Hindi English Wednesday, 07 June 2023
BREAKING
ਡਾ: ਰਾਜੀਵ ਸੂਦ ਹੋਣਗੇ ਬਾਬਾ ਫ਼ਰੀਦ ਯੂਨੀਵਰਸਿਟੀ ਹੈਲਥ ਐਂਡ ਸਾਇੰਸ ਦੇ ਨਵੇਂ ਵਾਈਸ ਚਾਂਸਲਰ ਧਾਲੀਵਾਲ ਨੇ ਕੈਨੇਡਾ ਤੋਂ ਜਬਰੀ ਵਤਨ ਵਾਪਸੀ ਦਾ ਸਾਹਮਣਾ ਕਰ ਰਹੇ ਵਿਦਿਆਰਥੀਆਂ ਦਾ ਮਸਲਾ ਹੱਲ ਕਰਨ ਲਈ ਕੇਂਦਰ ਸਰਕਾਰ ਨੂੰ ਪੱਤਰ ਲਿਖਿਆ ਮੁੱਖ ਮੰਤਰੀ ਵੱਲੋਂ ਸੂਬੇ ਭਰ ’ਚ ਸੱਭਿਆਚਾਰਕ ਮੇਲਿਆਂ ਦੀ ਲੜੀ ਕਰਵਾਉਣ ਨੂੰ ਪ੍ਰਵਾਨਗੀ ਸਰਕਾਰੀ ਅਤੇ ਨਿੱਜੀ ਵਿਦਿਅਕ ਸੰਸਥਾਵਾਂ ਸਕਾਲਰਸ਼ਿਪ ਨਾ ਆਉਣ ਕਾਰਨ ਕਿਸੇ ਵੀ ਵਿਦਿਆਰਥੀ ਨੂੰ ਪੇਪਰ ਵਿੱਚ ਬੈਠਣ ਤੋਂ ਨਾ ਰੋਕਣ: ਹਰਜੋਤ ਸਿੰਘ ਬੈਂਸ ਗੱਡੀਆਂ ਦੀ ਪਾਸਿੰਗ ਪੈਂਡੈਂਸੀ ਦੂਰ ਕਰਨ ਲਈ ਸ਼ਨੀਵਾਰ ਵੀ ਕੰਮ ਵਾਲਾ ਦਿਨ ਹੋਵੇਗਾ : ਟਰਾਂਸਪੋਰਟ ਮੰਤਰੀ ਜਲਦ ਹੋ ਸਕਦੀ ਹੈ ਬਾਬਾ ਫ਼ਰੀਦ ਯੂਨੀਵਰਸਿਟੀ ਹੈਲਥ ਐਂਡ ਸਾਇੰਸ ਦੇ ਵਾਈਸ ਚਾਂਸਲਰ ਦੀ ਨਿਯੁਕਤੀ ਰਾਜਾ ਵੜਿੰਗ ਨੇ ਨਿਊਯਾਰਕ ਵਿੱਚ ਆਪਣੇ ਵਿਰੋਧ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਦਿੱਤਾ ਸਪੱਸ਼ਟੀਕਰਨ ਮੁੱਖ ਮੰਤਰੀ ਵੱਲੋਂ ਸੂਬੇ ਵਿੱਚ ਪਾਣੀ ਅਤੇ ਵਾਤਾਵਰਨ ਸੰਭਾਲ ਲਈ ਵਿਆਪਕ ਲੋਕ ਲਹਿਰ ਵਿੱਢਣ ਦਾ ਸੱਦਾ ਬਾਬਾ ਬਕਾਲਾ ਸਾਹਿਬ ਤੋਂ ਵਿਧਾਇਕ ਦਲਬੀਰ ਸਿੰਘ ਟੋਂਗ ਦੀ ਫਾਰਚੂਨਰ, ਸਵਿਫਟ ਕਾਰ ਨਾਲ ਟਕਰਾਈ ਸੰਯੁਕਤ ਕਮਿਸ਼ਨਰ ਨੇ ਅੰਮ੍ਰਿਤਸਰ ਦੇ ਨਗਰ ਨਿਗਮ ਦਫ਼ਤਰ ‘ਚ ਮਾਰਿਆ ਛਾਪਾ, 45 ਦੇ ਲਗਭਗ ਮੁਲਾਜ਼ਮ ਪਾਏ ਗਏ ਗੈਰ ਹਾਜ਼ਰ

