Hindi English Wednesday, 17 April 2024 🕑

ਰਾਸ਼ਟਰੀ

More News

ਉਡੀਸਾ ਰੇਲ ਹਾਦਸਾ: ਮਰਨ ਵਾਲਿਆਂ ਦੀ ਗਿਣਤੀ 233 ਹੋਈ,900 ਤੋਂ ਵੱਧ ਜ਼ਖਮੀ

Updated on Saturday, June 03, 2023 07:01 AM IST

ਨਵੀਂ ਦਿੱਲੀ,3 ਜੂਨ,ਦੇਸ਼ ਕਲਿਕ ਬਿਊਰੋ:
ਉੜੀਸਾ ਦੇ ਬਾਲਾਸੋਰ 'ਚ ਸ਼ੁੱਕਰਵਾਰ ਸ਼ਾਮ ਕਰੀਬ 7 ਵਜੇ ਵਾਪਰਿਆ ਰੇਲ ਹਾਦਸਾ ਇੰਨਾ ਭਿਆਨਕ ਸੀ ਕਿ ਕੋਰੋਮੰਡਲ ਐਕਸਪ੍ਰੈਸ ਟਰੇਨ ਦੇ ਕਈ ਡੱਬੇ ਤਬਾਹ ਹੋ ਗਏ। ਇਕ ਇੰਜਣ ਮਾਲ ਗੱਡੀ ਦੇ ਰੈਕ 'ਤੇ ਚੜ੍ਹ ਗਿਆ। ਇਸ ਤੋਂ ਬਾਅਦ ਰਾਹਤ ਅਤੇ ਬਚਾਅ ਟੀਮ ਨੂੰ ਬੋਗੀਆਂ 'ਚ ਫਸੇ ਲੋਕਾਂ ਨੂੰ ਬਾਹਰ ਕੱਢਣ ਲਈ ਕਾਫੀ ਜੱਦੋ-ਜਹਿਦ ਕਰਨੀ ਪਈ।ਹਨੇਰਾ ਹੋਣ ਕਾਰਨ ਲੋਕ ਰੋਂਦੇ ਹੋਏ ਆਪਣੇ ਪਿਆਰਿਆਂ ਨੂੰ ਲੱਭਦੇ ਰਹੇ। ਕਈਆਂ ਨੂੰ ਮ੍ਰਿਤਕਾਂ ਦਾ ਧੜ ਤਾਂ ਮਿਲਿਆ ਪਰ ਸਿਰ ਨਹੀਂ। ਲੋਕ ਚੀਕਾਂ ਮਾਰਦੇ ਅਤੇ ਆਪਣੇ ਮ੍ਰਿਤਕ ਅਜ਼ੀਜ਼ਾਂ ਦੇ ਟੁਕੜੇ ਇਕੱਠੇ ਕਰਦੇ ਦੇਖੇ ਗਏ। ਸਥਿਤੀ ਇਹ ਸੀ ਕਿ ਡੱਬਿਆਂ ਵਿੱਚ ਫਸੇ ਬੱਚਿਆਂ ਅਤੇ ਔਰਤਾਂ ਨੂੰ ਡੱਬੇ ਵਿੱਚੋਂ ਬਾਹਰ ਕੱਢਣ ਲਈ ਪੌੜੀਆਂ ਦਾ ਸਹਾਰਾ ਲੈਣਾ ਪਿਆ। ਟਰੇਨ ਵਿੱਚ ਫਸੇ ਲੋਕਾਂ ਨੂੰ ਬਾਹਰ ਕੱਢਣ ਲਈ ਸਥਾਨਕ ਲੋਕ ਵੀ ਦੇਰ ਰਾਤ ਤੱਕ ਅਣਥੱਕ ਮਿਹਨਤ ਕਰਦੇ ਦੇਖੇ ਗਏ। ਹਸਪਤਾਲ 'ਚ ਵੀ ਕਈ ਲੋਕ ਜ਼ਖਮੀਆਂ ਦੀ ਮਦਦ ਲਈ ਖੜ੍ਹੇ ਰਹੇ।ਸਵੇਰੇ 6 ਵਜੇ ਤੱਕ ਇਸ ਹਾਦਸੇ 'ਚ 233 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋ ਚੁੱਕੀ ਹੈ। ਇਸ ਦੇ ਨਾਲ ਹੀ 900 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਅਜਿਹੇ 'ਚ ਮਰਨ ਵਾਲਿਆਂ ਦੀ ਗਿਣਤੀ ਹੋਰ ਵੀ ਵੱਧ ਸਕਦੀ ਹੈ। ਹਾਦਸੇ 'ਚ ਜ਼ਖਮੀ ਹੋਏ ਲੋਕਾਂ ਨੇ ਹਾਦਸੇ ਦਾ ਹਾਲ ਲੋਕਾਂ ਨੂੰ ਦੱਸਿਆ, ਜਿਸ ਤੋਂ ਇਹ ਸਮਝਿਆ ਜਾ ਸਕਦਾ ਹੈ ਕਿ ਹਾਦਸਾ ਕਿੰਨਾ ਭਿਆਨਕ ਸੀ।

ਵੀਡੀਓ

ਹੋਰ
Have something to say? Post your comment
'ਆਪ' ਉਮੀਦਵਾਰ ਉਮੇਸ਼ ਮਕਵਾਨਾ ਨੇ ਭਗਵੰਤ ਮਾਨ ਦੀ ਹਾਜ਼ਰੀ 'ਚ ਭਰਿਆ ਨਾਮਜ਼ਦਗੀ ਪੱਤਰ

