English Hindi Friday, July 01, 2022
-

ਸਾਹਿਤ

ਵਿਸਵ ਪੁਸਤਕ ਦਿਵਸ ਮੌਕੇ ਭਾਸ਼ਾ ਵਿਭਾਗ ਵੱਲੋਂ ਲਗਾਈ ਗਈ ਪੁਸਤਕ ਪ੍ਰਦਰਸ਼ਨੀ

April 23, 2022 04:17 PM


ਮਾਨਸਾ, 23 ਅਪ੍ਰੈਲ: ਦੇਸ਼ ਕਲਿੱਕ ਬਿਓਰੋ
ਦੁਨੀਆ ਭਰ ਵਿਚ ਪੁਸਤਕਾਂ ਦੀ ਅਹਿਮ ਭੂਮਿਕਾ ਨੂੰ ਦਰਸਾਉਣ ਲਈ ਮਨਾਏ ਜਾਂਦੇ ਵਿਸ਼ਵ ਪੁਸਤਕ ਦਿਵਸ ਮੌਕੇ  ਭਾਸ਼ਾ ਵਿਭਾਗ ਪੰਜਾਬ ਦੀ ਰਹਿਨੁਮਾਈ ਹੇਠ ਸਥਾਨਕ ਜ਼ਿਲ੍ਹਾ ਭਾਸ਼ਾ ਦਫਤਰ ਵਲੋਂ ਵਿਸ਼ਵ ਪੁਸਤਕ ਦਿਵਸ ਨੂੰ ਸਮਰਪਿਤ ਸੈਂਟਰਲ ਪਾਰਕ ਵਿਖੇ ਪੁਸਤਕ ਪ੍ਰਦਰਸ਼ਨੀ ਲਗਾਈ ਗਈ, ਜਿਸ ਵਿਚ ਭਾਸ਼ਾ ਵਿਭਾਗ ਦੀਆਂ ਦੁਰਲੱਭ ਕਿਤਾਬਾਂ ਨੂੰ ਪ੍ਰਦਸਰਸ਼ਿਤ ਕੀਤਾ ਗਿਆ। ਇਸ ਮੌਕੇ ਸਹਿਰ ਨਿਵਾਸੀਆਂ ਨੇ ਪੁਸਤਕਾਂ ਵਿਚ ਵਿਸ਼ੇਸ਼ ਰੁਚੀ ਦਿਖਾਈ।
ਇਸ ਦੌਰਾਨ ਜ਼ਿਲ੍ਹਾ ਭਾਸ਼ਾ ਅਫਸਰ ਤੇਜਿੰਦਰ ਕੌਰ ਨੇ ਭਾਸ਼ਾ ਐਕਟ ਤੋਂ ਜਾਣੂ ਕਰਵਾਇਆ ਅਤੇ ਵਿਭਾਗ ਦੀਆਂ ਸਕੀਮਾਂ ਨੂੰ ਪਾਠਕਾਂ ਨਾਲ ਸਾਂਝਾ ਕੀਤਾ। ਖੋਜ ਅਫਸਰ ਸ਼ਾਇਰ ਗੁਰਪ੍ਰੀਤ ਨੇ ਕਿਤਾਬਾਂ ਦੇ ਮਹੱਤਵ ਨੂੰ ਦਰਸਾਉਂਦਿਆਂ ਕਿਹਾ ਕਿ ਕਿਤਾਬਾਂ ਮਨੁੱਖ ਨੂੰ ਜਿੱਥੇ ਬਾਹਰੀ ਗਿਆਨ ਦਿੰਦੀਆਂ ਹਨ ਉੱਥੇ  ਮਨੁੱਖ  ਨੂੰ ਆਪਣੇ ਅੰਦਰ ਨਾਲ ਵੀ ਜੋੜਦੀਆਂ ਹਨ। ਵਿਕਰੀ ਕੇਂਦਰ ਇੰਚਾਰਜ ਰਵਿੰਦਰ ਸਿੰਘ, ਮਨਦੀਪ ਸਿੰਘ ਅਤੇ ਓਮ ਪਰਕਾਸ਼ ਦਾ ਇਸ ਪੁਸਤਕ ਪ੍ਰਦਰਸ਼ਨੀ ਵਿੱਚ ਵਿਸ਼ੇਸ਼ ਸਹਿਯੋਗ ਰਿਹਾ। ਇਸ ਮੌਕੇ ਸੀਨੀਅਰ ਸਹਾਇਕ ਮਹੇਸ਼ਇੰਦਰ ਖੋਸਲਾ ਨੇ ਵਿਭਾਗ ਦੇ  ਰਸਾਲਿਆਂ ਬਾਰੇ ਵੀ ਜਾਣਕਾਰੀ ਦਿੱਤੀ।

