Hindi English Saturday, 20 April 2024 🕑
BREAKING
ਸੰਗਰੂਰ ਜੇਲ੍ਹ ‘ਚ ਕੈਦੀਆਂ ‘ਚ ਖੂਨੀ ਝੜੱਪ, ਦੋ ਦੀ ਮੌਤ, ਦੋ ਜ਼ਖਮੀ ਭਗਵੰਤ ਮਾਨ ਨੇ ਭਾਰੀ ਮੀਂਹ ਤੇ ਝੱਖੜ ਦੇ ਬਾਵਜੂਦ ਸ੍ਰੀ ਫ਼ਤਿਹਗੜ੍ਹ ਸਾਹਿਬ ਵਿੱਚ ਇਕੱਠ ਨੂੰ ਕੀਤਾ ਸੰਬੋਧਨ ਗੜ੍ਹੇਮਾਰੀ ਨਾਲ ਹੋਏ ਫਸਲਾਂ ਦੇ ਨੁਕਸਾਨ ਦਾ ਮੁਆਵਜ਼ਾ ਦੇਵੇਗੀ ਪੰਜਾਬ ਸਰਕਾਰ : ਭਗਵੰਤ ਮਾਨ ਅੰਤਰਰਾਜੀ ਸਰਹੱਦ ਤੇ ਪੁਲਿਸ ਵੱਲੋਂ ਫਲੈਗ ਮਾਰਚ, ਨਾਕਿਆਂ ਦੀ ਕੀਤੀ ਚੈਕਿੰਗ: ਡਾ ਪ੍ਰਗਿਆ ਜੈਨ ਮੋਹਾਲੀ ਜ਼ਿਲ੍ਹੇ 'ਚ ਇਸ ਦਿਨ ਬੰਦ ਰਹਿਣਗੀਆਂ ਮੀਟ,ਅੰਡੇ ਦੀਆਂ ਦੁਕਾਨਾਂ, ਰੇਹੜੀਆਂ ਅਤੇ ਸਲਾਟਰ ਹਾਊਸ, ਪ੍ਰਸ਼ਾਸਨ ਵੱਲੋਂ ਹੁਕਮ ਜਾਰੀ ਪੰਜਾਬ ‘ਚ ਮੀਂਹ-ਹਨੇਰੀ ਤੇ ਗੜ੍ਹੇਮਾਰੀ, ਫਸਲਾਂ ਦਾ ਨੁਕਸਾਨ ਪੰਜਾਬ ‘ਚ ਸਕੂਲ ਬੱਸ ਦੀ ਟਰੱਕ ਨਾਲ ਟੱਕਰ, ਡਰਾਈਵਰ ਤੇ ਹੈਲਪਰ ਸਮੇਤ 14 ਬੱਚੇ ਜ਼ਖਮੀ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਵੱਲੋਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜਲੰਧਰ ਕਨਵੈਨਸ਼ਨ ਕਰਕੇ ਕੀਤਾ ਜਾਵੇਗਾ ਅਗਲੀ ਰਣਨੀਤੀ ਦਾ ਐਲਾਨ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਵੱਲੋਂ ਫੇਸਬੁੱਕ ਲਾਈਵ ਜ਼ਰੀਏ ਪੰਜਾਬ ਦੇ ਵੋਟਰਾਂ ਨਾਲ ਰਾਬਤਾ ਪੰਜਾਬ ਦੇ 14 ਹਜ਼ਾਰ ਅਧਿਆਪਕਾਂ ਦੀ ਡਿਊਟੀ ਚੋਣਾਂ ’ਚ ਲਗਾਈ

ਲੇਖ

More News

ਮਈ ਦਿਹਾੜੇ 'ਤੇ ਵਿਸ਼ੇਸ਼: ਕੌਮਾਂਤਰੀ ਮਜ਼ਦੂਰ ਦਿਹਾੜੇ ਦੀ ਇਨਕਲਾਬੀ ਵਿਰਾਸਤ

Updated on Sunday, May 01, 2022 10:07 AM IST

  ਪਹਿਲੀ ਮਈ 1886 ਨੂੰ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਦੀ ਮਜ਼ਦੂਰ ਜਮਾਤ ਵੱਲੋਂ ਮੁੱਖ ਤੌਰ ਉਤੇ 8 ਘੰਟੇ ਦੀ ਕੰਮ ਦਿਹਾੜੀ ਦੀ ਮੰਗ ਨੂੰ ਲੈ ਕੇ ਬੇਮਿਸਾਲ ਹੜਤਾਲ ਕੀਤੀ ਗਈ। ਇਸ ਹੜਤਾਲ ਦੌਰਾਨ ਹੀ ਤਿੰਨ ਤੇ ਚਾਰ ਮਈ ਨੂੰ ਕੀਤੇ ਗਏ ਭਾਰੀ ਮੁਜਾਹਰਿਆਂ ਅੰਦਰ ਅਮਰੀਕੀ ਸਰਮਾਏਦਾਰੀ ਜਮਾਤ ਵੱਲੋਂ ਖੇਡੀ ਗਈ ਖੂਨੀ ਹੋਲੀ ਵਿਚ ਸੱਤ ਮਜ਼ਦੂਰ ਸ਼ਹੀਦ ਹੋਏ ਅਤੇ ਗ੍ਰਿਫਤਾਰ ਕੀਤੇ ਗਏ, ਚਾਰ ਮਜ਼ਦੂਰ ਆਗੂਆਂ ਸਪਾਈਸ, ਪਾਰਸਨਜ਼, ਈਸ਼ਰ ਤੇ ਏਂਜ਼ਲ ਨੂੰ ਝੂਠਾ ਮੁਕੱਦਮਾ ਚਲਾ ਕੇ ਝੂਠੀਆਂ ਗਵਾਹੀਆਂ ਦੇ ਆਧਾਰ ਤੇ 11 ਨਵੰਬਰ 1887 ਨੂੰ ਫਾਂਸੀ ਤੇ ਲਟਕਾਇਆ ਗਿਆ।(MOREPIC1)

