Hindi English Thursday, 28 March 2024 🕑
BREAKING
ਪੰਜਾਬ ਦੇ ਸਰਕਾਰੀ ਸਕੂਲ ‘ਚ ਮਿਡ-ਡੇਅ ਮੀਲ ਬਣਾਉਂਦੇ ਸਮੇਂ ਲੱਗੀ ਅੱਗ ਪੰਜਾਬ ਪੁਲਿਸ ਨੇ ਮਾਰੀ ਸਤਲੁਜ ਦਰਿਆ ਕੰਢੇ ਰੇਡ, 28 ਹਜ਼ਾਰ ਲੀਟਰ ਲਾਹਣ ਬਰਾਮਦ 500 ਤੋਂ ਵੱਧ ਸੀਨੀਅਰ ਵਕੀਲਾਂ ਨੇ ਭਾਰਤ ਦੇ ਚੀਫ਼ ਜਸਟਿਸ ਨੂੰ ਲਿਖਿਆ ਪੱਤਰ ਮੁੱਖ ਮੰਤਰੀ ਭਗਵੰਤ ਮਾਨ ਦੀ ਬੇਟੀ ਦੀ ਪਹਿਲੀ ਤਸਵੀਰ ਆਈ ਸਾਹਮਣੇ ਸ੍ਰੀ ਨਾਨਕਮੱਤਾ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਦਾ ਗੋਲ਼ੀਆਂ ਮਾਰ ਕੇ ਕਤਲ “ਆਪ” ਦੇ ਵਿਧਾਇਕਾਂ ਨੂੰ ਆ ਰਹੇ ਫੋਨ,ਕਿਹਾ ਜਾ ਰਿਹਾ ਕਿ ਜੋ ਚਾਹੀਦਾ ਦੱਸੋ, ਮਿਲ ਜਾਵੇਗਾ, ਜੇ ਨਾ ਆਏ ਤਾਂ ਤੁਹਾਡੀ ਖੈਰ ਨਹੀਂ : ਡਾ. ਸੰਦੀਪ ਪਾਠਕ ਮੇਰੇ ਕੋਲ ਚੋਣ ਲੜਨ ਲਈ ਪੈਸੇ ਨਹੀਂ : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਪੰਜਾਬ ਦੇ ਸਰਕਾਰੀ ਸਕੂਲਾਂ ‘ਚ ਅੱਜ ਮੈਗਾ ਪੇਰੈਂਟਸ-ਟੀਚਰਜ਼ ਮੀਟਿੰਗ Lok Sabha Elections-2024, ਕਾਂਗਰਸ ਨੇ ਉਮੀਦਵਾਰਾਂ ਦੀ ਅੱਠਵੀਂ ਸੂਚੀ ਕੀਤੀ ਜਾਰੀ ਅੱਜ ਦਾ ਇਤਿਹਾਸ

ਦਿੱਲੀ

More News

ਕੇਂਦਰੀ ਬਜਟ ਅਗਾਂਹਵਧੂ, ਖੁਸ਼ਹਾਲੀ ਵਾਲਾ ਅਤੇ ਜਨ-ਹਿਤੈਸ਼ੀ ਹੈ: ਜੈਵੀਰ ਸ਼ੇਰਗਿਲ

Updated on Wednesday, February 01, 2023 16:16 PM IST

 

