English Hindi Saturday, January 28, 2023
 

ਸੱਭਿਆਚਾਰ/ਖੇਡਾਂ

17ਵੇਂ ਅਮਰਦੀਪ ਯਾਦਗਾਰੀ ਹੈਂਡਬਾਲ ਟੂਰਨਾਮੈਂਟ ਦੀ ਸ਼ਾਨਦਾਰ ਸਮਾਪਤੀ

January 22, 2023 06:35 PM
 
ਮੋਰਿੰਡਾ  22 ਜਨਵਰੀ (  ਭਟੋਆ  ) 
 
 ਸ਼ਹੀਦ ਭਗਤ ਸਿੰਘ ਹੈਂਡਬਾਲ ਕਲੱਬ ਰਜਿ ਮੋਰਿੰਡਾ ਵੱਲੋਂ ਕਰਵਾਏ ਜਾ ਰਹੇ 17ਵੇਂ ਅਮਰਦੀਪ ਯਾਦਗਾਰੀ ਟੂਰਨਾਮੈਂਟ ਦੇ ਆਖ਼ਿਰੀ ਦਿਨ ਲੜਕੇ ਤੇ ਲੜਕੀਆਂ ਦੇ ਸੈਮਫਾਈਨਲ ਅਤੇ ਫਾਈਨਲ ਮੁਕਾਬਲੇ ਕਰਵਾਏ ਗਏ।  ਇਸ ਸਬੰਧੀ   ਜਾਣਕਾਰੀ ਦਿੰਦੇ ਹੋਏ ਕਲੱਬ ਦੇ ਪ੍ਰਧਾਨ ਬਲਵਿੰਦਰ ਸਿੰਘ ਬਾਜਵਾ ਅਤੇ ਮੀਤ ਪ੍ਰਧਾਨ ਗੁਰਚਰਨ ਸਿੰਘ ਨੇ ਦੱਸਿਆ ਕਿ  ਅੱਜ ਲੜਕਿਆਂ ਦੇ  ਸੈਮੀਫਾਈਨਲ  ਬੀ ਐੱਸ ਐੱਫ      ਬਨਾਮ  ਰੇਲਵੇ      ਅਤੇ   ਏਅਰ ਫੋਰਸ     ਬਨਾਮ  ਸੀ ਆਰ ਪੀ ਐੱਫ   ਵਿਚਕਾਰ ਹੋਏ। ਜਿਸ ਵਿਚ   ਬੀ ਐੱਸ ਐੱਫ  ਅਤੇ   ਏਅਰ ਫੋਰਸ         ਜੇਤੂ ਰਹੇ। ਫਾਈਨਲ ਮੁਕਾਬਲੇ ਵਿੱਚ  ਏਅਰ ਫੋਰਸ   ਨੇ  ਬੀ ਐੱਸ ਐੱਫ  ਨੂੰ ਹਰਾ ਕੇ ਲੜਕਿਆਂ ਦਾ ਟੂਰਨਾਮੈਂਟ ਜਿੱਤਿਆ।  ਇਸੇ ਤਰ੍ਹਾਂ ਲੜਕੀਆਂ ਦੇ ਸੈਮੀ ਫਾਈਨਲ ਮਕਾਬਲੇ ਹਿਮਾਚਲ ਪ੍ਰਦੇਸ਼   ਬਨਾਮ ਚੰਡੀਗੜ੍ਹ   ਅਤੇ ਐਸ ਐਸ ਬੀ    ਬਨਾਮ ਰੇਲਵੇ ਵਿਚਕਾਰ ਹੋਏ, ਜਿਸ ਵਿੱਚ ਹਿਮਾਚਲ ਪ੍ਰਦੇਸ਼   ਅਤੇ ਰੇਲਵੇ  ਜੇਤੂ ਰਹੇ। ਫਾਈਨਲ ਮੁਕਾਬਲੇ ਵਿੱਚ ਹਿਮਾਚਲ ਪ੍ਰਦੇਸ਼ ਨੇ ਰੇਲਵੇ ਨੂੰ ਹਰਾ ਕੇ ਲੜਕੀਆਂ ਦਾ  ਟੂਰਨਾਮੈਂਟ ਜਿੱਤਿਆ ਸ਼ਹੀਦ  ਭਗਤ ਸਿੰਘ ਹੈਂਡਬਾਲ ਕਲੱਬ ਰਜਿ ਮੋਰਿੰਡਾ ਵੱਲੋਂ  ਜੇਤੂ ਲੜਕਿਆਂ  ਦੀ ਟੀਮ ਨੂੰ ਨਕਦ 41000/ ਰੁਪਏ ਤੇ ਦੂਜੇ ਸਥਾਨ ਵਾਲੀ ਟੀਮ ਨੂੰ ਨਕਦ 31000/ ਰੁਪਏ ਅਤੇ  ਜੇਤੂ ਲੜਕੀਆਂ ਦੀ ਟੀਮ ਨੂੰ ਨਕਦ 31000/ ਰੁਪਏ ਤੇ ਦੂਜੇ ਸਥਾਨ ਵਾਲੀ ਟੀਮ ਨੂੰ ਨਕਦ  21000/ ਰੁਪਏ ਇਨਾਮ ਵਜੋਂ ਦਿੱਤੇ ਗਏ। ਇਸ ਮੌਕੇ ਮੁੱਖ ਮਹਿਮਾਨ ਸ਼੍ਰੀ ਵਿਜੇ ਕੁਮਾਰ ਸ਼ਰਮਾ ਟਿੰਕੂ ਹਲਕਾ ਇੰਚਾਰਜ ਖਰੜ   ਨੇ ਜੇਤੂ ਟੀਮਾਂ ਦੇ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਕੀਤੀ ਅਤੇ ਆਪਣੇ ਵਡਮੁੱਲੇ ਵਿਚਾਰ ਸਾਂਝੇ ਕੀਤੇ। ਇਸ ਅਵਸਰ ਤੇ  ਕਲੱਬ ਦੇ ਸੈਕਟਰੀ ਹਰਿੰਦਰ ਸਿੰਘ, ਖਜਾਨਚੀ ਰਜਨੀਸ਼ ਕੁਮਾਰ, ਸੰਜੇ ਸੂਦ  , ਕਰਮਜੀਤ ਸਿੰਘ , ਅਨਿਲ ਕੁਮਾਰ , ਕਾਕਾ ਕੰਗ, ਗੁਰਵਿੰਦਰ ਸਿੰਘ, ਜਗਦੀਪ ਸਿੰਘ , ਸੁਖਵਿੰਦਰ ਸੁੱਖੀ, ਸੁਪਿੰਦਰ ਕੰਗ, ਵਿਜੇ ਕੁਮਾਰ, ਸਲੀਮ ਖ਼ਾਨ, ਪਵਨ ਕੁਮਾਰ, ਗੁਰਪਾਲ ਸਿੰਘ,   ਸ਼ਸ਼ੀ ਭੂਸ਼ਣ ਆਦਿ ਹਾਜਰ ਸਨ।