ਹੋਰਨਾਂ ਅਨੇਕਾਂ ਆਗੂਆਂ ਨੂੰ ਲੰਬੀਆਂ ਸਜਾਵਾਂ ਸੁਣਾਈਆਂ ਗਈਆਂ। ਉਸ ਸਮੇਂ ਮਜਦੂਰ ਲਹਿਰ ਦੀ ਅਗਵਾਈ ਕਰਨ ਵਾਲੀ ਜਥੇਬੰਦੀ 'ਅਮਰੀਕੀ ਫੈਡਰੇਸ਼ਨ ਆਫ ਲੇਬਰ'ਵੱਲੋਂ 1 ਮਈ 1890 ਨੂੰ ਕੌਮਾਂਤਰੀ ਮੁਜਾਹਰੇ ਦੇ ਦਿਨ ਵਜੋਂ ਮਨਾਉਣ ਦੇ ਫੈਸਲੇ ਤੋਂ ਬਾਅਦ 'ਪਹਿਲੀ ਮਈ ਦਾ ਦਿਹਾੜਾ'' ਕੌਮਾਂਤਰੀ ਮਜਦੂਰ ਦਿਹਾੜੇ' ਵਜੋਂ ਦੁਨੀਆਂ ਭਰ ਦੀ ਮਜਦੂਰ ਜਮਾਤ ਤੇ ਦੱਬੇ-ਕੁਚਲੇ ਲੋਕਾਂ ਦਾ ਕੌਮਾਂਤਰੀ ਤਿਉਹਾਰ ਦਾ ਰੂਪ ਧਾਰਨ ਕਰ ਗਿਆ।

 

8 ਘੰਟੇ ਕੰਮ ਦਿਹਾੜੀ ਦੀ ਮੰਗ -ਪੂੰਜੀਵਾਦੀ ਗੁਲਾਮੀ ਤੋਂ ਮੁਕਤੀ ਵੱਲ ਕਦਮ

       ਉਸ ਸਮੇਂ ਮਜ਼ਦੂਰ ਹੜਤਾਲ ਦੀ ਫੌਰੀ ਮੁੱਖ ਮੰਗ 8 ਘੰਟੇ ਦੀ ਕੰਮ ਦਿਹਾੜੀ ਹੋਣ ਕਾਰਨ ਇਸ 'ਕੌਮਾਂਤਰੀ ਮਜ਼ਦੂਰ ਦਿਵਸ' ਨੂੰ ਕੇਵਲ ਇਸੇ ਮੰਗ ਨਾਲ ਹੀ ਜੁੜੇ ਹੋਣ ਦੀ ਗਲਤ ਆਮ ਧਾਰਨਾ ਪਾਈ ਜਾਂਦੀ ਹੈ। ਸੰਸਾਰ ਪੱਧਰ 'ਤੇ ਰਸਮੀ ਕਾਨੂੰਨੀ ਤੌਰ ’ਤੇ ਇਸ ਮੰਗ ਦੇ ਸਵੀਕਾਰ ਹੋ ਜਾਣ ਉਪਰੰਤ ਇਸ ਦਿਹਾੜੇ ਨੂੰ ਸ਼ਿਕਾਗੋ ਦੇ ਉਨ੍ਹਾਂ ਸ਼ਹੀਦਾਂ ਦੀ ਯਾਦ ਵਿੱਚ ਕੀਤੇ ਜਾਂਦੇ ਸਮਾਗਮਾਂ ਝੰਡਾ ਝੁਲਾਉਣ ਰਸਮਾਂ ਤੱਕ ਹੀ ਸੀਮਿਤ ਸਮਝਿਆ ਜਾਂਦਾ ਹੈ। ਜਦਕਿ ਇਹ ਧਾਰਨਾ ਭਟਕਾਊ ਤੇ ਹਕੀਕਤ ਤੋਂ ਕੋਹਾਂ ਦੂਰ ਹੈ। ਉਵੇਂ ਤਾਂ ਅਜੋਕੇ ਸਾਮਰਾਜੀ ਵਿਸ਼ਵੀਕਰਨ ਦੇ ਦੌਰ ਅੰਦਰ ਘੱਟ ਤੋਂ ਘੱਟ 8 ਘੰਟੇ ਦੀ ਕੰਮ ਦਿਹਾੜੀ ਦੀ ਮੰਗ ਕਾਨੂਨੀ ਤੌਰ ’ਤੇ ਮੰਨੀ ਹੋਣ ਦੇ ਬਾਵਜੂਦ ਕਾਰਪੋਰੇਟ ਖੇਤਰ ਅਤੇ ਹੋਰਨਾਂ ਸੇਵਾਵਾਂ ਦੇ ਖੇਤਰਾਂ ਅੰਦਰ ਅਮਲੀ ਤੌਰ ਤੇ ਪੁੱਠਾ ਗੇੜ ਸ਼ੁਰੂ ਹੋ ਚੁਕਿਆ ਹੈ, ਪਰੰਤੂ ਇਤਿਹਾਸਿਕ ਤੇ ਜਮਾਤੀ ਨਜਰੀਏ ਤੋਂ ਦੇਖਿਆਂ, ਇਹ ਦਿਹਾੜਾ ਕਿਸੇ ਇਕ ਮੰਗ, ਕਿਸੇ ਇਕ ਕਾਰਖਾਨੇ ਜਾਂ ਕਿਸੇ ਇਕ ਮੁਲਕ ਨਾਲ ਨਹੀਂ ਜੁੜਿਆ ਹੋਇਆ।

