ਕੇਰਲ ਵਿਚ ਕੋਰੋਨਾ ਵਾਈਰਸ ਦਾ ਤੀਜਾ ਪੀੜਤ ਮਿਲਣ ਬਾਅਦ ਸੂਬਾ ਸਰਕਾਰ ਨੇ ਰਾਜ ਆਫਤ ਐਲਾਨ ਦਿੱਤੀ ਹੈ। ਕੇਰਲ ਦੇ ਮੁੱਖ ਮੰਤਰੀ ਪੀ ਵਿਜੈਨ ਵੱਲੋਂ ਇਹ ਐਲਾਨ ਕੀਤਾ ਗਿਆ। ਸਰਕਾਰ ਨੇ ਇਹ ਕਦਮ ਅਜਿਹੇ ਸਮੇਂ ਵਿੱਚ ਚੁੱਕਿਆ ਹੈ ਜਦੋਂ ਕੇਰਲ ਵਿੱਚ ਇਸਦੇ 3 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਕੇਰਲ ਵਿੱਚ ਹੁਣ ਤੱਕ 2239 ਲੋਕ ਨਿਗਰਾਨੀ ਵਿੱਚ ਹਨ ਜਿਸ ਵਿਚੋਂ 84 ਹਸਪਤਾਲ ਵਿੱਚ ਹਨ ਜਦੋਂ ਕਿ 2155 ਲੋਕਾਂ ਦੀ ਘਰ ਵਿੱਚ ਨਿਗਰਾਨੀ ਹੋ ਰਹੀ ਹੈ।