ਚੰਡੀਗੜ੍ਹ/ਨਵੀਂ ਦਿੱਲੀ, ਦੇਸ਼ ਕਲਿੱਕ ਬਿਓਰੋ

1 ਫਰਵਰੀ: ਭਾਰਤੀ ਜਨਤਾ ਪਾਰਟੀ ਦੇ ਕੌਮੀ ਬੁਲਾਰੇ ਜੈਵੀਰ ਸ਼ੇਰਗਿਲ ਨੇ ਕਿਹਾ ਹੈ ਕਿ ਸਾਲ 2023 ਲਈ ਕੇਂਦਰੀ ਬਜਟ ਭਾਰਤ ਦੀ ਤੇਜ਼ੀ ਨਾਲ ਵਧ ਰਹੀ ਆਰਥਿਕਤਾ ਨੂੰ ਅੱਗੇ ਵਧਾਉਣ ਲਈ ਇੱਕ ਟਰਬੋ ਇੰਜਨ ਦਾ ਕੰਮ ਕਰੇਗਾ, ਜੋ ਨੌਜਵਾਨਾਂ, ਟੈਕਸ ਅਦਾਕਾਰਾਂ,  ਐਮਐਸਐਮਈ ਖੇਤਰ, ਔਰਤਾਂ, ਕਿਸਾਨ ਅਤੇ ਘਟ ਆਮਦਨ ਵਾਲੇ ਵਰਗ ਸਮੇਤ ਹੋਰ ਸਾਰੇ ਵਰਗਾਂ ਲਈ ਬੰਪਰ ਬੋਨੇਜਾ ਬਜਟ ਹੈ।  ਇਹ ਬਜਟ ਅਗਾਂਹਵਧੂ ਹੈ ਅਤੇ ਨਿਵੇਸ਼ ਨੂੰ ਵਧਾਉਣ, ਰੋਜ਼ਗਾਰ ਤੇ ਕਾਰੋਬਾਰ ਦੇ ਅਸਾਨ ਮੌਕਿਆਂ ਤੇ ਫੋਕਸ ਕਰਦਿਆਂ ਭਾਰਤ ਦੀ ਤਰੱਕੀ ਦੀ ਕਹਾਣੀ ਨੂੰ ਪੰਖ ਪ੍ਰਦਾਨ ਕਰਦਾ ਹੈ।

ਭਾਜਪਾ ਬੁਲਾਰੇ ਨੇ ਬਜਟ ਨੂੰ ਸਾਰੇ ਵਰਗਾਂ ਲਈ ਦੂਰਦਰਸ਼ੀ, ਵਿਕਾਸਮੁਖੀ ਅਤੇ ਲਾਭਦਾਇਕ ਦੱਸਦੇ ਹੋਏ ਕਿਹਾ ਕਿ ਬਜਟ 2023 ਵਿੱਚ ਸਮਾਜ ਦੇ ਸਾਰੇ ਲੋਕਾਂ ਦਾ ਧਿਆਨ ਰੱਖਿਆ ਗਿਆ ਹੈ।  ਸ਼ੇਰਗਿਲ ਨੇ ਬਜਟ ਵਿੱਚ ਕੁਝ ਪ੍ਰਮੁੱਖ ਐਲਾਨਾਂ ਨੇ ਜਿਕਰ ਕਰਦਿਆਂ ਕਿਹਾ ਕਿ ਇਸ ਕੇਂਦਰੀ ਬਜਟ ਵਿਚ ਰੇਲਵੇ ਲਈ ਸਭ ਤੋਂ ਵੱਧ ਬਜਟ ਰੱਖਿਆ ਗਿਆ ਹੈ, ਮੱਧ ਵਰਗ ਦੇ ਲੋਕਾਂ ਵਾਸਤੇ ਟੈਕਸ ਸਲੈਬਾਂ ਨੂੰ ਰੀਵਿਊ ਕੀਤਾ ਗਿਆ ਹੈ ਅਤੇ ਔਰਤਾਂ ਲਈ 7.5 ਫੀਸਦੀ ਵਿਆਜ ਦਰ ਦੇ ਨਾਲ ਮਹਿਲਾ ਸਨਮਾਨ ਪੱਤਰ ਦੇ ਨਾਂਮ ਦੀ ਇਕ ਨਵੀਂ ਛੋਟੀ ਬਚੱਤ ਯੋਜਨਾ ਦਾ ਐਲਾਨ ਕੀਤਾ ਗਿਆ ਹੈ।

