English Hindi Saturday, December 10, 2022
-
 

ਦੇਸ਼

ਦੇਸ਼ ਦੇ ਕਈ ਸੂਬਿਆਂ ਵਿੱਚ ਹੁੰਦੀ ਹੈ ਰਾਵਣ ਦੀ ਪੂਜਾ, ਇਕ ਰਾਜ ’ਚ ਰਾਵਣ ਦੇ 352 ਮੰਦਰ

October 05, 2022 10:28 AM

ਰਾਵਣ ਦਾ ਪੁਤਲਾ ਸਾੜਨ ਵਾਲਿਆ ਖਿਲਾਫ ਕੇਸ ਦਰਜ ਕਰਨ ਦੀ ਮੰਗ

ਨਵੀਂ ਦਿੱਲੀ, 5 ਅਕਤੂਬਰ, ਦੇਸ਼ ਕਲਿੱਕ ਬਿਓਰੋ :

ਦੁਸ਼ਹਿਰੇ ਵਾਲੇ ਦਿਨ ਦੇਸ਼ ਭਰ ਵਿੱਚ ਰਾਵਣ ਦਾ ਪੁਤਲਾ ਸਾੜਿਆ ਜਾਂਦਾ ਹੈ। ਭਾਰਤ ਦੇ ਕਈ ਸੂਬਿਆਂ ਵਿੱਚ ਲੋਕ ਰਾਵਣ ਦੀ ਪੂਜਾ ਕਰਦੇ ਹਨ। ਰਾਵਣ ਦੇ ਮੰਦਰ ਵੀ ਬਣਾਏ ਗਏ ਹਨ, ਜਿੱਥੇ ਲੋਕ ਪੂਜਾ ਕਰਨ ਲਈ ਜਾਂਦੇ ਹਨ। ਹੁਣ ਰਾਵਣ ਦੇ ਪੁਤਲੇ ਸਾੜਨ ਵਾਲਿਆਂ ਵਿਰੁੱਧ ਕੇਸ ਦਰਜ ਕਰਨ ਦੀ ਮੰਗ ਕੀਤੀ ਜਾਣ ਲੱਗੀ ਹੈ। ਮਹਾਰਾਸ਼ਟਰ ਦੇ ਆਦਿਵਾਸੀ ਬਚਾਓ ਅਭਿਆਨ ਅਤੇ ਹੋਰ ਸਗਠਨਾਂ ਵੱਲੋਂ ਰਾਵਣ ਦਾ ਪੁਤਲਾ ਸਾੜਨ ਵਾਲਿਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਸੰਗਠਨ ਨੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਰਾਵਣ ਦਾ ਪੁਤਲਾ ਸਾੜਨ ਵਾਲਿਆ ਖਿਲਾਫ ਅੱਤਿਆਚਾਰ ਦਾ ਮਾਮਲਾ ਦਰਜ ਕੀਤਾ ਜਾਵੇ। ਇਸ ਸਬੰਧੀ ਪੁਲਿਸ ਨੂੰ ਮੰਗ ਪੱਤਰ ਦਿੱਤਾ ਗਿਆ ਹੈ।

ਸੰਗਠਨ ਨੇ ਮੰਗ ਪੱਤਰ ਦਿੰਦੇ ਹੋਏ ਕਿਹਾ ਕਿ ਤਾਮਿਲਨਾਡੂ ਵਿੱਚ ਰਾਵਣ ਦੇ 352 ਮੰਦਰ ਹਨ। ਸਭ ਤੋਂ ਵੱਡੀ ਮੂਰਤੀ ਮੱਧ ਪ੍ਰਦੇਸ਼ ਵਿੱਚ ਹੈ। ਅਮਰਾਵਤੀ ਜ਼ਿਲ੍ਹੇ ਵਿੱਚ ਛਤੀਸਗੜ੍ਹ ਦੇ ਮੇਲਘਾਟ ਵਿੱਚ ਜਲੂਸ ਕੱਢ ਕੇ ਰਾਵਣ ਦੀ ਪੂਜਾ ਕੀਤੀ ਜਾਂਦੀ ਹੈ। ਸੰਗਠਨ ਮੁਤਾਬਕ ਰਾਵਣ ਆਦਿਮ ਸੰਸਕ੍ਰਿਤੀ ਦਾ ਪੂਜਾ ਸਥਲ ਅਤੇ ਦੇਵਤਾ ਹੈ। ਉਥੇ ਦੇਸ਼ ਵਿੱਚ ਆਦਿਵਾਸੀਆਂ ੳੱਲੋਂ ਪੂਜਣਯੋਗ ਰਾਜਾ ਨੂੰ ਸਾੜਨ ਦੀ ਬੁਰੀ ਪ੍ਰਥਾ ਅਤੇ ਪਰੰਪਰਾ ਜਾਰੀ ਹੈ। ਇਸ ਨਾਲ ਦੇਸ਼ ਵਿੱਚ ਆਦਿਵਾਸੀ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ। ਇਸ ਲਈ ਕਿਸੇ ਨੂੰ ਰਾਵਣ ਸਾੜਨ ਦੀ ਆਗਿਆ ਨਹੀਂ ਦਿੱਤੀ ਜਾਣੀ ਚਾਹੀਦੀ ਅਤੇ ਇਸ ਪ੍ਰਥਾ ਨੂੰ ਪੱਕੇ ਤੌਰ ਉਤੇ ਬੰਦ ਕਰ ਦੇਣਾ ਚਾਹੀਦਾ।

