ਮੋਰਿੰਡਾ 24 ਜਨਵਰੀ ( ਭਟੋਆ )
ਗਣਤੰਤਰ ਦਿਵਸ ਨੂੰ ਸਮਰਪਿਤ ਪੰਜਾਬੀ ਅਕਾਦਮੀ ਦਿੱਲੀ ਵੱਲੋਂ ਦਿੱਲੀ ਸਰਕਾਰ ਦੇ ਸਹਿਯੋਗ ਨਾਲ ਕਰਵਾਏ ਕੌਮੀ ਕਵੀ ਦਰਬਾਰ ਵਿੱਚ ਸ਼ਮੂਲੀਅਤ ਤੋਂਂ ਬਾਅਦ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੁਠੇੜੀ ਪਰਤੇ ਉੱਘੇ ਸਾਹਿਤਕਾਰ ਅਤੇ ਰਾਜ ਪੁਰਸਕਾਰ ਜੇਤੂ ਅਧਿਆਪਕ ਗੁਰਿਦਰ ਸਿੰਘ ਕਲਸੀ ਦਾ ਪ੍ਰਿੰਸੀਪਲ ਇੰਦਰਜੀਤ ਕੌਰ ਦੀ ਅਗਵਾਈ ਹੇਠ ਸਟਾਫ ਅਤੇ ਵਿਿਦਆਰਥੀਆਂ ਨੇ ਸਵਾਗਤ ਕੀਤਾ । ਸਕੂਲ ਦੇ ਅਧਿਆਪਕ ਧਰਮਿੰਦਰ ਸਿੰਘ ਭੰਗੂ ਨੇ ਦੱਸਿਆ ਕਿ ਦੋ ਦਰਜਨ ਸਾਹਿਤਕ ਪੁਸਤਕਾਂ ਦੇ ਰਚੇਤਾ ਸ੍ਰੀ ਕਲਸੀ ਨੇ ਬਾਲ ਸਾਹਿਤ , ਕਵਿਤਾ , ਕਹਾਣੀ , ਨਾਟਕ , ਨਾਵਲ ਸਮੇਤ ਸਾਹਿਤ ਦੀ ਹਰ ਵਿਧਾ ਵਿੱਚ ਪੰਜਾਬੀ ਸਾਹਿਤ ਦੀ ਝੋਲੀ ਵਿੱਚ ਦੋ ਦਰਜਨ ਦੇ ਕਰੀਬ ਸਾਹਿਤਕ ਪੁਸਤਕਾਂ ਪਾਈਆਂ ਹਨ । ਉਨ੍ਹਾਂ ਦੀ ਨਿੱਗਰ ਸਾਹਿਤਕ ਦੇਣ ਕਾਰਨ ਹੀ ਸਾਹਿਤ ਸਭਾ ਦਿੱਲੀ ਵੱਲੋਂ ਉਨ੍ਹਾਂ ਨੂੰ ਉਕਤ ਕੌਮੀ ਕਵੀ ਦਰਬਾਰ ਵਿੱਚ ਭਾਗ ਲੈਣ ਲਈ ਪੰਜਾਬ ਦੇ ਚੋਣਵੇਂ ਸਾਹਿਕਾਰਾਂ ਵਿੱਚ ਚੁਣਿਆਂ ਗਿਆ ਸੀ । ਉਨ੍ਹਾਂ ਨੂੰ ਅੱਜ ਸਵੇਰ ਦੀ ਸਭਾ ਦੌਰਾਨ ਸਨਮਾਨਿਤ ਕਰਨ ਤੇ ਪ੍ਰਿੰਸੀਪਲ ਇੰਦਰਜੀਤ ਕੌਰ ਨੇ ਕਿਹਾ ਕਿ ਗੁਰਿੰਦਰ ਸਿੰਘ ਕਲਸੀ ਦੀ ਇਸ ਪ੍ਰਾਪਤੀ ਨਾਲ ਸਕੂਲ ਦਾ ਮਾਣ ਵਧਿਆ ਹੈ । ਉਨ੍ਹਾਂ ਸ੍ਰੀ ਕਲਸੀ ਨੂੰ ਭਵਿੱਖ ਵਿੱਚ ਨਿੱਗਰ ਸਾਹਿਤ ਸਿਰਜਣਾ ਜਾਰੀ ਰੱਖਣ ਲਈ ਸ਼ੁਭ ਕਾਮਨਾਵਾਂ ਵੀ ਦਿੱਤੀਆਂ । ਇਸ ਮੌਕੇ ਲੈਕਚਰਾਰ ਦਵਿੰਦਰ ਸਿੰਘ, ਮਧੂ ਬਾਲਾ, ਸਰੀਨਾ ਰਾਏ, ਡਾ ਬਲਜੀਤ ਕੌਰ, ਕੁਲਦੀਪ ਕੌਰ, ਮੋਨਿਕਾ ਸ਼ਰਮਾ, ਲਖਵਿੰਦਰ ਸਿੰਘ, ਸੁਰਮੁੱਖ ਸਿੰਘ, ਮਨਿੰਦਰ ਚੱਢਾ, ਜਸਵਿੰਦਰ ਕੌਰ, ਵਰਿੰਦਰ ਵਰਮਾ, ਅਮਨਪ੍ਰੀਤ ਕੌਰ ਅਤੇ ਹਰਿੰਦਰ ਕੁਮਾਰ ਆਦਿ ਹਾਜ਼ਰ ਸਨ ।