ਪੰਜਾਬ

More News

ਪਿਤਾ ਚਲਾਉਂਦੇ ਨੇ ਆਟਾ ਚੱਕੀ, ਧੀ ਨੇ ਦਸਵੀਂ ਦੀ ਪ੍ਰੀਖਿਆ 'ਚ ਗੱਡੇ ਝੰਡੇ

Updated on Friday, May 26, 2023 20:36 PM IST

ਸੂਬੇ ਵਿੱਚੋਂ ਲਿਆ ਤੀਜਾ ਸਥਾਨ, 5ਵੀਂ, 8ਵੀਂ ਅਤੇ 12ਵੀਂ ਵਿੱਚ ਮਾਨਸਾ ਦੀਆਂ ਕੁੜੀਆਂ ਨੇ ਮਾਰੀਆਂ ਮੱਲ੍ਹਾਂ
ਮਾਨਸਾ, 26 ਮਈ, ਜਗਤਾਰ ਧੰਜਲ  :

5ਵੀ.8ਵੀਂ, ਅਤੇ 12ਵੀਂ ਵਿੱਚ ਮਾਨਸਾ ਦੀਆਂ ਕੁੜੀਆਂ ਦੀ ਝੰਡੀ ਤੋਂ ਬਾਅਦ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਦਸਵੀਂ ਕਲਾਸ ਦੀ ਪ੍ਰੀਖਿਆ ਵਿੱਚੋਂ ਵੀ ਮੱਧ ਵਰਗੀ ਪਰਿਵਾਰ ਨਾਲ ਸੰਬੰਧਿਤ ਮਾਨਸਾ ਦੀ ਵਿਦਿਆਰਥਣ ਹਰਮਨਪ੍ਰੀਤ ਕੌਰ ਪੁੱਤਰੀ ਸੁਖਵਿੰਦਰ ਸਿੰਘ ਨੇ ਸੂਬੇ ਵਿੱਚੋਂ ਤੀਜਾ ਸਥਾਨ ਹਾਸਲ ਕੀਤਾ ਹੈ। ਉਸ ਦੀ ਇਸ ਪ੍ਰਾਪਤੀ ਨੂੰ ਲੈ ਕੇ ਸਕੂਲ, ਮਾਪੇ, ਪ੍ਰਸ਼ਾਸ਼ਨ ਅਤੇ ਨੇਤਾ ਪੱਬਾਂ ਭਾਰ ਹੋ ਗਏ ਹਨ। ਹਰਮਨਪ੍ਰੀਤ ਕੌਰ ਨੇ ਖੁਦ ਹੀ ਪੜ੍ਹਾਈ ਕੀਤੀ। ਇਸ ਵਾਸਤੇ ਕੋਈ ਕੋਚਿੰਗ ਅਤੇ ਟਿਊਸ਼ਨ ਨਹੀਂ ਲਈ। ਉਹ ਆਈ.ਪੀ.ਐੱਸ ਅਫਸਰ ਬਣਨਾ ਚਾਹੁੰਦੀ ਹੈ। ਉਸ ਨੇ ਪ੍ਰੀਖਿਆ ਤੋਂ ਪਹਿਲਾਂ ਆਪਣੀ ਪੜ੍ਹਾਈ ਲਈ ਦਿਨ-ਰਾਤ ਇੱਕ ਕੀਤਾ ਸੀ। ਹਰਮਨਪ੍ਰੀਤ ਕੌਰ ਦੇ ਪਿਤਾ ਥੌੜ੍ਹੀ ਜਿਹੀ ਜਮੀਨ ਤੇ ਖੇਤੀ ਕਰਦੇ ਅਤੇ ਆਟਾ ਚੱਕੀ ਚਲਾਉਂਦੇ ਹਨ। ਘਰ ਦੀ ਆਰਥਿਕ ਹਾਲਤ ਕੋਈ ਜਿਆਦਾ ਸੁਖਾਵੀਂ ਨਹੀਂ ਹੈ।