       ਸਗੋਂ ਇਹ ਦਿਹਾੜਾ ਤਾਂ ਦੁਨੀਆ ਭਰ ਦੀ ਸਮੁੱਚੀ ਮਜਦੂਰ ਜਮਾਤ ਤੇ ਦੱਬੇ ਕੁਚਲੇ ਲੋਕਾਂ ਵੱਲੋਂ ਸਾਮਰਾਜੀ - ਸਰਮਾਏਦਾਰੀ ਤੇ ਜਾਗੀਰੂ ਪ੍ਰਬੰਧ ਦੀ ਅੰਨ੍ਹੀ ਲੁੱਟ-ਖਸੁੱਟ ਅਤੇ ਜਮਾਤੀ ਵਿਤਕਰੇ ਤੋਂ ਮੁਕਤ ਸਮਾਜਿਕ ਆਰਥਿਕ ਪ੍ਰਬੰਧ ਕਾਇਮ ਕਰਨ ਲਈ ਲੜੇ ਜਾ ਰਹੇ ਸੰਘਰਸ਼ਾਂਨੂੰ ਜਾਰੀ ਰੱਖਣ ਦਾ ਅਤੇ ਇਸ ਨੂੰ ਅੰਤਿਮ ਜਿੱਤ ਤੱਕ ਪਹੁੰਚਾਉਣ ਦੇ ਪ੍ਰਣ ਦੁਹਰਾਉਣ ਦਾ ਪ੍ਰਤੀਕ ਹੈ।

ਉਨ੍ਹੀਵੀਂ ਸਦੀ ਦੇ ਮਜ਼ਦੂਰ ਸੰਘਰਸ਼ ਵਿੱਚ ਵੀ 8 ਘੰਟੇ ਦੀ ਕੰਮ ਦਿਹਾੜੀ ਦੀ ਮੰਗ ਨੂੰ ਇਸ ਲੰਬੀ ਲੜਾਈ ਦੀ ਇਕ ਕੜੀ ਵਜੋਂ ਹੀ ਦੇਖਿਆ ਜਾਂਦਾ ਸੀ। 'ਅਮਰੀਕੀ ਨੈਸ਼ਨਲ ਫੈਡਰੇਸ਼ਨ ਆਫ ਲੇਬਰ'ਵੱਲੋਂ ਵੀ ਇਸ ਨੂੰ ਇਉਂ ਬਿਆਨਿਆ ਗਿਆ ਸੀ, ਇਸ ਦੇਸ਼ ਦੇ ਮਜਦੂਰਾਂ ਨੂੰ ਪੂੰਜੀਵਾਦੀ ਗੁਲਾਮੀ ਤੋਂ ਆਜਾਦ ਕਰਵਾਉਣ ਲਈ ਅੱਜ ਵੀ ਪਹਿਲੀ ਤੇ ਜਰੂਰੀ ਗੱਲ ਇਹ ਹੈ ਕਿ ਅਜਿਹਾ ਕਾਨੂੰਨ ਬਣਾਇਆ ਜਾਵੇ ਜਿਸ ਨਾਲ ਅਮਰੀਕਾ ਦੇ ਹਰ ਸੂਬੇ ਵਿਚ ਆਮ ਤੌਰ ਤੇ 8 ਘੰਟੇ ਦਾ ਕੰਮ ਲਿਆ ਜਾਵੇ। ਮਜਦੂਰ ਜਮਾਤ ਦੇ ਮਹਾਨ ਰਹਿਬਰ ਕਾਰਲ ਮਾਰਕਸ ਦੀ ਅਗਵਾਈ ਹੇਠ ਜਥੇਬੰਦ ਹੋਈ ਕੌਮਾਂਤਰੀ ਜਥੇਬੰਦੀ 'ਪਹਿਲੀ ਕੌਮਾਂਤਰੀ' ਨੇ ਵੀ ਇਸ ਮੰਗ ਦੀ ਵਿਆਖਿਆ ਇਸੇ ਸੰਦਰਭ ਵਿੱਚ ਹੀ ਕੀਤੀ ਸੀ ਕਿ “ਜਦੋਂ ਤੱਕ ਕੰਮ ਕਰਨ ਦੇ ਘੰਟਿਆਂ ਦੀ ਕਾਨੂੰਨੀ ਤੌਰ ਤੇ ਹੱਦ ਨਹੀਂ ਮਿਥੀ ਜਾਂਦੀ ਉਦੋਂ ਤੱਕ ਮਜਦੂਰ ਜਮਾਤ ਦੀ ਬਿਹਤਰੀ ਤੇ ਮੁਕਤੀ ਲਈ ਹੋਣ ਵਾਲੀਆਂ ਸਾਰੀਆਂ ਕੋਸ਼ਿਸ਼ਾਂ ਅਧੂਰੀਆਂ ਰਹਿ ਜਾਣਗੀਆਂ।

