English Hindi Friday, July 01, 2022
-

ਸੱਭਿਆਚਾਰ/ਖੇਡਾਂ

ਮੜੌਲੀ ਖੁਰਦ ਦੇ ਖੇਡ ਮੇਲੇ ਵਿਚ ਕਰਵਾਈਆਂ ਬੈਲ ਗੱਡੀਆਂ ਦੀਆਂ ਦੌੜਾਂ

June 08, 2022 09:52 PM
 
 
ਮੋਰਿੰਡਾ 08 ਜੂਨ (  ਭਟੋਆ  )
 
ਨਜ਼ਦੀਕੀ ਪਿੰਡ ਮੜੌਲੀ ਖੁਰਦ ਵਿਖੇ  ਕਰਵਾਏ ਗਏ ਪੇਂਡੂ ਖੇਡ ਮੇਲੇ ਦੌਰਾਨ  ਬੈਲ ਗੱਡੀਆਂ ਦੀਆਂ ਦੌੜਾਂ ਦੇ ਮੁਕਾਬਲੇ ਵੀ ਕਰਵਾਏ ਗਏ  ।
ਇਸ ਪੇਂਡੂ ਖੇਡ ਮੇਲੇ ਵਿੱਚ  ਹਲਕਾ ਵਿਧਾਇਕ ਡਾ ਚਰਨਜੀਤ ਸਿੰਘ ਦੇ  ਮੀਡੀਆ ਇੰਚਾਰਜ  ਕਮਲ ਸਿੰਘ ਗੋਪਾਲਪੁਰ ਨੇ  ਆਪਣੀ ਟੀਮ ਨਾਲ ਸ਼ਮੂਲੀਅਤ ਕੀਤੀ  ਅਤੇ ਬੈਲ ਗੱਡੀਆਂ ਦੀਆਂ ਦੌਡ਼ਾਂ ਦਾ ਉਦਘਾਟਨ ਕੀਤਾ  । ਇਸ ਮੌਕੇ ਤੇ ਜੁੜੇ  ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਮਲ ਸਿੰਘ ਗੋਪਾਲਪੁਰ ਨੇ ਕਿਹਾ  ਕਿ ਪੇਂਡੂ ਮੇਲੇ ਪੰਜਾਬ ਦੀ ਵਿਰਾਸਤੀ ਸ਼ਾਨ ਹਨ  ਅਤੇ ਬੈਲ ਗੱਡੀਆਂ  ਦੀਆਂ  ਦੌਡ਼ਾਂ ਕਰਾਉਣਾ  ਪੰਜਾਬ ਦੇ ਲੋਕਾਂ ਦਾ  ਇਕ ਅਵੱਲਾ ਸ਼ੌਂਕ ਰਿਹਾ ਹੈ  ।ਉਨ੍ਹਾਂ ਕਿਹਾ ਕਿ ਪੇਂਡੂ ਖੇਡ ਮੇਲਿਆਂ ਦੌਰਾਨ  ਜਿੱਥੇ ਭਾਈਚਾਰਕ ਸਾਂਝ ਵਿਚ  ਵਾਧਾ ਹੁੰਦਾ ਹੈ  ਉਥੇ  ਪੇਂਡੂ ਖਿਡਾਰੀਆਂ ਨੂੰ ਵੀ  ਆਪਣੀ ਪ੍ਰਤਿਭਾ ਦਿਖਾਉਣ ਦਾ  ਮੌਕਾ ਮਿਲਦਾ ਹੈ  ।
ਇਸ ਮੌਕੇ ਤੇ ਪਿੰਡ ਵਾਸੀਆਂ ਵੱਲੋਂ  ਆਮ ਆਦਮੀ ਪਾਰਟੀ ਦੀ  ਸਮੁੱਚੀ ਟੀਮ ਨੂੰ  ਸਿਰਪਾਓ ਭੇਂਟ ਕਰਕੇ ਸਨਮਾਨਤ ਕੀਤਾ ਗਿਆ  ।
ਇਸ ਮੌਕੇ ਤੇ ਹੋਰਨਾਂ ਤੋਂ ਬਿਨਾਂ   ਬਲਾਕ ਪ੍ਰਧਾਨ ਸਕਿੰਦਰ ਸਿੰਘ ਸਹੇੜੀ, ਕੇਵਲ ਜੋਸ਼ੀ ਮੜੌਲੀ ਕਲਾਂ, ਗੁਰਮੀਤ ਸਿੰਘ ਬਾਰੂ, ਜਗਮੋਹਨ ਸਿੰਘ ਰੰਗੀਆਂ, ਸੁਰਮੁਖ ਸਿੰਘ ਕੋਟਲੀ, ਸੁਖਮਿੰਦਰ ਸਿੰਘ ਮੋਰਿੰਡਾ, ਜੱਸੀ ਮੜੌਲੀ ਖੁਰਦ, ਦਵਿੰਦਰ ਸਿੰਘ ਮੋਰਿੰਡਾ ਸਤਨਾਮ ਸਿੰਘ ਸੋਨੀ ਮੜੋਲੀ ਕੱਲਾ, ਬਲਜਿੰਦਰ ਸਿੰਘ ਮੜੋਲੀ ਕਲਾਂ ਆਦਿ ਵੀ ਹਾਜ਼ਰ ਸਨ  ।