ਭਾਜਪਾ ਨੇਤਾ ਨੇ ਕਿਹਾ ਕਿ ਕਿਸਾਨਾਂ ਨੂੰ ਸਟਾਰਟਅੱਪ ਸਥਾਪਿਤ ਕਰਨ ਲਈ ਉਤਸ਼ਾਹਿਤ ਕਰਨ ਵਾਸਤੇ ਖੇਤੀਬਾੜੀ ਖੇਤਰ ਨੂੰ ਕੇਂਦਰਿਤ ਐਕਸੀਲੇਟਰ ਫੰਡ ਸ਼ੁਰੂ ਕੀਤਾ ਗਿਆ ਹੈ।  ਉਹ ਜੋਰ ਦਿੰਦੇ ਹੋਏ ਕਿਹਾ ਕਿ ਖੇਤੀ ਖੇਤਰ ਵਿੱਚ ਕਿਸਾਨਾਂ ਨੂੰ ਸਟਾਰਟਅੱਪ ਸ਼ੁਰੂ ਕਰਨ, ਉਨ੍ਹਾਂ ਨੂੰ ਖੇਤੀਬਾੜੀ ਫੰਡ ਦੇਣ ਅਤੇ ਡਿਜੀਟਲ ਸਿਖਲਾਈ ਦੇਣ ਨਾਲ ਦੇਸ਼ ਦੀ ਖੇਤੀਬਾੜੀ ਵਿੱਚ ਕ੍ਰਾਂਤੀ ਆਏਗੀ। ਸ਼ੇਰਗਿਲ ਨੇ ਕਿਹਾ ਕਿ ਵਿੱਤ ਮੰਤਰੀ ਦੁਆਰਾ ਖੇਤੀਬਾੜੀ ਕ੍ਰੈਡਿਟ ਨੂੰ 20 ਟ੍ਰਿਲੀਅਨ ਤਕ ਵਧਾਉਣ ਦਾ ਐਲਾਨ ਪਸ਼ੂ ਪਾਲਨ, ਡੇਅਰੀ ਅਤੇ ਮੱਛੀ ਪਾਲਣ 'ਤੇ ਕੇਂਦ੍ਰਿਤ ਹੋਣ ਤੋਂ ਇਲਾਵਾ ਕੇਂਦਰ ਵੱਲੋਂ 10 ਮਿਲੀਅਨ ਕਿਸਾਨਾਂ ਨੂੰ ਕੁਦਰਤੀ ਖੇਤੀ ਨੂੰ ਅਪਣਾਉਣ ਲਈ ਉਤਸਾਹਿਤ ਕਰਨ ਦਾ ਕਦਮ ਖੇਤੀ ਖੇਤਰ ਦੀ ਭਲਾਈ ਵਾਸਤੇ ਕੀਤਾ ਗਿਆ ਇਕ ਮਹੱਤਵਪੂਰਨ ਤੇ ਵੱਡਾ ਐਲਾਨ ਹੈ।

ਸ਼ੇਰਗਿਲ ਨੇ ਕੇਂਦਰੀ ਬਜਟ 2023 ਦੀ ਹੋਰ ਸ਼ਲਾਘਾ ਕਰਦਿਆਂ ਕਿਹਾ ਹੈ ਕਿ ਵਿੱਤ ਮੰਤਰੀ ਦੇ ਭਾਸ਼ਣ ਵਿੱਚ ਇੱਕ ਡਿਜੀਟਲ ਪਬਲਿਕ ਇੰਫਰਾਸਟਰਕਚਰ ਨੂੰ ਇੱਕ ਖੁੱਲ੍ਹੇ ਸਰੋਤ ਅਤੇ ਖੁੱਲੇ ਮਿਆਰ ਦੇ ਰੂਪ ਵਿੱਚ ਤਿਆਰ ਕੀਤਾ ਗਿਆ ਹੈ।  ਜਿਸ ਸੰਬਧ ਵਿੱਚ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਕਿਹਾ ਹੈ ਕਿ ਇਹ ਕਿਸਾਨਾਂ ਤੇ ਕੇਂਦ੍ਰਿਤ ਹਲਾਂ ਉਪਰ ਕੰਮ ਕਰੇਗਾ ਅਤੇ ਫਾਰਮ ਇਨਪੁਟਸ, ਬਜ਼ਾਰ ਦੀ ਜਾਣਕਾਰੀ ਤੱਕ ਪਹੁੰਚ ਪ੍ਰਾਪਤ ਕਰਨ ਲਈ ਸੁਧਾਰ ਅਤੇ ਖੇਤੀਬਾੜੀ ਉਦਯੋਗ ਅਤੇ ਸਟਾਰਟਅੱਪਸ ਨੂੰ ਸਮਰਥਨ ਦੇਵੇਗਾ।

ਇਸ ਲੜੀ ਵਿੱਚ, ਲੋਕ ਭਲਾਈ ਦੇ ਐਲਾਨਾਂ ਲਈ ਸੀਤਾਰਮਣ ਦੀ ਸ਼ਲਾਘਾ ਕਰਦੇ ਹਨ, ਸ਼ੇਰਗਿਲ ਨੇ ਕਿਹਾ ਹੈ ਕਿ ਗਰੀਬਾਂ ਨੂੰ ਘਰ ਮੁਹਈਆ ਕਰਵਾਉਣ ਲਈ  ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਅਧੀਨ ਫੰਡਾਂ ਦੇ ਅਬੰਟਨ ਵਿੱਚ 66 ਪ੍ਰਤੀਸ਼ਤ ਉਸ ਦਾ ਵਾਧਾ ਕਰਨ ਨਾਲ ਪਿਛੜੇ ਲੋਕਾਂ ਨੂੰ ਬਹੁਤ ਫਾਇਦਾ ਮਿਲੇਗਾ।  ਇਸ ਤੋਂ ਇਲਾਵਾ ਸਰਕਾਰ ਨੇ ਅਗਲੇ 3 ਸਾਲਾਂ ਦੌਰਾਨ ਭਾਰਤ ਦੇ ਨੌਜਵਾਨਾਂ ਨੂੰ ਉਦਯੋਗਾਂ ਲਈ ਨਵੇਂ ਕੋਰਸਾਂ ਵਿੱਚ ਹੁਨਰ ਪ੍ਰਦਾਨ ਕਰਨ ਲਈ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ 4.0 ਸ਼ੁਰੂ ਕਰਨ ਦਾ ਵੀ ਐਲਾਨ ਕੀਤਾ ਹੈ।