 

ਫਾਂਸੀ ਦੇ ਤਖਤੇ ਤੋਂ ਸੂਰਬੀਰ ਸ਼ਹੀਦਾਂ ਦੀ ਵੰਗਾਰ

       ਸੂਲੀ ਤੇ ਲਟਕ ਜਾਣ ਤੋ ਪਹਿਲਾਂ ਚਲਾਏ ਗਏ ਮੁੱਕਦਮੇ ਦੌਰਾਨ, ਮਜਦੂਰ ਲਹਿਰ ਦੇ ਸੂਰਬੀਰ ਯੋਧੇ ਸ਼ਹੀਦ 'ਸਪਾਈਸ' ਵਲੋ ਅਦਾਲਤ ਅੰਦਰ ਬੋਲੇ ਗਰਜਵੇਂ ਬੋਲ ਕਿ ਮੈਂ ਇਥੇ ਦੂਜੀਆਂ ਜਮਾਤਾਂ ਦੇ ਨੁਮਾਇੰਦਿਆ ਸਾਹਮਣੇ ਇਕ ਜਮਾਤ ਦੇ ਨੁਮਾਇੰਦੇ ਦੀ ਹੈਸੀਅਤ ਵਿੱਚ ਬੋਲ ਰਿਹਾ ਹਾਂ। ਜੇ ਤੁਸੀਂ ਸਮਝਦੇ ਹੋ ਕਿ ਸਾਨੂੰ ਫਾਹੇ ਲਾ ਕੇ ਮਜਦੂਰ ਲਹਿਰ ਦਾ ਗਲਾ ਘੁੱਟ ਸਕਦੇ ਹੋ ਤਾਂ ਲਾ ਦਿਓ ਫਾਹੇ, ਫਿਰ ਦੇਖਣਾ, ਤੁਸੀਂ ਚੰਗਿਆੜਿਆਂ ਉਪਰ ਚੱਲਗੇ ਹੋਵੋਗੇ, ਚੰਗਿਆੜੇ ਜਿਹੜੇ ਇਥੇ ਉਥੇ, ਤੁਹਾਡੇ ਅੱਗੇ-ਪਿਛੇ , ਹਰ ਥਾਂ ਭਾਂਬੜ ਬਣ ਕੇ ਮੱਚਣਗੇ। ਇਹ ਜਵਾਲਾ ਹੈ, ਜਵਾਲਾ ਜਿਸਨੂੰ ਤੁਸੀਂ ਬੁਝਾ ਨਹੀਂ ਸਕਦੇ ............।ਵੀ ਇਸੇ ਸੱਚ ਨੂੰ ਉਜਾਗਰ ਕਰਦੇ ਹਨ। 'ਮਈ ਦਿਵਸ' ਦੇ ਦੂਜੇ ਅਮਰ ਸ਼ਹੀਦ 'ਪਾਰਸਨਜ਼' ਵੱਲੋਂ ਫਾਂਸੀ ਦੇ ਤਖਤੇ ਤੇ ਝੂਲ ਜਾਣ ਤੋਂ ਪਹਿਲਾਂ ਆਪਣੀ ਪਤਨੀ ਲੂਸੀ ਦੇ ਨਾਂ ਲਿਖੇ ਆਪਣੇ ਖਤ ਵਿੱਚ ਲਿਖੇ ਇਹ ਸ਼ਬਦ ਕਾਸ਼ ! ਮੇਰਾ ਵੱਸ ਚਲਦਾ ਤਾਂ ਮੈਂ ਛਲ-ਕਪਟ ਤੇ ਜਬਰ-ਜੁਲਮ ਤੇ ਉਸਰੇ ਸੁਰੱਖਿਅਤ ਕਿਲ੍ਹਿਆਂ ਨੂੰ ਢਹਿ-ਢੇਰੀ ਕਰ ਦਿੰਦਾ ਤੇ ਉਨ੍ਹਾਂ ਖੰਡਰਾਂ ਉੱਪਰ ਮਨੁੱਖਤਾ ਦਾ ਝੰਡਾ ਗੱਡ ਦਿੰਦਾ ........ਮੈਂ ਇਕ ਸਮਾਜਵਾਦੀ ਹਾਂ.........ਸਮਾਜਵਾਦ, ਚੰਦ ਸ਼ਬਦਾਂ ਵਿੱਚ ਪੈਦਾਵਾਰ ਦੇ ਸਾਧਨਾਂ ਉਪਰ ਮਿਹਨਤਕਸ਼ ਲੋਕਾਂ ਦਾ ਆਜਾਦ ਹੱਕ ਹੈ, ਪੈਦਾਵਾਰ ਕਰਨ ਵਾਲਿਆਂ ਦਾ ਹੱਕ ਹੈ ........।“ ਵੀ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਭਾਵੇਂ 8 ਘੰਟੇ ਦੀ ਕੰਮ ਦਿਹਾੜੀ ਮੁੱਖ ਮੰਗ ਸੀ, ਪਰ ਮਜਦੂਰ ਜਮਾਤ ਦੀ ਲਹਿਰ ਦਾ ਚੇਤੰਨ ਉਦੇਸ਼ ਸਰਮਾਏਦਾਰੀ ਪ੍ਰਬੰਧ ਨੂੰ ਫਨਾਹ ਕਰਕੇ ਇਸ ਦੇ ਖੰਡਰਾਂ ਤੇ ਝੰਡਾ ਗੱਡ ਕੇ ਲੁੱਟ ਤੇ ਜਬਰ ਤੋਂ ਮੁਕਤ ਸਮਾਜ ਦੀ ਸਿਰਜਣਾ ਸੀ।

