English Hindi Friday, July 01, 2022
-

ਲੇਖ

ਭਗਵੰਤ ਮਾਨ ਵੱਲੋਂ ਵਿਜੇ ਸਿੰਗਲਾ ਖਿਲਾਫ ਚੁੱਕਿਆ ਕਦਮ ਵੱਡਾ ਸੰਦੇਸ਼

May 25, 2022 12:30 PM

ਵਿਰੋਧੀਆਂ ਦੀ ਅਲੋਚਨਾ ਵਿਰੋਧ ਲਈ ਪਰ ਸੁਚੇਤ ਰਹਿਣ ਦੀ ਲੋੜ

ਸੁਖਦੇਵ ਸਿੰਘ ਪਟਵਾਰੀ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਡਾ ਵਿਜੇ ਸਿੰਗਲਾ ਖਿਲਾਫ ਕਾਰਵਾਈ ਕਰਕੇ ਵੱਡਾ ਸੰਦੇਸ਼ ਦਿੱਤਾ ਹੈ। ਇਹ ਸੰਦੇਸ਼ ਸਤਾਹ ‘ਤੇ ਬੈਠੇ (ਰਾਜ ਤੇ ਪਰਟੀ ‘ਚ) ਸਿਆਸਤਦਾਨਾਂ ਲਈ ਵੀ ਹੈ ਤੇ ਨੌਕਰਸ਼ਾਹੀ ਲਈ ਵੀ ਹੈ। ਮੁੱਖ ਮੰਤਰੀ ਨੇ ਭ੍ਰਿਸ਼ਟਾਚਾਰ ਦੇ ਇਸ ਮਾਮਲੇ ਨੂੰ ਜਿਵੇਂ ਗੰਭੀਰਤਾ ਨਾਲ ਲਿਆ, ਇਹ ਸਰਾਹੁਣਯੋਗ ਕਦਮ ਹੈ ਅਤੇ ਜਿਸ ਢੰਗ ਨਾਲ ਮੰਤਰੀ ਨੂੰ ਬਰਖਾਸਤ ਕਰਕੇ ਕੇਸ ਦਰਜ ਕਰਵਾਕੇ ਇਸਦਾ ਹੱਲ ਕੀਤਾ ਹੈ, ਇਹ ਹੋਰ ਵੀ ਵਧੀਆ ਕੀਤਾ ਹੈ। ਪੰਜਾਬ ਵਿੱਚ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਜਿੰਨਾ ਵੱਡਾ ਹੁੰਗਾਰਾ ਦਿੱਤਾ ਹੈ ਉਸ ਹੁੰਗਾਰੇ ਵਿੱਚ ਭ੍ਰਿਸ਼ਟਾਚਾਰ ਵਿਰੋਧੀ ਤਪਸ਼ ਦਾ ਵੱਡਾ ਯੋਗਦਾਨ ਹੈ। ਪਿਛਲੇ 75 ਸਾਲਾਂ ਤੋਂ ਦੇਸ਼ ‘ਤੇ ਲੋਕਾਂ ਨੂੰ ਘੁਣ ਵਾਂਗ ਲੱਗੇ ਭ੍ਰਿਸ਼ਟਾਚਾਰ ਦੇ ਰੋਗ ਨੇ ਲੋਕਾਂ ਨੂੰ ਬੁਰੀ ਤਰ੍ਹਾਂ ਤੜਪਾ ਦਿੱਤਾ ਸੀ। ਉਸ ਤੜਪ ਕਾਰਨ ਹੀ ਪੰਜਾਬ ‘ਚ ਵਾਰੋ ਵਾਰੀ ਰਾਜ ਕਰ ਰਹੀਆਂ ਪਾਰਟੀਆਂ ਖਿਲਾਫ ਨਫਰਤ ਤੇ ਰੋਹ ਸੀ ਜਿਨ੍ਹਾਂ ਨੇ ਆਮ ਆਦਮੀ ਦੇ ਤਬਦੀਲੀ ਦੇ ਤੀਜੇ ਬਦਲ ਨੂੰ ਅੱਖਾਂ ਮੀਚ ਕੇ ਵੋਟਾਂ ਪਈਆਂ। ਪੰਜਾਬ ‘ਤੇ 25 ਸਾਲ ਰਾਜ ਕਰਨ ਦੇ ਸੁਪਨੇ ਸੰਜੋਈ ਬੈਠੀਆਂ ਪਾਰਟੀਆਂ ਨੂੰ ਲੋਕਾਂ ਨੇ ਵਿਰੋਧੀ ਪਾਰਟੀ ਦੇ ਰੁਤਬੇ ਤੋਂ ਵੀ ਵਾਂਝੇ ਕਰ ਦਿੱਤਾ। ਪੰਜਾਬ ਦੀ ਬਹੁਗਿਣਤੀ ਸਿੱਖ ਵਸੋਂ ਦੇ ਨਾਂ ‘ਤੇ ਰਾਜ ਕਰਨ ਵਾਲੀ ਪਾਰਟੀ ਦੀ ਤਾਂ ਹੋਂਦ ਹੀ ਖਤਰੇ ਦੇ ਨਿਸ਼ਾਨ ਉੱਤੇ ਪਹੁੰਚ ਗਈ। ਲੋਕਾਂ ਨੇ ਇਨ੍ਹਾਂ ਚੋਣਾਂ ‘ਚ ਨਾ ਧਰਮ ਦੇਖਿਆ, ਨਾ ਜਾਤ ਤੇ ਨਾ ਹੀ ਵੱਖ ਵੱਖ ਫਿਰਕਿਆਂ ਨੂੰ ਲਾਲਚ ਦੇਣ ਦੇ ਬਿਆਨ ਦੇਖੇ। ਬੱਸ ਇੱਕ ਤਮੰਨਾ ਲੈ ਕੇ ਆਮ ਆਦਮੀ ਪਾਰਟੀ ਨੂੰ ਵੋਟ ਪਾਈ ਸੀ। ਉਹ ਸੀ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦਾ ਨਾਅਰਾ। ਸਰਕਾਰ ਬਨਣ ‘ਤੇ ਭਾਵੇਂ ਮੁੱਖ ਮੰਤਰੀ ਨੇ ਕਈ ਲੋਕ ਪੱਖੀ ਕਦਮ ਚੁੱਕੇ ਹਨ ਪਰ ਵਿਰੋਧੀ ਪਾਰਟੀਆਂ ਦਾ ਨਿਸ਼ਾਨਾ ਭ੍ਰਿਸ਼ਟਾਚਾਰ, ਅਮਨ ਕਾਨੂੰਨ ਦੀ ਬਦਹਾਲੀ ਤੇ ਚੋਣਾਂ ‘ਚ ਕੀਤੇ ਵਾਅਦੇ ਪੂਰੇ ਕਰਨ ਦਾ ਰਿਹਾ ਹੈ।