Have something to say? Post your comment

ਸਾਹਿਤ

ਵਾਰਸ ਸ਼ਾਹ ਦੀ 300 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਗੋਸ਼ਟੀ ਦਾ ਆਯੋਜਨ

ਦਿੱਲੀ ਦੀ ਲੇਖਿਕਾ ਗੀਤਾਂਜਲੀ ਸ਼੍ਰੀ ਦੇ ਨਾਵਲ 'ਟੌਮ ਆਫ਼ ਸੈਂਡ' ਨੂੰ ਮਿਲਿਆ ਅੰਤਰਰਾਸ਼ਟਰੀ ਬੁਕਰ ਪੁਰਸਕਾਰ

ਘਾਨਾ ਵੱਸਦੇ ਪੰਜਾਬੀ ਕਾਰੋਬਾਰੀ ਅਮਰਦੀਪ ਸਿੰਘ ਹਰੀ ਵੱਲੋਂ ਪੰਜਾਬੀ ਲੇਖਕਾਂ ਨੂੰ ਪੰਜਾਬੀ ਚੇਤਨਾ ਲਹਿਰ ਪੂਰੇ ਸੰਸਾਰ ਤੱਕ ਪਸਾਰਨ ਦਾ ਹੋਕਾ

ਬਾਬਾ ਫ਼ਰੀਦ ਤੋਂ ਲੈ ਕੇ ਮੀਆਂ ਮੁਹੰਮਦ ਬਖ਼ਸ਼ ਸਾਹਿਬ ਤੀਕ ਦੀ ਰਾਵੀ ਪਾਰਲੀ ਸਾਹਿੱਤਕ ਵਿਰਾਸਤ ਧਰਤੀ ਦੇ ਦੁਖ ਸੁਖ ਦੀ ਵਾਰਤਾ ਸੁਣਾਉਂਦੀ ਹੈ: ਗੁਰਭਜਨ ਗਿੱਲ

ਸ਼੍ਰੋਮਣੀ ਪੰਜਾਬੀ ਕਵੀ ਦਰਸ਼ਨ ਬੁੱਟਰ ਨਾਲ ਰੂ-ਬ-ਰੂ ਸਮਾਗਮ ਦਾ ਆਯੋਜਨ

ਦ੍ਰਿਸ਼ਟਮਾਨ ਸੰਸਾਰ ਦੀ ਅਮੋਲਕ ਜੁਗਤ ਹੈ ਗੁਰਬਾਣੀ ਜੀਵਨ ਰਹੱਸ: ਡਾ ਬੈਦਵਾਣ

ਵਿਦੇਸ਼ਾਂ ਵਿੱਚ ਦਸਤਾਰ ਧਾਰੀ ਬੁਲੰਦੀਆਂ ਛੋਹਣ ਵਾਲੇ ਦੋ ਪੰਜਾਬੀ ਲੇਖਕਾਂ ਦਾ ਸਨਮਾਨ ਸਾਡਾ ਸੁਭਾਗ- ਡਾ. ਸ ਪ ਸਿੰਘ

ਭਾਸ਼ਾ ਵਿਭਾਗ ਨੇ ਵਿਸ਼ਵ ਕਵਿਤਾ ਦਿਵਸ ਮਨਾਇਆ

ਲਾਹੌਰ 'ਚ ਪੰਜਾਬੀ ਕਵਿੱਤਰੀ ਮਨਜੀਤ ਇੰਦਰਾ ਦੀ ਸੱਜਰੀ ਕਿਤਾਬ ਸਲੀਬਾਂ ਬਾਬਾ ਨਜਮੀ ਤੇ ਅਫ਼ਜ਼ਲ ਸਾਹਿਰ ਵੱਲੋਂ ਲੋਕ ਅਰਪਣ

ਕੌਮਾਂਤਰੀ ਔਰਤ ਦਿਵਸ : ਔਰਤ ਹੈਂ ਤੂੰ ...