 

'ਕੌਮਾਂਤਰੀ ਮਜਦੂਰ ਦਿਹਾੜੇ' ਦੀ ਇਨਕਲਾਬੀ ਵਿਰਾਸਤ

        ਇਹੋ ਹੀ ਇਨਕਲਾਬੀ ਵਿਰਾਸਤ ਤੇ ਇਹੋ ਹੀ ਰੂਹ ਹੈ, ਕੌਮਾਂਤਰੀ ਮਜਦੂਰ ਦਿਹਾੜੇ ਮਈ ਦਿਵਸ ਦੀ। ਪਰੰਤੂ ਜਿਥੇ ਸਰਮਾਏਦਾਰ 'ਮਈ ਦਿਹਾੜੇ' ਦੀ ਇਸ ਰੂਹ ਨੂੰ ਕਤਲ ਕਰਨ ਲਈ ਅਤੇ ਇਸ ਦੀ ਇਨਕਲਾਬੀ ਵਿਰਾਸਤ ਨੂੰ ਧੁੰਦਲਾ ਕਰਨ ਲਈ ਇਸ ਦਿਹਾੜੇ ਨੂੰ ਕਿਰਤੀਆਂ ਦੇ ਇਕ ਦਿਹਾੜੇ ਵਜੋਂ ਇਕ ਦਿਨ ਦੀ ਛੁੱਟੀ ਕਰਕੇ, ਮਜਦੂਰਾਂ ਨੂੰ ਤੁੱਛ ਤੋਹਫੇ ਆਦਿ ਭੇਟ ਕਰਕੇ ਜਾਂ ਅਜਿਹੇ ਹੋਰ ਕਈ ਖੇਖਣ ਕਰਕੇ, ਮਜਦੂਰ ਜਮਾਤ ਨੂੰ ਭਰਮਾਉਣ ਤੇ ਕੁਚਲਣ ਦਾ ਯਤਨ ਕਰਦੀ ਹੈ, ਉਥੇ ਮਜਦੂਰਾਂ-ਮੁਲਾਜਮਾਂ ਦੇ ਹਿੱਤਾਂ ਦਾ ਦਮ ਭਰਨ ਵਾਲੀਆਂ ਬਹੁਤ ਸਾਰੀਆਂ ਜਥੇਬੰਦੀਆਂ ਪਾਰਟੀਆਂ ਵੱਲੋਂ ਵੀ ਇਸ ਦਿਹਾੜੇ ਨਾਲ ਜੁੜੀ ਸਰਗਰਮੀ ਤੇ ਸਮਾਗਮਾਂ ਨੂੰ ਮਜਦੂਰਾਂ-ਮੁਲਾਜਮਾਂ ਦੀਆਂ ਰੋਜ਼ ਮਰ੍ਹਾ ਦੀਆਂ ਮੰਗਾਂ ਤੇ ਮਸਲਿਆਂ ਦੇ 'ਮੰਗ ਦਿਵਸ' ਵਜੋਂ ਮਨਾਉਣ ਤੱਕ ਹੀ ਸੀਮਿਤ ਕੀਤਾ ਜਾਂਦਾ ਹੈ। ਇਨ੍ਹਾ ਰੋਜ਼ ਮਰ੍ਹਾ ਦੀਆਂ ਮੰਗਾਂ ਨੂੰ ਤੇ ਸੰਘਰਸ਼ਾਂ ਨੂੰ ਬੁਨਿਆਦੀ ਸਮਾਜਿਕ ਤਬਦੀਲੀ ਦੇ ਅੰਤਿਮ ਨਿਸ਼ਾਨੇ ਦੇ ਸੰਦਰਭ ਵਿੱਚ ਰੱਖ ਕੇ ਨਹੀਂ ਦੇਖਿਆ ਜਾਂਦਾ ਤੇ ਇਉਂ ਉਨ੍ਹਾਂ ਵਲੋਂ ਵੀ ਇਸ ਕੌਮਾਂਤਰੀ ਮਜਦੂਰ ਦਿਹਾੜੇ ਦੀ ਇਨਕਲਾਬੀ ਵਿਰਾਸਤ ਨੂੰ ਖੋਰਾ ਲਾਇਆ ਜਾਂਦਾ ਹੈ। ਸਗੋਂ ਉਨ੍ਹਾ ਵਲੋਂ ਮਜਦੂਰ ਜਮਾਤ ਦੀ ਮੁਕਤੀ ਲਈ ਬੁਨਿਆਦੀ ਸਮਾਜਿਕ ਤਬਦੀਲੀ ਦੀ ਬਜਾਇ ਚੋਣਾਂ ਰਾਹੀ ਹਾਕਮ ਜਮਾਤੀ ਪਾਰਟੀਆਂ ਦੀ ਇਕ ਜਾਂ ਦੂਜੀ ਸਰਕਾਰ ਨੂੰ ਹਰਾਉਣਾ ਜਾਂ ਜਿਤਾਉਣਾ ਹੀ ਅੰਤਿਮ ਨਿਸ਼ਾਨਾ ਬਣਾ ਕੇ ਪੇਸ਼ ਕੀਤਾ ਜਾਂਦਾ ਹੈ ਜਦ ਕਿ ਸਾਮਰਾਜੀ ਵਿਸ਼ਵੀਕਰਨ ਦੀ ਨੀਤੀ ਤਹਿਤ ਅੱਜ ਸਭਨਾਂ ਵੰਨਗੀ ਦੀਆਂ ਹਾਕਮ ਜਮਾਤੀ ਪਾਰਟੀਆਂ ਦੀਆਂ ਸਰਕਾਰਾਂ, ਸਾਮਰਾਜੀ ਵਿੱਤੀ ਸੰਸਥਾਵਾਂ, 'ਸੰਸਾਰ ਬੈਂਕ-ਮੁਦਰਾ ਕੋਸ਼-ਵਿਸ਼ਵ ਵਪਾਰ ਸੰਸਥਾ' ਦੀ ਤਿੱਕੜੀ ਵੱਲੋਂ ਨਿਰਦੇਸ਼ਤ 'ਖੁਲ੍ਹੀ ਮੰਡੀ-ਖੁੱਲ੍ਹਾ ਵਪਾਰ' ਦੇ ਨਵ-ਉਦਾਰਵਾਦੀ ਏਜੰਡੇ ਨੂੰ ਲਾਗੂ ਕਰਨ ਤੇ ਇਕ ਮੱਤ ਹਨ। ਇਸੇ ਏਜੰਡੇ ਤਹਿਤ ਹੀ ਉਹ ਗਰੀਬ ਮਜਦੂਰਾਂ, ਕਿਸ਼ਾਨਾ, ਦਲਿਤਾਂ, ਆਦਿ-ਵਾਸੀਆਂ ਤੇ ਛੋਟੇ ਕਾਰੋਬਾਰੀਆਂ ਨੂੰ ਕੰਗਾਲ ਕਰਨ ਤੇ ਉਜਾੜਨ ਵਾਲੇ, ਰੁਜਗਾਰ ਦੇ ਵਸੀਲਿਆਂ ਨੂੰ ਖੋਹਣ ਵਾਲੇ, ਪੱਕੇ ਰੁਜਗਾਰ ਦੀ ਥਾਂ ਠੇਕਾ ਭਰਤੀ ਫ਼  ਆਊਟਸੋਰਸਿੰਗ ਪ੍ਰਣਾਲੀ ਵਾਲੇ, ਪੈਨਸ਼ਨ ਵਰਗੀਆਂ ਹਰ ਕਿਸਮ ਦੀਆਂ ਪਹਿਲਾਂ ਮਿਲ ਗਈਆਂ ਆਰਥਿਕ ਤੇ ਸਮਾਜਿਕ ਸਹੂਲਤਾਂ 'ਤੇ ਕੈਂਚੀ ਫੇਰਨ ਵਾਲੇ, ਸਰਕਾਰੀ ਤੇ ਪਬਲਿਕ ਸੈਕਟਰ ਦੇ ਸਮੂਹ ਅਦਾਰਿਆਂ ਦਾ ਭੋਗ ਪਾ ਕੇ, ਦੇਸੀ ਤੇ ਵਿਦੇਸ਼ੀ ਕਾਰਪੋਰੇਟ ਘਰਾਣਿਆਂ ਦੀਆਂ ਤਿਜੋਰੀਆਂ ਭਰਨ ਵਾਲੇ ਦੀ ਜੀ.ਡੀ.ਪੀ. ਮਾਰਕਾ “ਆਰਥਿਕ ਵਿਕਾਸ ਮਾਡਲ” ਨੂੰ ਇਕ ਦੂਜੇ ਨਾਲੋਂ ਅੱਗੇ ਵੱਧ ਕੇ ਜ਼ੋਰ-ਸ਼ੋਰ ਨਾਲ ਲਾਗੂ ਕਰਨ ਲਈ ਤਹੂ ਹਨ। ਮੋਦੀ ਦੇ 'ਮੇਕਇਨ ਇੰਡੀਆ', 'ਸਮਾਰਟ ਇੰਡੀਆ', 'ਡਿਜੀਟਲ ਇੰਡੀਆ', 'ਕੈਸ਼ਲੈਸ ਇੰਡੀਆ','ਨੋਟਬੰਦੀ' ਆਦਿ ਸ਼ਬਦੀ ਮਾਇਆ ਜਾਲ ਰਾਹੀਂ ਪ੍ਰਚਾਰੇ ਜਾ ਰਹੇ ਪ੍ਰਾਜੈਕਟ ਵੀ ਇਸੇ ਕਾਰਪੋਰੇਟ ਵਿਕਾਸ ਮਾਡਲ ਦਾ ਹੀ ਹਿੱਸਾ ਹਨ।,

 

