English Hindi Wednesday, March 29, 2023
 

ਸੋਸ਼ਲ ਮੀਡੀਆ

ਸਕੂਲ ਵਿੱਚ ਜੋਨ ਪੱਧਰੀ ਲੜਕੀਆਂ ਦੇ ਕਰਾਟੇ ਮੁਕਾਬਲੇ ਕਰਵਾਏ

March 09, 2023 03:26 PM
 
ਮੋਰਿੰਡਾ 9 ਮਾਰਚ (ਭਟੋਆ  ) 
ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜਦੀਆਂ ਲੜਕੀਆਂ ਨੂੰ ਆਤਮ ਸੁਰੱਖਿਆ ਦੇ ਮਕਸਦ ਨਾਲ ਪੰਜਾਬ ਸਰਕਾਰ ਦੇ ਦਿਸ਼ਾ  ਨਿਰਦੇਸ਼ਾਂ ਅਨੁਸਾਰ ਮੋਰਿੰਡਾ ਬਲਾਕ ਦੇ ਸਰਕਾਰੀ ਸਕੂਲਾਂ ਵਿੱਚ ਕਰਾਟਿਆਂ ਦੀ ਸਿਖਲਾਈ ਦਿੱਤੀ ਗਈ। ਜਿਨ੍ਹਾਂ ਦੇ ਜੋਨ ਪੱਧਰੀ ਮੁਕਾਬਲੇ    ਸਰਕਾਰੀ ਹਾਈ ਸਕੂਲ ਮੜੌਲੀ ਕਲਾਂ ਵਿਖੇ ਕਰਵਾਏ ਗਏ। 
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਮੁਖੀ ਕੁਲਵੰਤ ਕੌਰ ਅਤੇ ਸਟੇਟ ਐਵਾਰਡੀ ਅਧਿਆਪਕ ਸਤਵਿੰਦਰ ਸਿੰਘ ਮੜੌਲਵੀ ਨੇ ਦੱਸਿਆ ਕਿ   ਸ਼ਹੀਦ ਕਾਂਸ਼ੀ ਰਾਮ ਮੈਮੋਰੀਅਲ ਸਰਕਾਰੀ ਹਾਈ ਸਕੂਲ ਮੜੌਲੀ ਕਲਾਂ ਵਿਖੇ ਕਰਵਾਏ ਗਏ  ਜੋਨ ਪੱਧਰੀ ਕਰਾਟਿਆਂ ਦੇ ਮੁਕਾਬਲੇ ਮੁਕਾਬਲਿਆਂ ਵਿਚ ਵੱਖ ਵੱਖ ਸਕੂਲਾਂ ਦੀਆਂ ਵਿਦਿਆਰਥਣਾਂ ਨੇ ਵੱਖ ਵੱਖ ਭਾਰ ਵਰਗ ਵਿੱਚ  ਭਾਗ ਲਿਆ। 
ਮਿਡਲ ਵਰਗ 35 ਕਿੱਲੋ ਤੋਂ ਘੱਟ  ਚਾਹਤ, ਗੁਰਨੀਤ , ਰਮਨਦੀਪ ਕੌਰ 40 ਕਿੱਲੋ ਤੋਂ ਘੱਟ  ਵਰਗ ਪੁਸ਼ਪਾ, ਨੈਨਦੀਪ, ਗੁਰਪ੍ਰੀਤ ਕੌਰ 45 ਕਿੱਲੋ ਤੋਂ ਘੱਟ  ਵਰਗ ਵਿੱਚ ਸੁਖਮਨੀ, ਖੁਸ਼ੀ , ਸ਼ਗਨਪ੍ਰੀਤ 45 ਕਿੱਲੋ ਤੋਂ ਵੱਧ  ਨੀਤੂ, ਅਮਨਪ੍ਰੀਤ ਕੌਰ , ਸੋਨੀਆ ,
ਸੈਕੰਡਰੀ ਵਰਗ 40 ਕਿੱਲੋ ਤੋਂ ਘੱਟ ਸੈਫੀ, ਸੁਖਮਨਪ੍ਰੀਤ ਕੌਰ, ਰਾਜਵਿੰਦਰ ਕੌਰ, 45 ਕਿੱਲੋ ਤੋਂ ਘੱਟ ਰੀਤਿਕਾ, ਗੁਰਨੀਤ ਕੌਰ ਜਸਮੀਤ ਕੌਰ 50 ਕਿੱਲੋ ਤੋਂ ਘੱਟ ਬਬੀਤਾ, ਹਰਮਨ, ਰਿੰਕੀ 50 ਕਿੱਲੋ ਤੋਂ ਵੱਧ ਸੰਗੀਤਾ ਲਾਮਾ, ਮਹਿਕ ਚੌਹਾਨ , ਮਹਿਕਪ੍ਰੀਤ ਕੌਰ ਕਰਮਵਾਰ ਪਹਿਲੇ ਦੂਜੇ ਅਤੇ ਤੀਜੇ ਸਥਾਨ ਉੱਤੇ ਰਹੀਆਂ।
 ਜੇਤੂ ਰਹੀਆਂ ਪਹਿਲੀ, ਦੂਜੀ ਅਤੇ ਤੀਜੀ ਪੁਜੀਸ਼ਨ ਦੀਆਂ ਲੜਕੀਆਂ ਨੂੰ ਮੈਡਲ ਪਾ ਕੇ ਸਨਮਾਨਤ  ਕੀਤਾ ਗਿਆ। ਇਸ ਮੌਕੇ ਸਕੂਲ ਦੇ ਮੁੱਖ ਅਧਿਆਪਕਾ  ਕੁਲਵੰਤ ਕੌਰ, ਗੁਰਨਾਮ ਸਿੰਘ ਚਨਾਲੋਂ ਜਗਜੀਤ ਸਿੰਘ ਢੰਗਰਾਲੀ, ਗੁਰਚਰਨ ਸਿੰਘ, ਹਰਪ੍ਰੀਤ ਕੌਰ , ਪਰਮਜੀਤ ਸਿੰਘ , ਅਜੇ ਕੁਮਾਰ , ਗੁਰਿੰਦਰਜੀਤ ਸਿੰਘ ਮਾਨ ਸਾਹਿਤਕਾਰ  ਸਤਵਿੰਦਰ ਸਿੰਘ ਮੜੌਲਵੀ, ਹਰਕਮਲ ਸਿੰਘ, ਸਰਬਜੀਤ ਕੌਰ , ਸੁਰਮੁਖ ਸਿੰਘ ਡੀ ਪੀ, ਪਰਮਜੀਤ ਸਿੰਘ ਰਤਨਗੜ, ਸ਼ਮਿੰਦਰ ਸਿੰਘ ਰੰਗੀਆਂ , ਮਨਮੋਹਨ ਸਿੰਘ ਕੋਚ ਅਮਨਦੀਪ ਕੌਰ ਆਦਿ ਤੋਂ ਇਲਾਵਾ ਵੱਖ ਵੱਖ ਸਕੂਲਾਂ ਦੇ ਅਧਿਆਪਕ ਹਾਜਰ ਸਨ।

Have something to say? Post your comment