ਸ਼ੇਰਗਿਲ ਨੇ ਕਿਹਾ ਕਿ ਕੈਪਕਸ ਨੂੰ 33 ਪ੍ਰਤੀਸ਼ਤ ਵਧਾਉਣ ਅਤੇ ਕ੍ਰੈਡਿਟ ਸਕੀਮ ਵਿੱਚ ਵਾਧੇ, ਐੱਮਐਸਐਮਈ ਖੇਤਰ ਵਿੱਚ ਰਿਫੰਡ ਤੋਂ ਇਲਾਵਾ, ਉਦਯੋਗਾਂ ਲਈ 39000 ਤੱਕ ਪਾਲਣਾਵਾਂ ਨੂੰ ਘੱਟ ਕਰਨਾ ਜਾਂ ਸਰਲ ਕੇਵਾਈਸੀ ਵੀ ਸਵਾਗਤ ਯੋਗ ਕਦਮ ਹੈ।  ਅਸਲ ਵਿੱਚ ਇਹ ਕੇਂਦਰੀ ਬਜਟ ਕਮਲ ਦੀ ਸਰਕਾਰ ਦੁਆਰਾ ਪੇਸ਼ ਕੀਤੇ ਗਏ ਕਮਾਲ ਦੇ ਬਜਟ ਤੋਂ ਘੱਟ ਨਹੀਂ ਹੈ।

ਵੀਡੀਓ

ਹੋਰ
Have something to say? Post your comment
APP ਅੱਜ ਕਰੇਗੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਵਿਰੋਧ ‘ਚ PM ਮੋਦੀ ਦੇ ਘਰ ਦਾ ਘਿਰਾਓ

: APP ਅੱਜ ਕਰੇਗੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਵਿਰੋਧ ‘ਚ PM ਮੋਦੀ ਦੇ ਘਰ ਦਾ ਘਿਰਾਓ

ਕੇਜਰੀਵਾਲ ਦੀ ਗ੍ਰਿਫਤਾਰੀ ਵਿਰੁੱਧ 'ਆਪ' ਵੱਲੋਂ ਅੱਜ ਦਿੱਲੀ ਭਰ ‘ਚ ਕੈਂਡਲ ਮਾਰਚ ਅਤੇ ਪੁਤਲੇ ਫੂਕਣ ਦਾ ਐਲਾਨ

: ਕੇਜਰੀਵਾਲ ਦੀ ਗ੍ਰਿਫਤਾਰੀ ਵਿਰੁੱਧ 'ਆਪ' ਵੱਲੋਂ ਅੱਜ ਦਿੱਲੀ ਭਰ ‘ਚ ਕੈਂਡਲ ਮਾਰਚ ਅਤੇ ਪੁਤਲੇ ਫੂਕਣ ਦਾ ਐਲਾਨ

ਪੂਰਬੀ ਦਿੱਲੀ ‘ਚ ਪੁਰਾਣੀ ਇਮਾਰਤ ਡਿੱਗੀ, ਦੋ ਮਜ਼ਦੂਰਾਂ ਦੀ ਮੌਤ ਇੱਕ ਗੰਭੀਰ

: ਪੂਰਬੀ ਦਿੱਲੀ ‘ਚ ਪੁਰਾਣੀ ਇਮਾਰਤ ਡਿੱਗੀ, ਦੋ ਮਜ਼ਦੂਰਾਂ ਦੀ ਮੌਤ ਇੱਕ ਗੰਭੀਰ

‘ਆਪ’ ਨੇਤਾ ਸੰਜੇ ਸਿੰਘ ਅੱਜ ਤਿਹਾੜ ਜੇਲ੍ਹ ‘ਚੋਂ ਰਾਜ ਸਭਾ ਮੈਂਬਰ ਵਜੋਂ ਸਹੁੰ ਚੁੱਕਣ ਲਈ ਸੰਸਦ ਜਾਣਗੇ

