Hindi English Thursday, 28 March 2024 🕑
BREAKING
ਪੰਜਾਬ ਦੇ ਸਰਕਾਰੀ ਸਕੂਲ ‘ਚ ਮਿਡ-ਡੇਅ ਮੀਲ ਬਣਾਉਂਦੇ ਸਮੇਂ ਲੱਗੀ ਅੱਗ ਪੰਜਾਬ ਪੁਲਿਸ ਨੇ ਮਾਰੀ ਸਤਲੁਜ ਦਰਿਆ ਕੰਢੇ ਰੇਡ, 28 ਹਜ਼ਾਰ ਲੀਟਰ ਲਾਹਣ ਬਰਾਮਦ 500 ਤੋਂ ਵੱਧ ਸੀਨੀਅਰ ਵਕੀਲਾਂ ਨੇ ਭਾਰਤ ਦੇ ਚੀਫ਼ ਜਸਟਿਸ ਨੂੰ ਲਿਖਿਆ ਪੱਤਰ ਮੁੱਖ ਮੰਤਰੀ ਭਗਵੰਤ ਮਾਨ ਦੀ ਬੇਟੀ ਦੀ ਪਹਿਲੀ ਤਸਵੀਰ ਆਈ ਸਾਹਮਣੇ ਸ੍ਰੀ ਨਾਨਕਮੱਤਾ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਦਾ ਗੋਲ਼ੀਆਂ ਮਾਰ ਕੇ ਕਤਲ “ਆਪ” ਦੇ ਵਿਧਾਇਕਾਂ ਨੂੰ ਆ ਰਹੇ ਫੋਨ,ਕਿਹਾ ਜਾ ਰਿਹਾ ਕਿ ਜੋ ਚਾਹੀਦਾ ਦੱਸੋ, ਮਿਲ ਜਾਵੇਗਾ, ਜੇ ਨਾ ਆਏ ਤਾਂ ਤੁਹਾਡੀ ਖੈਰ ਨਹੀਂ : ਡਾ. ਸੰਦੀਪ ਪਾਠਕ ਮੇਰੇ ਕੋਲ ਚੋਣ ਲੜਨ ਲਈ ਪੈਸੇ ਨਹੀਂ : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਪੰਜਾਬ ਦੇ ਸਰਕਾਰੀ ਸਕੂਲਾਂ ‘ਚ ਅੱਜ ਮੈਗਾ ਪੇਰੈਂਟਸ-ਟੀਚਰਜ਼ ਮੀਟਿੰਗ Lok Sabha Elections-2024, ਕਾਂਗਰਸ ਨੇ ਉਮੀਦਵਾਰਾਂ ਦੀ ਅੱਠਵੀਂ ਸੂਚੀ ਕੀਤੀ ਜਾਰੀ ਅੱਜ ਦਾ ਇਤਿਹਾਸ

ਪੰਜਾਬ

More News

ਅਸਲੀ ਕਾਤਲਾਂ ਨੂੰ ਫੜੇ ਸਰਕਾਰ : ਚਰਨ ਕੌਰ

Updated on Monday, May 29, 2023 20:11 PM IST

ਮਾਨਸਾ ਵਿੱਚ ਸਿੱਧੂ ਮੂਸੇਵਾਲਾ ਦੀ ਬਰਸੀ ਦੇ ਦਿਨ ਹਜਾਰਾਂ ਦੇ ਇੱਕਠ ਨਾਲ ਮਾਪਿਆਂ ਨੇ ਕੱਢਿਆ “ਇਨਸਾਫ ਦਿਓ” ਮਾਰਚ
ਮਾਨਸਾ, 29 ਮਈ, ਜਗਤਾਰ ਧੰਜਲ :

ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਬਰਸੀ ਦੇ ਮੌਕੇ ਸ਼ਹਿਰ ਵਿੱਚ ਹਜਾਰਾਂ ਪ੍ਰਸ਼ੰਸ਼ਕਾਂ ਸਮੇਤ ਉਸ ਦੇ ਮਾਪਿਆਂ, ਸ਼ਹਿਰ ਵਾਸੀਆਂ ਨੇ ਰੋਸ ਮਾਰਚ ਕਰਕੇ ਸਰਕਾਰ ਤੋਂ ਇਨਸਾਫ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਸਰਕਾਰ ਬੇਸ਼ੱਕ ਮੂਸੇਵਾਲਾ ਦੇ ਹੁਣ ਤੱਕ ਫੜੇ ਕਾਤਲਾਂ ਨੂੰ ਛੱਡ ਦੇਵੇ। ਪਰ ਕਤਲ ਦੇ ਅਸਲ ਸਾਜਿਸ਼ਕਰਤਾ ਨੂੰ ਫੜੇ, ਜੋ ਵਿਦੇਸ਼ਾਂ ਵਿੱਚ ਬੈਠੇ ਹਨ। ਚਿੱਟੇ ਕੱਪੜੇ ਪਾ ਕੇ ਘੁੰਮ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਅਸਲ ਵਿੱਚ ਗੈਂਗਸ਼ਟਰਾਂ ਨੂੰ ਸਰਕਾਰਾਂ ਨੇ ਹੀ ਪਾਲਿਆ ਹੈ ਤਾਹੀਓਂ ਉਨ੍ਹਾਂ ਨੂੰ ਸ਼ਹਿ ਦਿੱਤੀ ਜਾ ਰਹੀ ਹੈ। ਸੋਮਵਾਰ ਨੂੰ ਸਿੱਧੂ ਮੂਸੇਵਾਲਾ ਦੀ ਪਹਿਲੀ ਬਰਸੀ ਦੇ ਮੌਕੇ ਪਿੰਡ ਮੂਸਾ ਦੇ ਗੁਰਦੁਆਰਾ ਸਾਹਿਬ ਵਿਖੇ ਪਾਠ ਦੇ ਭੋਗ ਪਾ ਕੇ ਉਸ ਨੂੰ ਸ਼ਰਧਾਂਜਲੀ ਦਿੱਤੀ ਗਈ। ਉਸ ਤੋਂ ਬਾਅਦ ਉਸ ਦੀ ਮਾਂ ਚਰਨ ਕੌਰ ਨੇ ਸਿੱਧੂ ਮੂਸੇਵਾਲਾ ਦੀ ਸਮਾਧੀ ਤੇ ਜਾ ਕੇ ਵਿਰਲਾਪ ਕਰਕੇ ਆਪਣੇ ਪੁੱਤ ਨੂੰ ਯਾਦ ਕੀਤਾ। ਸ਼ਾਮ ਸਮੇਂ ਚਰਨ ਕੌਰ ਨੇ ਸ਼ਹਿਰ ਵਿੱਚ ਗੁਰਦੁਆਰਾ ਚੋਂਕ ਤੋਂ ਲੈ ਕੇ ਬੱਸ ਅੱਡਾ ਚੋਂਕ ਤੱਕ ਇਨਸਾਫ ਦਿਓ ਮੋਮਬਤੀ ਮਾਰਚ ਕੱਢ ਕੇ ਸਰਕਾਰ ਨੂੰ ਕੋਸਿਆ।

ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪੁੱਤ ਨੂੰ ਅੱਜ ਗਏ ਨੂੰ 1 ਸਾਲ ਹੋ ਗਿਆ ਹੈ। ਪਰ ਸਰਕਾਰਾਂ ਉਨ੍ਹਾਂ ਨੂੰ ਇਨਸਾਫ ਨਹੀਂ ਦੇ ਸਕੀਆਂ। ਉਨ੍ਹਾਂ ਕਿਹਾ ਕਿ ਜਿਹੜੇ ਵਿਅਕਤੀਆਂ ਦਾ ਨਾਮ ਸਰਕਾਰ ਅਤੇ ਪੁਲਿਸ ਕੋਲ ਲੈ ਚੁੱਕੇ ਹਨ। ਉਨ੍ਹਾਂ ਦਾ ਅੱਜ ਤੱਕ ,ਵਾਲ ਵੀ ਵਿੰਗਾ ਨਹੀਂ ਹੋਇਆ। ਉਹ ਅਜਾਦੀ ਨਾਲ ਘੁੰਮ ਫਿਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਇਸ ਵਿੱਚ ਫੇਲ੍ਹ ਸਾਬਿਤ ਹੋਈ ਹੈ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਨੇ ਦੁਨੀਆਂ ਵਿੱਚ ਆਪਣਾ ਨਾਮ ਚਮਕਾਇਆ। ਅੱਜ ਉਸ ਨੂੰ ਇਸਨਾਫ ਦੇਣ ਲਈ ਦਰ-ਦਰ ਦੀਆਂ ਠੋਕਰਾਂ ਖਾਣੀਆਂ ਪੈ ਰਹੀਆਂ ਹਨ। ਸਿੱਧੂ ਮੂਸੇਵਾਲਾ ਦੇ ਤਾਇਆ ਚਮਕੌਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਸਿੱਧੂ ਮੂਸੇਵਾਲਾ ਦੇ ਮਾਮਲੇ ਵਿੱਚ ਚੁੱਪ ਧਾਰੀ ਬੈਠੀ ਹੈ। ਪਰਿਵਾਰ ਲੰਮੇ ਸਮੇਂ ਤੋਂ ਮੰਗ ਕਰ ਰਿਹਾ ਹੈ ਕਿ ਮੂਸੇਵਾਲਾ ਨੂੰ ਗਾਇਕੀ ਦੀ ਲਾਈਨ ਤੋਂ ਹਟਾਉਣ ਲਈ ਬਹੁਤ ਸਾਰੇ ਉਹ ਵਿਅਕਤੀ ਵੀ ਜਿੰਮੇਵਾਰ ਹਨ ਜੋ ਕਿਸੇ ਨਾ ਕਿਸੇ ਰੂਪ ਵਿੱਚ ਇੰਡਸਟਰੀ ਅਤੇ ਰਾਜਨੀਤੀ ਨਾਲ ਵੀ ਜੁੜੇ ਹੋ ਸਕਦੇ ਹਨ।