: 'ਆਪ' ਉਮੀਦਵਾਰ ਉਮੇਸ਼ ਮਕਵਾਨਾ ਨੇ ਭਗਵੰਤ ਮਾਨ ਦੀ ਹਾਜ਼ਰੀ 'ਚ ਭਰਿਆ ਨਾਮਜ਼ਦਗੀ ਪੱਤਰ

ਸਲਮਾਨ ਖਾਨ ਦੇ ਘਰ ‘ਤੇ ਗੋਲੀਆਂ ਚਲਾਉਣ ਵਾਲੇ ਫੜੇ ਗਏ

: ਸਲਮਾਨ ਖਾਨ ਦੇ ਘਰ ‘ਤੇ ਗੋਲੀਆਂ ਚਲਾਉਣ ਵਾਲੇ ਫੜੇ ਗਏ

ਕੇਜਰੀਵਾਲ ਦੀ ਨਿਆਂਇਕ ਹਿਰਾਸਤ ਦਾ ਅੱਜ ਆਖ਼ਰੀ ਦਿਨ, ਰਾਉਜ ਐਵੇਨਿਊ ਅਦਾਲਤ ‘ਚ ਕੀਤੇ ਜਾਣਗੇ ਪੇਸ਼, ਸੁਪਰੀਮ ਕੋਰਟ ‘ਚ ਵੀ ਹੋਵੇਗੀ ਸੁਣਵਾਈ

: ਕੇਜਰੀਵਾਲ ਦੀ ਨਿਆਂਇਕ ਹਿਰਾਸਤ ਦਾ ਅੱਜ ਆਖ਼ਰੀ ਦਿਨ, ਰਾਉਜ ਐਵੇਨਿਊ ਅਦਾਲਤ ‘ਚ ਕੀਤੇ ਜਾਣਗੇ ਪੇਸ਼, ਸੁਪਰੀਮ ਕੋਰਟ ‘ਚ ਵੀ ਹੋਵੇਗੀ ਸੁਣਵਾਈ

ਨੈਸ਼ਨਲ ਸਟੂਡੈਂਟਸ ਯੂਨੀਅਨ ਆਫ ਇੰਡੀਆ ਦੀਆਂ ਸੂਬਾਈ ਅਤੇ ਜ਼ਿਲ੍ਹਾ ਇਕਾਈਆਂ ਭੰਗ

: ਨੈਸ਼ਨਲ ਸਟੂਡੈਂਟਸ ਯੂਨੀਅਨ ਆਫ ਇੰਡੀਆ ਦੀਆਂ ਸੂਬਾਈ ਅਤੇ ਜ਼ਿਲ੍ਹਾ ਇਕਾਈਆਂ ਭੰਗ

BJP ਵੱਲੋਂ “ਮੋਦੀ ਦੀ ਗਾਰੰਟੀ” ਦੇ ਨਾਂ ‘ਤੇ ਚੋਣ ਮਨੋਰਥ ਪੱਤਰ ਜਾਰੀ

: BJP ਵੱਲੋਂ “ਮੋਦੀ ਦੀ ਗਾਰੰਟੀ” ਦੇ ਨਾਂ ‘ਤੇ ਚੋਣ ਮਨੋਰਥ ਪੱਤਰ ਜਾਰੀ

ਸਲਮਾਨ ਖਾਨ ਦੇ ਘਰ ‘ਤੇ ਗੋਲ਼ੀਬਾਰੀ

: ਸਲਮਾਨ ਖਾਨ ਦੇ ਘਰ ‘ਤੇ ਗੋਲ਼ੀਬਾਰੀ

ਕੇਜਰੀਵਾਲ ਦੀ ਪਟੀਸ਼ਨ ‘ਤੇ ਸੁਪਰੀਮ ਕੋਰਟ ‘ਚ ਸੁਣਵਾਈ ਕੱਲ੍ਹ

: ਕੇਜਰੀਵਾਲ ਦੀ ਪਟੀਸ਼ਨ ‘ਤੇ ਸੁਪਰੀਮ ਕੋਰਟ ‘ਚ ਸੁਣਵਾਈ ਕੱਲ੍ਹ

BJP ਲੋਕ ਸਭਾ ਚੋਣਾਂ ਲਈ ਅੱਜ ਚੋਣ ਮਨੋਰਥ ਪੱਤਰ ਜਾਰੀ ਕਰੇਗੀ

: BJP ਲੋਕ ਸਭਾ ਚੋਣਾਂ ਲਈ ਅੱਜ ਚੋਣ ਮਨੋਰਥ ਪੱਤਰ ਜਾਰੀ ਕਰੇਗੀ

ਰੋਡ ਸ਼ੋਅ ਦੌਰਾਨ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ‘ਤੇ ਹਮਲਾ

: ਰੋਡ ਸ਼ੋਅ ਦੌਰਾਨ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ‘ਤੇ ਹਮਲਾ

ਟੀਵੀ ’ਤੇ ਸੀਰੀਅਲ ਦੇਖਣ ਤੋਂ ਰੋਕਣ ’ਤੇ ਪਤਨੀ ਨੇ ਵੇਲਣੇ ਨਾਲ ਕੁੱਟਿਆ ਪਤੀ

: ਟੀਵੀ ’ਤੇ ਸੀਰੀਅਲ ਦੇਖਣ ਤੋਂ ਰੋਕਣ ’ਤੇ ਪਤਨੀ ਨੇ ਵੇਲਣੇ ਨਾਲ ਕੁੱਟਿਆ ਪਤੀ

X