ਹਰਮਨਪ੍ਰੀਤ ਕੌਰ ਵੱਲੋਂ 10ਵੀਂ ਦੀ ਪ੍ਰੀਖਿਆ ਵਿੱਚ ਸੂਬੇ ਵਿੱਚ ਤੀਜਾ ਸਥਾਨ ਲੈਣ ਤੋਂ ਬਾਅਦ ਸਰਕਾਰੀ ਹਾਈ ਸਕੂਲ, ਮੰਢਾਲੀ ਵਿਖੇ ਵਿਧਾਇਕ ਬੁੱਧ ਰਾਮ, ਜਿਲ੍ਹਾ ਯੋਜਨਾ ਬੋਰਡ ਮਾਨਸਾ ਦੇ ਚੇਅਰਮੈਨ ਚਰਨਜੀਤ ਸਿੰਘ ਅੱਕਾਂਵਾਲੀ, ਸਕੂਲ ਪ੍ਰਿੰਸੀਪਲ ਹਰਪ੍ਰੀਤ ਸਿੰਘ, ਪਿੰਡ ਦੀ ਪੰਚਾਇਤ ਨੇ ਉਸ ਨੂੰ ਸਨਮਾਨਿਤ ਕਰਕੇ ਮੁੰਹ ਮਿੱਠਾ ਕਰਵਾਇਆ। ਵਿਧਾਇਕ ਬੁੱਧ ਰਾਮ ਨੇ ਕਿਹਾ ਕਿ ਮਾਨਸਾ ਜਿਲ੍ਹੇ ਦੀਆਂ ਲੜਕੀਆਂ ਨੇ 5ਵੀਂ, 8ਵੀਂ, 10ਵੀਂ, 12ਵੀਂ ਵਿੱਚ ਆਪਣੀ ਸਫਲਤਾ ਦੇ ਝੰਡੇ ਗੱਡੇ ਹਨ। ਪੰਜਾਬ ਸਰਕਾਰ ਇਨ੍ਹਾਂ ਮਾਣ ਮੱਤੀਆਂ ਧੀਆਂ ਨੂੰ ਸਹਾਇਤਾ ਇਨਾਮ ਰਾਸ਼ੀ ਨਾਲ ਸਨਮਾਨਿਤ ਕਰੇ। ਉਨ੍ਹਾਂ ਕਿਹਾ ਕਿ ਉਹ ਸਰਕਾਰ ਕੋਲ ਇਨ੍ਹਾਂ ਲੜਕੀਆਂ ਦੀ ਪੜ੍ਹਾਈ ਲਈ ਹੋਰ ਮਦਦ ਕਰਨ ਅਤੇ ਪੜ੍ਹਾਈ ਵਿੱਚ ਸਹਿਯੋਗ ਕਰਨ ਦੀ ਵੀ ਅਪੀਲ ਕਰਨਗੇ। ਲੜਕੀ ਦੇ ਪਿਤਾ ਸੁਖਵਿੰਦਰ ਸਿੰਘ ਦਾ ਕਹਿਣਾ ਹੈ ਕਿ ਘਰ ਵਿੱਚ ਪਹਿਲੀ ਵਾਰ ਇਨੀ ਵੱਡੀ ਖੁਸ਼ੀ ਆਈ ਹੈ। ਉਹ ਆਪਣੀ ਧੀ ਨੂੰ ਆਪਣੀ ਸਮਰੱਥਾ ਮੁਤਾਬਕ ਵੱਧ ਤੋਂ ਵੱਧ ਪੜ੍ਹਾਉਣਗੇ ਤਾਂ ਜੋ ਉਹ ਕੋਈ ਅਫਸਰ ਦੇਸ਼ ਦੀ ਸੇਵਾ ਕਰ ਸਕੇ। ਵਿਦਿਆਰਥਣ ਹਰਮਨਪ੍ਰੀਤ ਕੌਰ ਨੇ ਕਿਹਾ ਕਿ ਉਸ ਨੇ ਪੜ੍ਹਾਈ ਵਾਸਤੇ ਕੋਈ ਟਿਊਸ਼ਨ, ਕੋਈ ਕੋਚਿੰਗ, ਸਿਖਲਾਈ ਜਾਂ ਕਿਸੇ ਦੀ ਮਦਦ ਨਹੀਂ ਲਈ। ਉਸ ਦੀ ਸਫਲਤਾ ਪਿੱਛੇ ਉਸ ਦੀ ਲਗਾਤਾਰ ਮਿਹਨਤ ਅਤੇ ਸਕੂਲ ਅਧਿਆਪਕਾਂ ਦਾ ਵੱਡਾ ਯੌਗਦਾਨ ਹੈ।

Have something to say? Post your comment
ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਹਲਕਾ ਖਰੜ ਦੇ ਪਿੰਡਾਂ ਨੂੰ ਵਿਕਾਸ ਕਾਰਜਾਂ ਲਈ 83 ਲੱਖ ਰੁਪਏ ਦੀ ਗ੍ਰਾਂਟਾਂ ਕੀਤੀਆਂ ਜਾਰੀ

: ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਹਲਕਾ ਖਰੜ ਦੇ ਪਿੰਡਾਂ ਨੂੰ ਵਿਕਾਸ ਕਾਰਜਾਂ ਲਈ 83 ਲੱਖ ਰੁਪਏ ਦੀ ਗ੍ਰਾਂਟਾਂ ਕੀਤੀਆਂ ਜਾਰੀ

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਸਹਿਯੋਗੀ ਜਥੇਬੰਦੀਆਂ ਵੱਲੋਂ ਬ੍ਰਿਜ ਭੂਸ਼ਣ ਦੀ ਸਾੜੀ ਗਈ ਅਰਥੀ

: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਸਹਿਯੋਗੀ ਜਥੇਬੰਦੀਆਂ ਵੱਲੋਂ ਬ੍ਰਿਜ ਭੂਸ਼ਣ ਦੀ ਸਾੜੀ ਗਈ ਅਰਥੀ

ਡਾ: ਰਾਜੀਵ ਸੂਦ ਹੋਣਗੇ ਬਾਬਾ ਫ਼ਰੀਦ ਯੂਨੀਵਰਸਿਟੀ ਹੈਲਥ ਐਂਡ ਸਾਇੰਸ ਦੇ ਨਵੇਂ ਵਾਈਸ ਚਾਂਸਲਰ

: ਡਾ: ਰਾਜੀਵ ਸੂਦ ਹੋਣਗੇ ਬਾਬਾ ਫ਼ਰੀਦ ਯੂਨੀਵਰਸਿਟੀ ਹੈਲਥ ਐਂਡ ਸਾਇੰਸ ਦੇ ਨਵੇਂ ਵਾਈਸ ਚਾਂਸਲਰ

 ਟਰਾਂਸਪੋਰਟ ਮੰਤਰੀ ਵੱਲੋਂ ਮਿੰਨੀ ਅਤੇ ਵੱਡੇ ਪ੍ਰਾਈਵੇਟ ਬੱਸ ਆਪ੍ਰੇਟਰਾਂ ਨਾਲ ਮੀਟਿੰਗ, ਟਾਈਮ-ਟੇਬਲ ਦੀਆਂ ਊਣਤਾਈਆਂ ਛੇਤੀ ਦੂਰ ਕਰਨ ਦਾ ਭਰੋਸਾ

: ਟਰਾਂਸਪੋਰਟ ਮੰਤਰੀ ਵੱਲੋਂ ਮਿੰਨੀ ਅਤੇ ਵੱਡੇ ਪ੍ਰਾਈਵੇਟ ਬੱਸ ਆਪ੍ਰੇਟਰਾਂ ਨਾਲ ਮੀਟਿੰਗ, ਟਾਈਮ-ਟੇਬਲ ਦੀਆਂ ਊਣਤਾਈਆਂ ਛੇਤੀ ਦੂਰ ਕਰਨ ਦਾ ਭਰੋਸਾ

ਕੌਮ ਵੱਲੋਂ ਘੱਲੂਘਾਰੇ ਦੀ ਯਾਦ ਮਨਾਉਣ ਮੌਕੇ ਬੀਬੀ ਜਗੀਰ ਕੌਰ ਨੇ ਸਿੱਖਾਂ ਦੇ ਜ਼ਖ਼ਮਾਂ ’ਤੇ ਛਿੜਕਿਆ ਲੂਣ- ਐਡਵੋਕੇਟ ਧਾਮੀ

: ਕੌਮ ਵੱਲੋਂ ਘੱਲੂਘਾਰੇ ਦੀ ਯਾਦ ਮਨਾਉਣ ਮੌਕੇ ਬੀਬੀ ਜਗੀਰ ਕੌਰ ਨੇ ਸਿੱਖਾਂ ਦੇ ਜ਼ਖ਼ਮਾਂ ’ਤੇ ਛਿੜਕਿਆ ਲੂਣ- ਐਡਵੋਕੇਟ ਧਾਮੀ