'ਕੋਰੋਨਾ ਸਕਟ' ਦੀ ਆੜ ਵਿੱਚ ਕਾਰਪੋਰੇਟ-ਫਿਰਕੂ-ਫਾਸੀ ਏਜਡਾ ਹੋਰ ਤੇਜ

 ਕੇਂਦਰ ਰਾਜ ਸਰਕਾਰਾਂ ਵੱਲੋਂ ਪਹਿਲਾਂ ਹੀ ਲਾਗੂ ਕੀਤੇ ਜਾ ਰਹੇ ਕਾਰਪੋਰੇਟ ਪੱਖੀ ਨਵ-ਉਦਾਰਵਾਦੀ ਏਜਡੇ ਨੂੰ,ਚੱਲ ਰਹੇ ਕੋਰੋਨਾ ਮਹਾਂ-ਮਾਰੀ ਸਕਟ ਦੀ ਆੜ 'ਚ ਹੋਰ ਅੱਗੇ ਵਧਾਇਆ ਜਾ ਰਿਹਾ ਹੈ। ਸਰਕਾਰਾਂ ਵੱਲੋਂ ਅਰਬਾਂ-ਖਰਬਾਂ ਰੁਪਏ ਦੀਆਂ ਛੋਟਾਂ ਰਿਆਇਤਾਂ ਦਾ ਆਨਦੇ ਮਾਣਦੇ ਅਤੇ ਭਾਰੀ ਮੁਨਾਫੇ ਟੋਰਦੇ ਸਨਅਤੀ-ਕਾਰਪੋਰੇਟ ਘਰਾਣਿਆਂ ਉੱਪਰਕੋਰੋਨਾ ਸਕਟ ਦਾ ਭਾਰ ਪਾਉਣ ਦੀ ਬਜਾਏ,ਪਹਿਲਾਂ ਹੀ ਤਨਖਾਹਫ਼ਭੱਤਿਆਂਫ਼ਪੈਨਸਨ ਕਟੌਤੀ ਦੀ ਮਾਰ ਝੱਲ ਰਹੇ ਤੇ ਠੇਕਾ ਭਰਤੀ ਦਾ ਸ਼ਿਕਾਰ ਹੋਏ, ਮੁਲਾਜਮ-ਮਜਦੂਰਾਂ ਨੂੰ ਨਿਸਾਨਾ ਬਣਾਇਆ ਜਾ ਰਿਹਾ ਹੈ। ਕਾਰਪੋਰੇਟ ਏਜਡੇ ਤਹਿਤ ਹੀ, ਕਿਸਾਨ ਵਿਰੋਧੀ ਤਿੰਨ ਖੇਤੀ ਕਾਨੂੰਨ ਪਾਸ ਕਰਨੇ, ਕਿਰਤ ਕਾਨੂੰਨਾਂ ਦੀ ਸੋਧ ਵਜੋਂ, ਮਈ ਦੇ ਸਹੀਦਾਂ ਦੀਆਂ ਕੁਰਬਾਨੀਆਂ ਰਾਹੀਂ ਹਾਸਿਲ ਕੀਤੀ 8 ਘਟੇ ਦੀ ਕਮ ਦਿਹਾੜੀ ਵਧਾ ਕੇ 10 ਘਟੇ ਕਰਨ 'ਤੇ 'ਇਡਸਟਰੀਅਲ ਡਿਸਪਿਊਟ ਐਕਟ' ਤਹਿਤ ਮਜਦੂਰਾਂ ਨੂੰ ਯੂਨੀਅਨ ਬਣਾਉਣ ਦੇ ਮਿਲੇ ਅਧਿਕਾਰ ਉੱਪਰ ਪਾਬਦੀ ਲਾਉਣ ਦੀਆਂ ਤਿਆਰੀਆਂ ਹਨ। ਦੂਜੇ ਪਾਸੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਇੱਕ ਗਿਣੀ-ਮਿਥੀ ਸਾਜਿਸ ਰਾਹੀਂ ਮੁਲਕ ਭਰ ਅਦਰ ਕੋਰੋਨਾ ਫੈਲਾਉਣ ਦਾ ਭਾਂਡਾ ਘੱਟ ਗਿਣਤੀ ਮੁਸਲਮਾਨ ਫਿਰਕੇ ਸਿਰ ਭਨ੍ਹ ਕੇ,ਅਤੇ ਇਸ ਮੌਕੇ ਉਨ੍ਹਾਂ ਖਿਲਾਫ਼ ਨਫ਼ਰਤੀ ਮਾਹੌਲ ਸਿਰਜ ਕੇ ਫਿਰਕੂ-ਪਾਲਾਬਦੀ ਕਰਨ ਦੀ ਆਪਣੀ ਨੀਤੀ ਨੂੰ ਹੋਰ ਪੱਕੇ ਪੈਰੀਂ ਕਰ ਕੀਤਾ ਜਾ ਰਿਹਾ ਹੈ। ਤੇ ਨਾਲ ਦੀ ਨਾਲ ਹੀ ਮਜਦੂਰਾਂ, ਕਿਸਾਨਾਂ, ਵਿਦਿਆਰਥੀਆਂ, ਦਲਿਤਾਂ, ਆਦਿਵਾਸੀਆਂ ਤੇ ਘੱਟ ਗਿਣਤੀਆਂ ਦੇ ਹੱਕ ਵਿੱਚ ਆਵਾਜ ਉਠਾਉਣ ਵਾਲੇ ਅਤੇ ਸਰਕਾਰ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਨੀਤੀਆਂ ਉੱਪਰ ਕਿਤੂ ਕਰਨ ਵਾਲੇ ਲੇਖਕਾਂ,ਪੱਤਰਕਾਰਾਂ,ਬੁੱਧੀ-ਜੀਵੀਆਂ ਅਤੇ 'ਨਾਗਰਿਕਤਾ ਸੋਧ ਕਨੂੰਨ' ਅੰਦੋਲਨ ਦੀ ਅਗਵਾਈ ਕਰਨ ਵਾਲੇ ਨੌਜੁਆਨਾਂ-ਵਿਦਿਆਰਥੀਆਂ ਨੂੰ ਸਹਿਰੀ ਨਕਸਲੀ,ਜਿਹਾਦੀ, ਦੇਸ ਧ੍ਰੋਹੀ ਆਦਿ ਗਰਦਾਨ ਕੇ ਦੇਸ ਧ੍ਰੋਹ ਦੇ ਝੂਠੇ ਕੇਸਾਂ 'ਚ ਫਸਾ ਕੇ ਜੇਲ੍ਹਾਂ ਵਿੱਚ ਸੁੱਟਿਆ ਜਾ ਰਿਹਾ ਹੈ। ਇਸ ਕਾਰਪੋਰੇਟ- ਫਿਰਕੂ-ਫਾਸੀਵਾਦ ਦੇ ਜੌੜੇ ਏਜਡੇ ਨੂੰ ਮੋਦੀ ਸਰਕਾਰ ਵੱਲੋਂ ਕੋਰੋਨਾ ਸੰਕਟ ਦੀ ਆੜ 'ਚ ਮੌਕਾ ਹੱਥ ਲੱਗਿਆ ਸਮਝ ਕੇ ਹੋਰ ਅੱਗੇ ਵਧਾਇਆ ਜਾ ਰਿਹਾ ਹੈ।

