Hindi English Friday, 29 March 2024 🕑
BREAKING
PSPCL ਦਾ ਸਹਾਇਕ ਲਾਈਨ ਮੈਨ 15,000 ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਛੁੱਟੀ ਵਾਲੇ ਦਿਨ ਖਜ਼ਾਨਾ ਦਫ਼ਤਰ ਖੋਲ੍ਹਣ ਦੇ ਹੁਕਮ ਜਾਰੀ ਚੋਣਾਂ ਵਿੱਚ ਧੋਖੇਬਾਜਾਂ ਨੂੰ ਲੋਕ ਦੇਣਗੇ ਮੋੜਵਾਂ ਜਵਾਬ : ਹਰਚੰਦ ਸਿੰਘ ਬਰਸਟ ਪੰਜਾਬ ਦੇ ਸਰਕਾਰੀ ਸਕੂਲ ‘ਚ ਮਿਡ-ਡੇਅ ਮੀਲ ਬਣਾਉਂਦੇ ਸਮੇਂ ਲੱਗੀ ਅੱਗ ਪੰਜਾਬ ਪੁਲਿਸ ਨੇ ਮਾਰੀ ਸਤਲੁਜ ਦਰਿਆ ਕੰਢੇ ਰੇਡ, 28 ਹਜ਼ਾਰ ਲੀਟਰ ਲਾਹਣ ਬਰਾਮਦ 500 ਤੋਂ ਵੱਧ ਸੀਨੀਅਰ ਵਕੀਲਾਂ ਨੇ ਭਾਰਤ ਦੇ ਚੀਫ਼ ਜਸਟਿਸ ਨੂੰ ਲਿਖਿਆ ਪੱਤਰ ਮੁੱਖ ਮੰਤਰੀ ਭਗਵੰਤ ਮਾਨ ਦੀ ਬੇਟੀ ਦੀ ਪਹਿਲੀ ਤਸਵੀਰ ਆਈ ਸਾਹਮਣੇ ਸ੍ਰੀ ਨਾਨਕਮੱਤਾ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਦਾ ਗੋਲ਼ੀਆਂ ਮਾਰ ਕੇ ਕਤਲ “ਆਪ” ਦੇ ਵਿਧਾਇਕਾਂ ਨੂੰ ਆ ਰਹੇ ਫੋਨ,ਕਿਹਾ ਜਾ ਰਿਹਾ ਕਿ ਜੋ ਚਾਹੀਦਾ ਦੱਸੋ, ਮਿਲ ਜਾਵੇਗਾ, ਜੇ ਨਾ ਆਏ ਤਾਂ ਤੁਹਾਡੀ ਖੈਰ ਨਹੀਂ : ਡਾ. ਸੰਦੀਪ ਪਾਠਕ ਮੇਰੇ ਕੋਲ ਚੋਣ ਲੜਨ ਲਈ ਪੈਸੇ ਨਹੀਂ : ਵਿੱਤ ਮੰਤਰੀ ਨਿਰਮਲਾ ਸੀਤਾਰਮਨ

ਸੰਸਾਰ

More News

ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਸਮਾਗਮ ਦੌਰਾਨ ਸਟੇਜ 'ਤੇ ਡਿੱਗੇ

Updated on Friday, June 02, 2023 09:08 AM IST

ਵਾਸ਼ਿੰਗਟਨ, 2 ਜੂਨ, ਦੇਸ਼ ਕਲਿਕ ਬਿਊਰੋ :
ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਕੋਲੋਰਾਡੋ ਵਿੱਚ ਏਅਰ ਫੋਰਸ ਅਕੈਡਮੀ ਦੇ ਇੱਕ ਸਮਾਗਮ ਵਿੱਚ ਡਿੱਗ ਗਏ। ਉਹ ਇੱਥੇ ਗ੍ਰੈਜੂਏਸ਼ਨ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਆਏ ਸਨ। ਭਾਸ਼ਣ ਦੇਣ ਤੋਂ ਬਾਅਦ, ਉਨ੍ਹਾਂ ਨੇ ਕੈਡਿਟ ਨਾਲ ਹੱਥ ਮਿਲਾਇਆ ਅਤੇ ਜਿਵੇਂ ਹੀ ਉਹ ਆਪਣੀ ਸੀਟ ਵੱਲ ਵਧਣ ਲੱਗੇ ਤਾਂ ਉਹ ਸਟੇਜ 'ਤੇ ਡਿੱਗ ਗਏ। ਏਅਰਫੋਰਸ ਅਧਿਕਾਰੀਆਂ ਨੇ ਉਨ੍ਹਾਂ ਨੂੰ ਉਠਾਇਆ। ਉਨ੍ਹਾਂ ਨੂੰ ਉੱਠਣ ਵਿਚ ਕੁਝ ਮੁਸ਼ਕਲ ਆਈ, ਹਾਲਾਂਕਿ ਖੜ੍ਹੇ ਹੋਣ ਤੋਂ ਬਾਅਦ ਉਨ੍ਹਾਂ ਨੂੰ ਮਦਦ ਦੀ ਲੋੜ ਨਹੀਂ ਪਈ। ਵ੍ਹਾਈਟ ਹਾਊਸ ਦੇ ਸੰਚਾਰ ਨਿਰਦੇਸ਼ਕ ਬੇਨ ਲਾਬੋਲਟ ਨੇ ਟਵੀਟ ਕੀਤਾ ਕਿ ਰਾਸ਼ਟਰਪਤੀ ਠੀਕ ਹਨ ਅਤੇ ਉਨ੍ਹਾਂ ਨੂੰ ਸੱਟ ਨਹੀਂ ਲੱਗੀ।ਇਸ ਪ੍ਰੋਗਰਾਮ ਦੀ ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਜਿਵੇਂ ਹੀ ਬਾਇਡਨ ਖੜ੍ਹੇ ਹੁੰਦੇ ਹਨ, ਉਹ ਆਪਣੀ ਉਂਗਲ ਨਾਲ ਸਟੇਜ ਵੱਲ ਇਸ਼ਾਰਾ ਕਰਦੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਕਾਲੇ ਰੰਗ ਦਾ ਬੈਗ ਸੀ, ਜੋ ਰੇਤ ਨਾਲ ਭਰਿਆ ਹੋਇਆ ਸੀ। ਇਸ ਵਿੱਚ ਬਾਇਡਨ ਦੀ ਲੱਤ ਫਸ ਗਈ ਸੀ।

ਵੀਡੀਓ

ਹੋਰ
Have something to say? Post your comment
X