Hindi English Friday, 19 April 2024 🕑
BREAKING
4500 ਰੁਪਏ ਰਿਸ਼ਵਤ ਲੈਂਦਾ ASI ਵਿਜੀਲੈਂਸ ਬਿਊਰੋ ਵੱਲੋਂ ਕਾਬੂ  ਦੇਸ਼ ’ਚ ਇਕ ਤਾਨਾਸ਼ਾਹ ਪੈਂਦਾ ਹੋ ਗਿਆ, ਲੋਕਤੰਤਰ ਬਚਾਉਣ ਦੀ ਲੜਾਈ ਹੈ : ਭਗਵੰਤ ਮਾਨ ਸੁਪਰੀਮ ਕੋਰਟ ‘ਚ EVM ਤੇ VVPAT ਦੀ ਵੈਰੀਫਿਕੇਸ਼ਨ ਸੰਬੰਧੀ ਹੋਈ ਪੰਜ ਘੰਟੇ ਸੁਣਵਾਈ, ਫੈਸਲਾ ਸੁਰੱਖਿਅਤ ਪੰਜਾਬ ‘ਚ ਕਾਰ ‘ਚੋਂ ਫੜਿਆ ਪੰਜ ਕਿੱਲੋ ਸੋਨਾ ਮੁਲਾਜ਼ਮਾਂ ਸਬੰਧੀ ਜਾਰੀ ਵਿੱਤ ਵਿਭਾਗ ਵੱਲੋਂ ਪੱਤਰ ਨਾਲ ਛੇੜਛਾੜ ਕਰਕੇ ਕੀਤਾ ਵਾਇਰਲ, ਵਿਭਾਗ ਨੇ ਦਿੱਤਾ ਸਪੱਸ਼ਟੀਕਰਨ ਨਿਵੇਕਲੀ ਪਹਿਲਕਦਮੀ: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ 19 ਅਪ੍ਰੈਲ ਨੂੰ ਫੇਸਬੁੱਕ ਉੱਤੇ ਹੋਣਗੇ ਲਾਈਵ ਚੰਡੀਗੜ੍ਹ ਦੇ ਹੋਟਲ ‘ਚ ਪੁਲਿਸ ਨੇ ਮਾਰਿਆ ਛਾਪਾ, ਹੁੱਕੇ ਅਤੇ ਨਸ਼ੀਲੇ ਪਦਾਰਥ ਜ਼ਬਤ IPL 2024: ਮੋਹਾਲੀ ‘ਚ ਕਿੰਗਜ਼ ਇਲੈਵਨ ਪੰਜਾਬ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਮੁਕਾਬਲਾ ਅੱਜ ਭਗਵੰਤ ਮਾਨ ਅੱਜ ਪੰਜਾਬ ਦੀ ਚੋਣ ਮੁਹਿੰਮ ਦਾ ਕਰਨਗੇ ਆਗਾਜ਼, ਸ਼ਾਮ 3 ਵਜੇ ਸੱਦੀ ਮੀਟਿੰਗ ਪੰਜਾਬ ‘ਚ ਪ੍ਰੋਗਰਾਮ ਦਾ ਵਿਰੋਧ ਕਰਨ ਆਏ ਕਿਸਾਨਾਂ 'ਤੇ ਭਾਜਪਾ ਵਰਕਰਾਂ ਨੇ ਕੀਤਾ ਪਥਰਾਅ,ਕਈ ਜ਼ਖਮੀ

ਸੱਭਿਆਚਾਰ/ਖੇਡਾਂ

More News

ਅਮਨ ਅਰੋੜਾ ਵੱਲੋਂ 'ਖੇਡਾਂ ਹਲਕਾ ਸੁਨਾਮ ਦੀਆਂ' ਹਰ ਸਾਲ ਕਰਵਾਉਣ ਦਾ ਐਲਾਨ

Updated on Monday, February 06, 2023 14:59 PM IST


• ਬਾਬੂ ਭਗਵਾਨ ਦਾਸ ਅਰੋੜਾ ਮੈਮੋਰੀਅਲ ਫਾਊਂਡੇਸ਼ਨ ਵੱਲੋਂ ਕਰਵਾਏ 2-ਰੋਜ਼ਾ ਖੇਡ ਮਹਾਂਕੁੰਭ ਦੀ ਸ਼ਾਨਦਾਰ ਸਮਾਪਤੀ

• ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨੇ ਜੇਤੂ ਟੀਮਾਂ ਦਾ ਕੀਤਾ ਸਨਮਾਨ

• ਵਾਲੀਬਾਲ ਸ਼ੂਟਿੰਗ ਵਿੱਚ ਅਕਬਰਪੁਰ, ਵਾਲੀਬਾਲ ਸਮੈਸ਼ਿੰਗ ਵਿੱਚ ਬਡਰੁੱਖਾਂ ਅਤੇ ਤੋਗਾਵਾਲ ਨੇ ਰੱਸਾਕਸ਼ੀ ਮੁਕਾਬਲੇ ਵਿੱਚ ਮੱਲੀਆਂ ਪਹਿਲੀਆਂ ਪੁਜ਼ੀਸ਼ਨਾਂ

• ਸੂਫ਼ੀ ਗਾਇਕ ਕਮਲ ਖਾਨ ਨੇ ਆਪਣੀ ਸੁਰੀਲੀ ਆਵਾਜ਼ ਨਾਲ ਸਰੋਤਿਆਂ ਨੂੰ ਕੀਲਿਆ

ਚੰਡੀਗੜ੍ਹ/ਲੌਂਗੋਵਾਲ, 6 ਫਰਵਰੀ: ਦਲਜੀਤ ਕੌਰ

ਬਾਬੂ ਭਗਵਾਨ ਦਾਸ ਅਰੋੜਾ ਮੈਮੋਰੀਅਲ ਫਾਊਂਡੇਸ਼ਨ ਵੱਲੋਂ ਪਿੰਡ ਲੌਂਗੋਵਾਲ ਵਿਖੇ ਕਰਵਾਇਆ ਜਾ ਰਿਹਾ ਦੋ ਰੋਜ਼ਾ ਖੇਡ ਮਹਾਂਕੁੰਭ ''ਖੇਡਾਂ ਹਲਕਾ ਸੁਨਾਮ ਦੀਆਂ'' ਐਤਵਾਰ ਦੇਰ ਸ਼ਾਮ ਨੂੰ ਪੇਂਡੂ ਖਿਡਾਰੀਆਂ ਦੇ ਕੌਮੀ ਪੱਧਰ 'ਤੇ ਨਾਮਣਾ ਖੱਟਣ ਅਤੇ ਪੰਜਾਬ ਦਾ ਨਾਂ ਰੌਸ਼ਨ ਕਰਨ ਦਾ ਰਾਹ ਪੱਧਰਾ ਕਰਨ ਦੀਆਂ ਅਮਿੱਟ ਯਾਦਾਂ ਛੱਡਦਾ ਸਮਾਪਤ ਹੋ ਗਿਆ। ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਸ੍ਰੀ ਅਮਨ ਅਰੋੜਾ ਨੇ ਐਲਾਨ ਕੀਤਾ ਕਿ ''ਖੇਡਾਂ ਹਲਕਾ ਸੁਨਾਮ ਦੀਆਂ'' ਟੂਰਨਾਮੈਂਟ ਹਰ ਸਾਲ ਕਰਵਾਇਆ ਜਾਵੇਗਾ।

ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨੇ ਇਸ ਸੁਪਰ ਸਪੋਰਟਸ ਲੀਗ ਦੇ ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਕੀਤੀ ਅਤੇ ਜੇਤੂ ਟੀਮਾਂ ਨੂੰ ਨਕਦ ਇਨਾਮਾਂ ਅਤੇ ਖ਼ਾਸ ਤੌਰ 'ਤੇ ਤਿਆਰ ਕੀਤੀਆਂ ਟਰਾਫੀਆਂ ਨਾਲ ਸਨਮਾਨਿਤ ਕੀਤਾ।
ਇਨ੍ਹਾਂ ਖੇਡ ਮੁਕਾਬਲਿਆਂ ਦੌਰਾਨ ਵਾਲੀਬਾਲ ਸ਼ੂਟਿੰਗ ਵਿੱਚ ਪਿੰਡ ਅਕਬਰਪੁਰ ਦੀ ਟੀਮ ਨੇ ਪਹਿਲਾ, ਸ਼ੇਰੋਂ ਦੀ ਟੀਮ ਨੇ ਦੂਜਾ ਅਤੇ ਸ਼ਾਹਪੁਰ ਕਲਾਂ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ। ਵਾਲੀਬਾਲ ਸਮੈਸ਼ਿੰਗ ਵਿੱਚ ਬਡਰੁੱਖਾਂ ਨੇ ਪਹਿਲਾ ਸਥਾਨ, ਲਖਮੀਰਵਾਲਾ ਨੇ ਦੂਜਾ ਅਤੇ ਬਹਾਦਰਪੁਰ ਨੇ ਤੀਜਾ ਸਥਾਨ ਹਾਸਲ ਕੀਤਾ। ਸੀਨੀਅਰ ਵਿੰਗ ਦੇ ਰੱਸਾਕਸ਼ੀ ਮੁਕਾਬਲੇ ਵਿੱਚ ਤੋਗਾਵਾਲ ਦੀ ਟੀਮ ਜੇਤੂ ਰਹੀ ਜਦਕਿ ਸ਼ੇਰੋਂ ਦੂਜੇ ਅਤੇ ਬਹਾਦਰਪੁਰ ਤੀਜੇ ਸਥਾਨ ’ਤੇ ਰਹੀ।
ਰੱਸਾਕਸ਼ੀ (ਜੂਨੀਅਰ ਵਿੰਗ) ਮੁਕਾਬਲਾ ਸਰਕਾਰੀ ਹਾਈ ਸਕੂਲ ਕੁਲਾਰਾਂ ਦੀ ਏ ਟੀਮ ਨੇ ਜਿੱਤਿਆ, ਇਸੇ ਤਰ੍ਹਾਂ ਸਰਕਾਰੀ ਹਾਈ ਸਕੂਲ ਕੁਲਾਰਾਂ ਦੀ ਟੀਮ ਬੀ ਦੂਜੇ ਅਤੇ ਸਰਕਾਰੀ ਹਾਈ ਸਕੂਲ ਤੋਗਾਵਾਲ ਤੀਜੇ ਸਥਾਨ ’ਤੇ ਰਹੀ।
ਇਸ ਮੌਕੇ ਬੋਲਦਿਆਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਮੁੱਖ ਤਰਜੀਹ ਪੰਜਾਬ ਵਿੱਚੋਂ ਨਸ਼ਿਆਂ ਖਾਸ ਕਰਕੇ 'ਚਿੱਟੇ' ਦਾ ਖਾਤਮਾ ਕਰਨਾ ਹੈ ਅਤੇ ਇਹ ਨੌਜਵਾਨਾਂ ਨੂੰ ਸਹੀ ਰਾਹ ਵੱਲ ਲਗਾ ਕੇ ਹੀ ਸੰਭਵ ਹੋ ਸਕਦਾ ਹੈ। ਉਹਨਾਂ ਕਿਹਾ ਕਿ ਨਸ਼ਿਆਂ ਦੇ ਖਾਤਮੇ ਤੋਂ ਇਲਾਵਾ ਸੂਬੇ ਵਿੱਚੋਂ ਹਰ ਤਰ੍ਹਾਂ ਦੀ ਕੁਰੀਤੀ ਨੂੰ ਜਲਦ ਹੀ ਖਤਮ ਕਰ ਦਿੱਤਾ ਜਾਵੇਗਾ ਕਿਉਂਕਿ ਪਿਛਲੀਆਂ ਸਰਕਾਰਾਂ ਦੇ ਉਲਟ ਮੌਜੂਦਾ ਪੰਜਾਬ ਸਰਕਾਰ ਵੱਲੋਂ ਇਸ ਲਈ ਦਿਨ-ਰਾਤ ਅਣਥੱਕ ਯਤਨ ਕੀਤੇ ਜਾ ਰਹੇ ਹਨ।
ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ, ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ, ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ ਅਤੇ ਛਪਾਈ ਤੇ ਸਟੇਸ਼ਨਰੀ ਮੰਤਰੀ ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਦੂਰਅੰਦੇਸ਼ੀ ਅਧੀਨ ਸੂਬੇ ਦੇ ਲੋਕਾਂ ਨੂੰ ਵਿਸ਼ਵ ਪੱਧਰੀ ਸਹੂਲਤਾਂ ਅਤੇ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਨਕਸ਼ੇ ਕਦਮ 'ਤੇ ਚੱਲਦਿਆਂ ਪੇਂਡੂ ਖੇਤਰ ਦੇ ਉਭਰਦੇ ਖਿਡਾਰੀਆਂ ਦੇ ਹੁਨਰ ਨੂੰ ਨਿਖਾਰਨ ਲਈ 'ਖੇਡਾਂ ਵਤਨ ਪੰਜਾਬ ਦੀਆਂ' ਨੂੰ ਪਿੰਡ ਪੱਧਰ 'ਤੇ ਲੈ ਕੇ ਜਾਣ ਲਈ ਹੀ 'ਖੇਡਾਂ ਹਲਕਾ ਸੁਨਾਮ ਦੀਆਂ' ਕਰਵਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਕ੍ਰਾਂਤੀਕਾਰੀ ਸ਼ਹੀਦ ਊਧਮ ਸਿੰਘ ਦੀ ਧਰਤੀ ਸੁਨਾਮ ਤੋਂ ਕੌਮਾਂਤਰੀ ਪੱਧਰ ਦੇ ਖਿਡਾਰੀ ਤਿਆਰ ਕਰਨ ਲਈ ਇਹ ਖੇਡਾਂ ਹਰ ਸਾਲ ਕਰਵਾਈਆਂ ਜਾਣਗੀਆਂ।

ਉਨ੍ਹਾਂ ਨੇ ਫਾਊਂਡੇਸ਼ਨ ਦੀ ਇੱਕ ਛੋਟੀ ਜਿਹੀ ਪਹਿਲ ਨੂੰ ਵੱਡਾ ਖੇਡ ਮਹਾਂਕੁੰਭ ਬਣਾਉਣ ਲਈ ਭਾਗ ਲੈਣ ਵਾਲੇ ਖਿਡਾਰੀਆਂ, ਕੋਚਾਂ ਅਤੇ ਹਲਕਾ ਨਿਵਾਸੀਆਂ ਦਾ ਸਹਿਯੋਗ ਵਾਸਤੇ ਧੰਨਵਾਦ ਵੀ ਕੀਤਾ।
ਸਮਾਪਤੀ ਸਮਾਰੋਹ ਦੌਰਾਨ ਸੂਫ਼ੀ ਗਾਇਕ ਕਮਲ ਖਾਨ ਨੇ ਆਪਣੇ ਗੀਤਾਂ ਨਾਲ ਸਰੋਤਿਆਂ ਨੂੰ ਕੀਲਿਆ।
ਜ਼ਿਕਰਯੋਗ ਹੈ ਕਿ ਸ਼ਹੀਦ ਭਾਈ ਮਤੀ ਦਾਸ ਸੀਨੀਅਰ ਸੈਕੰਡਰੀ ਸਕੂਲ ਲੌਂਗੋਵਾਲ ਵਿਖੇ ਅਮਨ ਅਰੋੜਾ ਦੇ ਪਿਤਾ ਤੇ ਸਵਰਗੀ ਪੰਜਾਬ ਮੰਤਰੀ ਬਾਬੂ ਭਗਵਾਨ ਦਾਸ ਅਰੋੜਾ ਦੀ ਯਾਦ ਵਿੱਚ ‘ਖੇਡਾਂ ਹਲਕਾ ਸੁਨਾਮ ਦੀਆਂ’ ਕਰਵਾਈਆਂ ਗਈਆਂ ਹਨ। ਫਾਊਂਡੇਸ਼ਨ ਪਿਛਲੇ ਇੱਕ ਦਹਾਕੇ ਤੋਂ ਲੋਕਾਂ ਦੀ ਭਲਾਈ ਲਈ ਮੈਡੀਕਲ ਕੈਂਪ ਲਗਾ ਰਹੀ ਹੈ ਅਤੇ ਲੋਕ ਭਲਾਈ ਦੇ ਕਾਰਜ ਕਰ ਰਹੀ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਲਹਿਰਾ ਤੋਂ ਵਿਧਾਇਕ ਬਰਿੰਦਰ ਗੋਇਲ, ਸਰਦੂਲਗੜ੍ਹ ਤੋਂ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ, ਧਰਮਕੋਟ ਤੋਂ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ, ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਜੋਰਵਾਲ, ਐਸ.ਐਸ.ਪੀ ਸੁਰਿੰਦਰ ਲਾਂਬਾ, ਮੁੱਖ ਮੰਤਰੀ ਪੰਜਾਬ ਦੇ ਓ.ਐਸ.ਡੀ. ਮਨਜੀਤ ਸਿੰਘ ਸਿੱਧੂ, ਓ.ਐਸ.ਡੀ. ਪ੍ਰੋਫੈਸਰ ਓਂਕਾਰ ਸਿੰਘ, ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਦੇ ਮਾਤਾ ਸ੍ਰੀਮਤੀ ਪਰਮੇਸ਼ਵਰੀ ਦੇਵੀ,  ਏ.ਡੀ.ਸੀ. ਵਰਜੀਤ ਵਾਲੀਆ, ਐਮ.ਸੀ. ਲੌਂਗੋਵਾਲ ਦੇ ਪ੍ਰਧਾਨ ਪਰਮਿੰਦਰ ਕੌਰ ਬਰਾੜ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ।

ਵੀਡੀਓ

ਹੋਰ
Have something to say? Post your comment
IPL 2024: ਮੋਹਾਲੀ ‘ਚ ਕਿੰਗਜ਼ ਇਲੈਵਨ ਪੰਜਾਬ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਮੁਕਾਬਲਾ ਅੱਜ

: IPL 2024: ਮੋਹਾਲੀ ‘ਚ ਕਿੰਗਜ਼ ਇਲੈਵਨ ਪੰਜਾਬ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਮੁਕਾਬਲਾ ਅੱਜ

 ਮੋਹਾਲੀ:ਕਿੰਗਜ਼ ਇਲੈਵਨ ਅਤੇ ਰਾਜਸਥਾਨ ਰਾਇਲਜ਼ ਵਿਚਕਾਰ ਅੱਜ ਹੋਵੇਗਾ ਮੁਕਾਬਲਾ

: ਮੋਹਾਲੀ:ਕਿੰਗਜ਼ ਇਲੈਵਨ ਅਤੇ ਰਾਜਸਥਾਨ ਰਾਇਲਜ਼ ਵਿਚਕਾਰ ਅੱਜ ਹੋਵੇਗਾ ਮੁਕਾਬਲਾ

ਸੰਗਤਪੁਰਾ ਵਿਖੇ 30ਵੇਂ ਕਬੱਡੀ ਟੂਰਨਾਮੈਂਟ ਦਾ ਆਯੋਜਨ

: ਸੰਗਤਪੁਰਾ ਵਿਖੇ 30ਵੇਂ ਕਬੱਡੀ ਟੂਰਨਾਮੈਂਟ ਦਾ ਆਯੋਜਨ

ਸਰਕਾਰੀ ਮਿਡਲ ਸਕੂਲ ਓਇੰਦ ਦੀਆਂ ਵਿਦਿਆਰਥਣਾਂ ਨੇ ਕਰਾਟੇ ਮੁਕਾਬਲਿਆਂ ਵਿਚ ਜਿੱਤੇ ਮੈਡਲ

: ਸਰਕਾਰੀ ਮਿਡਲ ਸਕੂਲ ਓਇੰਦ ਦੀਆਂ ਵਿਦਿਆਰਥਣਾਂ ਨੇ ਕਰਾਟੇ ਮੁਕਾਬਲਿਆਂ ਵਿਚ ਜਿੱਤੇ ਮੈਡਲ

ਵਿਕਾਸ ਕੁਮਾਰ ਨੇ 9ਵੀਂ ਮਿਸਟਰ ਮੋਹਾਲੀ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਜਿੱਤੀ

: ਵਿਕਾਸ ਕੁਮਾਰ ਨੇ 9ਵੀਂ ਮਿਸਟਰ ਮੋਹਾਲੀ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਜਿੱਤੀ

ਤੇਜਿੰਦਰ ਤੂਰ ਤੇ ਹਰਮਿਲਨ ਬੈਂਸ ਨੇ ਏਸ਼ੀਅਨ ਇੰਡੋਰ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਸੋਨ ਤਮਗ਼ੇ ਜਿੱਤੇ

: ਤੇਜਿੰਦਰ ਤੂਰ ਤੇ ਹਰਮਿਲਨ ਬੈਂਸ ਨੇ ਏਸ਼ੀਅਨ ਇੰਡੋਰ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਸੋਨ ਤਮਗ਼ੇ ਜਿੱਤੇ

ਖੇਡ ਵਿਭਾਗ ਨੇ ਟਰਾਇਲਾਂ ਦਾ ਪ੍ਰੋਗਰਾਮ ਐਲਾਨਿਆ, ਵਿੰਗਾਂ ਲਈ ਟਰਾਇਲ 15 ਫਰਵਰੀ ਤੋਂ

: ਖੇਡ ਵਿਭਾਗ ਨੇ ਟਰਾਇਲਾਂ ਦਾ ਪ੍ਰੋਗਰਾਮ ਐਲਾਨਿਆ, ਵਿੰਗਾਂ ਲਈ ਟਰਾਇਲ 15 ਫਰਵਰੀ ਤੋਂ

ਖੇਡ ਮੰਤਰੀ ਮੀਤ ਹੇਅਰ ਨੇ ਅਕਸ਼ਦੀਪ ਨੂੰ ਪੈਰਿਸ ਉਲੰਪਿਕ ਚ ਆਪਣੀ ਥਾਂ ਪੱਕੀ ਕਰਨ ਲਈ ਦਿੱਤੀ ਵਧਾਈ

: ਖੇਡ ਮੰਤਰੀ ਮੀਤ ਹੇਅਰ ਨੇ ਅਕਸ਼ਦੀਪ ਨੂੰ ਪੈਰਿਸ ਉਲੰਪਿਕ ਚ ਆਪਣੀ ਥਾਂ ਪੱਕੀ ਕਰਨ ਲਈ ਦਿੱਤੀ ਵਧਾਈ

ਪੰਜਾਬ ਦੇ ਅਕਸ਼ਦੀਪ ਸਿੰਘ ਤੇ ਮੰਜੂ ਰਾਣੀ ਬਣੇ ਨੈਸ਼ਨਲ ਓਪਨ ਪੈਦਲ ਤੋਰ ਮੁਕਾਬਲੇ ਦੇ ਚੈਂਪੀਅਨ

: ਪੰਜਾਬ ਦੇ ਅਕਸ਼ਦੀਪ ਸਿੰਘ ਤੇ ਮੰਜੂ ਰਾਣੀ ਬਣੇ ਨੈਸ਼ਨਲ ਓਪਨ ਪੈਦਲ ਤੋਰ ਮੁਕਾਬਲੇ ਦੇ ਚੈਂਪੀਅਨ

ਮੈਰੀਕਾਮ ਨੇ ਨਹੀਂ ਲਿਆ ਸੰਨਿਆਸ,ਕਿਹਾ ਕਿ ਮੇਰੀਆਂ ਗੱਲਾਂ ਦਾ ਗਲਤ ਮਤਲਬ ਕੱਢਿਆ ਗਿਆ

: ਮੈਰੀਕਾਮ ਨੇ ਨਹੀਂ ਲਿਆ ਸੰਨਿਆਸ,ਕਿਹਾ ਕਿ ਮੇਰੀਆਂ ਗੱਲਾਂ ਦਾ ਗਲਤ ਮਤਲਬ ਕੱਢਿਆ ਗਿਆ

X