Have something to say? Post your comment

ਸੱਭਿਆਚਾਰ/ਖੇਡਾਂ

ਅਰਸ਼ਦੀਪ ਕੌਰ ਨੇ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਮਗਾ ਜਿੱਤਿਆ

ਅੰਤਰਰਾਸ਼ਟਰੀ ਕਿੱਕ ਬਾਕਸਿੰਗ ਚੈਂਪੀਅਨਸ਼ਿਪ 'ਚ ਭਾਰਤ ਦੀ ਨੁੰਮਾਇੰਦਗੀ ਕਰੇਗਾ ਰਵਿੰਦਰ ਸਿੰਘ

ਕੈਕਿੰਗ ਕੈਨੋਇੰਗ ਮੁਕਾਬਲੇ ਵਿੱਚ ਨਵਪ੍ਰੀਤ ਕੌਰ ਨੇ ਗੋਲਡ ਮੈਡਲ ਤੇ ਖੁਸ਼ਪ੍ਰੀਤ ਕੌਰ ਨੇ ਕਾਂਸੀ ਦਾ ਮੈਡਲ ਜਿੱਤਿਆ

ਸਪੀਕਰ ਨੇ ਹਰਮਨਪ੍ਰੀਤ ਕੌਰ ਦੇ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਚੁਣੇ ਜਾਣ ‘ਤੇ ਪਰਿਵਾਰ ਨੂੰ ਮੁਬਾਰਕਬਾਦ ਦਿੱਤੀ

ਖੇਲੋ ਇੰਡੀਆ ਖੇਡਾਂ : ਗੱਤਕਾ ਮੁਕਾਬਲਿਆਂ ਚ ਪੰਜਾਬ ਦੇ ਲੜਕੇ ਤੇ ਚੰਡੀਗੜ੍ਹ ਦੀਆਂ ਲੜਕੀਆਂ ਰਹੀਆਂ ਜੇਤੂ

ਭਗਤ ਸਿੰਘ ਹੈਂਡਬਾਲ ਕਲੱਬ ਦੇ ਖਿਡਾਰੀਆਂ ਨੂੰ ਵੰਡੀਆਂ ਖੇਡ ਕਿੱਟਾਂ

ਬਾਗਾਂ ਵਾਲਾ ਕਲੱਬ ਵੱਲੋਂ ਕਰਵਾਇਆ ਵਾਲੀਬਾਲ ਟੂਰਨਾਮੈਂਟ

ਖਾਲਸਾ ਗਰਲਜ਼ ਕਾਲਜ ਮੋਰਿੰਡਾ ਦੀਆਂ ਖਿਡਾਰਨਾਂ ਵਲੋਂ ਕੀਤਾ ਸ਼ਾਨਦਾਰ ਪ੍ਰਦਰਸ਼ਨ

ਬੰਗਲੌੌਰ ਵਿਖੇ ਹੋਈਆਂ ਪੈਨ ਇੰਡੀਆ ਮਾਸਟਰਜ਼ ਗੇਮਜ਼ ਵਿੱਚ ਮੋਹਾਲੀ ਦੇ ‘ਅਕਾਸ਼ ਵਾਲੀਆ’ ਨੇ ਜਿੱਤਿਆ ਕਾਂਸੀ ਦਾ ਤਗਮਾ

ਹੋਣਹਾਰ ਖਿਡਾਰੀਆਂ ਦੇ ਸਕੂਲਾਂ ਵਿਚ ਦਾਖਲੇ ਲਈ ਚੋਣ ਟਰਾਇਲ ਕਰਵਾਏ