ਸੰਗਠਨ ਦਾ ਕਹਿਣਾ ਹੈ ਕਿ ਰਾਵਣ ਵੱਖ ਵੱਖ ਗੁਣਾਂ ਦੀ ਖਾਣ ਸੀ। ਉਹ ਇਕ ਸੰਗੀਤ ਮਾਹਿਰ, ਇਕ ਰਾਜਨੇਤਾ, ਇਕ ਵਧੀਆ ਮੂਰਤੀਕਾਰ, ਇਕ ਆਯੁਰਵੇਦਚਾਰੀਆ, ਇਕ ਤਰਕਵਾਦੀ ਸੀ। ਰਾਵਣ ਦਾ ਪੁਤਲਾ ਸਾੜਨਾ ਉਸਦੇ ਗੁਣਾ ਦਾ ਅਪਮਾਨ ਕਰਨ ਬਰਾਬਰ ਹੈ।

Have something to say? Post your comment

ਦੇਸ਼

ਆਮ ਆਦਮੀ ਪਾਰਟੀ ਨੇ ਨੈਸ਼ਨਲ ਜੁਡੀਸ਼ੀਅਲ ਕਮਿਸ਼ਨ ਬਿੱਲ ਦਾ ਕੀਤਾ ਵਿਰੋਧ; ਸਾਂਸਦ ਰਾਘਵ ਚੱਢਾ ਵੱਲੋਂ ਬਿੱਲ ਨੂੰ 'ਸੰਵਿਧਾਨ ਪੱਖੋਂ ਅਸੰਭਵ' ਕਰਾਰ

ਸੁਪਰੀਮ ਕੋਰਟ ’ਚ ਪਾਈ ਪਟੀਸ਼ਨ, ਕਿਹਾ Youtube ਕਾਰਨ ਪ੍ਰੀਖਿਆ ’ਚੋਂ ਹੋਇਆ ਅਸਫ਼ਲ

'ਆਪ' ਸਾਂਸਦ ਰਾਘਵ ਚੱਢਾ ਨੇ ਰਾਜ ਸਭਾ 'ਚ ਸ੍ਰੀ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਦਾ ਅਹਿਮ ਮੁੱਦਾ ਉਠਾਇਆ

ਸੁਪਰੀਮ ਕੋਰਟ ਵੱਲੋਂ RTI ਤਹਿਤ ਕੌਲਿਜੀਅਮ ਮੀਟਿੰਗ ਦੇ ਵੇਰਵਿਆਂ ਦਾ ਖੁਲਾਸਾ ਕਰਨ ਦੀ ਮੰਗ ਵਾਲੀ ਪਟੀਸ਼ਨ ਖਾਰਜ

ਵਿਆਹ ਸਮਾਗਮ ਮੌਕੇ ਸਿਲੰਡਰ ਫਟਣ ਕਾਰਨ ਵਾਪਰਿਆ ਹਾਦਸਾ, ਚਾਰ ਦੀ ਮੌਤ, 60 ਝੁਲਸੇ

ਚੱਕਰਵਾਤੀ ਤੂਫਾਨ 'ਮੈਂਡੂਸ' ਦੇ ਮੱਦੇਨਜਰ ਤਿੰਨ ਰਾਜਾਂ ‘ਚ ਰੈੱਡ ਅਲਰਟ, ਕਈ ਜ਼ਿਲ੍ਹਿਆਂ ਦੇ ਸਕੂਲ-ਕਾਲਜ ਬੰਦ

ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ’ਚ ਨੌਜਵਾਨ ਨੇ ਖੁਦ ਨੂੰ ਲਗਾਈ ਅੱਗ

ਰਾਤ ਨੂੰ ਕੁੜੀਆਂ ਦੇ ਬਾਹਰ ਜਾਣ ਉਤੇ ਪਾਬੰਦੀ ਕਿਉਂ, ਮੁੰਡਿਆਂ ਉਤੇ ਵੀ ਲਗਾਓ : ਹਾਈਕੋਰਟ

ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਨਤੀਜੇ ਅੱਜ ਆਉਣਗੇ,ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਹੋਵੇਗੀ ਸ਼ੁਰੂ

ਕਾਂਗਰਸ ਨੇ 30 ਆਗੂਆਂ ਨੂੰ ਪਾਰਟੀ ’ਚੋਂ ਕੱਢਿਆ