ਉਨ੍ਹਾਂ ਕਿਹਾ ਕਿ ਸਰਕਾਰ ਨੇ ਅੱਜ ਤੱਕ ਉਨ੍ਹਾਂ ਦੀ ਕੋਈ ਵੀ ਗੱਲ ਨਹੀਂ ਮੰਨੀ। ਸਿਰਫ ਝੂਠੇ ਭਰੋਸੇ ਦਿੱਤੇ ਹਨ। ਉਨ੍ਹਾਂ ਕਿਹਾ ਕਿ ਉਹ ਸ਼ੋਂਕੀਆਂ ਕੋਈ ਆਮ ਆਦਮੀ ਪਾਰਟੀ ਦਾ ਵਿਰੋਧ ਨਹੀਂ ਕਰ ਰਹੇ। ਬਲਕਿ ਇਨਸਾਫ ਨਾ ਮਿਲਣ ਤੇ ਦੁੱਖੀ ਹੋ ਕੇ ਆਪਣੇ ਪੁੱਤ ਲਈ ਇਨਸਾਫ ਮੰਗ ਰਹੇ ਹਨ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਜਾਣ ਨਾਲ ਪੰਜਾਬੀਅਤ, ਪੰਜਾਬੀ ਕਲਮ, ਗਾਇਕੀ ਨੂੰ ਵੱਡਾ ਘਾਟਾ ਪਿਆ ਹੈ। ਪਰ ਸਰਕਾਰ ਇਸ ਨੂੰ ਲੈ ਕੇ ਟੱਸ ਤੋਂ ਮੱਸ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕਤਲ ਦੇ ਅਸਲ ਸਾਜਿਸ਼ਕਰਤਾ ਨੂੰ ਨਹੀਂ ਫੜਿਆ ਜਾਂਦਾ। ਉਹ ਇਸੇ ਤਰ੍ਹਾਂ ਆਪਣੇ ਪੁੱਤ ਲਈ ਇਨਸਾਫ ਮੰਗਦੇ ਰਹਿਣਗੇ। ਇਸ ਮਾਰਚ ਵਿੱਚ ਗਾਇਕਾ ਅਫਸਾਨਾ ਖਾਨ, ਕਾਂਗਰਸੀ ਨੇਤਾ ਬਿਕਰਮ ਸਿੰਘ ਮੋਫਰ, ਲੱਖਾ ਸਿਧਾਣਾ, ਰਾਜਿੰਦਰ ਸਿੰਘ ਜਵਾਹਰਕੇ, ਮਨਦੀਪ ਸਿੰਘ ਗੋਰਾ, ਮਾਈਕਲ ਗਾਗੋਵਾਲ ਆਦਿ ਵੱਡੀ ਗਿਣਤੀ ਵਿੱਚ ਹਾਜਰ ਹੋਏ। ਨੌਜਵਾਨਾਂ ਨੇ ਸਿੱਧੂ ਮੂਸੇਵਾਲਾ ਨੂੰ ਇਨਸਾਫ ਦਿਓ ਦੀਆਂ ਤਖਤੀਆਂ ਫੜ ਕੇ ਸਰਕਾਰ ਵਿਰੁੱਧ ਨਾਅਰੇਬਾਜੀ ਵੀ ਕੀਤੀ ਅਤੇ ਨਾਅਰਿਆਂ ਨਾਲ ਅਸਮਾਨ ਗੂੰਜਣ ਲਾ ਦਿੱਤਾ।

ਵੀਡੀਓ

ਹੋਰ
Have something to say? Post your comment
ਸੁਖਜਿੰਦਰ ਸਿੰਘ ਰੰਧਾਵਾ ਨੇ ਬੀਕਾਨੇਰ ਵਿਖੇ ਕੀਤਾ ਕਾਂਗਰਸ ਦੀ ਵਿਸ਼ਾਲ ਰੈਲੀ ਨੂੰ ਸੰਬੋਧਨ