 ਭਾਰਤੀ ਕਿਸਾਨ ਯੂਨੀਅਨ ( ਸਿੱਧੂਪੁਰ) ਵੱਲੋਂ ਮੋਰਿੰਡਾ ਬੇਲਾ ਸੜਕ ਤੇ ਖੜੇ ਹਰੇ ਰੁੱਖਾਂ ਨੂੰ ਨਾ ਕੱਟਣ ਸਬੰਧੀ ਡੀਸੀ ਨੂੰ ਦਿੱਤਾ ਮੰਗ ਪੱਤਰ

: ਭਾਰਤੀ ਕਿਸਾਨ ਯੂਨੀਅਨ ( ਸਿੱਧੂਪੁਰ) ਵੱਲੋਂ ਮੋਰਿੰਡਾ ਬੇਲਾ ਸੜਕ ਤੇ ਖੜੇ ਹਰੇ ਰੁੱਖਾਂ ਨੂੰ ਨਾ ਕੱਟਣ ਸਬੰਧੀ ਡੀਸੀ ਨੂੰ ਦਿੱਤਾ ਮੰਗ ਪੱਤਰ

ਮੁੱਖ ਮੰਤਰੀ ਵੱਲੋਂ ਸੂਬੇ ਭਰ ’ਚ ਸੱਭਿਆਚਾਰਕ ਮੇਲਿਆਂ ਦੀ ਲੜੀ ਕਰਵਾਉਣ ਨੂੰ ਪ੍ਰਵਾਨਗੀ

: ਮੁੱਖ ਮੰਤਰੀ ਵੱਲੋਂ ਸੂਬੇ ਭਰ ’ਚ ਸੱਭਿਆਚਾਰਕ ਮੇਲਿਆਂ ਦੀ ਲੜੀ ਕਰਵਾਉਣ ਨੂੰ ਪ੍ਰਵਾਨਗੀ

 ਆਬਕਾਰੀ ਵਿਭਾਗ ਨੇ ਗੁੰਡਾਗਰਦੀ ‘ਤੇ ਉਤਰਨ ਵਾਲੇ ਪ੍ਰਚੂਨ ਲਾਇਸੰਸ ਧਾਰਕਾਂ 'ਤੇ ਸ਼ਿਕੰਜਾ ਕੱਸਿਆ

: ਆਬਕਾਰੀ ਵਿਭਾਗ ਨੇ ਗੁੰਡਾਗਰਦੀ ‘ਤੇ ਉਤਰਨ ਵਾਲੇ ਪ੍ਰਚੂਨ ਲਾਇਸੰਸ ਧਾਰਕਾਂ 'ਤੇ ਸ਼ਿਕੰਜਾ ਕੱਸਿਆ

 ਪੰਜਾਬ ਦੇਵੇਗਾ 10 ਹਜ਼ਾਰ ਨੌਕਰੀਆਂ, ਪਲੇਸਮੈਂਟ ਮੁਹਿੰਮ ਬੁੱਧਵਾਰ ਨੂੰ

: ਪੰਜਾਬ ਦੇਵੇਗਾ 10 ਹਜ਼ਾਰ ਨੌਕਰੀਆਂ, ਪਲੇਸਮੈਂਟ ਮੁਹਿੰਮ ਬੁੱਧਵਾਰ ਨੂੰ

ਗੱਡੀਆਂ ਦੀ ਪਾਸਿੰਗ ਪੈਂਡੈਂਸੀ ਦੂਰ ਕਰਨ ਲਈ ਸ਼ਨੀਵਾਰ ਵੀ ਕੰਮ ਵਾਲਾ ਦਿਨ ਹੋਵੇਗਾ : ਟਰਾਂਸਪੋਰਟ ਮੰਤਰੀ

: ਗੱਡੀਆਂ ਦੀ ਪਾਸਿੰਗ ਪੈਂਡੈਂਸੀ ਦੂਰ ਕਰਨ ਲਈ ਸ਼ਨੀਵਾਰ ਵੀ ਕੰਮ ਵਾਲਾ ਦਿਨ ਹੋਵੇਗਾ : ਟਰਾਂਸਪੋਰਟ ਮੰਤਰੀ

X