ਸ੍ਰੀਨਗਰ, 22 ਜੂਨ, ਦੇਸ਼ ਕਲਿੱਕ ਬਿਓਰੋ
ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿੱਚ ਤਰਸਰ ਝੀਲ ਦੇ ਕਿਨਾਰੇ ਕੋਲ ਇੱਕ ਟੂਰਿਸਟ ਗਾਈਡ ਦੇ ਮਾਰੇ ਜਾਣ ਦਾ ਖ਼ਦਸ਼ਾ ਹੈ ਜਦੋਂ ਕਿ 11 ਸੈਲਾਨੀ ਅਤੇ 2 ਹੋਰ ਗਾਈਡ ਫਸ ਗਏ ਹਨ।
ਸੂਤਰਾਂ ਨੇ ਦੱਸਿਆ ਕਿ 11 ਸੈਲਾਨੀਆਂ ਅਤੇ ਤਿੰਨ ਗਾਈਡਾਂ ਸਮੇਤ 14 ਲੋਕਾਂ ਦਾ ਇੱਕ ਸਮੂਹ ਜਿਨ੍ਹਾਂ ਦੀ ਪਛਾਣ ਮੁਹੰਮਦ ਇਸਹਾਕ ਲੋਨ, ਤਾਰਿਕ ਅਹਿਮਦ, ਦੋਵੇਂ ਵਾਸੀ ਪਹਿਲਗਾਮ ਅਤੇ ਗੰਦਰਬਲ ਦੇ ਗਗਨਗੀਰ ਦੇ ਸ਼ਕੀਲ ਅਹਿਮਦ ਵਜੋਂ ਹੋਈ ਹੈ, ਤਰਸਰ ਝੀਲ ਦੇ ਨੇੜੇ ਸੈਰ ਕਰ ਰਹੇ ਸਨ।
ਤਿੰਨ ਗਾਈਡਾਂ ਵਿੱਚੋਂ ਇੱਕ, ਸ਼ਕੀਲ ਅਹਿਮਦ ਦੇ ਝੀਲ ਵਿੱਚ ਡੁੱਬਣ ਦਾ ਖਦਸ਼ਾ ਹੈ। ਬਾਕੀ 13 ਲੋਕ ਪਹਾੜੀ ਝੀਲ 'ਚ ਫਸੇ ਹੋਏ ਹਨ।
“ਇਹ ਸੂਚਨਾ ਮਿਲਣ ਤੋਂ ਬਾਅਦ, ਪੁਲਿਸ ਦੁਆਰਾ ਪਹਿਲਗਾਮ ਵਿੱਚ ਇੱਕ ਬਚਾਅ ਟੀਮ ਨੂੰ ਫਸੇ ਹੋਏ ਵਿਅਕਤੀਆਂ ਨੂੰ ਲਿਆਉਣ ਲਈ ਭੇਜਿਆ ਗਿਆ ।
"ਹੋਰ ਵੇਰਵਿਆਂ ਦੀ ਉਡੀਕ ਹੈ", ਸੂਤਰਾਂ ਨੇ ਕਿਹਾ।