: ਸੁਖਜਿੰਦਰ ਸਿੰਘ ਰੰਧਾਵਾ ਨੇ ਬੀਕਾਨੇਰ ਵਿਖੇ ਕੀਤਾ ਕਾਂਗਰਸ ਦੀ ਵਿਸ਼ਾਲ ਰੈਲੀ ਨੂੰ ਸੰਬੋਧਨ

ਪੰਜਾਬ ਦੇ ਸਰਕਾਰੀ ਸਕੂਲ ‘ਚ ਮਿਡ-ਡੇਅ ਮੀਲ ਬਣਾਉਂਦੇ ਸਮੇਂ ਲੱਗੀ ਅੱਗ

: ਪੰਜਾਬ ਦੇ ਸਰਕਾਰੀ ਸਕੂਲ ‘ਚ ਮਿਡ-ਡੇਅ ਮੀਲ ਬਣਾਉਂਦੇ ਸਮੇਂ ਲੱਗੀ ਅੱਗ

ਪੰਜਾਬ ਪੁਲਿਸ ਨੇ ਮਾਰੀ ਸਤਲੁਜ ਦਰਿਆ ਕੰਢੇ ਰੇਡ, 28 ਹਜ਼ਾਰ ਲੀਟਰ ਲਾਹਣ ਬਰਾਮਦ

: ਪੰਜਾਬ ਪੁਲਿਸ ਨੇ ਮਾਰੀ ਸਤਲੁਜ ਦਰਿਆ ਕੰਢੇ ਰੇਡ, 28 ਹਜ਼ਾਰ ਲੀਟਰ ਲਾਹਣ ਬਰਾਮਦ

ਹਾਈਕੋਰਟ ਵੱਲੋਂ ਅਰਵਿੰਦ ਕੇਜਰੀਵਾਲ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉਣ ਦੀ ਪਟੀਸ਼ਨ ਖਾਰਜ

: ਹਾਈਕੋਰਟ ਵੱਲੋਂ ਅਰਵਿੰਦ ਕੇਜਰੀਵਾਲ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉਣ ਦੀ ਪਟੀਸ਼ਨ ਖਾਰਜ

ਡੀਐਸਪੀ ਸੁਖਜੀਤ ਸਿੰਘ ਵਿਰਕ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਕੀਤਾ ਸਨਮਾਨਿਤ

: ਡੀਐਸਪੀ ਸੁਖਜੀਤ ਸਿੰਘ ਵਿਰਕ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਕੀਤਾ ਸਨਮਾਨਿਤ

ਮੁੱਖ ਮੰਤਰੀ ਭਗਵੰਤ ਮਾਨ ਦੀ ਬੇਟੀ ਦੀ ਪਹਿਲੀ ਤਸਵੀਰ ਆਈ ਸਾਹਮਣੇ

: ਮੁੱਖ ਮੰਤਰੀ ਭਗਵੰਤ ਮਾਨ ਦੀ ਬੇਟੀ ਦੀ ਪਹਿਲੀ ਤਸਵੀਰ ਆਈ ਸਾਹਮਣੇ

ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਡਾ. ਗੁਰਪ੍ਰੀਤ ਕੌਰ ਨੂੰ ਦਿੱਤੀ ਵਧਾਈ

: ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਡਾ. ਗੁਰਪ੍ਰੀਤ ਕੌਰ ਨੂੰ ਦਿੱਤੀ ਵਧਾਈ

ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਧੀ ਨੇ ਲਿਆ ਜਨਮ

: ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਧੀ ਨੇ ਲਿਆ ਜਨਮ

ਸ੍ਰੀ ਨਾਨਕਮੱਤਾ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਦਾ ਗੋਲ਼ੀਆਂ ਮਾਰ ਕੇ ਕਤਲ

: ਸ੍ਰੀ ਨਾਨਕਮੱਤਾ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਦਾ ਗੋਲ਼ੀਆਂ ਮਾਰ ਕੇ ਕਤਲ

ਪੰਜਾਬ ਦੇ ਸਰਕਾਰੀ ਸਕੂਲਾਂ ‘ਚ ਅੱਜ ਮੈਗਾ ਪੇਰੈਂਟਸ-ਟੀਚਰਜ਼ ਮੀਟਿੰਗ

: ਪੰਜਾਬ ਦੇ ਸਰਕਾਰੀ ਸਕੂਲਾਂ ‘ਚ ਅੱਜ ਮੈਗਾ ਪੇਰੈਂਟਸ-ਟੀਚਰਜ਼ ਮੀਟਿੰਗ

X