ਜਿੱਥੋਂ ਤੱਕ ਚੋਣਾਂ ‘ਚ ਕੀਤੇ ਵਾਅਦੇ ਪੂਰੇ ਕਰਨ ਦੀ ਗੱਲ ਹੈ, ਇਸ ਨੂੰ ਅਜੇ ਕੁਝ ਸਮੇਂ ਦੀ ਲੋੜ ਹੈ। ਵਿਰੋਧੀ ਪਾਰਟੀਆਂ ਭਾਵੇਂ ਆਪਣੇ ਵਿਰੋਧੀ ਏਜੰਡੇ ਕਾਰਨ ਨਾ ਸਮਝਣ ਪਰ ਪੰਜਾਬ ਦੇ ਲੋਕ ਇਹ ਗੱਲ ਸਮਝਦੇ ਹਨ। ਅਮਨ ਕਾਨੂੰਨ ਦੀ ਵਿਗੜੀ ਹਾਲਤ ਬਾਰੇ ਵੀ ਗੱਲ ਸਪੱਸ਼ਟ ਹੈ ਕਿ ਇਸ ਤਾਣੀ ਨੂੰ ਸੂਤ ਕਰਨ ਲਈ ਵੀ ਕੁਝ ਸਮਾਂ ਲੱਗੇਗਾ। ਪਾਰਟੀਆਂ ਦੀ ਭ੍ਰਿਸ਼ਟ ਨੀਤੀ ਕਾਰਨ ਪੁਲਿਸ ਤੇ ਅਫਸ਼ਰਸ਼ਾਹੀ ਵੀ ਹੁਣ ਦੇਸ਼ ਜਾਂ ਸਮਾਜ ਦੀ ਸੇਵਕ ਹੋਣ ਦੀ ਥਾਂ ਆਪਣੇ ਸਿਆਸੀ ਮਾਲਕਾਂ ਤੇ ਆਪਣੀ ਸੇਵਾ ‘ਚ ਲੱਗੀਆਂ ਹੋਈਆਂ ਹਨ। ਇਸ ਦਾ ਮੁਹਾਣ ਬਦਲਣ ਲਈ ਵੀ ਨੀਤੀ ਦੇ ਬਦਲਾਓ ਦੇ ਨਾਲ ਨਾਲ ਅਮਲ ਦੀ ਵੀ ਲੋੜ ਹੈ। ਇਕੱਲਾ ਭ੍ਰਿਸ਼ਟਾਚਾਰ ਨਹੀਂ ਕਹਿਣ ਨਾਲ ਭ੍ਰਿਸ਼ਟਾਚਾਰ ਨਹੀਂ ਰੁਕਦਾ ਸਗੋਂ ਜਿੱਥੇ ਕੁਤਾਹੀ ਹੁੰਦੀ ਹੈ, ਉੱਥੇ ਸਜ਼ਾ ਦੇਣ ਨਾਲ ਇਸ ਨੀਤੀ ਦੀ ਪੁਸ਼ਟੀ ਹੁੰਦੀ ਹੈ। ਦੂਜਾ ਕੰਮ ਉਨ੍ਹਾਂ ਨੇ ਹੇਠੋਂ ਪਟਵਾਰੀ, ਕਲਰਕ ਫੜ ਕੇ ਸ਼ੁਰੂ ਨਹੀਂ ਕੀਤਾ ਸਗੋਂ ਰਾਜ ਦੇ ਉੱਪਰਲੇ ਟੰਬੇ ‘ਤੇ ਬੈਠੇ ਵਜ਼ੀਰ ਨੂੰ ਫੜ ਕੇ ਕੀਤਾ ਹੈ। ਉੱਪਰੋਂ ਹੇਠਾਂ ਵੱਲ ਨੂੰ ਚੱਲ ਕੇ ਭ੍ਰਿਸ਼ਟਾਚਾਰ ਜਲਦੀ ਖਤਮ ਕੀਤਾ ਜਾ ਸਕੇਗਾ, ਜਦੋਂਕਿ ਹੇਠੋਂ ਉੱਪਰ ਜਾਣ ਲਈ ਦਹਾਕੇ ਲੱਗ ਜਾਂਦੇ ਹਨ। ਵਿਰੋਧੀ ਪਾਰਟੀਆਂ ਦੋ ਤਿੰਨ ਪੱਖਾਂ ‘ਤੇ ਅਲੋਚਨਾ ਕਰ ਰਹੀਆਂ ਹਨ। ਪਹਿਲਾ, ਆਮ ਆਦਮੀ ਪਾਰਟੀ ‘ਚ ਭ੍ਰਿਸ਼ਟਾਚਾਰ ਰਾਹੀਂ ਟਿਕਟਾਂ ਵੰਡ ਕੇ ਭ੍ਰਿਸ਼ਟ ਵਿਅਕਤੀਆਂ ਨੂੰ ਟਿਕਟਾਂ ਦਿੱਤੀਆਂ, ਜਿਸ ਦਾ ਨਤੀਜਾ ਸਾਹਮਣੇ ਆ ਗਿਆ ਹੈ। ਦੂਜਾ, ਥਾਣਿਆਂ, ਤਹਿਸੀਲਾਂ ਤੇ ਹੋਰ ਮਹਿਕਮਿਆਂ ‘ਚ ਹਾਲਤ ਜਿਉਂ ਦਾ ਤਿਉਂ ਹੈ। ਇਨ੍ਹਾਂ ਗੱਲਾਂ ਬਾਰੇ ਹਾਲ ਦੀ ਘੜੀ ਏਨਾ ਹੀ ਕਿਹਾ ਜਾ ਸਕਦਾ ਹੈ ਕਿ ਅਜੇ ਕੁਝ ਸਮੇਂ ਦੀ ਹੋਰ ਲੋੜ ਹੈ। ਹਾਂ, ਥਾਣਿਆਂ ਤੇ ਤਹਿਸੀਲਾਂ ‘ਚ ਪਹਿਲਾਂ ਦੀ ਨਿਸਬਤ ਹਾਲਾਤ ਬਹੁਤ ਬਦਲੇ ਹੋਏ ਹਨ। ਕੱਲ੍ਹ ਦੇ ਸੰਦੇਸ਼ ਨੇ ਅਫਸਰਸ਼ਾਹੀ ਤੇ ਸਿਆਸਤਦਾਨਾਂ ਦੇ ਕੰਨ ਖੜ੍ਹੇ ਕਰ ਦਿੱਤੇ ਹਨ। ਆਮ ਦੇਖਿਆ ਗਿਆ ਹੈ ਕਿ ਭ੍ਰਿਸ਼ਟਾਚਾਰ ਦਾ ਸਰੋਤ ਸਤਾਹ ‘ਤੇ ਕਾਬਜ਼ ਸਿਆਸਤਦਾਨ ਤੇ ਅਫਸਰਸ਼ਾਹੀ ਹੀ ਰਹੇ ਹਨ। ਜਦੋਂ ਉੱਪਰ ਤੋਂ ਸਿਕੰਜਾ ਕਸਿਆ ਗਿਆ ਤਾਂ ਹੇਠਾਂ ਖੁਦ-ਬ-ਖੁਦ ਮਹੌਲ ਬਦਲ ਜਾਂਦਾ ਹੈ।
ਹਾਲ ਦੀ ਘੜੀ ਅਸੀਂ ਏਨਾ ਹੀ ਕਹਾਂਗੇ ਕਿ ਭਗਵੰਤ ਮਾਨ ਵੱਲੋਂ ਚੁੱਕਿਆ ਗਿਆ ਕਦਮ ਪੂਰੀ ਜ਼ੁਅੱਰਤ ਵਾਲਾ ਹੈ ਅਤੇ ਇਹ ਉਨ੍ਹਾਂ ਦੇ ਆਉਣ ਵਾਲੇ ਸਮੇਂ ‘ਚ ਵਧੀਆ ਕਰਦੇ ਰਹਿਣ ਦੇ ਇਰਾਦੇ ਦਾ ਪ੍ਰਗਟਾਵਾ ਕਰਦਾ ਹੈ। ਅਸੀਂ ਉਨ੍ਹਾਂ ਨੂੰ ਸੁਚੇਤ ਵੀ ਕਰਦੇ ਹਾਂ ਕਿ ਸਿਆਸੀ ਪਾਰਟੀਆਂ ਵੱਲੋਂ ਉਨ੍ਹਾਂ ਦੇ ਇਸ ਕਦਮ ਨੂੰ ”ਸਿਆਸੀ” ਕਹੇ ਜਾਣ ਨੂੰ ਵੀ ਧਿਆਨ ‘ਚ ਰੱਖਣਾ ਜਰੂਰੀ ਹੈ। ਭਾਵੇਂ ਪਾਰਟੀਆਂ ਦਾ ਹਰ ਕਦਮ ਸਿਆਸੀ ਹੁੰਦਾ ਹੈ ਪਰ ਸਿਰਫ ਸਿਆਸੀ ਲਾਹੇ ਲਈ ਚੁੱਕਿਆ ਕਦਮ ਪਾਰਟੀ ਲਈ ਘਾਤਕ ਸਿੱਧ ਹੋ ਸਕਦਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਡਾ ਵਿਜੇ ਸਿੰਗਲਾ ਖਿਲਾਫ ਕਾਰਵਾਈ ਕਰਕੇ ਵੱਡਾ ਸੰਦੇਸ਼ ਦਿੱਤਾ ਹੈ। ਇਹ ਸੰਦੇਸ਼ ਸਤਾਹ ‘ਤੇ ਬੈਠੇ (ਰਾਜ ਤੇ ਪਰਟੀ ‘ਚ) ਸਿਆਸਤਦਾਨਾਂ ਲਈ ਵੀ ਹੈ ਤੇ ਨੌਕਰਸ਼ਾਹੀ ਲਈ ਵੀ। ਮੁੱਖ ਮੰਤਰੀ ਨੇ ਭ੍ਰਿਸ਼ਟਾਚਾਰ ਦੇ ਇਸ ਮਾਮਲੇ ਨੂੰ ਜਿਵੇਂ ਗੰਭੀਰਤਾ ਨਾਲ ਲਿਆ, ਇਹ ਸਰਾਹੁਣਯੋਗ ਕਦਮ ਹੈ ਅਤੇ ਜਿਸ ਢੰਗ ਨਾਲ ਮੰਤਰੀ ਨੂੰ ਬਰਖਾਸਤ ਕਰਕੇ ਕੇਸ ਦਰਜ ਕਰਵਾਕੇ ਇਸਦਾ ਨਿਪਟਾਰਾ ਕੀਤਾ ਹੈ, ਇਹ ਹੋਰ ਵੀ ਵਧੀਆ ਕੀਤਾ ਹੈ। ਪੰਜਾਬ ਵਿੱਚ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਜਿੰਨਾ ਵੱਡਾ ਹੁੰਗਾਰਾ ਦਿੱਤਾ ਹੈ ਉਸ ਹੁੰਗਾਰੇ ਵਿੱਚ ਭ੍ਰਿਸ਼ਟਾਚਾਰ ਵਿਰੋਧੀ ਤਪਸ਼ ਦਾ ਵੱਡਾ ਯੋਗਦਾਨ ਹੈ। ਪਿਛਲੇ 75 ਸਾਲਾਂ ਤੋਂ ਦੇਸ਼ ‘ਤੇ ਲੋਕਾਂ ਨੂੰ ਘੁਣ ਵਾਂਗ ਲੱਗੇ ਭ੍ਰਿਸ਼ਟਾਚਾਰ ਦੇ ਰੋਗ ਨੇ ਲੋਕਾਂ ਨੂੰ ਬੁਰੀ ਤਰ੍ਹਾਂ ਤੜਪਾ ਦਿੱਤਾ ਸੀ। ਉਸ ਤੜਪ ਕਾਰਨ ਹੀ ਪੰਜਾਬ ‘ਚ ਵਾਰੋ ਵਾਰੀ ਰਾਜ ਕਰ ਰਹੀਆਂ ਪਾਰਟੀਆਂ ਖਿਲਾਫ ਨਫਰਤ ਤੇ ਰੋਹ ਸੀ ਜਿਨ੍ਹਾਂ ਨੇ ਆਮ ਆਦਮੀ ਦੇ ਤਬਦੀਲੀ ਦੇ ਤੀਜੇ ਬਦਲ ਨੂੰ ਅੱਖਾਂ ਮੀਚ ਕੇ ਵੋਟਾਂ ਪਈਆਂ। ਪੰਜਾਬ ‘ਤੇ 25 ਸਾਲ ਰਾਜ ਕਰਨ ਦੇ ਸੁਪਨੇ ਸੰਜੋਈ ਬੈਠੀਆਂ ਪਾਰਟੀਆਂ ਨੂੰ ਲੋਕਾਂ ਨੇ ਵਿਰੋਧੀ ਪਾਰਟੀ ਦੇ ਰੁਤਬੇ ਤੋਂ ਵੀ ਵਾਂਝੇ ਕਰ ਦਿੱਤਾ। ਪੰਜਾਬ ਦੀ ਬਹੁਗਿਣਤੀ ਸਿੱਖ ਵਸੋਂ ਦੇ ਨਾਂ ‘ਤੇ ਰਾਜ ਕਰਨ ਵਾਲੀ ਪਾਰਟੀ ਦੀ ਤਾਂ ਹੋਂਦ ਹੀ ਖਤਰੇ ਦੇ ਨਿਸ਼ਾਨ ਉੱਤੇ ਪਹੁੰਚ ਗਈ। ਲੋਕਾਂ ਨੇ ਇਨ੍ਹਾਂ ਚੋਣਾਂ ‘ਚ ਨਾ ਧਰਮ ਦੇਖਿਆ, ਨਾ ਜਾਤ ਤੇ ਨਾ ਹੀ ਵੱਖ ਵੱਖ ਫਿਰਕਿਆਂ ਨੂੰ ਲਾਲਚ ਦੇਣ ਦੇ ਬਿਆਨ ਦੇਖੇ। ਬੱਸ ਇੱਕ ਤਮੰਨਾ ਲੈ ਕੇ ਆਮ ਆਦਮੀ ਪਾਰਟੀ ਨੂੰ ਵੋਟ ਪਾਈ ਸੀ। ਉਹ ਸੀ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦਾ ਨਾਅਰਾ। ਸਰਕਾਰ ਬਨਣ ‘ਤੇ ਭਾਵੇਂ ਮੁੱਖ ਮੰਤਰੀ ਨੇ ਕਈ ਲੋਕ ਪੱਖੀ ਕਦਮ ਚੁੱਕੇ ਹਨ ਪਰ ਵਿਰੋਧੀ ਪਾਰਟੀਆਂ ਦਾ ਨਿਸ਼ਾਨਾ ਭ੍ਰਿਸ਼ਟਾਚਾਰ, ਅਮਨ ਕਾਨੂੰਨ ਦੀ ਬਦਹਾਲੀ ਤੇ ਚੋਣਾਂ ‘ਚ ਕੀਤੇ ਵਾਅਦੇ ਪੂਰੇ ਨਾ ਕਰਨ ਦਾ ਰਿਹਾ ਹੈ।
ਜਿੱਥੋਂ ਤੱਕ ਚੋਣਾਂ ‘ਚ ਕੀਤੇ ਵਾਅਦੇ ਪੂਰੇ ਕਰਨ ਦੀ ਗੱਲ ਹੈ, ਇਸ ਨੂੰ ਅਜੇ ਕੁਝ ਸਮੇਂ ਦੀ ਲੋੜ ਹੈ। ਵਿਰੋਧੀ ਪਾਰਟੀਆਂ ਭਾਵੇਂ ਆਪਣੇ ਵਿਰੋਧੀ ਏਜੰਡੇ ਕਾਰਨ ਨਾ ਸਮਝਣ ਪਰ ਪੰਜਾਬ ਦੇ ਲੋਕ ਇਹ ਗੱਲ ਸਮਝਦੇ ਹਨ। ਅਮਨ ਕਾਨੂੰਨ ਦੀ ਵਿਗੜੀ ਹਾਲਤ ਬਾਰੇ ਵੀ ਗੱਲ ਸਪੱਸ਼ਟ ਹੈ ਕਿ ਇਸ ਤਾਣੀ ਨੂੰ ਸੂਤ ਕਰਨ ਲਈ ਵੀ ਕੁਝ ਸਮਾਂ ਲੱਗੇਗਾ। ਪਾਰਟੀਆਂ ਦੀ ਭ੍ਰਿਸ਼ਟ ਨੀਤੀ ਕਾਰਨ ਪੁਲਿਸ ਤੇ ਅਫਸ਼ਰਸ਼ਾਹੀ ਵੀ ਹੁਣ ਦੇਸ਼ ਜਾਂ ਸਮਾਜ ਦੀ ਸੇਵਕ ਹੋਣ ਦੀ ਥਾਂ ਆਪਣੇ ਸਿਆਸੀ ਮਾਲਕਾਂ ਤੇ ਆਪਣੀ ਸੇਵਾ ‘ਚ ਲੱਗੀਆਂ ਹੋਈਆਂ ਹਨ। ਇਸ ਦਾ ਮੁਹਾਣ ਬਦਲਣ ਲਈ ਵੀ ਨੀਤੀ ਦੇ ਬਦਲਾਓ ਦੇ ਨਾਲ ਨਾਲ ਅਮਲ ਦੀ ਵੀ ਲੋੜ ਹੈ। ਇਕੱਲਾ ਭ੍ਰਿਸ਼ਟਾਚਾਰ ਨਹੀਂ ਕਹਿਣ ਨਾਲ ਭ੍ਰਿਸ਼ਟਾਚਾਰ ਨਹੀਂ ਰੁਕਦਾ ਸਗੋਂ ਜਿੱਥੇ ਕੁਤਾਹੀ ਹੁੰਦੀ ਹੈ, ਉੱਥੇ ਸਜ਼ਾ ਦੇਣ ਨਾਲ ਇਸ ਨੀਤੀ ਦੀ ਪੁਸ਼ਟੀ ਹੁੰਦੀ ਹੈ। ਦੂਜਾ ਕੰਮ ਉਨ੍ਹਾਂ ਨੇ ਹੇਠੋਂ ਪਟਵਾਰੀ, ਕਲਰਕ ਫੜ ਕੇ ਸ਼ੁਰੂ ਨਹੀਂ ਕੀਤਾ ਸਗੋਂ ਰਾਜ ਦੇ ਉੱਪਰਲੇ ਟੰਬੇ ‘ਤੇ ਬੈਠੇ ਵਜ਼ੀਰ ਫੜ ਕੇ ਕੀਤਾ ਹੈ। ਉੱਪਰੋਂ ਹੇਠਾਂ ਵੱਲ ਨੂੰ ਚੱਲ ਕੇ ਭ੍ਰਿਸ਼ਟਾਚਾਰ ਜਲਦੀ ਖਤਮ ਕੀਤਾ ਜਾ ਸਕੇਗਾ, ਜਦੋਂਕਿ ਹੇਠੋਂ ਉੱਪਰ ਜਾਣ ਲਈ ਦਹਾਕੇ ਲੱਗ ਜਾਂਦੇ ਹਨ। ਵਿਰੋਧੀ ਪਾਰਟੀਆਂ ਦੋ ਤਿੰਨ ਪੱਖਾਂ ‘ਤੇ ਅਲੋਚਨਾ ਕਰ ਰਹੀਆਂ ਹਨ। ਪਹਿਲਾ, ਆਮ ਆਦਮੀ ਪਾਰਟੀ ‘ਚ ਭ੍ਰਿਸ਼ਟਾਚਾਰ ਰਾਹੀਂ ਟਿਕਟਾਂ ਵੰਡ ਕੇ ਭ੍ਰਿਸ਼ਟ ਵਿਅਕਤੀਆਂ ਨੂੰ ਟਿਕਟਾਂ ਦਿੱਤੀਆਂ, ਜਿਸ ਦਾ ਨਤੀਜਾ ਸਾਹਮਣੇ ਆ ਗਿਆ ਹੈ। ਦੂਜਾ, ਥਾਣਿਆਂ, ਤਹਿਸੀਲਾਂ ਤੇ ਹੋਰ ਮਹਿਕਮਿਆਂ ‘ਚ ਹਾਲਤ ਜਿਉਂ ਦਾ ਤਿਉਂ ਹੈ। ਇਨ੍ਹਾਂ ਗੱਲਾਂ ਬਾਰੇ ਹਾਲ ਦੀ ਘੜੀ ਏਨਾ ਹੀ ਕਿਹਾ ਜਾ ਸਕਦਾ ਹੈ ਕਿ ਅਜੇ ਕੁਝ ਸਮੇਂ ਦੀ ਹੋਰ ਲੋੜ ਹੈ। ਹਾਂ, ਥਾਣਿਆਂ ਤੇ ਤਹਿਸੀਲਾਂ ‘ਚ ਪਹਿਲਾਂ ਦੀ ਨਿਸਬਤ ਹਾਲਾਤ ਬਹੁਤ ਬਦਲੇ ਹੋਏ ਹਨ। ਕੱਲ੍ਹ ਦੇ ਸੰਦੇਸ਼ ਨਾਲ ਅਫਸਰਸ਼ਾਹੀ ਤੇ ਸਿਆਸਤਦਾਨਾਂ ਦੇ ਕੰਨ ਖੜ੍ਹੇ ਕਰ ਦਿੱਤੇ ਹਨ। ਆਮ ਦੇਖਿਆ ਗਿਆ ਹੈ ਕਿ ਭ੍ਰਿਸ਼ਟਾਚਾਰ ਦਾ ਸਰੋਤ ਸਤਾਹ ‘ਤੇ ਕਾਬਜ਼ ਸਿਆਸਤਦਾਨ ਤੇ ਅਫਸਰਸ਼ਾਹੀ ਹੀ ਰਹੇ ਹਨ। ਜਦੋਂ ਉੱਪਰ ਤੋਂ ਸਿਕੰਜਾ ਕਸਿਆ ਗਿਆ ਤਾਂ ਹੇਠਾਂ ਖੁਦ-ਬ-ਖੁਦ ਮਹੌਲ ਬਦਲ ਜਾਂਦਾ ਹੈ।
ਹਾਲ ਦੀ ਖੜੀ ਅਸੀਂ ਏਨਾ ਹੀ ਕਹਾਂਗੇ ਕਿ ਭਗਵੰਤ ਮਾਨ ਵੱਲੋਂ ਚੁੱਕਿਆ ਗਿਆ ਕਦਮ ਪੂਰੀ ਜ਼ੁਅੱਰਤ ਵਾਲਾ ਹੈ ਅਤੇ ਇਹ ਉਨ੍ਹਾਂ ਦੇ ਆਉਣ ਵਾਲੇ ਸਮੇਂ ‘ਚ ਵਧੀਆ ਕਰਦੇ ਰਹਿਣ ਦੇ ਇਰਾਦੇ ਦਾ ਪ੍ਰਗਟਾਵਾ ਕਰਦਾ ਹੈ। ਅਸੀਂ ਉਨ੍ਹਾਂ ਨੂੰ ਸੁਚੇਤ ਵੀ ਕਰਦੇ ਹਾਂ ਕਿ ਸਿਆਸੀ ਪਾਰਟੀਆਂ ਵੱਲੋਂ ਉਨ੍ਹਾਂ ਦੇ ਇਸ ਕਦਮ ਨੂੰ ”ਸਿਆਸੀ” ਕਹੇ ਜਾਣ ਨੂੰ ਵੀ ਧਿਆਨ ‘ਚ ਰੱਖਣਾ ਜਰੂਰੀ ਹੈ। ਭਾਵੇਂ ਪਾਰਟੀਆਂ ਦਾ ਹਰ ਕਦਮ ਸਿਆਸੀ ਹੁੰਦਾ ਹੈ ਪਰ ਸਿਰਫ ਸਿਆਸੀ ਲਾਹੇ ਲਈ ਚੁੱਕਿਆ ਕਦਮ ਪਾਰਟੀ ਲਈ ਘਾਤਕ ਸਿੱਧ ਹੋ ਸਕਦਾ ਹੈ।

Have something to say? Post your comment