 

ਸਾਮਰਾਜ ਵਿਰੋਧੀ ਜਮਾਤੀ ਸੰਘਰਸ਼ਾਂ ਦਾ ਝੰਡਾ ਬੁਲੰਦ ਰੱਖੋ

        ਅੱਜ ਦਾ ਮਈ ਦਿਹਾੜਾ ਜਿਥੇ ਕੌਮੀਂ ਪੱਧਰ ਤੇ ਸਾਮਰਾਜੀ ਨੀਤੀਆਂ ਕਾਰਨ ਪੈਦਾ ਹੋਈਆਂ ਉਕਤ ਗੰਭੀਰ ਚੁਣੌਤੀਆਂ ਸੰਗ ਭਿੜਨ ਦਾ ਤਹੱਈਆ ਕਰਨ ਦਾ ਦਿਹਾੜਾ ਹੈ ਉਥੇ ਕੌਮਾਂਤਰੀ ਪੱਧਰ ਤੇ ਵੀ ਸਾਮਰਾਜੀ ਸ਼ਕਤੀਆਂ ਵੱਲੋਂ ਵੱਖ-ਵੱਖ ਮੁਲਕਾਂ ਦੀ ਖੁਦ-ਮੁਖਤਿਆਰੀ ਤੇ ਪ੍ਰਭੂਸਤਾ ਭੰਗ ਕਰਨ, ਉਨ੍ਹਾਂ ਅੰਦਰ ਸਿੱਧੀ ਫੌਜੀ ਦਖਲ ਅੰਦਾਜੀ ਰਾਹੀ ਜਾਂ ਅਸਿੱਧੇ ਨਵਉਦਾਰਵਾਦੀ ਏਜੰਡੇ ਰਾਹੀਂ ਸੱਤਾ ਪਲਟਣ ਜਾਂ ਨੀਤੀਆਂ ਨੂੰ ਸਾਮਰਾਜ ਪੱਖੀ ਮੋੜਾ ਦਿਵਾਉਣ ਦੇ ਕੀਤੇ ਜਾ ਰਹੇ ਯਤਨਾਂ ਵਿਰੁੱਧ ਵੀ ਆਵਾਜ ਬੁਲੰਦ ਕਰਨ ਦੀ ਮੰਗ ਕਰਦਾ ਹੈ।

        ਅੱਜ ਦਾ ਮਈ ਦਿਹਾੜਾ ਹਾਕਮ ਜਮਾਤੀ ਪਾਰਟੀਆਂ ਦੇ ਚੋਣ ਭਰਮ ਤੋਂ ਮੁਕਤ ਹੋ ਕੇ, ਆਪਣੀਆਂ ਮੰਗਾਂ ਮਸਲਿਆਂ ਨੂੰ ਬੁਨਿਆਦੀ ਨੀਤੀਆਂ ਨਾਲ ਜੋੜਦਿਆਂ ਲੁੱਟ-ਖਸੁੱਟ ਤੇ ਜਮਾਤੀ ਵਿਤਕਰੇ ਤੋਂ ਮੁਕਤ ਸਮਾਜ ਦੀ ਸਿਰਜਣਾ ਦੇ ਸੰਦਰਭ ਵਿੱਚ ਰੱਖ ਕੇ, ਸਮੂਹ ਵਰਗਾਂ ਦੇ ਜਮਾਤੀ ਸੰਘਰਸ਼ਾਂ ਨੂੰ ਜਾਰੀ ਰੱਖਣ ਦਾ ਪ੍ਰਣ ਕਰਨ ਦਾ ਦਿਹਾੜਾ ਹੈ। ਮੌਜੂਦਾ ਦੌਰ ਦਾ ਮਹਾਨ ਇਤਿਹਾਸਿਕ ਕਿਸਾਨ ਅੰਦੋਲਨ ਸਾਡਾ ਲਈ ਰਾਹ ਦਰਸਾਵਾ ਹੈ।

 

 

ਵੀਡੀਓ

ਹੋਰ
Have something to say? Post your comment
X