰਪਾਲ ਸਿੰਘ, ਮਨਮੋਹਨ ਲਾਲ ਰਾਹੀ, ਭਗਤ ਰਾਮ ਰੰਗਾੜਾ, ਰਣਜੋਧ ਸਿੰਘ ਰਾਣਾ, ਦਰਸ਼ਨ ਤਿਉਣਾ, ਸਰਦਾਰਾ ਸਿੰਘ ਚੀਮਾ, ਦਰਸ਼ਨ ਸਿੰਘ ਬਨੂੜ, ਨਾਨਕ ਸਿੰਘ, ਸਰਵਪ੍ਰੀਤ ਸਿੰਘ, ਮਨਜੀਤਪਾਲ ਸਿੰਘ, ਹਰਚਰਨ ਸਿੰਘ, ਬਲਵਿੰਦਰ ਸਿੰਘ ਮੁਲਤਾਨੀ, ਜਸਵੀਰ ਸਿੰਘ ਗੋਸਲ, ਜਸਪਾਲ ਸਿੰਘ, ਦਿਲਪ੍ਰੀਤ ਚਹਿਲ, ਗੁਰਵਿੰਦਰ ਸਿੰਘ ਵੱਲੋਂ ਵੀ ਸਮਾਗਮ ਵਿੱਚ ਸ਼ਿਰਕਤ ਕੀਤੀ ਗਈ।

ਸਮਾਗਮ ਦੇ ਅਖੀਰ ਵਿਚ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਮੁੱਖ ਮਹਿਮਾਨਾਂ ਅਤੇ ਬੁਲਾਰਿਆਂ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ ਅਤੇ ਹੋਰ ਪਤਵੰਤੇ ਸੱਜਣਾਂ ਦਾ ਇਸ ਸਮਾਗਮ ਵਿਚ ਪਹੁੰਚਣ ਲਈ ਧੰਨਵਾਦ ਕੀਤਾ। ਮੰਚ ਸੰਚਾਲਨ ਦਰਸ਼ਨ ਕੌਰ (ਜ਼ਿਲ੍ਹਾ ਖੋਜ ਅਫ਼ਸਰ) ਵੱਲੋਂ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਭਾਸ਼ਾ ਦਫ਼ਤਰ ਮੋਹਾਲੀ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ।

Have something to say? Post your comment

ਸਾਹਿਤ

'ਸਾਰੀ ਧਰਤੀ ਮੇਰੀ' : ਗੁਰਭਜਨ ਗਿੱਲ

ਪੰਜ ਪੰਜਾਬੀ ਲੇਖਕਾਂ/ ਵਿਦਵਾਨਾਂ ਨੂੰ ਪੰਜਾਬੀ ਸਾਹਿੱਤ ਅਕਾਡਮੀ ਵੱਲੋਂ ਫੈਲੋਸ਼ਿਪ ਦੇਣਾ ਸੁਯੋਗ ਫ਼ੈਸਲਾ: ਡਾ. ਜੌਹਲ

ਨਾਮਵਰ ਲੇਖਕ ਡਾ: ਕੇਵਲ ਧੀਰ ਦੀ ਪੁਸਤਕ ਕਥਾ ਯਾਤਰਾ ਪੰਜਾਬੀ ਭਵਨ ਚ ਪਾਠਕਾਂ ਨੂੰ ਭੇਂਟ

ਸਤਵਿੰਦਰ ਸਿੰਘ ਮੜੌਲਵੀ ਵਲੋਂ ਆਪਣਾ ਪਲੇਠਾ ਨਾਵਲ ਸਕੂਲ ਲਾਇਬ੍ਰੇਰੀਆਂ ਲਈ ਕੀਤਾ ਭੇਟ

ਵਿਆਹ ਨਾਲ ਸਬੰਧਿਤ ਰੀਤਾਂ ਰਸਮਾਂ ਦੇ ਬਦਲਦੇ ਸਰੂਪ ਬਾਰੇ ਮਨਜੀਤ ਕੌਰ ਸੇਖੋਂ ਦੀ ਖੋਜ ਪੁਸਤਕ ਲੋਹੜੀ ਦੇ ਸ਼ਗਨ ਵਜੋਂ ਪ੍ਰੋਃ ਗੁਰਭਜਨ ਸਿੰਘ ਗਿੱਲ ਨੂੰ ਭੇਂਟ

ਜੜ੍ਹਾਂ ਤੋਂ ਬਿਨ੍ਹਾਂ ਬੂਟੇ ਦਾ ਦਰਖ਼ਤ ਬਣਨਾ ਸੰਭਵ ਨਹੀਂ

ਗੁਰਪ੍ਰੀਤ ਸਿੰਘ ਨਿਆਮੀਆਂ ਦੁਆਰਾ ਰਚਿਤ ਪੁਸਤਕ ‘ਸਾਹਿਬਜ਼ਾਦਿਆਂ ਦਾ ਸ਼ਹੀਦੀ ਸਫ਼ਰ’ 'ਤੇ ​ਵਿਚਾਰ ਚਰਚਾ

ਪੰਜਾਬੀ ਲੇਖਕ ਸ਼ਮਸ਼ੇਰ ਸਿੰਘ ਸੰਧੂ ਦਾ ਉਸ ਦੀ ਜਨਮ ਭੂਮੀ ਮਾਣੂਕੇ ਵਿਖੇ ਹੋਇਆ ਸਨਮਾਨ

ਜਗਦੀਪ ਸਿੱਧੂ ਦੁਆਰਾ ਅਨੁਵਾਦਿਤ ਪੁਸਤਕ ‘ਕਵੀ ਫੁੱਟਪਾਥ ਤੇ ਚੱਲ ਰਿਹਾ ਹੈ’ ਨੂੰ ਕੀਤਾ ਲੋਕ ਅਰਪਣ

ਭੇਤੀ ਬੰਦੇ