Have something to say? Post your comment

ਸੱਭਿਆਚਾਰ/ਖੇਡਾਂ

8ਵੇਂ ਆਲ ਇੰਡੀਆ ਸ਼੍ਰੀ ਨਰਾਇਣ ਸ਼ਰਮਾ ਮੈਮੋਰੀਅਲ ਵਾਲੀਬਾਲ ਟੂਰਨਾਮੈਂਟ ਵਿੱਚ ਟੀਮਾਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ

1st ODI: ਸ਼ੁਭਮਨ ਗਿੱਲ ਦੇ ਦੂਹਰੇ ਸੈਂਕੜੇ ਦੀ ਬਦੌਲਤ ਨਿਊਜ਼ੀਲੈਂਡ ਨੂੰ ਦਿੱਤਾ 350 ਦੌੜਾਂ ਦਾ ਟੀਚਾ

ਭਾਰਤ-ਨਿਊਜ਼ੀਲੈਂਡ ਵਿਚਾਲੇ ਤਿੰਨ ਵਨਡੇ ਕ੍ਰਿਕਟ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੁਕਾਬਲਾ ਅੱਜ

ਸ਼ਹੀਦ ਭਗਤ ਸਿੰਘ ਹੈਂਡਬਾਲ ਕਲੱਬ ਮੋਰਿੰਡਾ ਵੱਲੋਂ ਅਮਰਦੀਪ ਯਾਦਗਾਰੀ ਹੈਂਡਬਾਲ ਟੂਰਨਾਮੈਂਟ 20, 21, ਅਤੇ 22 ਨੂੰ

ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ 8ਵੇਂ ਆਲ ਇੰਡੀਆ ਸ਼੍ਰੀ ਨਰਾਇਣ ਸ਼ਰਮਾ ਮੈਮੋਰੀਅਲ ਵਾਲੀਬਾਲ ਟੂਰਨਾਮੈਂਟ ਦਾ ਉਦਘਾਟਨ

ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਸਕੂਲੀ ਵਿਦਿਆਰਥੀਆਂ ਨੂੰ ‘ਖੇਡਾਂ ਹਲਕਾ ਸੁਨਾਮ ਦੀਆਂ’ ਤਹਿਤ ਹੋਣ ਵਾਲੇ ਰੱਸਾਕਸੀ ਮੁਕਾਬਲਿਆਂ ’ਚ ਹਿੱਸਾ ਲੈਣ ਦਾ ਸੱਦਾ

3rd ODI: ਭਾਰਤ ਨੇ ਸ਼੍ਰੀਲੰਕਾ ਨੂੰ 317 ਦੌੜਾਂ ਨਾਲ ਹਰਾ ਕੇ ਲੜੀ 3-0 ਨਾਲ ਜਿੱਤੀ

Hockey: ਫਸਵੇਂ ਮੁਕਾਬਲੇ ‘ਚ ਭਾਰਤ ਅਤੇ ਇੰਗਲੈਂਡ ਰਹੇ ਬਰਾਬਰ

ਤਿੰਨ ਰੋਜ਼ਾ ਹੈਂਡਬਾਲ ਟੂਰਨਾਮੈਂਟ 20 ਤੋਂ

15ਵੇਂ ਹਾਕੀ ਵਿਸ਼ਵ ਕੱਪ ਦੇ ਮੈਚ ਅੱਜ ਤੋਂ ਉੜੀਸਾ ‘ਚ ਹੋਣਗੇ ਸ਼ੁਰੂ, ਭਾਰਤ ਦਾ ਮੁਕਾਬਲਾ ਅੱਜ ਸਪੇਨ ਨਾਲ ਹੋਵੇਗਾ