English Hindi Wednesday, March 29, 2023
 

ਚੰਡੀਗੜ੍ਹ/ਆਸਪਾਸ

ਬੇਲਾ ਕਾਲਜ ਦੀ ਵਿਦਿਆਰਥਣ ਨੇ ਜਿੱਤੇ ਤਗਮੇ

March 16, 2023 08:14 PM
 
 ਮੋਰਿੰਡਾ, 16 ਮਾਰਚ ( ਭਟੋਆ  ) 
 
         ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਦੀ ਬੀ.ਏ ਭਾਗ ਪਹਿਲਾ ਦੀ ਵਿਿਦਆਰਥਣ ਅਤੇ ਰੋਇੰਗ ਦੀ ਖਿਡਾਰਨ ਨੇ ਪੰਜਾਬੀ
ਯੂਨੀਵਰਸਿਟੀ ਵੱਲੋਂ ਆਲ ਇੰਡੀਆ ਇੰਟਰਵਰਸਿਟੀ ਮੁਕਾਬਲਿਆਂ ਵਿੱਚ ਚਾਂਦੀ ਤੇ ਕਾਂਸੀ ਦੇ ਤਗਮੇ ਜਿੱਤ ਕੇ ਕਾਲਜ ਦਾ ਮਾਣ ਵਧਾਇਆ ਹੈ। ਕਾਲਜ ਦੀ ਪ੍ਰਿੰਸੀਪਲ ਡਾ.ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਵਿਦਿਆਰਥਣ ਅਮਨਦੀਪ ਕੌਰ ਨੇ ਪਹਿਲਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅੰਤਰ- ਕਾਲਜ ਮੁਕਾਬਲਿਆਂ ਵਿੱਚ ਸੋਨ ਤਗਮੇ ਪ੍ਰਾਪਤ ਕਰਦਿਆਂ ਆਲ ਇੰਡੀਆ
ਇੰਟਰ-ਯੂਨੀਵਰਸਿਟੀ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਟੀਮ ਵਿੱਚ ਸ਼ਾਮਲ ਹੋਈ। ਉਨ੍ਹਾਂ ਦੱਸਿਆ ਕਿ ਉਕਤ ਵਿਦਿਆਰਥਣ ਨੇ ਸ਼ਨਦਾਰ ਪ੍ਰਦਰਸ਼ਨ ਕਰਦੇ ਹੋਏ ਆਲ ਇੰਡੀਆ ਇੰਟਰਵਰਸਿਟੀ ਰੋਇੰਗ ਵੂਮੈਨ ਸਿੰਗਲ ਸੱਕਲ ਵਿੱਚ ਦੋ ਕਿਲੋਮੀਟਰ ਵਿੱਚ ਸਿਲਵਰ ਮੈਡਲ ਅਤੇ 500 ਮੀਟਰ ਵਿੱਚ ਕਾਂਸੀ ਦਾ ਤਗਮਾ ਪ੍ਰਾਪਤ ਕੀਤਾ।ਜੇਤੂ ਵਿਦਿਆਰਥਣ ਦਾ ਕਾਲਜ ਪਹੁੰਚਣ ਤੇ ਕਾਲਜ ਕਮੇਟੀ ਦੇ ਪ੍ਰਧਾਨ ਸੰਗਤ ਸਿੰਘ ਲੌਂਗੀਆ, ਸੱਕਤਰ ਜਗਵਿੰਦਰ ਸਿੰਘ, ਮੈਨੇਜਰ  ਸੁਖਵਿੰਦਰ ਸਿੰਘ ਵਿਸਕੀ ਅਤੇ ਪ੍ਰਿੰਸੀਪਲ ਨੇ ਸਨਮਾਨਿਤ ਕੀਤਾ । ਇਸ ਤੋਂ ਇਲਾਵਾ ਕੋਚ ਪ੍ਰੋ.ਲੈਫਟੀਨੈਂਟ ਪ੍ਰਿਤਪਾਲ ਸਿੰਘ ਅਤੇ  ਪ੍ਰੋ.ਅਮਰਜੀਤ ਸਿੰਘ ਨੂੰ ਵਧਾਈ ਦਿੱਤੀ। ਇਸ ਮੌਕੇ ਡਾ.ਮਮਤਾ ਅਰੋੜਾ, ਪ੍ਰੋ.ਸੁਨੀਤਾ ਰਾਣੀ , ਪ੍ਰੋ ਗਗਨਦੀਪ ਕੌਰ ਅਤੇ ਪ੍ਰੋ ਗੁਰਲਾਲ ਸਿੰਘ ਆਦਿ ਹਾਜਰ ਸਨ । 
ਕੈਪਸ਼ਨ  : ਕਾਲਜ ਬੇਲਾ ਵਿਖੇ ਜੇਤੂ ਵਿਦਿਆਰਥਣ ਦਾ ਸਨਮਾਨ ਕਰਦੇ ਹੋਏ ਪ੍ਰਿੰਸੀਪਲ ਸਤਵੰਤ ਕੌਰ ਸ਼ਾਹੀ । 