: ‘ਆਪ’ ਨੇਤਾ ਸੰਜੇ ਸਿੰਘ ਅੱਜ ਤਿਹਾੜ ਜੇਲ੍ਹ ‘ਚੋਂ ਰਾਜ ਸਭਾ ਮੈਂਬਰ ਵਜੋਂ ਸਹੁੰ ਚੁੱਕਣ ਲਈ ਸੰਸਦ ਜਾਣਗੇ

ਦਿੱਲੀ ਵਿਖੇ ਜਵਾਹਰ ਲਾਲ ਨਹਿਰੂ ਸਟੇਡੀਅਮ ‘ਚ ਪੰਡਾਲ ਡਿੱਗਿਆ, ਕਈ ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ

: ਦਿੱਲੀ ਵਿਖੇ ਜਵਾਹਰ ਲਾਲ ਨਹਿਰੂ ਸਟੇਡੀਅਮ ‘ਚ ਪੰਡਾਲ ਡਿੱਗਿਆ, ਕਈ ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ

ਦਿੱਲੀ ਵਿਖੇ ਪੇਂਟ ਫੈਕਟਰੀ 'ਚ ਲੱਗੀ ਭਿਆਨਕ ਅੱਗ, 11 ਲੋਕਾਂ ਦੀ ਮੌਤ

: ਦਿੱਲੀ ਵਿਖੇ ਪੇਂਟ ਫੈਕਟਰੀ 'ਚ ਲੱਗੀ ਭਿਆਨਕ ਅੱਗ, 11 ਲੋਕਾਂ ਦੀ ਮੌਤ

ਦਿੱਲੀ ਦੇ ਕਾਲਕਾਜੀ ਮੰਦਰ 'ਚ ਜਾਗਰਣ ਦੌਰਾਨ ਸਟੇਜ ਡਿੱਗੀ, ਔਰਤ ਦੀ ਮੌਤ 17 ਜ਼ਖਮੀ

: ਦਿੱਲੀ ਦੇ ਕਾਲਕਾਜੀ ਮੰਦਰ 'ਚ ਜਾਗਰਣ ਦੌਰਾਨ ਸਟੇਜ ਡਿੱਗੀ, ਔਰਤ ਦੀ ਮੌਤ 17 ਜ਼ਖਮੀ

ਕੇਜਰੀਵਾਲ ਨੇ ਭਾਜਪਾ ‘ਤੇ ‘ਆਪ‘ ਦੇ ਵਿਧਾਇਕ ਖ੍ਰੀਦਣ ਦਾ ਲਾਇਆ ਦੋਸ਼

: ਕੇਜਰੀਵਾਲ ਨੇ ਭਾਜਪਾ ‘ਤੇ ‘ਆਪ‘ ਦੇ ਵਿਧਾਇਕ ਖ੍ਰੀਦਣ ਦਾ ਲਾਇਆ ਦੋਸ਼

ਦਿੱਲੀ ਵਿਖੇ ਚਾਰ ਮੰਜ਼ਿਲਾ ਇਮਾਰਤ ‘ਚ ਅੱਗ ਲੱਗਣ ਕਾਰਨ ਛੇ ਲੋਕਾਂ ਦੀ ਮੌਤ

: ਦਿੱਲੀ ਵਿਖੇ ਚਾਰ ਮੰਜ਼ਿਲਾ ਇਮਾਰਤ ‘ਚ ਅੱਗ ਲੱਗਣ ਕਾਰਨ ਛੇ ਲੋਕਾਂ ਦੀ ਮੌਤ

ਦਿੱਲੀ ਸ਼ਰਾਬ ਨੀਤੀ ਘਪਲੇ ਮਾਮਲੇ 'ਚ 'ਆਪ' ਸੰਸਦ ਮੈਂਬਰ ਸੰਜੇ ਸਿੰਘ ਦੀ ਜ਼ਮਾਨਤ ਪਟੀਸ਼ਨ 'ਤੇ ਅੱਜ ਆਵੇਗਾ ਫ਼ੈਸਲਾ

: ਦਿੱਲੀ ਸ਼ਰਾਬ ਨੀਤੀ ਘਪਲੇ ਮਾਮਲੇ 'ਚ 'ਆਪ' ਸੰਸਦ ਮੈਂਬਰ ਸੰਜੇ ਸਿੰਘ ਦੀ ਜ਼ਮਾਨਤ ਪਟੀਸ਼ਨ 'ਤੇ ਅੱਜ ਆਵੇਗਾ ਫ਼ੈਸਲਾ

X