Have something to say? Post your comment

ਚੰਡੀਗੜ੍ਹ/ਆਸਪਾਸ

ਪਿੰਡ ਰਸੂਲਪੁਰ ਵਿਖੇ ਲਗਾਇਆ ਖੂਨਦਾਨ ਕੈਂਪ

ਪੰਜਾਬ ਸਰਕਾਰ, ਪਿੰਡਾਂ ਨੂੰ ਸ਼ਹਿਰੀ ਸਹੂਲਤਾਂ ਦੇਣ ਲਈ ਵਚਨਬੱਧ: ਡਾ: ਚਰਨਜੀਤ ਸਿੰਘ ਐਮਐਲਏ

ਭਾਜਪਾ ਵੱਲੋਂ ਸ਼ਹੀਦ-ਏ-ਆਜਮ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪ੍ਰੋਗਰਾਮ

ਭਾਰਤ ਵਿਕਾਸ ਪ੍ਰੀਸ਼ਦ ਮੋਰਿੰਡਾ ਨੂੰ ਸਰਵੋਤਮ ਪੁਰਸਕਾਰ ਨਾਲ ਕੀਤਾ ਸਨਮਾਨਿਤ

ਸੀਨੀਅਰ ਸਿਟੀਜ਼ਨ ਕੌਂਸਲ ਮੋਰਿੰਡਾ ਵਲੋਂ ਅੱਖਾਂ ਸਬੰਧੀ ਕਰਵਾਇਆ ਸੈਮੀਨਾਰ

ਸੁਖਮਨੀ ਵੈਲਫੇਅਰ ਸੁਸਾਇਟੀ ਨੇ ਗੁਰੂ ਆਸਰਾ ਟਰੱਸਟ ਲਈ ਦਿੱਤੇ ਪੱਖੇ ਤੇ ਹੋਰ ਲੋੜੀਂਦਾ ਸਮਾਨ

ਐਰੋਸਿਟੀ ਵੈਲਫੇਅਰ ਸੋਸਾਇਟੀ ਵਲੋਂ ਸਿਹਤ ਜਾਂਚ ਕੈਂਪ ਦਾ ਕੀਤਾ ਗਿਆ ਪ੍ਰਬੰਧ

ਮੋਹਾਲੀ : ਏਅਰਪੋਰਟ ਰੋਡ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਚੌਂਕ ਉਤੇ ਜਾਮ ਜਾਰੀ

ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਕੌਂਸਲਰ ਸਰਬਜੀਤ ਸਿੰਘ ਸਮਾਣਾ ਨੇ ਕੀਤਾ ਪਿੰਡਾਂ ਦਾ ਕੀਤਾ ਦੌਰਾ

ਚੰਡੀਗੜ੍ਹ ਪੰਜਾਬੀ ਮੰਚ ਦੀ ਮੀਟਿੰਗ ਵਿੱਚ ਰੋਸ ਮਾਰਚ ਕੱਢਣ ਦਾ ਫੈਸਲਾ